Poem

ਚੰਗਾ ਖਾਓ -- ਸਿਹਤ ਬਚਾਓ // ਪ੍ਰਵੀਨ ਸ਼ਰਮਾ

May 21, 2018 05:49 PM

ਚੰਗਾ ਖਾਓ -- ਸਿਹਤ ਬਚਾਓ
ਲੈ ਕੰਨ ਕਰ ਨੇੜੇ ਗੱਲ ਸੁਣ ਮੇਰੀ ,
ਰੱਖੀਂ ਗੱਲ ਦਾ ਖਿਆਲ ਓ ਸੱਜਣਾ ।

ਵਿੱਚ ਬਾਜ਼ਾਰੀ ਜੋ ਤਲੀਆਂ ਚੀਜ਼ਾਂ ,
ਉਹ ਹੁੰਦਾ ਗੰਦਾ ਮਾਲ ਓ ਸੱਜਣਾ ।

ਤੀਹ ਮਿੰਟਾਂ ਵਿੱਚ ਹੁੰਦੀ ਸਪਲਾਈ ,
ਬਸ ਕਰਨੀ ਪੈਂਦੀ ਕਾਲ ਓ ਸੱਜਣਾ ।

ਪੀਜਾ, ਬਰਗਰ  ਘਰੇ ਮੰਗਵਾਉਦੇ ,
ਖਾਂਦੇ ਚਾਓ ਨਾਲ ਬਾਲ ਓ ਸੱਜਣਾ ।

ਮੱਛੀ ਜੀਭ ਬੇਚਾਰੀ ਫੱਸੀ ਪਈ ਹੈ ,
ਵਿੱਚ  ਸੁਆਦੀ  ਜਾਲ ਓ ਸੱਜਣਾ ।

ਨਾ 'ਹੈਵੀ' ਖਾ ਕੇ 'ਫੈਟ' ਵੱਧਾ ਲਈ ,
ਵਿਗੜ ਜਾਉਗੀ ਚਾਲ ਓ ਸੱਜਣਾ ।

ਘਰ ਵਿੱਚ ਸਾਦਾ ਭੋਜ ਬਨਾਉਣਾ ,
ਤੇ ਖਾਓ ਹੈਲਦੀ ਥਾਲ ਓ ਸੱਜਣਾ ।

ਚੱਟਨੀ, ਲੱਸੀ ਤੇ ਬਸ ਦੇਸੀ ਖਾਣਾ ,
ਖੁਸ਼ਕ  ਰੋਟੀਆਂ, ਦਾਲ ਓ ਸੱਜਣਾ ।

ਚੰਗਾ ਭੋਜਨ ਰੱਖੇ ਸਿਹਤ ਚੰਗੇਰੀ ,
ਰੋਗ ਰਹਿਣ ਨਾ ਨਾਲ ਓ ਸੱਜਣਾ ।

'ਸ਼ਰਮਾ' ਆਪ ਅਮਲ ਨਹੀਂ ਕਰਦਾ ,
ਗੱਲ ਕਹਿਕੇ ਜਾਂਦਾ ਟਾਲ ਓ ਸੱਜਣਾ ।

   ਪ੍ਰਵੀਨ ਸ਼ਰਮਾ   (ਰਾਉਕੇ ਕਲਾਂ)
   ਏਲਨਾਬਾਦ, ਜਿਲਾ -- ਸਿਰਸਾ
   ਮੋਬਾ.. -- 94161-68044

Have something to say? Post your comment