Poem

ਕੁਝ ਦੀਪ//ਹੀਰਾ ਸਿੰਘ ਤੂਤ

May 18, 2018 10:31 AM

ਬਹੁਤ ਕੁਝ ਹੈ
ਜ਼ਿੰਦਗੀ ਵਿੱਚ
ਮਿਲਦਾ-ਜ਼ੁਲਦਾ ਜੇਹਾ!
ਕੁਝ ਦੀਪ ਜਗਦੇ ਰਹਿਣ
ਤਾਂ ਹੀ ਸੋਂਹਦੇ ਨੇ
ਬਹੁਤੇ ਦੀਪ ਰੌਸ਼ਣੀ
ਬਾਹਰੋਂ ਹੀ ਤਾਂ ਕਰਦੇ ਨੇ!
ਕੁਝ ਦੀਪ ਰੌਸ਼ਣੀ
ਅੰਦਰੋਂ ਵੀ ਭਰਦੇ ਨੇ!
ਕੁਝ ਕੁ ਤੇਰੇ ਜੇਹੇ ਨੇ
ਕੁਝ ਕੁ ਮੇਰੇ ਜੇਹੇ ਨੇ
ਜੋ ਦੀਵਾਲੀ ੳੁੱਪਰ ਹੀ ਜਗਦੇ ਨੇ!
ਤੇ ਅੰਦਰੋਂ-ਅੰਦਰੀਂ ਮਘਦੇ ਨੇ।

ਹੀਰਾ ਸਿੰਘ ਤੂਤ
Mob. 98724-55994

Have something to say? Post your comment