Poem

ਗ਼ਜ਼ਲ//ਗੁਰਪ੍ਰੀਤ ਪੀ੍ਤ ਸੋਹਲ(ਯੂ. ਐਸ. ਏ)

May 15, 2018 04:35 PM
General

ਮੇਰੇ ਸੀਨੇ ਵਿਚ ਉਠਦੇ ਸਵਾਲ ਰਹਿਣ ਦੇ ।
ਮੈਂ ਜਿਸ ਹਾਲ ਚ ਹਾਂ ਉਸੇ ਹਾਲ ਰਹਿਣ ਦੇ ।

ਪਹਿਲਾਂ ਵੀ ਤਾਂ ਬੀਤ ਗਏ ਹੋਰ ਲੰਘ ਜਾਣਗੇ ,
ਸੋਚਾਂ ਵਿਚ ਡੁਬੇ ਮੇਰੇ ਸਾਲ ਰਹਿਣ ਦੇ ।

ਕੱਲਾ ਕਦੇ ਹੋਵੇ ਨਾ ਕੋਈ ਰੁੱਖ ਬੀਆਬਾਨ ਵਿਚ ,
ਬੇ -ਗੁਣ ਹੀ ਸਹੀ ਤੂੰ ਮੈਨੂੰ ਨਾਲ ਰਹਿਣ ਦੇ ।

ਦਿਲ ਦੀ ਜਲਣ ਆਈ ਅੱਖਾਂ ਵਿਚ ਦੇਖਕੇ,
ਲੋਕੀ ਕਹਿਣਗੇ ਜੇ ਲਾਲ ਤਾਂ ਲਾਲ ਰਹਿਣ ਦੇ ।

ਕੀ ਲੈਣਾ ਖੁਦ ਨੂੰ ਦਿਖਾ ਕੇ ਪਾਕ ਸਾਫ ਜੇਹਾ,
ਮੇਰੇ ਬਾਰੇ ਮਾੜੇ, ਲੋਕਾਂ ਦੇ ਖਿਆਲ ਰਹਿਣ ਦੇ ।

ਛੱਡ ਹੁਣ ਦੱਸੀਂ ਨਾ ਤੂੰ ਮੈਨੂੰ ਮਜਬੂਰੀ ਕੋਈ ,
ਤੂੰ ਹੋ ਨਾ ਸਕੀ ਮੇਰੀ ਇਹ ਮਲਾਲ ਰਹਿਣ ਦੇ।

Have something to say? Post your comment