Poem

ਅਭਿਆਸ //ਕੁਲਦੀਪ ਦੁੱਗ

May 21, 2018 05:48 PM

ਮਨ ਨੂੰ ਡੋਲਣ ਤੋਂ ਰੋਕ, ਕਿਤੇ ਚਿੰਤਾ ਨਾ ਲੈ ਆਵਣ।
ਅਭਿਆਸ ਤੇ ਸੰਜਮ ਬੱਲਿਆ, ਮੰਜ਼ਿਲ ਤੇ ਪਹੁੰਚਾਵਣ।

ਕਰਮਾਂ ਨੂੰ ਨੇਕ ਬਣਾ, ਮਨ ਉਤੇ ਪਾ ਕਾਬੂ।
ਅਕਸ਼ ਸਾਫ਼ ਨਾ ਦਿਸ਼ੇ, ਛੱਡ ਦੇ ਕੰਮ ਉਹ ਵਾਧੂ।
ਖਾਹਸਾਂ ਮਨ ਦੇ ਸੰਸਾਰ ਵਿਚ, ਤੁਫਾਨ ਨਾ ਲੈ ਆਵਣ।
ਅਭਿਆਸ ਤੇ ਸੰਜਮ ਬੱਲਿਆ, ਮੰਜ਼ਿਲ ਤੇ ਪਹੁੰਚਾਵਣ।

ਆਪਣੇ ਆਪ ਦੀ ਸੁਣ, ਗਿਆਨ ਦਾ ਅਨਹਦ ਵੱਜੂ।
ਸੰਸਾਰ ਕੰਡਿਆਂ ਦੀ ਵਾੜ, ਉਲਝ ਨਾ ਜਾਵੀ ਛੱਜੂ।
ਚਿੰਤਾ ਚਿਤਾ ਸਮਾਨ, ਖਾ ਨਾ ਤੈਨੂੰ ਜਾਵਣ।
ਅਭਿਆਸ ਤੇ ਸੰਜਮ ਬੱਲਿਆ, ਮੰਜ਼ਿਲ ਤੇ ਪਹੁੰਚਾਵਣ।

ਇਧਰ-ਉਧਰ ਭਟਕਣ ਨਾ, ਅਨਜਾਣੇ ਨੂੰ ਲੈ ਜਾਣ।
ਕੰਮ ਦੀ ਭਗਤੀ ਵਿਚ, ਸ਼ਕਤੀ ਗੱਲ ਲੈ ਜਾਣ।
ਵਿਕਾਰਾਂ ਤੋਂ ਦੂਰ ਰਹਿ, ਇਹ ਰਾਜੇ-ਮਹਾਂਰਾਜ਼ਿਆਂ ਨੂੰ ਭਟਕਾਵਣ।
ਅਭਿਆਸ ਤੇ ਸੰਜਮ ਬੱਲਿਆ, ਮੰਜ਼ਿਲ ਤੇ ਪਹੁੰਚਾਵਣ।

ਦੁੱਗ ਜਿੱਥੇ ਪਹੁੰਚਣਾ, ਉਸ ਨਾਲ ਹੀ ਜੁੜ।
ਚਲਦਾ-ਚਲਦਾ ਜ਼ਿੰਦਗੀ ਵਿੱਚੋਂ, ਅੱਧ ਵਿਚਲੀ ਨਾ ਮੁੜ।
ਮਨ ਦੀ ਸਾਧਨਾ ਨਾਲ ਹੀ, ਜ਼ਿੰਦਗੀ ਵਿੱਚ ਆਵੇ ਸਾਵਣ।
ਅਭਿਆਸ ਤੇ ਸੰਜਮ ਬੱਲਿਆ, ਮੰਜ਼ਿਲ ਤੇ ਪਹੁੰਚਾਵਣ।

ਕੁਲਦੀਪ ਦੁੱਗ

Have something to say? Post your comment