Wednesday, March 27, 2019
FOLLOW US ON

News

20 ਮਈ ਨੂੰ ਸਾਹਕੋਟ ਵਿਖੇ ਕੀਤੇ ਜਾ ਰਹੇ ਝੰਡਾ ਮਾਰਚ ਦੀਆਂ ਤਿਆਰੀਆਂ ਵਿਢੀਆ।

May 15, 2018 04:53 PM
General

20 ਮਈ ਨੂੰ ਸਾਹਕੋਟ ਵਿਖੇ ਕੀਤੇ ਜਾ ਰਹੇ ਝੰਡਾ ਮਾਰਚ ਦੀਆਂ ਤਿਆਰੀਆਂ ਵਿਢੀਆ।


ਸ਼੍ਰੀ ਅਨੰਦਪੁਰ ਸਾਹਿਬ, 15 ਮਈ(ਦਵਿੰਦਰਪਾਲ ਸਿੰਘ/ਅੰਕੁਸ਼): ਅੱਜ ਪੰਜਾਬ ਸੁਬਾਰਡੀਨੇਟ ਸਰਵਿਸ ਫੈਡਰੇਸ਼ਨ ਜਿਲ੍ਹਾ ਰੂਪਨਗਰ ਦੀ ਤਿਆਰੀ ਮੀਟਿੰਗ ਜਿਲ੍ਹਾ ਪ੍ਰਧਾਨ ਦਰਸਨ ਸਿੰਘ ਬੜਵਾ ਦੀ ਪ੍ਰਧਾਨਗੀ ਹੇਠ ਅਨੰਦਪੁਰ ਸਾਹਿਬ ਵਿਖੇ ਹੋਈ। ਮੀਟਿੰਗ ਵਿੱਚ ਫੇਸਲਾ ਕੀਤਾ ਗਿਆ ਕਿ ਪੰਜਾਬ ਸਰਕਾਰ ਵਲੋਂ ਮੁਲਾਜ਼ਮ ਮੰਗਾਂ ਜਿਵੇਂ ਨਵੀਂ ਪੇਨਸਨ ਸਕੀਮ ਬੰਦ ਕਰਕੇ ਪੁਰਾਣੀ ਪੇਨਸਨ ਬਹਾਲ ਕਰਨ ,ਹਰ ਤਰਾ ਦੇ ਕੱਚੇ ਕਾਮੇ ਪੱਕੇ ਕਰਨ, 2011 ਵਿੱਚ ਤੋੜੀ ਪੈ ਪੇਰਟੀ ਠੀਕ ਕਰਨ, ਡੀ ਏ ਦੀਆਂ ਕਿਸਤਾ ਰਲੀਜ ਕਰਨ, ਡੀ ਏ ਦਾ ਬਕਾਇਆ ਜਾਰੀ ਕਰਨ, ਪੇ ਕਮਿਸ਼ਨ ਦੀ ਰਿਪੋਰਟ ਰਲੀਜ ਕਰਨ, ਮੁਲਾਜ਼ਮਾਂ ਤੇ ਨਜਾਇਜ਼ ਲਾਇਆ ਡਿਵੈਲਪਮੈਂਟ ਟੇਕਸ ਬੰਦ ਕਰਨ, ਮਿਡ ਡੇ ਮੀਲ ਕੂਕਾ, ਆਸਾ ਵਰਕਰਜ, ਆਂਗਨਵਾੜੀ ਵਰਕਰ ਤੇ ਉਜਰਤ ਕਨੂੰਨ ਲਾਗੂ ਕਰਨ ਆਦਿ ਮੰਗਾ ਤੇ ਧਾਰਨ ਕੀਤੇ ਰਵੀਏ ਖਿਲਾਫ ਸੂਬਾ ਕਮੇਟੀ ਦੇ ਫੇਸਲੇ ਅਨੁਸਾਰ 20 ਮਈ ਨੂੰ ਸਾਹਕੋਟ ਵਿਧਾਨ ਸਭਾ ਹਲਕੇ ਵਿੱਚ ਕੀਤੇ ਜਾ ਰਹੇ ਝੰਡਾ ਮਾਰਚ ਵਿੱਚ ਹਰ ਬਲਾਕ ਵਿੱਚੋ ਹਰ ਵਿਭਾਗ ਵਿਚੋ ਘਟੌ ਘਟ ਦੋ ਦੋ ਗੱਡੀਆਂ ਲੈਕੇ ਮੁਲਾਜਮ ਸਾਮਲ ਹੋਣਗੇ। ਮੀਟਿੰਗ ਵਿਚ ਸੂਬਾ ਆਗੂ ਮਾ ਕ੍ਰਿਪਾਲ ਸਿੰਘ ਭੁੱਟੋ, ਪੀ ਡਬਲਿਊ ਡੀ ਦੇ ਜਿਲ੍ਹਾ ਪ੍ਰਧਾਨ ਬਲਵੀਰ ਸੈਣੀ, ਜੀ ਟੀ ਯੂ ਦੇ ਜਿਲ੍ਹਾ ਪ੍ਰਧਾਨ ਮਾ ਗੁਰਵਿੰਦਰ ਸਿੰਘ ਸਸਕੋਰ, ਕਰਮ ਸਿੰਘ ਜੇਤੇਵਾਲ, ਮਾ ਸੁਰਜੀਤ ਸਿੰਘ ਮੀਢਵਾ, ਮਾ ਦੇਵ ਰਾਜ ਨੰਗਲ, ਕੇਵਲ ਕ੍ਰਿਸ਼ਨ ਕੋਟਲਾ,ਜਰਨੈਲ ਸਿੰਘ ਗਨੂਰਾ,ਪੀ ਡਬਲਿਊ ਡੀ ਦੇ ਜਿਲਾ ਚੇਅਰਮੈਨ ਸਤਪਾਲ ਸਸਕੋਰ, ਮਹੇਸ਼ ਕੁਮਾਰ ਝੱਜ, ਜਗਤਾਰ ਖਮੇੜਾ, ਅਨਿਲ ਕਪੂਰ, ਸੁਰਜੀਤ ਸੇਖੋਂ, ਰਿੱਸੀ ਕੁਮਾਰ, ਰਾਜ ਕੁਮਾਰ, ਜਸਵਿੰਦਰ ਲਾਲਾ, ਇਕਬਾਲ ਸਿੰਘ,ਚਰਨਜੀਤ ਸਿੰਘ, ਸਿਵ ਕੁਮਾਰ,ਪ੍ਰਮੋਦ ਕੁਮਾਰ,ਮਨਜੀਤ ਸਿੰਘ, ਮਾ ਤਰਸੇਮ ਭਨਾਮ, ਮਾ ਹਰਬੰਸ ਬੈਂਸ, ਗੁਰਚਰਨ ਸਿੰਘ, ਸੋਮ ਨਾਥ,ਕਸਮੀਰ ਸਿੰਘ, ਭੁਪਿੰਦਰ ਸਿੰਘ ਵਿਜੇ ਕੁਮਾਰ ਸੁਬਾਸ ਕੁਮਾਰ ਆਦਿ ਹਾਜਰ ਸਨ। ਇਹ ਜਾਣਕਾਰੀ ਜਿਲ੍ਹਾ ਜਰਨਲ ਸਕੱਤਰ ਮਾ ਸੁਰਜੀਤ ਸਿੰਘ ਚਮਕੌਰ ਸਾਹਿਬ ਨੇ ਦਿੱਤੀ।

Have something to say? Post your comment

More News News

ਸਾਬਕਾ ਪੁਲਿਸ ਮੁੱਖੀ ਸੁਮੇਧ ਸੈਣੀ ਅਤੇ ਆਈ ਜੀਪਰਮਰਾਜ ਉਮਰਾਨੰਗਲ ਨੇ ਤਖਤ ਸ੍ਰੀ ਕੇਸਗੜ੍ਹ ਸਾਹਿਬਵਿਖੇ ਟੇਕਿਆ ਮੱਥਾ ਪੰਜਾਬ ਰਾਜ ਖੇਡਾਂ ਔਰਤਾਂ ਅੰਡਰ-25 ਦੇ ਵੇਟ ਲਿਫਟਿੰਗ 34 ਕਿਲੋ ਵਰਗ 'ਚ ਮੁਕਤਸਰ ਦੀ ਧੀ ਨੇ ਮਾਰੀ ਬਾਜ਼ੀ ਅਕਾਲੀ ਦੱਲ ਟਕਸਾਲੀ ਦੇ ਉਮੀਦਵਾਰ ਬੀਰਦਵਿੰਦਰ ਸਿੰਘ ਤਖਤ ਸ਼੍ਰੀ ਕੇਸਗੜ ਸਾਹਿਬ ਹੋਏ ਨਤਮਸਤਕ। ਐਨ ਆਰ ਆਈ ਦੇ ਬੇਟੇ ਦੀ ਦਿਨ ਦਿਹਾੜੇ ਗੋਲੀ ਮਾਰ ਕੇ ਕੀਤੀ ਹੱਤਿਆ,ਦੋ ਮਹੀਨੇ ਪਹਿਲਾਂ ਹੀ ਹੋਇਆ ਸੀ ਵਿਆਹ । ਸਵੇਰੇ ਕਸਰਤ ਕਰਕੇ ਮਨੁੱਖ ਦੀਮਾਗੀ ਟੈਨਸ਼ਨਾ ਤੋ ਰਹਿ ਸਕਦਾ ਦੂਰ :ਡਾ ਵਰੁਣ ਮਿੱਤਲ ਬੁਢਲਾਡਾ ਵਿਖੇ ਛੇ ਸੜਕਾਂ ਦਾ ਕੰਮ ਪੂਰੀ ਤੇਜ਼ੀ ਨਾਲ ਚੱਲ ਰਿਹਾ ਹੈ : ਡੀਸੀ ਬੁਢਲਾਡਾ ਵਿਖੇ ਛੇ ਸੜਕਾਂ ਦਾ ਕੰਮ ਪੂਰੀ ਤੇਜ਼ੀ ਨਾਲ ਚੱਲ ਰਿਹਾ ਹੈ : ਡੀਸੀ ਬੁਢਲਾਡਾ ਵਿਖੇ ਛੇ ਸੜਕਾਂ ਦਾ ਕੰਮ ਪੂਰੀ ਤੇਜ਼ੀ ਨਾਲ ਚੱਲ ਰਿਹਾ ਹੈ : ਡੀਸੀ ਤਿੰਨ ਜ਼ਿਲ੍ਹਿਆਂ ਦੇ ਸਿੱਖਿਆ ਅਧਿਕਾਰੀਆਂ ਦੀ ਰਿਵਿਊ ਮੀਟਿੰਗ ਦਾ ਚੌਥਾ ਗੇੜ ਤਿੰਨ ਜ਼ਿਲ੍ਹਿਆਂ ਦੇ ਸਿੱਖਿਆ ਅਧਿਕਾਰੀਆਂ ਦੀ ਰਿਵਿਊ ਮੀਟਿੰਗ ਦਾ ਚੌਥਾ ਗੇੜ
-
-
-