News

ਪ੍ਰਧਾਨ ਮੰਤਰੀ ਨੇ 6 ਹਫਤੇ ਦੀਆਂ ਜਨੇਪਾ ਛੁੱਟੀਆਂ ਦੌਰਾਨ ਸ੍ਰੀ ਵਿਨਸਨ ਪੀਟਰ ਨੂੰ ਸੌਂਪੇ ਅਹਿਮ ਕੰਮ

May 14, 2018 06:17 PM
General

ਚਿੱਠੀ ਜਾਰੀ: 'ਲੈ ਲਈ ਮਿਸਟਰ ਪੀਟਰ ਖਿਆਲ ਰੱਖੀਂ ਦੇਸ਼ ਦਾ'


ਪ੍ਰਧਾਨ ਮੰਤਰੀ ਨੇ 6 ਹਫਤੇ ਦੀਆਂ ਜਨੇਪਾ ਛੁੱਟੀਆਂ ਦੌਰਾਨ ਸ੍ਰੀ ਵਿਨਸਨ ਪੀਟਰ ਨੂੰ ਸੌਂਪੇ ਅਹਿਮ ਕੰਮ
-ਵਪਾਰਕ ਸਬੰਧਾਂ ਲਈ ਚਾਰ ਦਿਨਾਂ ਚੀਨ ਦੌਰਾ ਵੀ ਕਰਨਗੇ
ਆਕਲੈਂਡ  14 ਮਈ  (ਹਰਜਿੰਦਰ ਸਿੰਘ ਬਸਿਆਲਾ)-ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਸ੍ਰੀਮਤੀ ਜੈਸਿੰਡਾ ਅਰਡਨ ਦੇ ਘਰ ਪਹਿਲੀ ਕਿਲਕਾਰੀ ਜੂਨ ਮਹੀਨੇ ਦੇ ਅੱਧ ਦੇ ਵਿਚ ਗੂੰਜਣ ਵਾਲੀ ਹੈ। ਆਪਣੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਉਹ ਜਨੇਪੇ ਤੋਂ ਬਾਅਦ 6 ਹਫਤਿਆਂ ਦੀ ਛੁੱਟੀ ਉਤੇ ਜਾਵੇਗੀ ਅਤੇ ਇਸ ਦੌਰਾਨ ਦੇਸ਼ ਦੇ ਉਪ ਪ੍ਰਧਾਨ ਮੰਤਰੀ ਸ੍ਰੀ ਵਿਨਸਨ ਪੀਟਰਜ਼ ਉਨ੍ਹਾਂ ਦੀ ਥਾਂ ਪ੍ਰਧਾਨ ਮੰਤਰੀ ਦੀ ਡਿਊਟੀ ਨਿਭਾਉਣਗੇ। ਇਸ ਕਾਰਜਕਾਲ ਦੌਰਾਨ ਉਨ੍ਹਾਂ ਨੇ ਕਿਹੜੇ-ਕਿਹੜੇ ਅਹਿਮ ਕੰਮ ਕਰਨੇ ਹਨ, ਦਾ ਵੇਰਵਾ ਇਕ ਚਿੱਠੀ ਦੇ ਰੂਪ ਵਿਚ ਉਨ੍ਹਾਂ ਨੂੰ ਸੌਂਪ ਦਿੱਤਾ ਗਿਆ ਹੈ। ਕੈਬਨਿਟ ਦੀ ਕਾਰਜ ਸੂਚੀ ਦੇ ਵਿਚ ਇਹ ਸਾਰੇ ਕੰਮ ਸ਼ਾਮਿਲ ਕਰ ਲਏ ਗਏ ਹਨ। ਦੋਹਾਂ ਨੇਤਾਵਾਂ ਨੇ ਸੁਲਾਹ-ਸਫਾਈ ਦੇ ਨਾਲ ਡਿਊਟੀਆਂ ਦੀ ਰੂਪ ਰੇਖਾ ਤਿਆਰ ਕਰ ਲਈ ਹੈ। ਸ੍ਰੀ ਪੀਟਰ ਪ੍ਰਧਾਨ ਮੰਤਰੀ ਕੋਲੋਂ ਸਲਾਹ ਮਸ਼ਵਰਾ ਲੈਂਦੇ ਰਹਿਣਗੇ। ਉਹ ਵਪਾਰਕ ਸਬੰਧਾਂ ਲਈ ਚਾਰ ਦਿਨ ਵਾਸਤੇ ਚੀਨ ਵੀ ਜਾਣਗੇ। ਸ੍ਰੀ ਪੀਟਰ ਨੇ ਕਿਹਾ ਕਿ ਉਹ ਇਸ ਤਰ੍ਹਾਂ ਦੀ ਡਿਊਟੀ ਵਾਸਤੇ ਤਿਆਰ ਹਨ ਅਤੇ 22 ਸਾਲ ਪਹਿਲਾਂ ਵੀ ਅਜਿਹੀ ਡਿਊਟੀ ਕਰ ਚੁੱਕੇ ਹਨ।

Have something to say? Post your comment

More News News

ਸੁਖਬੀਰ ਬਾਦਲ ਦਾ ਜੰਡਿਆਲਾ ਗੁਰੂ ਆਉਣ ਦੇ ਸਬੰਧ ਵਿਚ ਸਮੂਹ ਅਕਾਲੀ ਵਰਕਰਾ ਦੀ ਮੀਟਿੰਗ ਹੋਈ । ਜੱਪ ਰਿਕਾਰਡਜ਼ ਕੰਪਨੀ ਦੇ ਬੈਨਰ ਅਤੇ ਨਵਦੀਪ ਕੰਧਵਾਲੀਆ ਦੀ ਨਿਰਦੇਸ਼ਨਾਂ ਹੇਠ ਨੈਸ਼ਨਲ ਹਾਈਵੇ ਅਥਾਰਟੀ ਵੱਲੋਂ ਕੀਤੇ ਕੰਮਾਂ ਦਾ ਔਜਲਾ ਨੇ ਲਿਆ ਗੰਭੀਰ ਨੋਟਿਸ ਪੈ ਰਹੀ ਠੰਡ ਕਣਕ ਦੀ ਫਸਲ ਲਹੀ ਲਾਹੇਵੰਦ - ਮੁੱਖ ਖੇਤੀਬਾੜੀ ਅਫਸਰ ਬੇਟੀ ਬਚਾਓ ਬੇਟੀ ਪੜਾਓ ਅਧੀਨ ਬਲਾਕ ਟਾਸ੍ਕ ਫੋਰਸ ਦੀ ਹੋਈ ਮੀਟਿੰਗ। ਮਿਸ ਅਸਟ੍ਰੇਲੀਆ 2013 ਜਸਮੀਤ ਸੰਘਾ ਅਤੇ ਜਸਪਾਲ ਸਿੰਘ ਬੱਝੇ ਵਿਆਹ ਦੇ ਬੰਧਨ ਵਿੱਚ ਦਸਤਾਰ-ਏ-ਕਿਰਦਾਰ ਚੇਤਨਾ ਲਹਿਰ ਨੇ ਦਸਤਾਰ ਮੁਕਾਬਲੇ ਕਰਵਾਏ ਗਣਤੰਤਰ ਦਿਵਸ ਮੌਕੇ ਵੱਖ-ਵੱਖ ਵਿਭਾਗਾਂ ਵੱਲੋਂ ਕੱਢੀਆਂ ਜਾਣਗੀਆਂ ਝਾਕੀਆਂ ਹਰਿਵੱਲਭ ਸੰਗੀਤ ਸੰਮੇਲਨ ਦੇ 143 ਸਾਲ ਲੰਮੇ ਇਤਿਹਾਸ ਬਾਰੇ ਰਾਰੇਸ਼ ਦਾਦਾ ਵੱਲੋਂ ਲਿਖੀ ਪੁਸਤਕ ਲੁਧਿਆਣੇ ਲੋਕ ਅਰਪਨ ਫ੍ਰੀ ਮੈਡੀਕਲ ਕੈਂਪ ਦੌਰਾਨ 220 ਲੋਕਾਂ ਨੂੰ ਜਾਂਚ ਤੋਂ ਬਾਅਦ ਦਵਾਈਆਂ ਮੁਫ਼ਤ ਦਿੱਤੀਆਂ ਗਈਆਂ
-
-
-