Article

ਮਿੰਨੀ ਕਹਾਣੀ " ਵੋਟਾਂ " ਹਾਕਮ ਸਿੰਘ ਮੀਤ ਬੌਂਦਲੀ

May 17, 2018 10:00 AM
General

ਉਸ ਨੂੰ ਸਰਕਾਰੀ ਅਫਸਰ ਦੀ ਰਿਟਾਇਰਮੈਂਟ ਤੋਂ ਬਆਦ ਰਾਜਨੀਤੀ ਵਿੱਚ ਆਉਣ ਕਰਕੇ MLA  ਦੀ ਟਿਕਟ ਮਿਲ ਗਈ , ਉਸਨੇ ਚੋਣ ਪ੍ਰਚਾਰ ਲਈ ਆਪਣੀ ਪਾਰਟੀ ਦੇ ਸਾਰੇ ਸਰਪੰਚ ਇਕੱਠੇ ਕੀਤੇ ਉਹਨਾਂ  ਕੋਲੋਂ ਵੋਟਾਂ ਦੀ ਮੱਦਦ ਮੰਗੀ , ਸਰਪੰਚਾਂ ਨੇ ਕਿਹਾ ਅਸੀਂ ਤੁਹਾਡੀ ਪਾਰਟੀ ਦੇ ਪੱਕੇ ਸੇਵਾਦਾਰ ਅਤੇ ਸਮਰਥਕ ਹਾਂ ।
          ', ਮੈਨੂੰ ਵੋਟਾਂ ਚਾਹੀਦੀਆਂ ਹਨ ਫਿਰ ਪਤਾ ਲੱਗੂ ਪੱਕੇ ਸਮਰਥਕਾਂ ਦਾ  " ਕੇਹਰ ਸਿੰਘ " ਦੀ ਗੱਲ ਕੱਟਦਿਆਂ ਹੋਇਆਂ ਬਜ਼ੁਰਗ ਸਰਪੰਚ ਕਹਿਣ ਲੱਗਿਆ ਸਾਨੂੰ ਤਾਂ ਲੱਖਾਂ ਦੇ ਹਿਸਾਬ ਨਾਲ ਪੈਸੇ ਚਾਹੀਦੇ ਨੇ , ਸਰਪੰਚ ਦੇ ਅੱਗੇ ਹੋ ਕੇ ਰਿਟਾਇਰਮੈਂਟ ਹੋਏ ਅਫਸਰ ਨੇ ਪੁੱਛਿਆ ਇਹ ਤੁਸੀਂ  ਕੀ ਕਹਿ ਰਹੇ ਹੋ ਜੀ , ਤੁਸੀਂ ਪਾਰਟੀ ਦੇ ਪੱਕੇ ਬੰਦੇ ਹੋ ਤਾਂ ਫਿਰ ਪੈਸੇ ਕਿਸ ਲਈ ?
      ਅੱਗੇ ਉੱਤਰ ਦਿੱਤਾ ਮੈ ਆਪਣੇ ਮੁੰਡੇ ਨੂੰ ਨੌਕਰੀ ਦਿਵਾਉਣ ਲਈ ਢਾਈ ਲੱਖ ਤੁਹਾਨੂੰ ਨੂੰ ਦਿੱਤਾ ਸੀ , ਨਾਲੇ ਸਾਰੀਆਂ ਸ਼ਰਤਾਂ ਪੂਰੀਆਂ ਸਨ , ਆਪ ਨੇ ਕਿਹਾ ਸੀ ਐਨਾ ਤਾਂ ਚਲਦਾ ਐ। ਭਾਵੇਂ ਅਸੀਂ ਪਾਰਟੀ ਦੇ ਪੱਕੇ ਸਮਰਥਕ ਹਾਂ,  ਦੇਖੋ ਪੈਸਾ ਤਾਂ ਵੋਟਾਂ ਚ ਹੁਣ ਚਲਦਾ ਐ । ਜਦ ਨੌਕਰੀਆਂ ਅਸੀਂ ਪੈਸੇ ਦੇ ਕੇ ਲੈਣੀਆਂ ਨੇ ਫਿਰ ਅਸੀਂ ਮੁਫਤ ਵੋਟਾਂ ਕਿਉਂ ਪਾਈਏ , ਇਹ ਗੱਲ ਸੁਣ ਕੇ ਸਾਰਿਆਂ ਨੇ ਪੱਲਾ ਝਾੜ ਦਿੱਤਾ ਆਪੋ ਆਪਣੇ ਘਰਾਂ ਵੱਲ ਨੂੰ ਚਲ ਪਏ । ਵੋਟਾਂ ਮੰਗਣ  ਆਇਆ ਪੱਥਰ ਦਾ ਬੁੱਤ ਬਣਕੇ ਰਹਿ ਗਿਆ ।
                              ਹਾਕਮ ਸਿੰਘ ਮੀਤ ਬੌਂਦਲੀ
                                 " ਮੰਡੀ ਗੋਬਿੰਦਗੜ੍ਹ "

Have something to say? Post your comment