19

October 2018
Punjabi

ਸਰਕਾਰੀ ਪੀਲੇ ਕਾਰਡਾਂ ਨੂੰ ਲੈ ਕੇਪੱਤਰਕਾਰਾਂ ਨੇ ਕੀਤਾ ਰੋਸ ਮੁਜਾਹਰਾ

May 14, 2018 06:56 PM

ਸਰਕਾਰੀ ਪੀਲੇ ਕਾਰਡਾਂ ਨੂੰ ਲੈ ਕੇਪੱਤਰਕਾਰਾਂ ਨੇ ਕੀਤਾ ਰੋਸ ਮੁਜਾਹਰਾ

ਰਲ ਕੇ ਸਰਕਾਰ ਚਲਾਉਣ ਵਾਲੇ ਚਾਚਾ-ਭਤੀਜਾ ਮੁਰਦਾਬਾਦ ਦੇ ਲੱਗੇ ਨਾਅਰੇ

ਅੰਮਿ੍ਰਤਸਰ/ਭਿੱਖੀਵਿੰਡ 14 ਮਈ (ਹਰਜਿੰਦਰ ਸਿੰਘ ਗੋਲਣ)-ਪੱਤਰਕਾਰਾਂ ਦੀਆ ਹੱਕੀ ਮੰਗਾਂ
ਨੂੰ ਲੈ ਕੇ ਚੰਡੀਗੜ ਪੰਜਾਬ ਜਰਨਲਿਸਟਸ ਐਸੋਸੀਏਸ਼ਨ ਨੇ ਸਰਕਾਰ ਵੱਲੋ ਪੀਲੇ ਕਾਰਡ ਬਣਾਉਣ
ਸਮੇ ਕੀਤੇ ਗਏ ਵਿਤਕਰੇ ਨੂੰ ਲੈ ਕੇ ਸ਼ਹਿਰ ਵਿੱਚ ਸਰਕਾਰ ਦੇ ਖਿਲਾਫ ਰੋਸ ਮਾਰਚ ਕੀਤਾ ਤੇ
ਹਾਲ ਗੇਟ ਦੇ ਬਾਹਰ ਧਰਨਾ ਲਗਾ ਕੇ ਸਰਕਾਰ ਦੇ ਖਿਲਾਫ ਜੰਮ ਕੇ ਨਾਅਰੇਬਾਜੀ ਕਰਦਿਆ ਮੰਗ
ਕੀਤੀ ਕਿ ਜਿਹਨਾਂ ਪੱਤਰਕਾਰਾਂ ਦੇ ਪੀਲੇ ਕਾਰਡ ਹਾਲੇ ਤੱਕ ਨਹੀ ਬਣਾਏ ਗਏ ਉਹ ਜਲਦੀ ਤੋ
ਜਲਦੀ ਬਣਾਏ ਜਾਣ।
                  ਸਥਾਨਕ ਕੋਤਵਾਲੀ ਤੋ ਪੱਤਰਕਾਰ ਭਾਈਚਾਰੇ ਨੇ ਵੱਡੀ ਗਿਣਤੀ ਵਿੱਚ
ਇਕੱਠੇ ਹੋ ਕੇ ਰੋਸ ਮਾਰਚ ਕੀਤਾ ਤੇ ਸਾਰੇ ਦੁਕਾਨਦਾਰ ਬਾਹਰ ਆ ਤੇ ਸਰਕਾਰ ਦੀ ਹੋ ਰਹੀ
ਦੁਰਦਸ਼ਾ ਵੇਖ ਰਹੇ ਸਨ। ਕੁਝ ਇੱਕ ਤਾਂ ਪੱਤਰਕਾਰ ਨਾਲ ਮਾਰਚ ਵਿੱਚ ਵੀ ਸ਼ਾਮਲ ਹੋ ਗਏ।
ਪੱਤਰਕਾਰ ਭਾਈਚਾਰਾ ਸਰਕਾਰ ਦੇ ਖਿਲਾਫ ਚਾਚਾ (ਕੈਪਟਨ) ਭਤੀਜਾ (ਬਿਕਰਮ ਸਿੰਘ ਮਜੀਠੀਆ )
ਮੁਰਦਾਬਾਦ ਦੇ ਨਾਅਰੇ ਵੀ ਲਗਾ ਰਹੇ ਸਨ ਕਿਉਕਿ ਦੋਵੇ ਹੀ ਰਲ ਕੇ ਸਰਕਾਰ ਚਲਾ ਰਹੇ ਹਨ।
ਇਸੇ ਤਰਾ ਕੈਪਟਨ ਅਮਰਿੰਦਰ ਸਿੰਘ ਦੇ ਪਾਕਿਸਤਾਨੀ ਕਿੱਸੇ ਵੀ ਖੋਹਲ ਰਹੇ ਸਨ ਜਿਹਨਾਂ
ਨੂੰ ਸੁਣ ਕੇ ਦੁਕਾਨਦਾਰ ਮੁਸਕੜੀਆ ਵਿੱਚ ਹੱਸ ਰਹੇ ਸਨ।
              ਸਥਾਨਕ ਹਾਲ  ਗੇਟ ਦੇ ਬਾਹਰ ਪੱਤਰਕਾਰਾਂ ਨੇ ਦਰੀਆ ਵਿਛਾ ਕੇ
ਮੁਜਾਹਰਾ ਕੀਤਾ ਤੇ ਇਸ ਮੁਜਾਹਰੇ ਨੂੰ ਐਸੋਸੀਏਸ਼ਨ ਦੇ ਪ੍ਰਧਾਨ ਸ੍ਰ ਜਸਬੀਰ ਸਿੰਘ ਪੱਟੀ
ਨੇ ਸੰਬੋਧਨ ਕਰਦਿਆ ਕਿਹਾ ਕਿ ਬਾਦਲ ਸਰਕਾਰ ਨੇ 1998 ਵਿੱਚ ਪੱਤਰਕਾਰਾਂ ਨੂੰ ਸਰਕਾਰੀ
ਕਾਰਡ ਤੇ ਬੱਸ ਪਾਸ ਦਿੱਤੇ ਸਨ ਜਿਹਨਾਂ ਵਿੱਚ ਪੇਡੂ ਖੇਤਰ ਦੇ ਪੱਤਰਕਾਰਾਂ ਦਾ ਖਾਸ
ਖਿਆਲ ਰੱਖਿਆ ਗਿਆ ਸੀ  ਅਤੇ 2002 ਵਿੱਚ ਬਣੀ ਕੈਪਟਨ ਸਰਕਾਰ ਨੇ ਵੀ ਇਸ ਸਹੂਲਤ ਨੂੰ
ਜਾਰੀ ਰੱਖਿਆ ਪਰ ਇਸ ਵਾਰੀ ਇਹ ਸਹੂਲਤਾਂ ਕਿਉ ਖੋਹੀਆ ਗਈਆ ਇਸ ਬਾਰੇ ਅਧਿਕਾਰੀ ਕੁਝ ਵੀ
ਸਪੱਸ਼ਟ ਨਹੀ ਕਰ ਰਹੇ। ਪੱਤਰਕਾਰਾਂ ਨੇ ਮੰਗ ਕੀਤੀ ਕਿ ਪਿਛਲੇ ਲੰਮੇ ਸਮੇਂ ਤੋ ਆਪਣੀਆ
ਮੰਗਾਂ ਲਈ ਜੂਝ ਰਹੇ ਪੱਤਰਕਾਰਾਂ ਦੀਆ ਮੰਗਾਂ ਨੂੰ ਤੁਰੰਤ ਪਰਵਾਨ ਕਰਕੇ ਪੱਤਰਕਾਰਾਂ
ਵਿੱਚ ਫੈਲੀ ਬੇਚੈਨੀ ਨੂੰ ਦੂਰ ਕੀਤਾ ਜਾਵੇ ਅਤੇ ਬਿਕਰਮ ਸਿੰਘ ਮਜੀਠੀਏ ਦੇ ਮੀਡੀਆ
ਸਲਾਹਕਾਰ ਤੇ 7 ਸਤੰਬਰ 2016 ਨੂੰ ਪੱਤਰਕਾਰਾਂ ਤੋ ਲਾਠੀਚਾਰਜ ਕਰਾਉਣ ਵਾਲੇ ਸਰਚਾਂਦ
ਸਮੇਤ ਜਿਹੜੇ ਸਿਆਸੀ ਫਰਜੰਦਾਂ ਨੂੰ ਸਰਕਾਰੀ ਕਾਰਡ ਦਿੱਤੇ ਗਏ ਹਨ ਤੁਰੰਤ ਵਾਪਸ ਲੈ
ਜਾਣ। ਉਹਨਾਂ ਕਿਹਾ ਕਿ 17 ਮਈ ਨੂੰ ਕੈਪਟਨ ਅਮਰਿੰਦਰ ਸਿੰਘ ਦਾ ਤਰਨ ਤਾਰਨ ਪੁੱਜਣ ਦਾ
ਸਮਾਚਾਰ ਪ੍ਰਾਪਤ ਹੋਇਆ ਹੈ ਤੇ ਐਸੋਸੀਏਸ਼ਨ ਦਾ ਇੱਕ ਵਫਦ ਉਹਨਾਂ ਨੂੰ ਮਿਲ ਕੇ
ਪੱਤਰਕਾਰਾਂ  ਨੂੰ ਦਰਪੇਸ਼ ਮੁਸ਼ਕਲਾਂ ਦਾ ਹੱਲ  ਕਰਨ ਦੀ ਮੰਗ ਕਰੇਗਾ। ਉਹਨਾਂ ਕਿਹਾ ਕਿ
ਜੇਕਰ ਫਿਰ ਵੀ ਮਸਲੇ ਦਾ ਹੱਲ ਨਾ ਹੋਇਆ ਤਾਂ 25-26 ਮਈ ਨੂੰ ਸ਼ਾਹਕੋਟ ਵਿਖੇ ਜਾ ਕੇ
ਮੁਜ਼ਾਹਰਾ ਕੀਤਾ ਜਾਵੇਗਾ ਜਿਸ ਤੋ ਨਿਕਲਣ ਵਾਲੇ ਸਿੱਟਿਆ ਲਈ ਸਰਕਾਰ ਜਿੰਮੇਵਾਰ ਹੋਵੇਗੀ।
              ਪੱਤਰਕਾਰ ਭਾਈਚਾਰਾ ਲੋਕਤੰਤਰ ਦਾ ਚੌਥਾ ਥੰਮ ਮੰਨਿਆ ਗਿਆ ਪਰ
ਸਰਕਾਰਾਂ ਦੀ ਬੇਗਾਨਗੀ ਕਾਰਨ ਇਹ ਥੰਮ ਅੱਜ ਖਤਰੇ ਵਿੱਚ ਹੈ ਜਿਸ ਨੂੰ ਬਚਾਇਆ ਜਾਣਾ
ਬਹੁਤ ਜਰੂਰੀ ਹੈ। ਉਹਨਾਂ ਕਿਹਾ ਕਿ ਚਾਚਾ (ਕੈਪਟਨ) ਤੇ ਭਤੀਜਾ (ਬਿਕਰਮ ਸਿੰਘ ਮਜੀਠੀਆ)
ਰਲ ਕੇ ਸਰਕਾਰ ਚਲਾ ਰਹੇ ਹਨ ਕਿਉਕਿ ਕੈਪਟਨ ਨੇ ਹਮੇਸ਼ਾਂ ਹੀ ਮਜੀਠੀਏ ਦਾ ਹਰ ਸਮੇਂ ਬਚਾ
ਕੀਤਾ ਹੈ ਤੇ ਹੁਣ ਵੀ ਉਸ ਨੂੰ ਬਚਾਇਆ ਜਾ ਰਿਹਾ ਹੈ। ਇਸ ਰੋਸ ਮੁਜਾਾਹਰੇ ਨੂੰ ਜਗਜੀਤ
ਸਿੰਘ ਜੱਗਾ, ਸਤਨਾਮ ਸਿੰਘ ਜੱਜ, ਜਗਦੀਸ਼ ਸਿੰਘ ਬਮਰਾਹ, ਜਸਬੀਰ ਸਿੰਘ ਗਿੱਲ ਭਕਨਾ,
ਹਰਜਿੰਦਰ ਸਿੰਘ ਖਹਿਰਾ ਫਤਿਹਗੜ ਚੂੜੀਆ, ਬਲਜੀਤ ਸਿੰਘ ਕਾਹਲੋਂ, ਜਸਬੀਰ ਸਿੰਘ ਛੀਨਾ
ਤਰਨ ਤਾਰਨ, ਰਾਜੈਸ਼ ਡੈਨੀ, ਸ਼ੇਰ-ਏ ਪੰਜਾਬ ਪ੍ਰੈਸ ਕਲੱਬ (ਰਜਿ) ਪੰਜਾਬ ਦੇ ਸੀਨੀਅਰ ਮੀਤ
ਪ੍ਰਧਾਨ ਹਰਜਿੰਦਰ ਸਿੰਘ ਗੋਲਣ ਭਿੱਖੀਵਿੰਡ, ਹਰਵਿੰਦਰ ਸਿੰਘ ਭਾਟੀਆ, ਰਾਜੀਵ ਕੁਮਾਰ
ਖਾਲੜਾ, ਅਵਤਾਰ ਸਿੰਘ ਮਠਾੜ ੂ ਚੋਹਲਾ ਸਾਹਿਬ, ਤਰਸੇਮ ਸਿੰਘ ਸਾਧਪੁਰ, ਵਿਜੇ ਭਸੀਨ
ਛੇਹਰਟਾ, ਵਿਜੇ ਕੁਮਾਰ ਪੰਕਜ ਸ਼ਰਮਾ ਅਜਨਾਲਾ, ਰਾਕੇਸ਼ ਕੁਮਾਰ ਬਾਬਾ ਬਕਾਲਾ, ਕਸ਼ਮੀਰ
ਸਿੰਘ ਸਹੋਤਾ, ਭੁਪਿੰਦਰ ਸਿੰਘ ਸਰਪੰਚ ਕੱਥੂਨੰਗਲ, ਗੁਰਨਾਮ ਸਿੰਘ ਤਰਨ ਤਾਰਨ ਆਦਿ ਨੇ
ਸੰਬੋਧਨ ਕੀਤਾ ਤੇ ਮੰਗ ਕੀਤੀ ਕਿ ਪੱਤਰਕਾਰਾਂ ਦੇ ਕਾਰਡ ਬਿਨਾਂ ਕਿਸੇ ਦੇਰੀ ਤੋ ਬਣਾਏ
ਜਾਣ। ਅਖੀਰ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਮ ਇੱਕ ਦੋ ਸਫਿਆ ਦਾ ਮੰਗ
ਪੱਤਰ ਜਿਲੇ ਡਿਪਟੀ ਕਮਿਸ਼ਨਰ ਰਾਹੀ ਭੇਜਿਆ ਜਿਹੜਾ ਤਹਿਸੀਲਦਾਰ ਲਖਵਿੰਦਰ ਸਿੰਘ ਤੇ ਏ ਸੀ
ਪੀ ਸ੍ਰੀ ਨਰਿੰਦਰ ਸਿੰਘ ਨੇ ਪ੍ਰਾਪਤ ਕੀਤਾ। ਤਹਿਲੀਲਦਾਰ ਸਾਹਿਬ ਨੇ ਭਰੋਸਾ ਦਿਵਾਇਆ ਕਿ
ਮੰਗ ਪੱਤਰ ਤੁਰੰਤ ਸਰਕਾਰ ਨੂੰ ਭੇਜ ਦਿੱਤਾ ਜਾਵੇਗਾ।

Have something to say? Post your comment
Punjabi in Holland
Email : hssandhu8@gmail.com

Total Visits
php and html code counter
Copyright © 2016 Punjabi in Holland. All rights reserved.
Website Designed by Mozart Infotech