News

ਕਾਂਗਰਸ ਰਾਜ ਦੌਰਾਨ ਨਗਰ ਕੋਂਸਲ ਵਿਚ ਚਾਹ ਪਾਣੀ ਦੀ ਸੇਵਾ ਬੰਦ , ਅਕਾਲੀ ਰਾਜ ਦੌਰਾਨ ਮਿਲਦੇ ਸੀ ਖੁਲ੍ਹੇ ਗੱਫੇ ।

May 15, 2018 04:39 PM
General

ਕਾਂਗਰਸ ਰਾਜ ਦੌਰਾਨ ਨਗਰ ਕੋਂਸਲ ਵਿਚ ਚਾਹ ਪਾਣੀ ਦੀ ਸੇਵਾ ਬੰਦ , ਅਕਾਲੀ ਰਾਜ ਦੌਰਾਨ ਮਿਲਦੇ ਸੀ ਖੁਲ੍ਹੇ ਗੱਫੇ ।


ਜੰਡਿਆਲਾ ਗੁਰੂ 15 ਮਈ ਵਰਿੰਦਰ ਸਿੰਘ :- ਨਗਰ ਕੋਂਸਲ ਜੰਡਿਆਲਾ ਗੁਰੂ ਨੂੰ ਸਾਲਾਨਾ ਇੰਨੀ ਕੁ ਆਮਦਨ ਹੈ ਕਿ ਉਹ ਬਿਨਾਂ ਕਿਸੇ ਸਰਕਾਰੀ ਗਰਾਂਟ ਤੋਂ ਸ਼ਹਿਰ ਨੂੰ ਸਾਫ ਸੁਥਰਾ ਬਣਾ ਸਕਦੇ ਹਨ , ਪਰ ਨਹੀਂ ਇਥੇ ਅਜਿਹਾ ਨਹੀਂ ਹੋ ਸਕਦਾ ਕਿਉਂ ਕਿ ਭਰੋਸੇਯੋਗ ਸੂਤਰਾਂ ਅਤੇ ਨਗਰ ਕੋਂਸਲ ਦੇ ਕੁਝ ਅੰਦੂਰਨੀ ਅਧਿਕਾਰੀਆਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਥੇ ਸਭ ਗੋਲਮਾਲ ਹੋ ਰਿਹਾ ਹੈ । ਇਕ ਤਾਂ ਸਰਕਾਰ ਦੇ ਕਿਸੇ ਪ੍ਰਬੰਧਕੀ ਅਧਿਕਾਰੀ ਦਾ ਨਗਰ ਕੌਂਸਲ ਉਪਰ ਕੋਈ ਕੰਟਰੋਲ ਨਹੀਂ ਹੈ ਅਤੇ ਨਾ ਹੀ ਕਿਸੇ ਕਾਂਗਰਸੀ ਕੋਂਸਲਰ ਵਿਚ ਜੁਰਅਤ ਹੈ ਕਿ ਉਹ ਨਗਰ ਕੌਂਸਲ ਦੇ ਘੋਟਾਲਿਆਂ ਦੀ ਪੋਲ ਖੋਲ ਸਕੇ । ਇਥੋਂ ਤੱਕ ਕਿ ਨਗਰ ਕੌਂਸਲ ਦਫਤਰ ਬੀਤੇ ਕੁਝ ਸਮੇ ਵਿੱਚ ਤਾਂ ਅਯਾਸ਼ੀ ਦਾ ਅੱਡਾ ਵੀ ਬਣ ਚੁਕਾ ਸੀ ਜੋ ਕਿ ਹਰ ਇਕ ਕਰਮਚਾਰੀ ਅਤੇ ਸੀਨੀਅਰ ਅਧਿਕਾਰੀ ਨੂੰ ਪਤਾ ਹੋਣ ਦੇ ਬਾਵਜੂਦ ਮੂੰਹ ਬੰਦ ਰੱਖਦੇ ਸਨ । ਇਹ ਵੀ ਪਤਾ ਲੱਗਾ ਹੈ ਕਿ ਦਫ਼ਤਰੀ ਟਾਈਮ ਖਤਮ ਹੋਣ ਤੋਂ ਬਾਅਦ ਬੀਤੇ ਦਿਨੀ ਨਗਰ ਕੋਂਸਲ ਦੇ ਇਕ ਕਮਰੇ ਵਿਚ ਦੇਰ ਰਾਤ 12 ਵਜੇ ਤੱਕ ਠੇਕਿਆਂ ਨੂੰ ਲੈਕੇ ਸੌਦੇਬਾਜ਼ੀ ਕੀਤੀ ਜਾਂਦੀ ਰਹੀ ਹੈ ਕਿ ਕਿਹੜਾ ਕਿਹੜਾ ਠੇਕਾ ਕਿਸਨੂੰ ਦੇਣਾ ਹੈ ਅਤੇ ਉਸਨੂੰ ਪਹਿਲਾਂ ਹੀ ਸੂਚਿਤ ਕਰਨ ਦਾ ਪ੍ਰੋਗਰਾਮ ਬਣਾਕੇ ਆਪਣੇ ਹਿੱਸੇ ਦੀਆਂ ਜੇਬਾਂ ਗਰਮ ਕੀਤੀਆਂ ਜਾਂਦੀਆਂ ਹਨ । ਨਗਰ ਕੌਂਸਲ ਦਫਤਰ ਵਿਚ ਨਾਮਾਤਰ ਅਕਾਲੀ ਰਾਜ ਹੋਣ ਕਰਕੇ ਅਤੇ ਰੱਬ ਆਸਰੇ ਚੱਲਣ ਦੇ ਕਾਰਨ ਸਾਰੇ ਅਧਿਕਾਰੀ ਆਪਣੀ ਆਪਣੀ ਜੇਬ ਗਰਮ ਕਰਨ ਵਿਚ ਲੱਗੇ ਹੋਏ ਹਨ ਪਰ ਅਗਰ ਇਹਨਾਂ ਕੋਲ ਕੋਈ ਸ਼ਹਿਰ ਵਾਸੀ ਕੰਮ ਕਰਵਾਉਣ ਆਓਂਦਾ ਹੈ ਤਾਂ ਇਹਨਾਂ ਨੇ ਉਸਨੂੰ ਚਾਹ ਪਾਣੀ ਵੀ ਪੁੱਛਣਾ ਬੰਦ ਕਰ ਦਿੱਤਾ ਹੈ । ਪੰਜਾਬ ਵਾਸੀਆਂ ਦੀ ਸਾਰੇ ਸੰਸਾਰ ਵਿੱਚ ਮਹਿਮਾਨ ਨਿਵਾਜੀ ਮਸ਼ਹੂਰ ਹੈ ਪਰ ਪਤਾ ਲੱਗਾ ਹੈ ਕਿ ਨਗਰ ਕੌਂਸਲ ਜੰਡਿਆਲਾ ਵਿੱਚ ਕਿਸੇ ਮਹਿਮਾਨ ਨੂੰ ਚਾਹ ਤੱਕ ਦਫਤਰ ਚੋਂ ਨਹੀਂ ਪਿਲਾਈ ਜਾਂਦੀ ਅਤੇ ਦਫਤਰ ਵਿਚ ਪਏ ਗੈਸ ਸਿਲੰਡਰ ਅਤੇ ਚੁੱਲ੍ਹੇ ਨੂੰ ਇਕ ਅਧਿਕਾਰੀ ਨੇ ਆਪਣੇ ਕਬਜੇ ਵਿਚ ਕਰਕੇ ਰੱਖਿਆ ਹੋਇਆ ਹੈ। ਦਫਤਰ ਵਿਚ ਬੈਠੇ 2-3 ਕਾਂਗਰਸੀ ਕੌਂਸਲਰਾਂ ਨੇ ਦੱਸਿਆ ਕਿ ਅਸੀ ਖੁਦ ਚਾਹ ਬਾਹਰ ਤੋਂ ਮੰਗਵਾਂਦੇ ਹਾਂ ਅਤੇ ਅਗਰ ਸਾਨੂ ਮਿਲਣ ਸਾਡਾ ਕੋਈ ਵਰਕਰ, ਅਫਸਰ ਜਾਂ ਦੋਸਤ ਆ ਜਾਂਦਾ ਹੈ ਤਾਂ ਸ਼ਰਮ ਦੇ ਮਾਰੇ ਸਾਨੂੰ ਉਸ ਲਈ ਵੀ ਚਾਹ ਬਾਹਰੋਂ ਮੰਗਵਾਨੀ ਪੈਂਦੀ ਹੈ । ਪਤਾ ਲੱਗਾ ਹੈ ਕਿ ਅਜਿਹਾ ਕਾਂਗਰਸ ਦੇ ਰਾਜ ਦੌਰਾਨ ਹੀ ਹੋਇਆ ਹੈ ਜਦੋ ਕਿ ਪਿਛਲੇ ਅਕਾਲੀ ਰਾਜ ਦੌਰਾਨ ਹਰ ਇਕ ਸ਼ਹਿਰ ਵਾਸੀ ਦੀ ਨਗਰ ਕੌਂਸਲ ਵਿਚ ਖੂਬ ਆਓ ਭਗਤ ਹੁੰਦੀ ਸੀ । ਸ਼ਹਿਰ ਵਿਚ ਅੱਜ ਕੱਲ੍ਹ ਇਸ ਗੱਲ ਦੀ ਚਰਚਾ ਹੈ ਕਿ ਜਿਸ ਘਰ ਜਾਂ ਦਫਤਰ ਜਾਣ ਸਮੇਂ ਕੋਈ ਤੁਹਾਨੂੰ ਚਾਹ ਪਾਣੀ ਨਹੀਂ ਪੁੱਛਦਾ ਉਸ ਦਫਤਰ ਜਾਂ ਘਰ ਕੋਲੋ ਤੁਸੀ ਆਪਣੇ ਕੰਮ ਦੀ ਕੀ ਉਮੀਦ ਰੱਖੋਗੇ ? ਇਸ ਕਰਕੇ ਅਗਰ ਸ਼ਹਿਰ ਵਾਸੀ ਇਹ ਸੋਚਦੇ ਹਨ ਕਿ ਨਗਰ ਕੋਂਸਲ ਦਫਤਰ ਸਾਨੂੰ ਕੋਈ ਚਾਹ ਪਾਣੀ ਪੁੱਛੇਗਾ ਤਾਂ ਇਹ ਹਾਲ ਦੀ ਘੜੀ ਸਰਾਸਰ ਗਲਤ ਹੈ ਕਿਉਂ ਕਿ ਦਫਤਰ ਕੰਮ ਕਰਵਾਉਣ ਲਈ ਜਾਨ ਵਾਲੇ ਨੂੰ ਆਪਣੇ ਘਰੋਂ "ਚਾਹ-ਪਾਣੀ" ਲੈਕੇ ਜਾਣਾ ਪਵੇਗਾ । ਸ਼ਹਿਰ ਵਾਸੀਆਂ ਦੀ ਸਬੰਧਤ ਮਹਿਕਮੇ ਦੇ ਸਥਾਨਕ ਸਰਕਾਰਾਂ ਕੈਬਨਿਟ ਮੰਤਰੀ ਪੰਜਾਬ ਸਰਕਾਰ ਨਵਜੋਤ ਸਿੰਘ ਸਿੱਧੂ ਕੋਲੋ ਪੁਰਜ਼ੋਰ ਮੰਗ ਕੀਤੀ ਜਾ ਰਹੀ ਹੈ ਕਿ ਉਹ ਜੰਡਿਆਲਾ ਨਗਰ ਕੋਂਸਲ ਦੇ ਸਾਰੇ ਸਰਕਾਰੀ ਰਿਕਾਰਡ ਦੀ ਬਾਰੀਕੀ ਨਾਲ ਜਾਂਚ ਪੜਤਾਲ ਕਰਕੇ ਦੋਸ਼ੀਆਂ ਨੂੰ ਕਟਹਿਰੇ ਵਿਚ ਖੜ੍ਹਾ ਕੀਤਾ ਜਾਵੇ ਕਿਉਂਕਿ ਜੰਡਿਆਲਾ ਕਾਂਗਰਸ ਤਾਂ ਕੁੰਭਕਰਨ ਦੀ ਨੀਂਦ ਸੁੱਤੀ ਹੋਈ ਹੈ ।

Have something to say? Post your comment