25

September 2018
ਆਲ ਇੰਡੀਆ ਰੇਡੀਓ ਵੱਲੋਂ ਅੰਮ੍ਰਿਤਸਰ ਤੋਂ ਨਵੇਂ ਐਫ ਐਮ ਚੈਨਲ 'ਦੇਸ਼ ਪੰਜਾਬ' ਦੀ ਸ਼ੁਰੂਆਤਸਾਡੇ ਹੱਕ //ਹੀਰਾ ਸਿੰਘ ਤੂਤਪਾਲੀਸਿਸਟਿਕ ਓਵਰੀ ਸਿੰਡਰੋਮ ਜਾਂ ਪਾਲੀਸਿਸਟਿਕ ਓਵੇਰੀਅਨ ਡਿਸੀਜ਼ //ਕਿਰਨਪ੍ਰੀਤ ਕੌਰਸ਼ਹੀਦ ਭਾਈ ਬਚਿੱਤਰ ਸਿੰਘ ਜੀ ਦਾ ਜਨਮ ਗੁਰੂ ਘਰ ਦੇ ਮਹਾਨ ਸ਼ਹੀਦ ਅਤੇ ਵਿਦਵਾਨਯੂ,ਕੇ ਵਿੱਚ ਸਿੱਖਾਂ ਦੇ ਘਰਾਂ ਤੇ ਛਾਪੇਮਾਰੀ ਲਈ ਭਾਰਤ ਸਰਕਾਰ ਦਾ ਝੂਠਾ ਪ੍ਰਾਪੇਗੰਡਾ ਜਿੰਮੇਵਾਰ -ਯੁਨਾਈਟਿਡ ਖਾਲਸਾ ਦਲ ਪੋਲਿੰਗ ਬੂਥ ਤੇ ਵੋਟਰ //ਪੋਲਿੰਗ ਬੂਥ ਤੇ ਵੋਟਰ ਕੈਮਰੇ ਦੀ ਅੱਖ ਨਾਲ ਤਸਵੀਰਾਂ ਵਿੱਚ ਜਾਨ ਪਾਉਂਦਾ “ਪ੍ਰਤਾਪ ਸਿੰਘ ਹੀਰਾ“ਬਲਾਕ ਸ਼ਾਹਕੋਟ ’ਚ ਬਲਾਕ ਸੰਮਤੀ ਅਤੇ ਜਿਲ੍ਹਾਂ ਪ੍ਰੀਸ਼ਦ ਚੋਣਾਂ ਅਮਨ-ਅਮਾਨ ਨਾਲ ਚੜ੍ਹੀਆ ਨੇਪੜੇਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਅੰਤਰ-ਰਾਸ਼ਟਰੀ ਹਵਾਈ ਅੱਡੇ ਤੋਂ ਨਵੀਆਂ ਉਡਾਣਾਂਐਮੀ ਵਿਰਕ ਤੇ ਸਰਗੁਣ ਮਹਿਤਾ ਦੀ ਜੋੜੀ ਚਮਕਾਏਗੀ 'ਕਿਸਮਤ'//ਲੇਖਕ-ਹਰਜਿੰਦਰ ਿਸੰਘ ਜਵੰਦਾ
Poem

ਜਿਨ੍ਹਾਂ ਨੇ ਲਾ ਲਿਆ ਹੈ /ਗ਼ਜ਼ਲ ਮਹਿੰਦਰ ਸਿੰਘ ਮਾਨ

May 14, 2018 06:59 PM
ਮਹਿੰਦਰ ਸਿੰਘ ਮਾਨ

ਜਿਨ੍ਹਾਂ ਨੇ ਲਾਲਿਆ ਹੈ ਰੱਟਾ ਬਾਣੀ ਨੂੰ ,
ਉਹ ਮੂਰਖ ਸਮਝਦੇ ਨੇ ਹਰ ਪ੍ਰਾਣੀ ਨੂੰ ।
ਉਨ੍ਹਾਂ ਨੇ ਅਮਲ ਕਰਨਾ ਕੀ ਇਦ੍ਹੇ ਉੱਤੇ ,
ਜੋ ਸਮਝਣ ਆਮਦਨ ਦਾ ਜ਼ਰੀਆ ਬਾਣੀ ਨੂੰ ।
ਵਿਖਾਈ  ਵੈਰੀਆਂ ਨਾ'
ਲੜਨ ਦੀ ਹਿੰਮਤ ,
ਕਿਵੇਂ ਭੁੱਲੀਏ ਅਸੀਂ ਝਾਂਸੀ ਦੀ ਰਾਣੀ ਨੂੰ ?
ਕਿਤੇ ਇਹ ਸੁੱਟਿਆ ਹੈ
 ਜਾ ਰਿਹਾ ਐਵੇਂ ,
ਕਿਤੇ ਤਰਸੇ ਕੋਈ ਇਕ ਬੂੰਦ ਪਾਣੀ ਨੂੰ ।
ਬਦਲਣੇ ਨ੍ਹੀ ਉਦੋਂ ਤੱਕ ਭਾਗ ਲੋਕਾਂ ਦੇ ,
ਜਦੋਂ ਤੱਕ ਸਹਿਣਗੇ ਉਹ ਵੰਡ ਕਾਣੀ ਨੂੰ ।
ਇਦ੍ਹੇ ਵਿੱਚ ਹੋਣ ਨਾ ਨਸ਼ਈ ਕਿਤੇ 'ਮਾਨਾ',
ਪਰਖ ਲੈ ਆਪਣੀ ਤੂੰ ਯਾਰਾਂ ਦੀ ਢਾਣੀ ਨੂੰ ।
ਮਹਿੰਦਰ ਸਿੰਘ ਮਾਨ

Have something to say? Post your comment
Punjabi in Holland
Email : hssandhu8@gmail.com

Total Visits
php and html code counter
Copyright © 2016 Punjabi in Holland. All rights reserved.
Website Designed by Mozart Infotech