25

September 2018
ਆਲ ਇੰਡੀਆ ਰੇਡੀਓ ਵੱਲੋਂ ਅੰਮ੍ਰਿਤਸਰ ਤੋਂ ਨਵੇਂ ਐਫ ਐਮ ਚੈਨਲ 'ਦੇਸ਼ ਪੰਜਾਬ' ਦੀ ਸ਼ੁਰੂਆਤਸਾਡੇ ਹੱਕ //ਹੀਰਾ ਸਿੰਘ ਤੂਤਪਾਲੀਸਿਸਟਿਕ ਓਵਰੀ ਸਿੰਡਰੋਮ ਜਾਂ ਪਾਲੀਸਿਸਟਿਕ ਓਵੇਰੀਅਨ ਡਿਸੀਜ਼ //ਕਿਰਨਪ੍ਰੀਤ ਕੌਰਸ਼ਹੀਦ ਭਾਈ ਬਚਿੱਤਰ ਸਿੰਘ ਜੀ ਦਾ ਜਨਮ ਗੁਰੂ ਘਰ ਦੇ ਮਹਾਨ ਸ਼ਹੀਦ ਅਤੇ ਵਿਦਵਾਨਯੂ,ਕੇ ਵਿੱਚ ਸਿੱਖਾਂ ਦੇ ਘਰਾਂ ਤੇ ਛਾਪੇਮਾਰੀ ਲਈ ਭਾਰਤ ਸਰਕਾਰ ਦਾ ਝੂਠਾ ਪ੍ਰਾਪੇਗੰਡਾ ਜਿੰਮੇਵਾਰ -ਯੁਨਾਈਟਿਡ ਖਾਲਸਾ ਦਲ ਪੋਲਿੰਗ ਬੂਥ ਤੇ ਵੋਟਰ //ਪੋਲਿੰਗ ਬੂਥ ਤੇ ਵੋਟਰ ਕੈਮਰੇ ਦੀ ਅੱਖ ਨਾਲ ਤਸਵੀਰਾਂ ਵਿੱਚ ਜਾਨ ਪਾਉਂਦਾ “ਪ੍ਰਤਾਪ ਸਿੰਘ ਹੀਰਾ“ਬਲਾਕ ਸ਼ਾਹਕੋਟ ’ਚ ਬਲਾਕ ਸੰਮਤੀ ਅਤੇ ਜਿਲ੍ਹਾਂ ਪ੍ਰੀਸ਼ਦ ਚੋਣਾਂ ਅਮਨ-ਅਮਾਨ ਨਾਲ ਚੜ੍ਹੀਆ ਨੇਪੜੇਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਅੰਤਰ-ਰਾਸ਼ਟਰੀ ਹਵਾਈ ਅੱਡੇ ਤੋਂ ਨਵੀਆਂ ਉਡਾਣਾਂਐਮੀ ਵਿਰਕ ਤੇ ਸਰਗੁਣ ਮਹਿਤਾ ਦੀ ਜੋੜੀ ਚਮਕਾਏਗੀ 'ਕਿਸਮਤ'//ਲੇਖਕ-ਹਰਜਿੰਦਰ ਿਸੰਘ ਜਵੰਦਾ
Article

ਕਿਸੇ ਕਲਾ ਤੋਂ ਘੱਟ ਨਹੀਂ ਸਲਾਹ ਦੇਣੀ/ਸੁਖਪਾਲ ਸਿੰਘ ਗਿੱਲ

May 15, 2018 04:43 PM

ਕਿਸੇ ਕਲਾ ਤੋਂ ਘੱਟ ਨਹੀਂ ਸਲਾਹ ਦੇਣੀ

ਕੋਈ ਮਨੁੱਖ ਸੰਪੂਰਨ ਨਹੀਂ ਹੁੰਦਾ। ਇੱਕ ਦੂਜੇ ਤੋਂ ਪੁੱਛ ਕੇ ਹੀ ਕੰਮ ਕਾਰ ਕੀਤਾ ਜਾਵੇ ਤਾਂ ਸਹੀ ਰਹਿੰਦਾ ਹੈ। ਕੋਈ ਵੀ ਮਨੁੱਖ ਮਾਂ ਦੇ ਪੇਟ ਵਿੱਚੋਂ ਸਿੱਖ ਕੇ ਨਹੀਂ ਆਉਂਦਾ, ਬਲਕਿ ਧਰਤੀ ਤੇ ਆ ਕੇ ਹੀ ਆਪਣੇ ਅਤੇ ਦੂਜਿਆ ਦੇ ਤਜਰਬੇ ਤੋਂ ਸਿੱਖਦਾ ਹੈ। ਇਸੇ ਪ੍ਰਸੰਗ ਵਿੱਚ ਸਾਡੇ ਸਮਾਜ ਵਿੱਚ ਸਲਾਹ ਦੇਣ ਅਤੇ ਸਲਾਹ ਲੈਣ ਦਾ ਆਦਾਨ ਪ੍ਰਦਾਨ ਚੱਲਦਾ ਰਹਿੰਦਾ ਹੈ। ਸੱਚੀ ਸਲਾਹ ਉਹੀ ਦੇ ਸਕਦਾ ਹੈ ਜਿਸ ਨੇ ਤਜਰਬਾ ਗ੍ਰਹਿਣ ਕੀਤਾ ਹੋਵੇ। ਸਲਾਹ ਲੈਣੀ ਵੀ ਉਹੀ ਚਾਹੁੰਦਾ ਹੈ ਜਿਸ ਵਿੱਚ ਜਗਿਆਸਾ ਹੋਵੇ। ਇਸ ਲਈ ਸੱਚੀ ਸਲਾਹ ਦੇਣੀ ਅਤੇ ਸਲਾਹ ਲੈਣੀ ਇੱਕ ਕਲਾ ਹੀ ਹੁੰਦੀ ਹੈ। ਪਰ ਮੁਫਤ ਵਿੱਚ ਬਿਨਾਂ ਮੰਗੇ ਸਲਾਹ ਦੇਣੀ ਕਲਾ ਨਹੀਂ ਹੁੰਦੀ ਬਲਕਿ ਅਣਸੋਝੀ ਹੁੰਦੀ ਹੈ।
ਸਿੱਕੇ ਦੇ ਦੋ ਪਾਸਿਆਂ ਵਾਂਗ ਸਲਾਹ ਦੇਣ ਵਾਲੇ ਦੋ ਤਰ੍ਹਾਂ ਦੇ ਹੁੰਦੇ ਹਨ। ਚੰਗੀ ਸਲਾਹ ਅਤੇ ਮਾੜੀ ਸਲਾਹ ਦੇਣ ਵਾਲੇ, ਜਿਵੇਂ ਸਿੱਕੇ ਦੇ ਇੱਕ ਪਾਸੇ ਦੀ ਦੂਜੇ ਪਾਸੇ ਨਾਲ ਕਦਰ ਪੈਂਦੀ ਹੈ ਇਸੇ ਤਰ੍ਹਾਂ ਚੰਗੀ ਸਲਾਹ ਦੇਣ ਵਾਲੇ ਦੀ ਕਦਰ ਮਾੜੀ ਸਲਾਹ ਦੇਣ ਵਾਲੇ ਕਰਕੇ ਹੀ ਹੁੰਦੀ ਹੈ। ਮਾੜੀ ਸਲਾਹ ਡੋਬ ਦਿੰਦੀ ਹੈ। ਚੰਗੀ ਸਲਾਹ ਤਾਰ ਦਿੰਦੀ ਹੈ। ਕਿਸੇ ਦੀ ਰੀਸ ਕਰਨ ਨਾਲ ਈਰਖਾ ਪੈਦਾ ਹੁੰਦੀ ਹੈ। ਸਲਾਹ ਲੈਣ ਨਾਲ ਈਰਖਾ ਖਤਮ ਹੁੰਦੀ ਹੈ। ਪਿੰਡਾਂ ਵਿੱਚ ਸਲਾਹ ਦੇਣ ਵਾਲੇ ਨੂੰ ਸਲਾਹੂ ਕਿਹਾ ਜਾਂਦਾ ਹੈ। ਆਮ ਇੱਕ ਦੂਜੇ ਨੂੰ ਟਕੋਰੇ ਵੀ ਮਾਰ ਕੇ ਕਿਹਾ ਜਾਂਦਾ ਹੈ ਤੇਰਾ ਸਲਾਹੂ ਚੰਗਾ, ਤੇਰਾ ਸਲਾਹੂ ਮਾੜਾ। ਚੰਗੀ ਮਾੜੀ ਸਲਾਹ ਦਾ ਸੁਮੇਲ ±ੁਰੂ ਤੋਂ ਬਣਿਆ ਹੋਇਆ ਹੈ।
ਆਪਣੇ ਆਪਣੇ ਖੇਤਰ ਵਿੱਚ ਮਾਹਰ ਹੋ ਕੇ ਸਲਾਹ ਦਿੱਤੀ ਜਾਂਦੀ ਹੈ। ਸਾਡੇ ਰਾਜਨੀਤਿਕ ਅਤੇ ਪ੍ਰ±ਾਸਨਿਕ ਖੇਤਰਾਂ ਵਿੱਚ ਵੀ ਸਲਾਹਕਾਰ ਇਸੇ ਪ੍ਰਸੰਗ ਤਹਿਤ ਬਣੇ ਹੋਏ ਹਨ। ਇਹ ਸਰਕਾਰ ਨੂੰ ਮੁੱਲ ਦੀ ਸਲਾਹ ਦਿੰਦੇ ਹਨ। ਅੱਜ ਮੁਨਾਫੇ ਵਾਲੀ ਅਤੇ ਸਹੀ ਸਲਾਹ ਦੇਣੀ ਕਿਸੇ ਪੁੰਨ ਕਰਮ ਤੋਂ ਘੱਟ ਨਹੀਂ ਹੈ। ਭਰੋਸਾ ਕਰਨ ਵਾਲੇ ਨੂੰ ਜਾਣਬੁੱਝ ਕੇ ਮਾੜੀ ਸਲਾਹ ਦੇਣੀ ਪਾਪ ਕਰਮ ਹੁੰਦਾ ਹੈ। ਸਲਾਹ ਦੇਣੀ ਅਤੇ ਸਲਾਹ ਲੈਣੀ ਦਿਮਾਗੀ ਭਾਰ ਘਟਾਉਂਦੀ ਹੈ। ਦਿੱਤੀ ਸਲਾਹ ਕੰਮ ਆ ਜਾਵੇ ਤਾਂ ਟਿਕਾਣੇ ਲੱਗਿਆ ਬਾਣ ਹੀ ਕਹਾਉਂਦਾ ਹੈ।
ਸਲਾਹ ਦੇਣ ਵਾਲਾ ਭਾਈਚਾਰਕ ਏਕਤਾ ਦੀ ਸਾਂਝ ਬਣਾਉਂਦਾ ਹੈ। ਮਨ ਨੂੰ ±ਾਂਤੀ ਮਿਲਦੀ ਹੈ। ਅਧਿਆਪਕ ਆਪਣੇ ਵਿਦਿਆਰਥੀਆਂ ਨੂੰ ਪੂਰੀ ਤਰ੍ਹਾਂ ਪੜ੍ਹਾਉਣਾ ਚਾਹੁੰਦਾ ਹੈ। ਉਨ੍ਹਾਂ ਦੇ ਉਜਵਲ ਭਵਿੱਖ ਦੀ ਆਸ ਰੱਖਦਾ ਹੈ। ਇਸੇ ਤਰ੍ਹਾਂ ਸਲਾਹ ਦੇਣ ਵਾਲਾ ਵੀ ਸਲਾਹ ਦੀ ਪਈ ਕੀਮਤ ਨੂੰ ਮਹਿਸੂਸ ਕਰਦਾ ਰਹਿੰਦਾ ਹੈ। ਬਹੁਤੀਆਂ ਸਲਾਹਾਂ ਦੇਣੀਆਂ ਅਤੇ ਲੈਣੀਆਂ ਵੀ ਲਾਹੇਵੰਦ ਨਹੀਂ ਹੁੰਦੀਆਂ। ਇਸ ਨਾਲ ਬਹੁ ਕਿੱਤਾ ਬਹੁ ਚਿੱਤਾ ਬਣਨ ਦੀ ਉਮੀਦ ਬਣੀ ਰਹਿੰਦੀ ਹੈ।ਦੁਬਿਧਾ ਵੀ ਬਣੀ ਰਹਿੰਦੀ ਹੈ। ਇਸ ਲਈ ਕਿਹਾ ਵੀ ਜਾਂਦਾ ਹੈ ਕਿ ਸਲਾਹਾਂ ਬਹੁਤੀਆਂ ਕੰਮ ਕੋਈ ਨਹੀਂ। ਜਿਵੇਂ ਫੁੱਲ ਦੀ ਕੀਮਤ ਖੁ±ਬੂ ਲਈ ਹੁੰਦੀ ਹੈ ਉਸੇ ਤਰ੍ਹਾਂ ਸਲਾਹ ਦੇਣ ਵਾਲੇ ਦੀ ਕੀਮਤ ਸਲਾਹ ਲਈ ਹੁੰਦੀ ਹੈ। ਸਲਾਹ ਦੇਣ ਵਾਲਾ ਜੇ ਕਿਸੇ ਦਾ ਕੰਮ ਸਵਾਰ ਦੇਵੇ ਤਾਂ ਉਹ ਸਮਾਜ ਦੇ ਈਰਖਾਲੂਆਂ ਦੀ ਨਂਰ ਵਿੱਚ ਆ ਜਾਂਦਾ ਹੈ। ਸਹੀ ਸਲਾਹ ਕਈ ਭਵਿੱਖੀ ਗੁੰਝਲਾਂ ਤੋਂ ਛੁਟਕਾਰਾ ਦਿਵਾ ਦਿੰਦੀ ਹੈ। ਕਲਾਕਾਰ ਆਪਣੀ ਕਲਾ ਨਾਲ ਪਹਿਚਾਣ ਬਣਾਉਂਦਾ ਹੈ। ਸਲਾਹ ਦੇਣ ਵਾਲਾ ਸੱਚੀ ਸਲਾਹ ਨਾਲ ਸਮਾਜ ਵਿੱਚ ਵੱਖਰੀ ਪਹਿਚਾਣ ਬਣਾਉਂਦਾ ਹੈ। ਸੱਚੀ ਸਲਾਹ ਵਾਲਾ ਸਮਾਜ ਵਿੱਚ ਸਲਾਹਿਆਂ ਵੀ ਜਾਂਦਾ ਹੈ। ਉਸ ਵੱਲੋਂ ਦਿੱਤੀ ਸਲਾਹ ਵਾਰੇ_ਨਿਆਰੇ ਕਰਕੇ ਭਵਿੱਖ ਨੂੰ ਧੁੰਦਲਾ ਹੋਣ ਤੋਂ ਬਚਾਉਂਦੀ ਹੈ। ਇਸ ਨਾਲ ਭਵਿੱਖੀ ਮੁ±ਕਲਾਂ ਦਾ ਰਸਤਾ ਅਗਾਊਂ ਹੀ ਨਿਕਲ ਆਉਂਦਾ ਹੈ। ਕੁੱਲ ਮਿਲਾ ਕੇ ਕਿਹਾ ਜਾ ਸਕਦਾ ਹੈ ਕਿ ਕਿਸੇ ਨੂੰ ਸਹੀ ਸਲਾਹ ਦੇਣੀ ਕਿਸੇ ਕਲਾ ਤੋਂ ਘੱਟ ਨਹੀਂ ਹੁੰਦੀ।

ਸੁਖਪਾਲ ਸਿੰਘ ਗਿੱਲ
ਅਬਿਆਣਾ ਕਲਾਂ

Have something to say? Post your comment
Punjabi in Holland
Email : hssandhu8@gmail.com

Total Visits
php and html code counter
Copyright © 2016 Punjabi in Holland. All rights reserved.
Website Designed by Mozart Infotech