News

ਦਸਤਾਰ ਸਿੱਖਾਂ ਦੀ ਸ਼ਾਨ ਹੈ, ਇਸ 'ਤੇ ਕਿੰਤੂ ਬਰਦਾਸ਼ਤ ਨਹੀਂ ਹੋਵੇਗਾ-ਜੱਸ

May 15, 2018 04:48 PM
General

ਦਸਤਾਰ ਸਿੱਖਾਂ ਦੀ ਸ਼ਾਨ ਹੈ, ਇਸ 'ਤੇ ਕਿੰਤੂ ਬਰਦਾਸ਼ਤ ਨਹੀਂ ਹੋਵੇਗਾ-ਜੱਸ

ਜੰਡਿਆਲਾ ਗੁਰੂ, 15 ਮਈ ਕੁਲਜੀਤ ਸਿੰਘ
ਮਾਣਯੋਗ ਸੁਪ੍ਰੀਮ ਕੋਰਟ ਵਲੋਂ ਕੀਤੇ ਗਏ ਸਿੱਖਾਂ ਦੀ ਦਸਤਾਰ ਬਾਰੇ ਸਵਾਲ ਨਾਲ ਦੇਸ਼ ਵਿਦੇਸ਼ ਵਿੱਚ ਵੱਸਦੇ ਸਿੱਖਾਂ ਦੇ ਮਨਾਂ ਵਿੱਚ ਭਾਰਤੀ ਨਿਆਂ ਪਾਲਕਾ ਪ੍ਰਤੀ ਕਈ ਸਵਾਲ ਖੜੇ ਕਰ ਦਿੱਤੇ ਹਨ, ਕਿਉਂਕਿ ਸਿੱਖਾਂ ਦੀ ਦਸਤਾਰ ਉਨ੍ਹਾਂ ਦੀ ਵੱਖਰੀ ਪਛਾਣ ਅਤੇ ਸ਼ਾਨ ਦੇ ਨਾਲ-ਨਾਲ ਇੱਜ਼ਤ ਵੀ ਹੈ।ਉਪਰੋਕਤ ਗੱਲਾਂ ਦਾ ਪ੍ਰਗਟਾਵਾ ਕਰਦਿਆਂ ਪੱਤਰਕਾਰਾਂ ਨਾਲ ਗੱਲ ਕਰਦਿਆਂ ਉੱਘੇ ਯੂਥ ਆਗੂ, ਸਮਾਜ ਸੇਵਕ ਅਤੇ ਏਂਜਲਜ਼ ਵਰਲਡ ਐਜੂਕੇਸ਼ਨ ਟਰੱਸਟ ਦੇ ਚੇਅਰਮੈਨ ਜਸਬੀਰ ਸਿੰਘ ਜੱਸ ਦੇਵੀਦਾਸਪੁਰ ਨੇ ਕਿਹਾ ਕਿ ਸਿੱਖ ਹੋਰ ਸਾਰੀਆਂ ਗੱਲਾਂ 'ਤੇ ਸਮਝੌਤਾ ਕਰ ਸਕਦਾ ਹੈ ਪਰੰਤੂ ਉਸਦੀ ਆਨ ਸ਼ਾਨ 'ਤੇ ਮਾਨ ਦੀ ਨਿਸ਼ਾਨੀ ਸੱਮਝੀ ਜਾਣ ਵਾਲੀ ਦਸਤਾਰ ਵੱਲ ਕੋਈ ਉਂਗਲ ਉਠਾਵੇ ਇਹ ਹਰਗਿਜ਼ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ।ਉਨ੍ਹਾਂ ਕਿਹਾ ਕਿ ਸਿੱਖ ਧਰਮ ਜਦੋਂ ਤੋਂ ਹੋਂਦ ਵਿੱਚ ਆਇਆ ਹੈ ਉਦੋਂ ਤੋਂ ਹੀ ਹਰ ਸਿੱਖ ਆਪਣੇ ਸਿੱਰ ਉੱਪਰ ਦਸਤਾਰ ਸਜਾਉਂਦਾ ਰਿਹਾ ਹੈ।ਸਾਰੇ ਸਿੱਖ ਪੰਥ ਨੂੰ ਇਸ ਸਵਾਲ ਪ੍ਰਤੀ ਬਿਨ੍ਹਾਂ ਕਿਸੇ ਭੇਦ ਭਾਵ ਦੇ ਇਕੱਠੇ ਹੋ ਕਿ ਸੁਪਰੀਮ ਕੋਰਟ ਦੇ ਇਸ ਸਵਾਲ ਜਵਾਬ ਦੇਣਾ ਪਵੇਗਾ, ਤਾਂ ਜੋ ਭਵਿੱਖ ਵਿੱਚ ਸਿੱਖ ਪੰਥ ਦੀ ਪਛਾਣ ਦਸਤਾਰ ਬਾਰੇ ਕਿਸੇ ਵੀ ਦੇਸ਼ ਦੇ ਕੋਰਟ ਜਾਂ ਸ਼ਾਸਕ ਵਲੋਂ ਕਦੀ ਵੀ ਕੋਈ ਸਵਾਲ ਨਾ ਉਠਾਇਆ ਜਾਵੇ।ਇਸ ਮੌਕੇ ਉਨ੍ਹਾਂ ਦੇ ਨਾਲ ਦਲੇਰ ਸਿੰਘ ਸੰਧੂ, ਗੁਰਵੇਲ ਸਿੰਘ ਬੰਟੀ ਪੀਏ, ਸ਼ਮਸ਼ੇਰ ਸਿੰਘ ਭੁਲਰ, ਗੁਰਸੇਵਕ ਸਿੰਘ ਭੁਲਰ ਅਤੇ ਅਵੀਨੂਰਦੀਪ ਕੌਰ ਭੁਲਰ ਵੀ ਮੌਜੂਦ ਸਨ।

Have something to say? Post your comment