22

May 2018
ਕਿਸਾਨ ਖੁਦਕਸ਼ੀਆਂ ਦਾ ਰਾਹ ਤਿਆਗ ਕੇ ਆਪਣੀ ਆਰਥਿਕ ਸਥਿਤੀ ਮਜ਼ਬੂਤ ਕਰਨ ਲਈ ਦ੍ਰਿੜ ਇਰਾਦੇ, ਹੌਸਲੇ ਅਤੇ ਹਿੰਮਤ ਨਾਲ ਬਿਹਤਰ ਯਤਨ ਕਰਨ-ਡਾ: ਹਰਜੋਤ ਕਮਲਵਾਤਾਵਰਣ ਪ੍ਰੇਮੀਆਂ ਵੱਲੋਂ ਪੰਜਾਬ ਦੇ ਪਾਣੀਆਂ ਬਾਰੇ ਵਾਇ੍ਹਟ ਪੇਪਰ ਜਾਰੀ ਕਰਨ ਦੀ ਮੰਗਬੰਦਗੀ //ਹੀਰਾ ਸਿੰਘ ਤੂਤਇੰਗਲੈਂਡ ਵਿੱਚ ਪਿੰਕ ਸਿਟੀ ਹੇਜ਼ ਵਿਖੇ ਅਸ਼ੋਕ ਬਾਂਸਲ ਮਾਨਸਾ ਦਾ ਸਨਮਾਨਕੁਝ ਦੀਪ//ਹੀਰਾ ਸਿੰਘ ਤੂਤਔਰਤ ਮਮਤਾ ਦੀ ਮੂਰਤ//ਖੁਸ਼ਦੀਪ ਕੌਰਪੰਜਾਬ ਪੁਲਿਸ ਨਿਰਦੋਸ਼ ਸਿੱਖ ਨੌਜਵਾਨਾਂ ਦੀਆਂ ਗ੍ਰਿਫਤਾਰੀਆਂ ਨਾਲ ਦਹਿਸ਼ਤ ਦਾ ਮਾਹੌਲ ਸਿਰਜ ਰਹੀ ਹੈਮਾਂ ਦਿਵਸ ਤੇ ਵਿਸ਼ੇਸ਼ :- ਸਰਬਜੀਤ ਕੌਰ ਹਾਜੀਪੁਰ (ਸ਼ਾਹਕੋਟ )ਪਹਿਲਾ ਮਾਂ ਦਿਵਸ ਦਿਵਸ 1908 ਤੋਂ ਹੋਂਦ ਵਿੱਚ ਆਇਆ / ਗੁਰਭਿੰਦਰ ਸਿੰਘ ਗੁਰੀਐਨ ਆਰ ਆਈ ਪਰਿਵਾਰ ਵੱਲੋ ਭੁੱਲਰ ਸਕੂਲ ਦੇ ੪੦੦ ਵਿਦਿਆਰਥੀਆ ਨੂੰ ਲਿਖਣ ਸਮੱਗਰੀ ਵੰਡੀ
Punjabi

ਬੇਲਗਾਮ ਅਸਾਧ ਨਰਾਇਣ ਦਾਸ ਸਖਤ ਸਜ਼ਾ ਦਾ ਹੱਕਦਾਰ- ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨਜ਼ ਯੂ,ਕੇ

May 17, 2018 09:53 AM

ਬੇਲਗਾਮ ਅਸਾਧ ਨਰਾਇਣ ਦਾਸ ਸਖਤ ਸਜ਼ਾ ਦਾ ਹੱਕਦਾਰ- ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨਜ਼ ਯੂ,ਕੇ

" ਪੰਜਾਬ ਭਰ ਦੀਆਂ ਪੰਥਕ ਜਥੇਬੰਦੀਆਂ ਨੂੰ ਇਸ ਨਿੰਦਕ ਖਿਲਾਫ ਸਖਤ ਐਕਸ਼ਨ ਲੈਣ ਦੀ ਸਨਿਮਰ ਅਪੀਲ"

ਲੰਡਨ- ਨਰਾਇਣ ਦਾਸ ਨਾਮੀਂ ਅਸਾਧ ਨੇ ਬੇਲਗਾਮ ਹੋ ਕੇ ਜੋ ਸ਼ਹੀਦਾਂ ਦੇ ਸਿਰਤਾਜ ਪੰਚਮ ਪਾਤਿਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਖਿਲਾਫ ਬਕਵਾਸ ਕੀਤਾ ਹੈ , ਉਹ ਬਹੁਤ ਹੀ ਘਿਨਾਉਣਾ ਅਤੇ ਸਿੱਖ ਕੌਮ ਦੀ ਅਣਖ ਨੂੰ ਵੰਗਾਰਨ ਵਾਲੀ ਕੋਝੀ ਹਰਕਤ ਹੈ ।ਜਿਸ ਨੂੰ ਸਿੱਖ ਕੌਮ ਕਦੇ ਵੀ ਬਰਦਾਸ਼ਤ ਨਹੀਂ ਕਰ ਸਕਦੀ । ।ਬਰਤਾਨੀਆ ਵਿੱਚ ਅਜਾਦ ਸਿੱਖ ਰਾਜ ਖਾਲਿਸਤਾਨ ਦੇ ਕੌਮੀ ਨਿਸ਼ਾਨੇ ਨੂੰ ਸਮਰਪਤਿ ਅਤੇ ਯਤਨਸ਼ੀਲ ਸਿੱਖ ਜਥੇਬੰਦੀਆਂ ਦੇ ਸਾਝੇ ਸੰਗਠਨ ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨਜ਼ ਯੂ,ਕੇ ਵਲੋਂ ਇਸ ਭੇਖੀ ਅਸਾਧ ਵਾਸਤੇ ਸਖਤ ਸਜ਼ਾ ਦੀ ਵਕਾਲਤ ਕਰਦਿਆਂ ਆਖਿਆ ਗਿਆ ਕਿ ਇਹ ਬੰਦਾ ਕਿਸੇ ਮੁਆਫੀ ਦੇ ਯੋਗ ਨਹੀਂ ਬਲਕਿ ਖਾਲਸਈ ਰਵਾਇਤਾਂ ਅਨੁਸਾਰ ਸਜ਼ਾ ਦਾ ਹੱਕਦਾਰ ਹੈ । ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨਜ਼ ਯੂ,ਕੇ ਦੇ ਕੋਆਰਡੀਨੇਟਰਜ਼ ਭਾਈ ਕੁਲਦੀਪ ਸਿੰਘ ਚਹੇੜੂ ,ਭਾਈ ਲਵਸ਼ਿੰਦਰ ਸਿੰਘ ਡੱਲੇਵਾਲ ,ਭਾਈ ਜੋਗਾ ਸਿੰਘ ਨੇ ਜਾਰੀ ਪੈੱਸ ਰਿਲੀਜ਼ ਵਿੱਚ ਇਸ ਵਿਆਕਤੀ ਦੀ ਕੋਝੀ ਕਰਤੂਤ ਨੂੰ ਸਿੱਖ ਕੌਮ ਦੀ ਅਣਖ  ਗੈਰਤ  ਨੂੰ ਵੰਗਾਰਨਾ ਆਖਿਆ ਹੈ । ਇਸ ਵਿਆਕਤੀ ਜਿੱਥੇ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਰੱਬੀ ਸਖਸ਼ੀਅਤ ਤੇ ਉੱਂਗਲ ਚੁੱਕੀ ਹੈ Aੁੱਥੇ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਭਗਤਾਂ ਦੀ ਬਾਣੀ ਦਾ ਘੋਰ ਅਪਮਾਨ ਕੀਤਾ ਹੈ । ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨਜ਼ ਯੂ,ਕੇ ਵਲੋਂ ਮਹਿਸੂਸ ਕੀਤਾ ਗਿਆ ਕਿ ਅਜਿਹੇ ਲੋਕ ਜਾਣਬੁੱਝ ਸਰਕਾਰੀ ਏਜੰਡੇ ਤਹਿਤ ਸਿੱਖ ਕੌਮ ਦਾ ਧਿਆਨ ਕੌਮੀ ਅਜ਼ਾਦੀ ਦੇ ਨਿਸ਼ਾਨੇ ਤੋਂ ਪਾਸੇ ਲਿਅਜਾਣਾ ਚਾਹੁੰਦੇ ਹਨ । ਇਹ ਵੀ ਗੌਰ ਤਲਬ ਹੈ ਕਿ ਅਜਿਹੇ ਵਿਵਾਦ ਪੈਦਾ ਕਰਨ ਵਾਲੇ ਸਿੱਖ ਵਿਰੋਧੀ ਲੋਕ ਜਿਆਦਾਤਰ ਜੂਨ 1984 ਨੂੰ ਸਿੱਖ ਤਵਾਰਖਿ ਵਿੱਚ ਵਾਪਰੇ ਤੀਜੇ ਖੁਨੀ ਘੱਲੂਘਾਰੇ ਦੀ ਵਰ੍ਹੇਗੰਢ ਤੋਂ ਪਹਿਲਾਂ ਜਾਂ ਮਗਰੋਂ ਅਕਸਰ ਹੀ ਅਜਿਹਾ ਜ਼ਹਿਰ ਉਗਲਦੇ ਹਨ । ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨਜ਼ ਯੂ,ਕੇ ਵਲੋਂ ਪੰਜਾਬ ਭਰ ਦੀਆਂ ਸਿੱਖ ਜਥੈਬੰਦੀਆਂ ਨੂੰ ਇਸ ਵਿਆਕਤੀ ਖਿਲਾਫ ਆਪੋ ਆਪਣੇ ਢੰਗ ਤਰੀਕਰ ਨਾਲ ਕਾਰਵਾਈ ਕਰਨ ਦੀ ਅਪੀæਲ ਕੀਤੀ ਗਈ ਹੈ ਤਾਂ ਕਿ ਭਵਿੱਖ ਵਿੱਚ ਕੋਈਆਂ ਵਿਆਕਤੀ ਅਜਿਹਾ ਕਰਨ ਦਾ ਹੀਆ ਨਾ ਕਰ ਸਕੇ ।

Have something to say? Post your comment
Punjabi in Holland
Email : hssandhu8@gmail.com

Total Visits
php and html code counter
Copyright © 2016 Punjabi in Holland. All rights reserved.
Website Designed by Mozart Infotech