Poem

ਖੁਆਬ//ਗੁਰੀ ਝਿੱੜੀ ( ਸਿਰਸਾ )

May 21, 2018 05:53 PM
General

ਖੁਆਬ
ਚੇਹਰੇ ਫੁੱਲਾਂ ਵਾਂਗ ਖਿੰਡਦੇ ਨੇ
ਸ਼ਰੀਰ ਬੇਰਾਂ ਵਾਂਗ ਕਿਰਦੇ ਨੇ
ਕਲਾਕਾਰਾਂ ਵਾਗਂ ਚਿੜੀਆਂ ਦੀ
ਚਹਿਚਿਹਾਟ ਸੁਣਦੀ ਹੈ
ਮੇਰੀ ਕਲਮ ਖੁਆਬ
ਧਰਤੀ ਦੀ ਸੁੰਦਰਤਾ ਦਾ ਬੁਣਦੀ ਹੈ।

ਪੰਛੀਆਂ ਦੀ ਚਹਚਿਹਾਟ ਵਿੱਚੋਂ
ਨਦੀਆਂ ਦੀ ਸਰਸਰਾਹਟ ਵਿਚੋਂ
ਸ਼ੇਰਾਂ ਦੀ ਦਹਾੜ ਵਿਚੋਂ
ਉੱਚੇ ਲੰਮੇ ਪਹਾੜ ਵਿਚੋਂ
ਕੁਝ ਲਫਜ਼ ਚੁਣਦੀ ਹੈ
ਮੇਰੀ ਕਲਮ ਖੁਆਬ
ਧਰਤੀ ਦੀ ਸੁੰਦਰਤਾ ਦਾ ਬੁਣਦੀ ਹੈ।

ਵੇਲਾਂ ਦਾ ਲੈਂਦੀ ਸਹਾਰਾ ਇਹ
ਮਾਨਸੂਨ ਦਾ ਲੈਂਦੀ ਨਾਜ਼ਰਾ ਇਹ
ਕਣਕਾਂ ਦੀਆਂ ਬੱਲੀਆਂ ਵਿਚੋਂ
ਮਹਿਕ ਰੱਬ ਦੀ ਆੳੁਦੀ ਹੈ
ਜੋ ੳੁਦਾਸ ਚਿਹਰੇ ਹਸਾਉਂਦੀ ਹੈ
ਮੇਰੀ ਕਲਮ ਖੁਆਬ
ਧਰਤੀ ਦੀ ਸੁੰਦਰਤਾ ਦੇ ਬੁਣਦੀ ਹੈ।

ਇਹ ਤਾਰਿਆਂ ਕੋਲ ਜਾ
ਚੰਨ ਦੀ ਸਲਾਹ ਵੀ ਲੈਂਦੀ ਹੈ
ਦਰਖਤਾਂ ਵਿਚੋਂ ਵਾਂਗ ਹਵਾਂ ਵਗਦੀ ਹੈ
'ਗੁਰੀ' ਦੀ ਕਵਿਤਾ ਚੋ ਅਲਫਾਜ਼ ਚੁਣਦੀ
ਗੱਲ ਦੱਸਦੀ ਹੁਣ ਦੀ ਹੈ
ਮੇਰੀ ਕਲਮ ਖੁਆਬ
ਧਰਤੀ ਦੀ ਸੁੰਦਰਤਾ ਦਾ ਬੁਣਦੀ ਹੈ।

Have something to say? Post your comment