19

August 2018
Poem

ਕਵਿਤਾ //ਲੇਖਕ ਹਰਮਨਪ੍ਰੀਤ

May 21, 2018 05:51 PM
ਲੇਖਕ ਹਰਮਨਪ੍ਰੀਤ

ਮੈਂ ਡਰਦੀ ਹਾਂ,

ਕਿ ਤੇਰੀ ਇਹ ਮੁਸਕਾਨ ,

ਕਿਸੇ ਵੈਸ਼ਈ ਦਰਿੰਦੇ ਦਾ ,

ਹਾਸਾ ਨਾ ਬਣ ਜਾਵੇ,


ਮੈਂ ਡਰਦੀ ਹਾਂ ,

ਕਿ ਜਿਸਨੂੰ ਤੂੰ ਸੱਚਾ

ਪਿਆਰ ਆਖਦਾ ਏਂ,

ਕਿਤੇ ਉਈ ਝੂਠਾ ਬਣ ,

ਮੇਰੇ ਜਿਸਮ ਦੀ

ਤ੍ਰਾਸਦੀ ਤੇ ਆਕੇ ,

ਹੀ ਨਾ ਮੁੱਕ ਜਾਵੇ,


ਮੈਂ ਡਰਦੀ ਹਾਂ,

ਕਿ ਤੇਰੇ ਇਹ ,

ਸੁਖਰੇ ਨਹੁੰ ਅਤੇ

ਮੋਤੀਆਂ ਜਹੇ ਦੰਦ

ਮੇਰੇ ਪਿੰਡੇ ਦੇ ਜਖਮਾਂ ,

ਅਤੇ ਬੁੱਲਾਂ ਦੇ ਛਾਲਿਆਂ ,

ਦਾ ਕਾਰਨ ਨਾ ਬਣ ਜਾਣ ,


ਮੈਂ ਡਰਦੀ ਹਾਂ,

ਤੇਰੇ ਉਸ ਨੀਚ ਰੂਪ ਤੋਂ

ਡਰ ਲਗਦਾ ਹੈ ਮੈਨੂੰ ,,


        


     ਲੇਖਕ ਹਰਮਨਪ੍ਰੀਤ

Have something to say? Post your comment
Punjabi in Holland
Email : hssandhu8@gmail.com

Total Visits
php and html code counter
Copyright © 2016 Punjabi in Holland. All rights reserved.
Website Designed by Mozart Infotech