Article

ਔਰਤ ਮਮਤਾ ਦੀ ਮੂਰਤ//ਖੁਸ਼ਦੀਪ ਕੌਰ

May 17, 2018 09:57 AM
General

ਔਰਤ ਮਮਤਾ ਦੀ ਮੂਰਤ
 ਰੱਬ ਦਾ ਦੂਜਾ ਨਾਂ ਤੇ ਕਿਸੇ ਨੇ ਇਸਤਰੀ ਨੂੰ ਪੈਰ ਦੀ ਜੁੱਤੀ ਕਿਹਾ, ਕਿਸੇ ਨੇ ਨਰਕ ਦਾ ਦਰਵਾਜਾ ਕਿਹਾ, ਇਸੇ ਪ੍ਰਕਾਰ ਔਰਤਾਂ ਨੂੰ  ਕਈ ਨਾਵਾਂ ਨਾਲ ਜਾਣੀ ਜਾਂਦਾ ਹੈ।  ਇਸ ਤੋਂ ਇਲਾਵਾ ਸਾਡੇ ਹਿੰਦੂ ਸਮਾਜ ਵਿੱਚ ਦੇਵੀਆਂ ਦੀ ਪੂਜਾ ਵੀ ਕੀਤੀ ਜਾਂਦੀ ਹੈ, ਪਰ ਸਭ ਤੋਂ ਵੱਧ ਇਸਤਰੀ ਦਾ ਸ਼ੋਸ਼ਣ ਵੀ ਹਿੰਦੂ ਸਮਾਜ ਵਿੱਚ ਹੀ ਹੋਇਆ ਹੈ। ਮੁਸਲਿਮ ਸਮਾਜ ਵਿੱਚ ਵੀ ਔਰਤਾਂ ਨੂੰ ਬਰਾਬਰਤਾ ਦਾ ਹੱਕ ਹਾਸਲ ਨਹੀਂ ਹੈ, ਮੁਸਲਿਮ ਔਰਤਾਂ ਨੂੰ ਵੀ ਪਰਦੇ ਵਿੱਚ ਹੀ ਰਹਿਣ ਦਾ ਅਧਿਕਾਰ ਹੈ। ਸਿਰਫ਼ ਸਿੱਖ ਮੱਤ ਦੇ ਮੋਢੀ ਬਾਬੇ ਨਾਨਕ ਜੀ ਨੇ ਔਰਤਾਂ ਦੇ ਹੱਕ ਵਿੱਚ ਅਵਾਜ ਉਠਾਉਦਿਆਂ ਕਿਹਾ ਸੀ "ਸੋ ਕਿਉਂ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ"॥ … ਜੇਕਰ ਛੋਟੀ ਜਿਹੀ ਝਾਤ ਮਾਰੀ ਜਾਵੇ ਔਰਤ ਦੇ ਜੀਵਨ ਤੇ ਤਾਂ ਜਦੋਂ ਇੱਕ ਬੇਟੀ ਦੇ ਰੂਪ ਵਿਚ ਆਪਣੇ ਮਾਂ ਤੇ ਪਿਤਾ ਦੇ ਜਿਨਾਂ ਜਜ਼ਬਾਤੀ ਅਤੇ ਮੋਹ ਭਰੀਆਂ ਪ੍ਰੀਤਾਂ ਨਾਲ ਨੇੜੇ ਹੁੰਦੀ ਹੈ ਉਸ ਦਾ ਮਾਂ ਪਿਉ ਨੂੰ ਉਦੋਂ ਅੰਦਾਜ਼ਾ ਲੱਗਦਾ ਹੈ ਜਦੋਂ ਮਤਲਬੀ ਬੇਟੇ ਤੋ ਮਾਤਾ ਪਿਤਾ ਨੂੰ ਦੁਤਕਾਰ ਮਿਲਦੀ ਹੈ ਤਾਂ ਅੱਖਾਂ ਵਿਚੋਂ ਡਿਗਦੇ ਹੰਝੂਆਂ ਨੂੰ ਆਪਣੇ ਚੁੰਨੀ ਦੇ ਪੱਲੇ ਨਾਲ ਸਾਫ਼ ਕਰਨ ਵਾਲੀ ਉਹ ਧੀ ਰਾਣੀ ਨੂੰ ਕਦੇ ਇਹ ਵੀ ਖ਼ਿਆਲ ਨਹੀਂ ਰਹਿੰਦਾ ਕਿ ਉਸ ਨਾਲ ਕਿੰਨਾ ਵਿਤਕਰਾ ਹੋਇਆ ਸੀ ਨਿੱਕਿਆਂ ਹੁੰਦਿਆਂ ਤੋ ਲੈ ਕੇ ਜਵਾਨੀ ਦੇ ਪਹਿਰ ਤੱਕ। ਉਸ ਨੂੰ ਤਾਂ ਪੜਾਇਆ ਵੀ ਨਹੀਂ ਗਿਆ ਸੀ ਜੇ ਪੜਾਇਆ ਵੀ ਤਾਂ ਸਿਰਫ਼ ਇੱਕ ਨਾਮ ਲਿਖਣ ਜਾਂ ਪੜਨ ਜੋਗਾ ਕਿਉਂਕਿ ਪਰਿਵਾਰ ਨੂੰ ਆਪਣੀ ਲਾਜ ਦਾ ਖ਼ਤਰਾ ਸੀ ਜਿਸ ਕਰ ਕੇ ਉਹ ਪੜਾਈ ਨਹੀਂ ਗਈ ਸੀ । ਭਰਾ ਨੂੰ ਹਸਾਉਣ ਬਣਾਉਣ ਲਈ ਆਪਣੇ ਸਾਰੇ ਅਰਮਾਨਾਂ ਨੂੰ ਆਪਣੀ ਦੇਹ ਵਿਚ ਕਿਸੇ ਇਹੋ ਜਿਹੇ ਕੋਨੇ ਵਿਚ ਦਫ਼ਨਾ ਲੈਂਦੀ ਹੈ ਜਿੱਥੋਂ ਉਸ ਦੇ ਸਾਰੇ ਸੁਪਨੇ ਮਰ ਜਾਂਦੇ ਹਨ। ਫਿਰ ਹੋਲੀ ਹੋਲੀ ਜਵਾਨੀ ਦੀ ਦਹਿਲੀਜ਼ ਆਪਣੇ ਮਾਤਾ ਪਿਤਾ ਦੀ ਆਨ ਤੇ ਸ਼ਾਨ ਨੂੰ ਬਰਕਰਾਰ ਰੱਖ ਕੇ ਪਾਰ ਕਰ ਜਿਸ ਘਰ ਵਿਚ ਬਚਪਨ ਤੇ ਜਵਾਨੀ ਦੇ ਕੀਮਤੀ ਪਹਿਰ ਬਿਤਾਏ ਹੋਣ ਉਸ ਨੂੰ ਛੱਡ ਜਦੋਂ ਕਿਸੇ ਹੋਰ ਬੇਗਾਨੇ ਘਰ ਵਿਚ ਆਪਣੇ ਜੀਵਨ ਦਾ ਅੱਧ ਪੜਾਅ ਲੰਘਾਉਣ ਲਈ ਚਾਈਂ ਚਾਈਂ ਜਾਂਦੀ ਤਾਂ ਹੈ ਪਰ ਅਫ਼ਸੋਸ ਫਿਰ ਦਹੇਜ ਦੀ ਮਾਰ ਥੱਲੇ ਪਿਸ ਪਿਸ ਕੇ ਆਪਣੇ ਗ਼ਰੀਬੜੇ ਮਾਪਿਆ ਦਾ ਮਾਣ ਵਧਾਉਣ ਲਈ ਆਪਣਾ ਆਪ ਕੁਰਬਾਨ ਕਰ ਕੇ ਵੀ ਝੂਠਾ ਜਿਹਾ ਹੱਸ ਕੇ ਦਿਲਾਸਾ ਦੇ ਜਾਂਦੀ ਹੈ ਕਿ ਸਭ ਠੀਕ ਹੈ ਤੇ ਮਾਪੇ ਸਭ ਜਾਣਦੇ ਹੋਏ ਵੀ ਚੁੱਪ ਧਾਰ ਲੈਂਦੇ ਨੇ ਆਖ਼ਿਰ ਲਕਸ਼ਮੀ ਦੇ ਇਸ ਰੂਪ ਨੂੰ ਇਹ ਕਹਿ ਦਿੱਤਾ ਜਾਂਦਾ ਹੈ ਕਿ ਧੀ ਤਾਂ ਬੇਗਾਨਾ ਧੰਨ ਹੈ ਪਰ ਬੇਗਾਨਾ ਕਾਦਾ ਨਾ ਪੇਕਿਆਂ ਦਾ ਨਾ ਸਹੁਰਿਆਂ ਦਾ। ਇਸ ਤੋਂ ਇਲਾਵਾ ਅੱਜ ਦੇ ਦੌਰ ਚ ਇਕੱਲੀ ਔਰਤ ਨਾ ਤਾਂ ਘਰ ਚ ਤੇ ਨਾ ਹੀ ਘਰ ਤੋਂ ਬਹਾਰ ਆਪਣੇ ਆਪ ਨੂੰ ਸੁਰੱਖਿਅਤ ਸਮਜਦੀ , ਜਿਸ ਦਾ ਮੁੱਖ ਕਰਨ ਸਾਡੇ ਕਲਾਕਾਰ ਵੀ ਹਨ ਜੋ ਔਰਤਾਂ ਦੀ ਨਿਰਾਦਰੀ ਕਰਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡਦੇ, ਅਤੇ ਸਾਡੀ ਨਿਓ ਟੈਕਨੋਲੋਜੀ ਤੇ ਜਨਰੇਸ਼ਨ ਗੈਪ ਵੀ ਇਸੇ ਦਾ ਹੀ ਹਿੱਸਾ ਹੈ। ਅੱਜ ਅਜੋਕੀ ਪੰਜਾਬੀ ਗਾਇਕੀ ਵਿੱਚ ਜਿਆਦਾਤਰ ਗੀਤਾਂ ਵਿੱਚ ਔਰਤ ਦੀ ਤੁਲਨਾ ਕਦੇ ਸ਼ਰਾਬ ਦੇ ਬਰਾਂਡਾਂ ਨਾਲ ,ਕਦੇ ਸ਼ਰਾਬ ਦੀਆਂ ਬੋਤਲਾਂ ਨਾਲ ,ਕਦੇ ਬੱਸਾਂ ਨਾਲ ,ਕਦੇ ਦੋਨਾਲੀਆਂ ਨਾਲ ,ਕਦੇ ਹਥਿਆਰਾਂ ਨਾਲ ,ਕਦੇ ਅੱਗ ਨਾਲ ,ਕਦੇ ਜਾਨਵਰਾਂ ਨਾਲ ਕੀਤੀ ਜਾਂਦੀ ਹੈ ।ਕੋਈ ਕਹਿੰਦਾ ਹੈ "ਦੋ ਨਾਗ ਦੇ ਬੱਚੇ ਲਮਕਾ ਲਏ ,ਕੁੜੀ ਨੇ ਗੋਰੇ ਮੁੱਖ  ਤੇ",ਕੋਈ ਕਹਿੰਦਾ"ਹੋ ਦੇਖੋ ਸੜਕਾਂ ਤੇ ਅੱਗ ਤੁਰੀ ਜਾਂਦੀ ਆਂ,ਕੋਈ ਕਹਿੰਦਾ ਹੈ "ਯਾਰੋ ਆਉਦੀਆਂ ਹੀ ਰਹਿਣੀਆਂ ਕੁੜੀਆਂ ਤੇ ਬੱਸਾਂ ,ਕੋਈ ਕਹਿੰਦਾ ਹੈ "ਹੋਇਆ ਕੀ ਜੇ ਨੱਚਦੀ ਦੀ ਬਾਂਹ ਫੜ ਲਈ,ਆਦਿ ਜਿਹੇ ਗੀਤ ਆਮ ਹੀ ਗਾਏ ਤੇ ਫਿਲਮਾਏ ਜਾ ਰਹੇ ਹਨ।ਇਸ ਤੋਂ ਇਲਾਵਾ ਔਰਤ ਤੇ ਹਰ ਅੰਗ ਤੇ ਕਮੈਂਟ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ।ਜਿੱਥੇ ਹੀ ਔਰਤ ਦੀ ਤੁਲਨਾ ਵੱਖ ਵੱਖ ਚੀਜ਼ਾਂ ਨਾਲ ਕੀਤੀ ਜਾਂਦੀ ਹੈ ਉੱਥੇ ਹੀ ਔਰਤ ਨੂੰ ਪੁਰਜਾ ,ਪਟੋਲਾ, ਮਸ਼ੂਕ ,ਗੋਰੀਏ, ਬੱਲੀਏ, ਨੱਢੀ ਆਦਿ ਜਿਹੇ ਨਾਂਵਾਂ ਨਾਲ ਪੁਕਾਰ ਕਿ ਜਲੀਲ ਕੀਤਾ ਜਾਂਦਾ ਹੈ । ਗੀਤਾਂ ਚ ਔਰਤਾਂ ਦੇ ਅੱਦ ਨੰਗੇ ਕੱਪੜੇ ਪਾਕੇ ਓਹਨਾ ਤੋਂ ਅਜਿਹੀਆਂ ਹਰਕਤਾਂ ਕਰਨ ਨੂੰ ਕਿਹਦੇ ਹਨ ਕਿ ਵੇਖਣ ਵਾਲਾ ਕੁਝ ਕਹੇ ਬਿਨਾਂ ਰਹਿ ਨਾ ਸਕੇ। ਅੱਜ ਜਿੰਨੀ ਅਮੀਰੀ ਵਧਦੀ ਜਾਂਦੀ ਹੈ, ਓਨੇ ਹੀ ਲੋਕਾਂ ਦੇ ਤਨ ਦੇ ਕੱਪੜੇ ਛੋਟੇ ਹੁੰਦੇ ਜਾਂਦੇ ਹਨ। ਇਹਨਾਂ ਸਭ ਕਰਨਾ ਕਰਕੇ ਅੱਜ ਅਨੇਕਾਂ ਔਰਤਾਂ ਸਮੇਤ ਨੌਜਵਾਨ ਲੜਕੀਆਂ ‘ਤੇ ਬਹੁਤ ਸਾਰੀਆਂ ਬਾਲੜੀਆਂ ਇਸ ਮਰਦ ਦੀ ਦਰਿੰਦਗੀ ਦਾ ਹਰ ਰੋਜ ਸ਼ਿਕਾਰ ਹੋ ਰਹੀਆਂ ਹਨ ਜੋ ਕਿ ਰੋਜਾਨਾ ਹੀ ਅਖਬਾਰਾਂ ਦੀਆਂ ਸੁਰਖੀਆਂ ਬਣ ਰਹੀਆਂ ਹਨ। ਤੇ ਪਾਸੇ ਚਾਰ ਚੁਫੇਰੇ ਮੀਡੀਏ ਰਾਹੀਂ ਰੌਲ਼ਾ ਪਾਇਆ ਜਾ ਰਿਹਾ ਹੈ ਕਿ ਅੱਜ ਦੀ ਔਰਤ ਸੁਰੱਖਿਅਤ ਨਹੀਂ ਹੈ। ਜਦਕਿ ਇਹ ਸਭ  ਮੀਡੀਏ ਕਰਕੇ ਹੈ ਜੋ ਇਹ ਲੋਕਾਂ ਨੂੰ ਔਰਤ ਇੱਕ ਵਸਤੂ ਵਾਂਂਗ ਪ੍ਰਗਟ ਕਰਦਾ ਹੈ,ਇਸੇ ਮੀਡੀਏ ਕਰਕੇ ਅਸੀਂ ਇਕ ਥਾਂ
ਬੈਠ ਕੇ ਟੀਵੀ ਨਹੀਂ ਦੇਖ ਸਕਦੇ। ਭਾਰਤ ਵਿੱਚ ਔਰਤਾਂ ਪ੍ਰਤੀ ਇੰਗਲੈਂਡ ਦੀ ਇੱਕ ਸੰਸਥਾ ਵੱਲੋਂ ਕੁਝ ਸਮਾਂ ਪਹਿਲਾਂ ਇੱਕ ਸਰਵੇ ਰਿਪੋਰਟ ਆਈ ਸੀ ਜਿਸ ਵਿੱਚ ਉਨ੍ਹਾਂ ਭਾਰਤ ਵਿੱਚ ਔਰਤ ਦੀ ਸਭ ਤੋਂ ਮਾੜੀ ਦੁਰਦਸ਼ਾ ਨੂੰ ਦਰਸਾਇਆ  ਇਸ ਰਿਪੋਰਟ ਵਿੱਚ ਉਨ੍ਹਾਂ ਇਹ ਵੀ ਕਿਹਾ ਸੀ ਕਿ ਭਾਰਤੀ ਸਿਨੇਮਾ ਟੀਵੀ ਸਿਲਾਂ ਵਿੱਚ ਵੀ ਔਰਤ ਨੂੰ  ਨਿਮਾਂ ਦਿਖਾਉਣ ਦੀ ਹੀ ਕੋਸ਼ਿਸ਼ ਕੀਤੀ ਗਈ ਹੈ ਦੁਖਿਆਰੀ ਕਰਮਾਂ ਮਾਰੀ ਦੁੱਖਾਂ ਦੇ ਪਹਾੜ ਇਸ ਉੱਪਰ ਹੀ ਡਿੱਗਦੇ ਹਨ ਸੋ ਸੰਤਾਂ ਦਾ ਮੁੱਖ ਧੁਰਾ ਹੀ ਔਰਤਾਂ ਦਰਸਾਇਆ ਗਿਆ ਹੈ ਪਰ ਅੱਜ ਸਾਡੇ ਸਮਾਜ ਨੂੰ ਆਪਣੀ ਸੋਚ ਨੂੰ ਬਦਲਣ ਦੀ ਲੋੜ ਹੈ ਅੱਜ ਔਰਤ ਕੀ ਨਹੀਂ ਕਰ ਸਕਦੀ ਅੱਜ ਹਰ ਖੇਤਰ ਦੇ ਵਿੱਚ ਔਰਤ ਨੇ ਤਰੱਕੀ ਦੇ ਨਵੇਂ ਮੁਕਾਮ ਹਾਸਲ ਕੀਤੇ ਹਨ ਅੱਜ ਕੋਈ ਵੀ ਖੇਤਰ ਔਰਤ ਦੀ ਮੌਜੂਦਗੀ ਤੋਂ ਅਛੂਤਾ ਨਹੀਂ ਰਿਹਾ ਔਰਤ ਨੇ ਮਰਦ ਦੇ ਬਰਾਬਰ ਮੋਢੇ ਨਾਲ ਮੋਢਾ ਲਾ ਕੇ ਕੰਮ ਨਾ ਕੀਤਾ ਹੋਵੇ ਅੱਜ ਦੇ  ਮਰਦ ਪ੍ਰਧਾਨ ਸਮਾਜ ਵਿੱਚ ਜਿੱਥੇ ਅਸੀਂ ਆਪਣੇ ਆਪ ਨੂੰ ਤਰੱਕੀ ਦੀਆਂ ਬੁਲੰਦੀਆਂ ਨੂੰ ਛੋਹਣ ਦਾ ਢੌਂਗ ਕਰਦੇ ਆ ਰਹੇ ਹਾਂ ਉੱਥੇ ਔਰਤ ਪ੍ਰਤੀ ਸਾਡੀ ਸੋਚ ਹਾਲੇ ਵੀ ਬਦਲੀ ਨਹੀਂ ਅੱਜ ਵੀ ਔਰਤਾਂ ਨੂੰ ਸਮਾਜ ਵਿੱਚ ਬਣਦਾ ਦਰਜਾ ਨਹੀਂ ਦਿੱਤਾ ਜਾਂਦਾ ਅੱਜ ਵੀ ਸਦੀਆਂ ਪੁਰਾਣੇ ਰੂੜੀਵਾਦੀ ਸੋਚ ਲੜਕੀਆਂ ਪ੍ਰਤੀ ਪਹਿਲਾਂ ਵਾਲੀ ਹੀ ਬਣੀ ਹੋਈ ਹੈ ਸਦੀਆਂ ਪਹਿਲਾਂ ਲੜਕੀ ਜੰਮਣ ਤੇ ਉਸਨੂੰ ਕੁੱਜੇ ਵਿੱਚ ਪਾ ਕੇ ਦਫ਼ਨ ਕਰਨ ਦੀ ਪਰੰਪਰਾ ਸੀ ਪਰ ਅੱਜ ਉਸ ਨੂੰ ਜੰਮਣ ਤੋਂ ਪਹਿਲਾਂ ਹੀ ਕਤਲ ਕਰ ਦਿੱਤਾ ਜਾਂਦਾ ਹੈ  ਪਰ ਔਰਤ ਨੇ ਆਪਣੀ ਮਿਹਨਤ ਲਗਨ ਦ੍ਰਿੜ੍ਹ ਵਿਸ਼ਵਾਸ ਦੇ ਨਾਲ ਆਪਣੇ ਮੁਕਾਮ ਨੂੰ ਕਾਇਮ ਰੱਖਦਿਆਂ ਇਹ ਮਰਦ ਪ੍ਰਧਾਨ ਸਮਾਜ ਨੂੰ ਮੂੰਹ ਤੋੜਵਾਂ ਜਵਾਬ ਦਿੰਦਿਆਂ ਹਰ ਖੇਤਰ ਵਿੱਚ ਤਰੱਕੀ ਕੀਤੀ ਹੈ।ਆਓ ਆਪਣੀ ਸੋਚ ਨੂੰ ਬਦਲੀਏ ਅਤੇ ਔਰਤਾਂ ਪ੍ਰਤੀ ਆਪਣੇ ਨਕਾਰਾਤਮਕ ਵਿਚਾਰਾਂ ਨੂੰ ਬਦਲੀਏ ਕਿਉਂਕਿ ਆਪਣੇ ਨਕਾਰਾਤਮਕ ਸੋਚ ਨੂੰ ਬਦਲਣ ਦੇ ਨਾਲ ਹੀ ਸਮਾਜ ਵਿੱਚ ਬਦਲਾਅ ਆ ਸਕਦਾ ਹੈ ਅਤੇ ਫਿਰ ਹੀ ਦੇਸ਼ ਦਾ ਅਸਲੀ ਵਿਕਾਸ ਹੋਵੇਗਾ ।
ਖੁਸ਼ਦੀਪ ਕੌਰ
ਪਿੰਡ ਰਹੀਮਪੁਰ
ਜਲੰਧਰ।

Have something to say? Post your comment