22

July 2018
ਕਮੀਆਂ ਲੱਭਣਾਂ //ਪਰਮ ਜੀਤ 'ਰਾਮਗੜੀਆ'ਇਸਤਰੀ ਅਕਾਲੀ ਦਲ ਦੀ ਜਿਲ੍ਹਾ ਪ੍ਰਧਾਨ ਬੀਬੀ ਵਿਰਕ ਵਲੋਂ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨਾਲ ਮੀਟਿੰਗ।ਲੋਕ ਇਨਸਾਫ ਪਾਰਟੀ ਨੇ ਕਿਸ਼ਨ ਪੱਖੋਕੇ ਨੂੰ ਜਿਲ੍ਹਾ ਸੀਨੀਅਰ ਮੀਤ ਪ੍ਰਧਾਨ ਬਣਾਇਆਏਸ਼ੀਆਈ ਖੇਡਾਂ ਲਈ ਭਾਰਤੀ ਸਾਈਕਲਿੰਗ ਟੀਮ ਦਾ ਐਲਾਨ ਜਿਲ੍ਹਾ ਸਿੱਖਿਆ ਅਫਸਰ ਨੇ ਮੈਡਮ ਦਲਜੀਤ ਕੌਰ ਨੂੰ ਕੀਤਾ ਸਨਮਾਨਿਤਨੀਂਦ ਨਾ ਆਉਣਾ, ਸਟਰਿਸ, ਬਲੱਡ ਸ਼ੂਗਰ, ਬਲੱਡ ਪ੍ਰੈਸ਼ਰ ਪ੍ਰੇਸ਼ਾਨ ਰੋਗੀਆਂ ਲਈ ਸਾਵਧਾਨੀਆਂ //ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ"ਭਗਤ ਪੂਰਨ ਸਿੰਘ" ਗੀਤ ਦਾ ਪੋਸਟਰ ਡਾ: ਇੰਦਰਜੀਤ ਕੌਰ ਪਿੰਗਲਵਾੜਾ ਵੱਲੋਂ ਲੋਕ ਅਰਪਣ ਲੇਖਿਕਾ ਡਾ. ਸੁਖਵੀਰ ਕੌਰ ਸਰਾਂ ਦੇ ਪਲੇਠੇ ਕਾਵਿ-ਸੰਗ੍ਰਹਿ “ਦੇਖਣਾ ਹੈ ਚੰਨ“ 'ਤੇਗਾਇਕੀ ਅਤੇ ਗੀਤਕਾਰੀ ਦਾ ਠਾਠਾਂ ਮਾਰਦਾ ਧੜੱਲੇਦਾਰ ਦਰਿਆ-- ਹਾਕਮ ਬਖਤੜੀ ਵਾਲਾ ਬੱਚਿਆਂ ਦਾ ਡੇਗੂ ਤੌ ਰੱਖੌ ਬਚਾਅ–ਡਾਂ ਰੰਧਾਵਾ।
Article

ਅਮੀਰੀ// ਸੁਖਵਿੰਦਰ ਕੌਰ ਸਿੱਧੂ

May 17, 2018 09:59 AM
ਸੁਖਵਿੰਦਰ ਕੌਰ ਸਿੱਧੂ

ਅੱਜ ਜਦੋਂ ਮੈੰ ਬਜ਼ਾਰ ਗੲੀ ਤਾਂ ਦਵਾੲੀਅਾ ਦੀ ਦੁਕਾਨ ਤੋਂ ਦਵਾੲੀ ਲੈਣ ਚਲੀ ਗੲੀ। ਅੱਗੋਂ ਅੰਕਲ ਜੀ ਕੰਬਲੀ ਦੀ ਬੁੱਕਲ ਮਾਰ, ਦਸਤਾਨੇ ਪਾੲੀਂ, ਗਰਮ ਪਾਣੀ ਦੀ ਬੋਤਲ 'ਤੇ ਹੱਥ ਸੇਕ ਰਹੇ ਸਨ। ਸਤਿ ਸ੍ਰੀ ਅਕਾਲ ਅਾਖ ਮੈਂ ਹਮੇਸ਼ਾਂ ਦੀ ਤਰ੍ਹਾਂ ਕਿਹਾ, "ਹੋਰ ਅੰਕਲ ਜੀ ਕੀ ਹਾਲ ਹੈ?" ਅੰਕਲ ਨੇ ਬੁਝੇ ਜਿਹੇ ਮਨ ਨਾਲ਼ ਜਵਾਬ ਦਿੰਦੇ ਕਿਹਾ,"ਹੁਣ ਹਾਲ-ਚਾਲ ਤਾਂ ਕਾਹਦਾ ਭਾੲੀ,ਖਾਧਾ ਪੀਤਾ ਹਜ਼ਮ ਨੀਂ ਹੁੰਦਾ। ਬੱਸ ਥੋੜਾ ਬਹੁਤਾ ਫਲ਼-ਫਰੂਟ ,ਦਲ਼ੀਅਾ ਖਿਚੜੀ ਜਾਂ ਬਰੈੱਡ ਵਗੈਰਾ ਖਾ ਲੲੀਦੀ ਅੈ।ਛੱਤੀ ਪਦਾਰਥ ਭਗਵਾਨ ਨੇ ਬਖਸ਼ੇ ਨੇ, ਸਿਹਤ ਬਿਨਾਂ ਕਿਸ ਕੰਮ ਦੇ?""ਅੱਛਾ!ਦਵਾੲੀ ਵਗੈਰਾ ਚੰਗੀ ਲੈ ਲਓ ਅੰਕਲ।"ਮੈਂ ਅਾਪਣੀ ਪਰਚੀ ਮੁੰਡੇ ਨੂੰ ਫੜਾੳੁਂਦੇ ਹੋੲੇ ਕਿਹਾ।"ਸਭ ਕੁੱਝ ਕਰ ਲਿਅਾ ਭਾੲੀ,ਸਾਰੀ ੳੁਮਰ ਅਾਹ ਦੁਕਾਨ ਦੀ ਗੱਦੀ ਤੇ ਬੈਠੇ-ਬੈਠੇ ਰੋਗੀ ਹੋ ਗੲੇ।"ਅੰਕਲ ਨੇ ਜਿਵੇਂ ੳੁਮਰਾਂ ਦਾ ਹਾਲ ਬਿਅਾਨ ਕਰ ਦਿੱਤਾ ।™ ਚਲੋ ਧਿਅਾਨ ਰੱਖੋ।™ ਅਾਖ ਮੈਂ ਦਵਾੲੀ ਫੜ ੳੁੱਥੋਂ ਚੱਲ ਪੲੀ। ਘਰ ਅਾੳੁਂਦਿਅਾਂ ਨੂੰ ਕੰਮ ਵਾਲੀ ਬਾੲੀ ਕੱਪੜੇ ਧੋ ਰਹੀ ਸੀ। ਮੈਂ ਖਾਣੇ ਦੇ ਅਾਹਰ ਲੱਗ ਗੲੀ।ਬੱਚਿਅਾਂ ਨੂੰ ਖਾਣਾ ਦੇ ਕੇ ਮੈਂ ੳੁਸਨੂੰ ਵੀ ਅਵਾਜ਼ ਮਾਰ ਕੇ ਕਿਹਾ," ਅਾਜਾ ਮੂਰਤੀ ਖਾਣਾ ਖਾ ਲੈ।" ਪਲੇਟ ਵਿੱਚ ਸਬਜ਼ੀ,ਦਹੀਂ ਤੇ ਫੁਲਕੇ ਰੱਖ ਮੈੰ ੳੁਸਨੂੰ ਫੜਾੲੇ ਤੇ ਕਿਹਾ," ਚਾਹ ਜ਼ਰਾ ਰੁਕ ਕੇ ਪੀ ਲੀਂ।ਸਬਜ਼ੀ ਰੋਟੀ ਨਾਲ ਪੀਤੀ ਚਾਹ ਖਰਾਬ ਕਰਦੀ ਅੈ।""ਨਾ ਜੀ ਮੈਨੂੰ ਤਾਂ ਨਾਲ਼ ੲੀ ਦੇ ਦੋ ਚਾਹ, ਕੱਪੜੇ ਧੋਂਦੀ ਨੂੰ ਠੰਢ ਚੜ੍ਹਗੀ।ਨਾਲ਼ੇ ਅਾਹ ਝਾੜੂ -ਪੋਚਾ ਕਰਦੇ -ਕਰਦੇ ਸਭ ਕੁੱਝ ਰਲ਼ -ਮਿਲ਼ ਕੇ ਹਜ਼ਮ ਹੋਜੂ, ਮੈਨੂੰ ਨੀ ਕੁਛ ਖਰਾਬ ਖਰੂਬ ਕਰਦਾ।" ਮੇਰੇ ਹੱਥੋਂ ਪਲੇਟ ਫੜਦੀ ਹੋੲੀ ਹੱਸ ਕੇ ਬੋਲੀ।ਮੇਰੇ ਦਿਮਾਗ ਵਿੱਚ ਦੁਕਾਨ ਵਾਲੇ ਅੰਕਲ ਅਤੇ ਮੂਰਤੀ ਦੀਅਾਂ ਗੱਲਾਂ ਦੀ ਘੁੰਮਣਘੇਰੀ ਜਿਹੀ ਬਣ ਗੲੀ।ਤਨ ਅਤੇ ਧਨ ਦੀ ਅਮੀਰੀ ਦੀ ਤੁਲਨਾ ਵਿੱਚ ਮੈਨੂੰ ਮੂਰਤੀ ਕਿਤੇ ਅਮੀਰ ਜਾਪੀ।

                        ਸੁਖਵਿੰਦਰ ਕੌਰ ਸਿੱਧੂ

Have something to say? Post your comment
Punjabi in Holland
Email : hssandhu8@gmail.com

Total Visits
php and html code counter
Copyright © 2016 Punjabi in Holland. All rights reserved.
Website Designed by Mozart Infotech