25

September 2018
ਆਲ ਇੰਡੀਆ ਰੇਡੀਓ ਵੱਲੋਂ ਅੰਮ੍ਰਿਤਸਰ ਤੋਂ ਨਵੇਂ ਐਫ ਐਮ ਚੈਨਲ 'ਦੇਸ਼ ਪੰਜਾਬ' ਦੀ ਸ਼ੁਰੂਆਤਸਾਡੇ ਹੱਕ //ਹੀਰਾ ਸਿੰਘ ਤੂਤਪਾਲੀਸਿਸਟਿਕ ਓਵਰੀ ਸਿੰਡਰੋਮ ਜਾਂ ਪਾਲੀਸਿਸਟਿਕ ਓਵੇਰੀਅਨ ਡਿਸੀਜ਼ //ਕਿਰਨਪ੍ਰੀਤ ਕੌਰਸ਼ਹੀਦ ਭਾਈ ਬਚਿੱਤਰ ਸਿੰਘ ਜੀ ਦਾ ਜਨਮ ਗੁਰੂ ਘਰ ਦੇ ਮਹਾਨ ਸ਼ਹੀਦ ਅਤੇ ਵਿਦਵਾਨਯੂ,ਕੇ ਵਿੱਚ ਸਿੱਖਾਂ ਦੇ ਘਰਾਂ ਤੇ ਛਾਪੇਮਾਰੀ ਲਈ ਭਾਰਤ ਸਰਕਾਰ ਦਾ ਝੂਠਾ ਪ੍ਰਾਪੇਗੰਡਾ ਜਿੰਮੇਵਾਰ -ਯੁਨਾਈਟਿਡ ਖਾਲਸਾ ਦਲ ਪੋਲਿੰਗ ਬੂਥ ਤੇ ਵੋਟਰ //ਪੋਲਿੰਗ ਬੂਥ ਤੇ ਵੋਟਰ ਕੈਮਰੇ ਦੀ ਅੱਖ ਨਾਲ ਤਸਵੀਰਾਂ ਵਿੱਚ ਜਾਨ ਪਾਉਂਦਾ “ਪ੍ਰਤਾਪ ਸਿੰਘ ਹੀਰਾ“ਬਲਾਕ ਸ਼ਾਹਕੋਟ ’ਚ ਬਲਾਕ ਸੰਮਤੀ ਅਤੇ ਜਿਲ੍ਹਾਂ ਪ੍ਰੀਸ਼ਦ ਚੋਣਾਂ ਅਮਨ-ਅਮਾਨ ਨਾਲ ਚੜ੍ਹੀਆ ਨੇਪੜੇਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਅੰਤਰ-ਰਾਸ਼ਟਰੀ ਹਵਾਈ ਅੱਡੇ ਤੋਂ ਨਵੀਆਂ ਉਡਾਣਾਂਐਮੀ ਵਿਰਕ ਤੇ ਸਰਗੁਣ ਮਹਿਤਾ ਦੀ ਜੋੜੀ ਚਮਕਾਏਗੀ 'ਕਿਸਮਤ'//ਲੇਖਕ-ਹਰਜਿੰਦਰ ਿਸੰਘ ਜਵੰਦਾ
Article

ਮਿੰਨੀ ਕਹਾਣੀ //ਵੀਰਇੰਦਰ ਘੰਗਰੋਲੀ ਈਟੀਟੀ ਟੀਚਰ

May 17, 2018 09:55 AM
ਵੀਰਇੰਦਰ ਘੰਗਰੋਲੀ ਈਟੀਟੀ ਟੀਚਰ

ਮਾਸਟਰ ਜੀ

ਮੋਟੀ ਰਿਸ਼ਵਤ ਦੇ ਕੇ ਭਰਤੀ ਹੋਏ ਠਾਣੇਦਾਰ ਮੱਘਰ ਸਿੰਘ ਨੇ ਅੱਜ ਨਾਕਾ ਲਗਾਇਆ ਹੋਇਆ ਸੀ। ਪੁਰਾਣੇ ਜਿਹੇ ਨੀਲੇ ਰੰਗ ਦੇ ਚੇਤਕ ਸਕੂਟਰ 'ਤੇ ਆਉਂਦੇ ਇੱਕ ਬਜ਼ੁਰਗ ਨੂੰ ਰੋਅਬ ਨਾਲ ਰੋਕਿਆ ਅਤੇ ਆਕੜ ਨਾਲ ਕਾਗਜ਼ ਪੱਤਰ ਦੇ ਦੇਖਦੇ ਪੁੱਛਿਆ, " ਕੀ ਕੰਮ ਕਰਦੈਂ ! ਲਾਣੇਦਾਰਾ ? ਅੱਗੋਂ ਬਜ਼ੁਰਗ ਬੋਲਿਆ, " ਨਾਲ ਦੇ ਪਿੰਡ ਮਾਸਟਰ ਲੱਗਾ ਹੋਇਆ ਜੀ, ਬੱਸ ਅਗਲੇ ਮਹੀਨੇ ਰਿਟਾਇਰਮੈਂਟ ਐ ।"
" ਅਜੇ ਵੀ ਪੁਰਾਣੇ ਸਕੂਟਰ 'ਤੇ ਹੀ ਦੌੜਿਆ ਫਿਰਦੇ । ਹਾ!ਹਾ!ਹਾ !" ਮੱਘਰ ਸਿੰਘ ਨੇ ਮਾਸਟਰ ਜੀ ਦਾ ਮਜ਼ਾਕ ਉਡਾਉਂਦਿਆਂ ਫਿਰ ਰੋਅਬ ਮਾਰਿਆ ।
ਲਾਲ ਬੱਤੀ ਵਾਲੀ ਗੱਡੀ ਆਈ । ਮੱਘਰ ਸਿੰਘ ਅਤੇ ਬਾਕੀ ਸਾਰੇ ਸਿਪਾਹੀ ' ਐੱਸਪੀ ਸਾਹਿਬ, ਐੱਸ ਪੀ ਸਾਬ ' ਕਰਦੇ ਹੋਏ ਇੱਕ ਪਾਸੇ ਤਣ ਕੇ ਖੜ੍ਹੇ ਹੋ ਗਏ ਅਤੇ ਸਲੂਟ ਮਾਰਨ ਲੱਗੇ। ਮਾਸਟਰ ਜੀ ਆਪਣੇ ਕਾਗਜ਼ ਪੱਤਰ ਸਮੇਟਦੇ ਹੋਏ ਮੱਘਰ ਸਿੰਘ ਕੋਲ ਗਏ ਅਤੇ ਠਰਮੇ ਜਿਹੇ ਨਾਲ ਬੋਲੇ, " ਮੈਂ ਜਾਵਾਂ ਜੀ, ਹੁਣ।" ਐੱਸਪੀ ਸਾਹਿਬ ਨੇ ਜਿਵੇਂ ਮਾਸਟਰ ਜੀ ਨੂੰ ਪਛਾਣ ਲਿਆ ਹੋਵੇ। ਉਹ ਗੱਡੀ 'ਚੋਂ ਉੱਤਰੇ ਅਤੇ ਮਾਸਟਰ ਜੀ ਦੇ ਪੈਰੀਂ ਹੱਥ ਲਗਾਉਂਦੇ, ਸੱਚ ਅਕਾਲ ਜੀ ਬੋਲੇ ਮੈਂ ਪਛਾਣਿਆ ਨੀ ਕਾਕਾ ਤੈਨੂੰ ਮਾਸਟਰ ਜੀ ਨੇ ਐੱਸਪੀ ਸਾਹਿਬ ਦੇ ਮੂੰਹ ਵੱਲ ਧਿਆਨ ਨਾਲ ਵੇਖਦੇ ਧੀਮੀ ਆਵਾਜ਼ ਵਿੱਚ ਕਿਹਾ ਮੈਂ ਰਾਜਵੀਰ ਹਾਂ ਮਾਸਟਰ ਜੀ ਥੋਡੇ ਕੋਲ ਪੜ੍ਹਦਾ ਹੁੰਦਾ ਸੀ ਹੁਣ ਐੱਸਪੀ ਬਣ ਗਿਆ ਹਾਂ ਚਲੋ ਸ਼ੁਕਰ ਹੈ ਭਾਈ ਕੀਤੀ ਹੋਈ ਮਿਹਨਤ ਦਾ ਮੁੱਲ ਪੈ ਹੀ ਜਾਂਦੇ ਹੋਰ ਸੁਣਾਓ ਤੇਰੇ ਬਾਕੀ ਜਮਾਤੀ ਕੀ ਕਰਦੇ ਨੇ ਮਾਸਟਰ ਜੀ ਨੇ ਆਪਣੇ ਲਹਿਜੇ ਵਿੱਚ ਪੁੱਛਿਆ ਬਹੁਤਿਆਂ ਬਾਰੇ ਤਾਂ ਮੈਨੂੰ ਪਤਾ ਨਿੱਜੀ ਪਰ ਹਾਂ ਇੱਕ ਅਮਰਜੀਤ ਹੁੰਦਾ ਸੀ ਉਹ ਤਾਂ ਡੀ ਸੀ ਲੱਗ ਗਿਆ ਸੀ ਕਰਮਾਂ ਜੱਜ ਬਣ ਗਏ ਦੋ ਤਿੰਨ ਠਾਣੇਦਾਰ ਵੀ ਲੱਗੇ ਨੇ ਜੀ ਤੇ ਕਈ ਵਾਰ ਵਿਦੇਸ਼ਾਂ ਵਿੱਚ ਚਲੇ ਗਏ ਗੱਲ ਖ਼ਤਮ ਕਰਦੇ ਐੱਸਪੀ ਸਾਹਿਬ ਨੇ ਮੱਘਰ ਸਿੰਘ ਨੂੰ ਮਾਸਟਰ ਜੀ ਲਈ ਚਾਹ ਅਤੇ ਕੁਰਸੀ ਲਿਆਉਣ ਲਈ ਕਿਹਾ ਨੀਵੀਂ ਪਾ ਕੇ ਮੱਘਰ ਸਿੰਘ ਮਾਸਟਰ ਜੀ ਤੋਂ ਅੱਖਾਂ ਜਿਹੀਆਂ ਚੁਰਾਉਂਦਾ ਚਾਹ ਲੈਣ ਤੁਰ ਪਿਆ ਤੇ ਜਾਂਦਾ ਜਾਂਦਾ ਮਾਸਟਰ ਜੀ ਦੇ ਸਕੂਟਰ ਦੀ ਟਿੱਪਣੀ ਉੱਤੇ ਲਿਖਿਆ ਹੋਇਆ ਪੜ੍ਹਨ ਲੱਗਿਆ ਲਿਖਿਆ ਸੀ

Have something to say? Post your comment
Punjabi in Holland
Email : hssandhu8@gmail.com

Total Visits
php and html code counter
Copyright © 2016 Punjabi in Holland. All rights reserved.
Website Designed by Mozart Infotech