Friday, April 26, 2019
FOLLOW US ON

Article

ਇਹ ਕੈਸੀ ਰੁੱਤ ਆਈ।// ਪਰਮਜੀਤ ਕੌਰ ਸੋਢੀ

May 15, 2018 04:36 PM
General

ਅੱਜ ਜੋ ਹਾਲ ਬੁਜਰਗ ਮਾਪਿਆ ਦਾ ਹੋ ਰਿਹਾ ਹੈ ਪਹਿਲਾ ਤਾਂ ਕਦੇ ਐਸਾ ਕੁਝ ਵੇਖਣ ਨੂੰ ਨਹੀ ਸੀ ਮਿਲਦਾ ਐਸਾ ਕਿਉ?
ਅੱਜ ਦੀ ਨਵੀ ਪੀੜੀ ਕੁਝ ਜਿਆਦਾ ਹੀ ਸਿਆਣੀ ਹੋ ਗਈ ਲੱਗਦੀ ਹੈ ਤੇ ਮਾਪੇ ਜਿਵੇ ਇਹਨਾ ਦੇ ਸਹਾਮਣੇ ਅਨਪੜ ,ਪੁਰਾਣੀ ਸੋਚ ਵਾਲੇ ਅਤੇ ਬੇਸਮਝ ਦਿਸ ਰਹੇ ਹੋਣ।ਪਰ ਇਹ ਕੱਲ ਦੇ ਜੁਵਾਕਾ ਨੂੰ ਇਹ ਗੱਲ ਯਾਦ ਦਿਵਾਉਣੀ ਬੇਹੱਦ ਜਰੂਰੀ ਹੈ ਕਿ ਤੁਹਾਡੇ ਕੈਰੀਅਰ ਨੂੰ ਬਣਾਉਣ ਲਈ ਬੁੱਢੇ ਮਾਪਿਆ ਨੇ ਹੀ ਆਪਣੀ ਹੱਡ ਭੰਨਵੀ ਮਿਹਨਤ ਦੀ ਕਮਾਈ ਖਰਚ ਕੀਤੀ ਹੈ।ਜਿੰਨਾ ਨੇ ਆਪ ਪੁਰਾਣੇ ਕੱਪੜੇ ਪਹਿਨ ਤਹਾਨੂੰ ਬਰੈਡਿਡ ਜੀਨਾ ਪਹਿਨਾਈਆ ਅੱਜ ਉਹੀ ਮਾਪੇ ਪੁਰਾਣੀ ਸੋਚ ਵਾਲੇ ਬਣ ਗਏ।ਅੱਜ ਦੇ ਜਮਾਨੇ ਦੀ ਹਵਾ ਮੁਤਾਬਕ ਕਹੀਏ ਤਾਂ ਘਰ,ਘਰ ਬੁਜਰਗ ਮਾਪੇ ਆਪਣੇ ਹੀ ਬੱਚਿਆ ਹੱਥੋ ਤੰਗ ਹਨ।ਕਈ ਕਰੋੜਾ ਦੇ ਮਾਲਕ ਬਿਰਧ ਆਸ਼ਰਮਾ ਵਿੱਚ ਆਪਣਆਿ ਬੱਚਿਆ ਦੇ ਪਿਆਰ ਨੂੰ ਤਰਸ ਰਹੇ ਹਨ।ਇਹ ਕੈਸੀ ਰੁੱਤ ਆਈ,ਕੈਸਾ ਸਮਾ ਆ ਗਿਆ।ਆਪਣਾ ਹੀ ਖੂਨ ਸਫੈਦ ਹੋ ਗਿਆ।ਸਾਨੂੰ ਸਭ ਨੂੰ ਚਾਹੀਦਾ ਹੈ ਕਿ ਬੁਜਰਗ ਮਾਤਾ,ਪਿਤਾ ਨੂੰ ਲੋੜੀਦੀਆ ਸਹੂਲਤਾ ਦਈਏ,੫,੭ ਮਿੰਟ ਆਪਣੇ ਰੋਜਾਨਾ ਦੇ ਕਾਰਜਾ ਵਿੱਚੋ ਕੱਢ ਕੇ ਮਾਂ ਬਾਪ ਨਾਲ ਗੱਲਾਬਾਤਾਂ ਕਰੀਏ ਪਿਆਰ ਕਰੀਏ ਤਾਂ ਜੋ ਮਾਪੇ ਇਕਲਾਪਣ ਨਾ ਮਹਿਸੂਸ ਨਾ ਕਰਣ।ਲਵੋ ਅਸੀਸਾ ਮਾਤਾ ਪਿਤਾ ਦੀਆ ਤੇ ਜੀਵਣ ਸਫਲ ਬਨਾ ਮਾਤਾਂ ਪਿਤਾ ਨੁੰ ਬੋਝ ਨਾ ਸਮਝੋ 

ਪਰਮਜੀਤ ਕੌਰ ਸੋਢੀ

ਭਗਤਾ ਭਾਈ ਕਾ।

Have something to say? Post your comment