News

ਹਰਜੀਤਾ ਫਿਲਮ ਦਾ ਟਾਇਟਲ ਗੀਤ 'ਦੇਖੀ ਚੱਲ' ਮਿਊਜ਼ਿਕ ਡਾਇਰੈਕਟਰ 'ਦਿ ਬੌਸ' ਦਾ ਪਹਿਲਾ ਫ਼ਿਲਮੀ ਗੀਤ

May 17, 2018 09:49 AM
General

 ਹਰਜੀਤਾ ਫਿਲਮ ਦਾ ਟਾਇਟਲ ਗੀਤ 'ਦੇਖੀ ਚੱਲ' ਮਿਊਜ਼ਿਕ ਡਾਇਰੈਕਟਰ 'ਦਿ ਬੌਸ' ਦਾ ਪਹਿਲਾ ਫ਼ਿਲਮੀ ਗੀਤ

ਵਿਨਯ ਕੁਮਾਰ

ਚੰਡੀਗੜ੍ਹ

17 ਮਈ 2018

2018 ਦੀਆਂ ਸਭ ਤੋਂ ਦੱਸੀਆਂ ਜਾਣ ਵਾਲੀਆਂ ਕਹਾਣੀਆਂ ਅਸਲ ਜਿੰਦਗੀ ਹੀਰੋ ਅਤੇ ਘਟਨਾਵਾਂ ਤੇ ਅਧਾਰਿਤ ਫ਼ਿਲਮਾਂ ਰਹੀਆਂ।ਸੂਬੇਦਾਰ ਜੋਗਿੰਦਰ ਸਿੰਘ ਅਤੇ ਸੱਜਣ ਸਿੰਘ ਰੰਗਰੂਟ ਜਿਹੀਆਂ ਫ਼ਿਲਮਾਂ ਜੋ ਪਹਿਲਾਂ ਹੀ ਬਾਕਸ ਆਫ਼ਿਸ ਤੇ ਹਿੱਟ ਰਹੀਆਂ ਹਨ ਅਤੇ ਹਰਜੀਤਾ ਅਤੇ ਸੂਰਮਾ ਰੀਲਿਜ ਹੋਣ ਨੂੰ ਤਿਆਰ ਹਨ, ਇਹਨਾਂ ਤੋਂ ਇਹ ਲੱਗਦਾ ਹੈ ਕਿ ਇਹ ਸੀਜ਼ਨ ਹੀ ਬਾਇਓਪਿਕਸ ਦਾ ਹੈ।ਫਿਲਮ ਮੇਕਰਸ ਹਰ ਬਾਰੀਕੀ ਨੂੰ ਧਿਆਨ ਚ ਰੱਖਦੇ ਹੋਏ ਆਪਣੀ ਪੂਰੀ ਕੋਸ਼ਿਸ਼ ਕਰਦੇ ਹਨ ਇਤਿਹਾਸ ਅਤੇ ਜਿੰਦਗੀਆਂ ਨਾਲ ਸੱਚੇ ਰਹਿਣ ਦੀ।ਸਿਰਫ ਕਹਾਣੀ ਹੀ ਨਹੀਂ ਫ਼ਿਲਮਾਂ ਦੇ ਸੰਗੀਤ ਅਤੇ ਗੀਤਾਂ ਤੇ ਵੀ ਉਹਨਾਂ ਹੀ ਧਿਆਨ ਦਿੱਤਾ ਜਾਂਦਾ ਹੈ।ਹਰਜੀਤਾ ਦਾ ਹਾਲ ਹੀ ਵਿੱਚ ਰੀਲਿਜ ਹੋਇਆ ਗੀਤ 'ਦੇਖੀ ਚੱਲ' ਇਸਦੀ ਹੀ ਇੱਕ ਉਦਹਾਰਣ ਹੈ। 'ਦੇਖੀ ਚੱਲ' ਇੱਕ ਧਮਾਕੇਦਾਰ ਗੀਤ ਹੈ ਜਿਸਨੂੰ ਬਾਖੂਬੀ ਨਾਲ ਗਾਇਆ ਹੈ ਪੰਜਾਬ ਦੀ ਸ਼ਾਨ 'ਦਲੇਰ ਮਹਿੰਦੀ' ਨੇ। ਹਰਜੀਤਾ ਦੇ ਜਨੂਨ ਨੂੰ ਬਿਆਨ ਕਰਦੇ ਇਸ ਗੀਤ ਦੇ ਬੋਲ ਲਿਖੇ ਹਨ ਕਪਤਾਨ ਨੇ।ਪਰ ਜੋ ਗੱਲ  ਪੂਰੇ ਗੀਤ ਵਿਚੋਂ ਉੱਭਰ ਕੇ ਆਈ  ਹੈ ਉਹ ਹੈ ਇਸਦਾ ਸੰਗੀਤ ਜਿਸਨੂੰ ਡਾਇਰੈਕਟ ਕੀਤਾ ਹੈ 'ਦਿ ਬੌਸ' ਨੇ। ਗੀਤ ਦਾ ਪੂਰਾ ਪੈਕ ਜੋਸ਼ ਨਾਲ ਭਰਿਆ ਹੋਇਆ ਹੈ।ਇਹ ਟਰੈਕ 'ਦਿ ਬੌਸ' ਦੀ ਫ਼ਿਲਮਾਂ ਵਿੱਚ ਉਹਨਾਂ ਦੀ ਸ਼ੁਰੂਆਤ ਹੈ।'ਦੇਖੀ ਚੱਲ' ਬਾਰੇ ਗੱਲ ਕਰਦੇ ਹੋਏ 'ਦਿ ਬੌਸ' ਨੇ ਕਿਹਾ, “ ਇਹ ਗੀਤ ਮੇਰਾ ਫਿਲਮ ਇੰਡਸਟਰੀ ਵਿੱਚ ਸ਼ੁਰੂਆਤ ਹੀ ਨਹੀਂ ਹੈ ਬਲਕਿ ਇਹ ਪਹਿਲੀ ਵਾਰ ਹੈ ਜਦ ਮੈਂ ਦਲੇਰ (ਮਹਿੰਦੀ) ਭਾਜੀ ਨੂੰ ਮਿਲਿਆ।ਮੈਂ ਉਹਨਾਂ ਨੂੰ ਆਪਣੀ ਪ੍ਰੇਰਨਾ ਸਮਝਦਾ ਹਾਂ ਅਤੇ ਉਹਨਾਂ ਨਾਲ ਕੰਮ ਕਰਨਾ ਇੱਕ ਜਬਰਦਸਤ ਅਨੁਭਵ ਰਿਹਾ।ਇਹ ਬਹੁਤ ਹੀ ਜਿਆਦਾ ਨਿਮਰ ਇਨਸਾਨ ਹਨ ਕਿ ਤੁਹਾਨੂੰ ਉਹਨਾਂ ਵਿੱਚ ਸਟਾਰਡਮ ਦਾ ਇੱਕ ਵੀ ਅੰਸ਼ ਨਹੀਂ ਦਿੱਖਦਾ।'ਦੇਖੀ ਚੱਲ' ਇੱਕ ਸਾਂਝੀ ਕੋਸ਼ਿਸ ਹੈ ਸਾਰੀ ਟੀਮ ਦੀ ਉਸ ਸਨਮਾਨ ਨੂੰ ਪੇਸ਼ ਕਰਨ ਦੀ ਜੋ ਹਰਜੀਤ ਸਿੰਘ ਇੰਡੀਆ ਨੂੰ ਅੰਤਰਰਾਸ਼ਟਰੀ ਪੱਧਰ ਤੇ ਪੇਸ਼ ਕਰਨ ਤੋਂ ਬਾਅਦ ਲੈ ਕੇ ਆਏ ।ਕਪਤਾਨ ਦੇ ਬੋਲ, ਦਲੇਰ ਮਹਿੰਦੀ ਦੀ ਆਵਾਜ਼ ਜਿਸਨੇ ਮੈਨੂੰ ਪ੍ਰੇਰਿਤ ਕੀਤਾ ਇੱਕ ਅਜਿਹਾ ਗੀਤ ਬਣਾਉਣ ਦਾ ਜੋ ਹਰਜੀਤਾ ਦੇ ਕੱਦ ਦੇ ਬਰਾਬਰ ਹੋ ਸਕੇ।ਮੈਨੂੰ ਪੂਰੀ ਉਮੀਦ ਹੈ ਕਿ ਇਹ ਗੀਤ ਫਿਲਮ ਦੀ ਕਹਾਣੀ ਨਾਲ ਪੂਰੀ ਤਰਾਂ ਜੁੜੇਗਾ ਅਤੇ ਦਰਸ਼ਕ ਮੇਰੇ ਕੰਮ ਨੂੰ ਪਸੰਦ ਕਰਨਗੇ ।'ਦਿ ਬੌਸ' ਨੇ ਬਹੁਤ ਸਾਰੇ ਪੰਜਾਬੀ ਗਾਇਕ ਜਿਵੇਂ ਨਿੰਜਾ, ਗਿਤਾਜ਼ ਬਿੰਦਰਖੀਆ, ਜਾਰਡਨ ਸੰਧੂ, ਰਿਕੋ ਅਤੇ ਰੋਮੀਓ ਲਈ ਸੰਗੀਤ ਦਿੱਤਾ ਹੈ ਅਤੇ ਵ੍ਹਾਈਟ ਹਿੱਲ ਮਿਊਜ਼ਿਕ, ਮਾਲਵਾ ਰਿਕਾਰਡਸ, ਟੀ ਓ ਬੀ ਗੈਂਗ ਅਤੇ ਕਈ ਹੋਰ ਲੇਬਲਾਂ ਨਾਲ ਜੁੜੇ।ਹਰਜੀਤਾ ਦਾ ਟਾਇਟਲ ਗੀਤ ਲੋਕਧੁਨ ਮਿਊਜ਼ਿਕ ਲੇਬਲ ਤੋਂ ਆਇਆ ਹੈ।

Have something to say? Post your comment

More News News

ਚੌਂਕੀ ਜੰਡਿਆਲਾ ਗੁਰੂ ਦੇ ਇੰਸਪੈਕਟਰ ਨੇ ਖੁੱਦ ਨੂੰ ਗੋਲੀ ਮਾਰ ਕੇ ਕੀਤੀ ਆਤਮਹੱਤਿਆ । ਸ਼੍ਰੋਮਣੀ ਕਮੇਟੀ ਕਰੇਗੀ ਐਮਾਜ਼ੋਨ ਕੰਪਨੀ ਵਿਰੁੱਧ ਕਾਨੂੰਨੀ ਕਾਰਵਾਈ -ਸ੍ਰੀ ਦਰਬਾਰ ਸਾਹਿਬ ਦੀ ਤਸਵੀਰ ਦੀ ਤੌਹੀਨ ਕਰਨ ਦਾ ਮਾਮਲਾ ਚੌਥੇ ਸਰਕਲ ਸਟਾਇਲ ਕਬੱਡੀ ਕੱਪ ਦੌਰਾਨ ਸੈਰੋ ਮੰਡੀ ਦੇ ਰਾਜਾ ਸਾਹਿਬ ਨੇ ਜਿੱਤਿਆ ਪਹਿਲਾ 1 ਲੱਖ ਰੁਪਏ ਦਾ ਇਨਾਮ। ਪੰਚਾੲਿਤੀ ਚੋਣਾਂ ਦਾ ਬਿਗਲ ਸਿੱਧੂ ਹਸਨਪੁਰੀ ਅਤੇ ਜੈਸਮੀਨ ਅਖਤਰ ਦੇ ਗੀਤ “ਔਢੀ ਵਰਸ਼ਿਜ ਬੁਲਟ“ ਦਾ ਵੀਡੀਓ ਸ਼ੂਟ ਮੁਕੰਮਲ ਪ੍ਰੋ. ਜੋਗਾ ਸਿੰਘ ਅਤੇ ਸ਼ਾਇਰ ਕਰਤਾਰ ਕੈਂਥ ਦੀ ਯਾਦ 'ਚ ਸਾਹਿਤਕ ਸਮਾਗਮ ਭਾਈ ਨੰਦਲਾਲ ਪਬਲਿਕ ਸਕੂਲ ਵਿਖੇ ਸ਼ਹੀਦੀ ਹਫਤੇ ਦੀ ਸ਼ੁਰੂਆਤ। ਦਾਖ਼ਲਾ ਮੁਹਿੰਮ ਦੀ ਸਫਲਤਾ ਲਈ ਮਾਪਿਆਂ ਦਾ ਉਤਸ਼ਾਹ ਤੇ ਬੱਚਿਆਂ ਦਾ ਚਾਅ ਦੇਖਣ ਨੂੰ ਮਿਲਿਆ- ਸਕੱਤਰ ਸਕੂਲ ਸਿੱਖਿਆ ਲੋੜਵੰਦ ਲੋਕਾਂ ਲਈ ਵਰਦਾਨ ਬਣੀ ਸਾਂਝੀ ਰਸੋਈ-ਡਿਪਟੀ ਕਮਿਸ਼ਨਰ ਟੀਕਾਕਰਨ ਵਿੱਚ ਸ਼ਡਿਊਲ ਸ਼ਾਮਲ ਕਰਨ ਸਬੰਧੀ ਇੱਕ ਵਰਕਸ਼ਾਪ ਦਾ ਕੀਤਾ ਆਯੋਜਨ ।
-
-
-