Poem

ਗ਼ਜ਼ਲ ......... ਜਗਤਾਰ ਪੱਖੋ

May 15, 2018 04:44 PM

ਮੈਂ ਉਹ ਰੁੱਤ ਅੰਗੂਰੀ ਲੱਭਾਂ ।
ਪੌਣਾਂ ਚੋਂ ਕਸਤੂਰੀ ਲੱਭਾ ।

ਕਿੱਥੇ ਮੇਰਾ ਪਿੰਡ ਗੁਆਚਾ,
ਸੂਰਤ ਸੀਰਤ ਪੂਰੀ ਲੱਭਾਂ ।

  ਪੀਜਾ ਬਰਗਰ ਰੀਸ ਕਰੇ ਨਾ,
  ਮਾਂ ਦੇ ਹੱਥ ਦੀ ਚੂਰੀ ਲੱਭਾਂ ।

  ਬਾਪੂ ਦੇ ਹੋਠਾਂ ਤੇ ਰਹਿ ਗਈ,
  ਮੈਂ ਉਹ ਗੱਲ ਅਧੂਰੀ ਲੱਭਾਂ ।

  ਬਾਬੇ ਜੀਵਨ ਜਾਂਚਾਂ ਦੱਸਣ,
  ਸੁੱਚੀ ਸ਼ਾਮ ਸੰਧੂਰੀ ਲੱਭਾਂ ।

  ਜਿਸਨੇ ਸਿੱਧੇ ਰਸਤੇ ਪਾਇਆ,
  ਬਾਪੂ ਦੀ ਉਹ ਘੂਰੀ ਲੱਭਾਂ ।

  ਸੱਤੇ ਖੈਰਾਂ ਮੰਗਣ ਵਾਲਾ,
  ਪੱਖੋ ਚਿਹਰਾ ਨੂਰੀ ਲੱਭਾਂ।

                 ਜਗਤਾਰ ਪੱਖੋ

Have something to say? Post your comment