News

ਕਿਸਾਨ ਖੁਦਕਸ਼ੀਆਂ ਦਾ ਰਾਹ ਤਿਆਗ ਕੇ ਆਪਣੀ ਆਰਥਿਕ ਸਥਿਤੀ ਮਜ਼ਬੂਤ ਕਰਨ ਲਈ ਦ੍ਰਿੜ ਇਰਾਦੇ, ਹੌਸਲੇ ਅਤੇ ਹਿੰਮਤ ਨਾਲ ਬਿਹਤਰ ਯਤਨ ਕਰਨ-ਡਾ: ਹਰਜੋਤ ਕਮਲ

May 21, 2018 06:05 PM
General

ਕਿਸਾਨ ਖੁਦਕਸ਼ੀਆਂ ਦਾ ਰਾਹ ਤਿਆਗ ਕੇ ਆਪਣੀ ਆਰਥਿਕ ਸਥਿਤੀ ਮਜ਼ਬੂਤ ਕਰਨ ਲਈ ਦ੍ਰਿੜ ਇਰਾਦੇ, ਹੌਸਲੇ ਅਤੇ ਹਿੰਮਤ ਨਾਲ ਬਿਹਤਰ ਯਤਨ ਕਰਨ-ਡਾ: ਹਰਜੋਤ ਕਮਲ


 ਜ਼ਿਲੇ ਦੇ 2,631 ਕਿਸਾਨਾਂ ਨੂੰ 12.15 ਕਰੋੜ ਰੁਪਏ ਦੀ ਕਰਜ਼ਾ ਮੁਆਫ਼ੀ ਦੇ ਸਰਟੀਫ਼ੀਕੇਟ ਕੀਤੇ ਗਏ ਤਕਸੀਮ
ਹੁਣ ਤੱਕ ਜ਼ਿਲੇ ਦੇ ਕੁੱਲ 22,513 ਕਿਸਾਨਾਂ ਨੂੰ 95.13 ਕਰੋੜ ਰੁਪਏ ਦੀ ਕਰਜ਼ਾ ਮੁਆਫ਼ੀ ਦੀ ਮਿਲੀ ਰਾਹਤ
ਕੈਪਟਨ ਸਰਕਾਰ ਹੋਰ ਵਰਗਾਂ ਦੇ ਲੋਕਾਂ ਦੇ ਨਾਲ ਕਿਸਾਨਾਂ ਦੀ ਭਲਾਈ ਲਈ ਵਚਨਬੱਧ
ਮੋਗਾ 21 ਮਈ:ਕੁਲਜੀਤ ਸਿੰਘ
ਕਿਸਾਨ ਖੁਦਕਸ਼ੀਆਂ ਦਾ ਰਾਹ ਤਿਆਗ ਕੇ ਆਪਣੀ ਆਰਥਿਕ ਸਥਿਤੀ ਮਜ਼ਬੂਤ ਕਰਨ ਲਈ ਦ੍ਰਿੜ ਇਰਾਦੇ, ਹੌਸਲੇ ਅਤੇ ਹਿੰਮਤ ਨਾਲ ਬਿਹਤਰ ਯਤਨ ਕਰਨ, ਕਿਉਂਕਿ ਖੁਦਕਸ਼ੀ ਕਰਨਾ ਕਿਸੇ ਵੀ ਸਮੱਸਿਆ ਦਾ ਕੋਈ ਸਥਾਈ ਹੱਲ ਨਹੀਂ ਹੈ।
ਇਹ ਪ੍ਰੇਰਣਾ ਹਲਕਾ ਮੋਗਾ ਦੇ ਵਿਧਾਇਕ ਡਾ: ਹਰਜੋਤ ਕਮਲ ਨੇ ਸਥਾਨਕ ਧਵਨ ਪੈਲੇਸ ਵਿਖੇ ਸਬ ਡਵੀਜ਼ਨ ਪੱਧਰੀ ਕਰਜ਼ਾ ਰਾਹਤ ਸਮਾਗਮ ਦੌਰਾਨ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਦਿੱਤੀ। ਇਸ ਮੌਕੇ ਉਨਾਂ ਪੰਜਾਬ ਸਰਕਾਰ ਵੱਲੋਂ ਸੂਬੇ ਭਰ ਦੇ ਕਿਸਾਨਾਂ ਨੂੰ ਖੁਸ਼ਹਾਲੀ ਦੇਣ ਲਈ ਕਰਜ਼ਾ ਮੁਆਫ਼ੀ ਸਕੀਮ ਤਹਿਤ ਜ਼ਿਲੇ ਦੀ ਮੋਗਾ ਸਬ ਡਵੀਜ਼ਨ ਦੇ 214 ਕਿਸਾਨਾਂ ਨੂੰ 96 ਲੱਖ ਰੁਪਏ ਦੇ ਕਰਜ਼ਾ ਮੁਆਫ਼ੀ ਦੇ ਸਰਟੀਫ਼ੀਕੇਟ ਤਕਸੀਮ ਕੀਤੇ. ਇਸ ਸਮਾਗਮ ਦੀ ਪ੍ਰਧਾਨਗੀ ਐਸ.ਡੀ.ਐਮ ਮੋਗਾ ਸੁਖਪ੍ਰੀਤ ਸਿੰਘ ਨੇ ਕੀਤੀ।
ਡਾ: ਹਰਜੋਤ ਕਮਲ ਨੇ ਦੱਸਿਆ ਕਿ ਅੱਜ ਮੋਗਾ ਸਬ ਡਵੀਜ਼ਨ ਸਮੇਤ ਜ਼ਿਲੇ ਦੇ ਕੁੱਲ 2,631 ਕਿਸਾਨਾਂ ਨੂੰ 12.15 ਕਰੋੜ ਰੁਪਏ ਦੀ ਕਰਜ਼ਾ ਮੁਆਫ਼ੀ ਦੇ ਸਰਟੀਫ਼ੀਕੇਟ ਤਕਸੀਮ ਕੀਤੇ ਗਏ ਹਨ। ਉਨਾਂ ਦੱਸਿਆ ਕਿ ਸਬ ਡਵੀਜ਼ਨ ਬਾਘਾਪੁਰਾਣਾ ਦੇ 1,087 ਕਿਸਾਨਾਂ ਨੂੰ 3.83 ਕਰੋੜ ਰੁਪਏ, ਧਰਮਕੋਟ ਦੇ 627 ਕਿਸਾਨਾਂ ਨੂੰ 2.71 ਕਰੋੜ ਰੁਪਏ ਅਤੇ ਨਿਹਾਲ ਸਿੰਘ ਵਾਲਾ ਸਬ ਡਵੀਜ਼ਨ ਦੇ 703 ਕਿਸਾਨਾਂ ਨੂੰ 4.65 ਕਰੋੜ ਰੁਪਏ ਦਾ ਕਰਜ਼ਾ ਮੁਆਫ਼ੀ ਦਾ ਲਾਭ ਦਿੱਤਾ ਗਿਆ ਹੈ। ਉਨਾਂ ਦੱਸਿਆ ਕਿ ਇਸ ਤੋਂ ਪਹਿਲਾਂ ਜ਼ਿਲੇ ਦੇ 19,882 ਕਿਸਾਨਾਂ ਨੂੰ 82.98 ਕਰੋੜ ਦਾ ਲਾਭ ਦਿੱਤਾ ਜਾ ਚੁੱਕਾ ਹੈ ਅਤੇ ਇਸ ਤਰਾਂ ਹੁਣ ਤੱਕ ਜ਼ਿਲੇ ਦੇ ਕੁੱਲ 22,513 ਕਿਸਾਨਾਂ ਨੂੰ 95.13 ਕਰੋੜ ਰੁਪਏ ਦੀ ਕਰਜ਼ਾ ਮੁਆਫ਼ੀ ਦੀ ਰਾਹਤ ਮਿਲੀ ਹੈ।
ਵਿਧਾਇਕ ਮੋਗਾ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਚੋਣਾਂ ਤੋਂ ਪਹਿਲਾਂ ਸੂਬੇ ਦੇ ਕਿਸਾਨਾਂ ਦੇ ਕਰਜ਼ੇ ਦੇ ਬੋਝ ਨੂੰ ਦੂਰ ਕਰਨ ਦਾ ਵਾਅਦਾ ਕੀਤਾ ਗਿਆ ਸੀ, ਜਿਸ ਨੂੰ ਕਾਂਗਰਸ ਸਰਕਾਰ ਵੱਲੋਂ ਪੂਰਾ ਕੀਤਾ ਜਾ ਰਿਹਾ ਹੈ। ਉਨਾਂ ਕਿਹਾ ਕਿ ਇਸ ਤੋਂ ਬਾਅਦ 2.5 ਏਕੜ ਤੋਂ 5 ਏਕੜ ਦੀ ਮਲਕੀਅਤ ਵਾਲੇ ਛੋਟੇ ਯੋਗ ਕਿਸਾਨਾਂ ਨੂੰ ਬਣਦੀ ਕਰਜ਼ਾ ਰਾਹਤ ਦੀ ਰਾਸ਼ੀ ਮੁਹੱਈਆ ਕਰਵਾਈ ਜਾਵੇਗੀ। ਉਨਾਂ ਕਿਹਾ ਕਿ ਕੈਪਟਨ ਸਰਕਾਰ ਹੋਰ ਵਰਗਾਂ ਦੇ ਲੋਕਾਂ ਦੇ ਨਾਲ ਕਿਸਾਨਾਂ ਦੀ ਭਲਾਈ ਲਈ ਵਚਨਬੱਧ ਹੈ ਅਤੇ ਪੰਜਾਬ ਸਰਕਾਰ ਦੀ ਕਰਜ਼ਾ ਮੁਆਫ਼ੀ ਨੀਤੀ ਤਹਿਤ ਕੋਈ ਵੀ ਯੋਗ ਸੀਮਾਂਤ ਅਤੇ ਛੋਟਾ ਕਿਸਾਨ ਬਣਦੀ ਕਰਜ਼ਾ ਰਾਹਤ ਰਾਸ਼ੀ ਤੋਂ ਵਾਂਝਾ ਨਹੀਂ ਰਹੇਗਾ। ਉਨਾਂ ਇਹ ਵੀ ਕਿਹਾ ਕਿ ਕੈਪਟਨ ਸਰਕਾਰ ਦੇ ਕਾਰਜਕਾਲ ਦੌਰਾਨ ਕਿਸਾਨਾਂ ਨੂੰ ਆਪਣੀ ਜਿਣਸ ਵੇਚਣ ਲਈ ਮੰਡੀਆਂ 'ਚ ਕੋਈ ਦਿੱਕਤ ਪੇਸ਼ ਨਹੀਂ ਆਈ ਅਤੇ ਖ੍ਰੀਦ ਕੀਤੀ ਗਈ ਫ਼ਸਲ ਦੀ ਵੀ ਕਿਸਾਨਾਂ ਨੂੰ ਸਮੇਂ ਸਿਰ ਅਦਾਇਗੀ ਹੋਈ.
ਇਸ ਸਮਾਗਮ ਦੌਰਾਨ ਜ਼ਿਲਾ ਕਾਂਗਰਸ ਪ੍ਰਧਾਨ ਕਰਨਲ ਬਾਬੂ ਸਿੰਘ, ਜਿਲਾ ਪ੍ਰਧਾਨ ਕਾਂਗਰਸ (ਸ਼ਹਿਰੀ) ਵਿਨੋਦ ਬਾਂਸਲ, ਡਾ: ਪਵਨ ਥਾਪਰ, ਇੰਦਰਜੀਤ ਸਿੰਘ ਗਿੱਲ ਬੀੜ ਚੜਿੱਕ ਅਤੇ ਸੁਖਦੇਵ ਸਿੰਘ ਖੋਸਾ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸੈਟਰਲ ਕੋ-ਆਪ੍ਰੇਟਿਵ ਬੈਕ ਦੇ ਜਿਲਾ ਰਜਿਸਟਰਾਰ ਭੁਪਿੰਦਰ ਸਿੰਘ, ਸਹਾਇਕ ਰਜਿਸਟਰਾਰ ਕੁਲਦੀਪ ਕੁਮਾਰ, ਸਕੱਤਰ ਪੰਜਾਬ ਪ੍ਰਦੇਸ਼ ਕਾਂਗਰਸ ਰਵੀ ਗਰੇਵਾਲ, ਮੇਜਰ ਸਿੰਘ ਗਿੱਲ, ਇੰਦਰਜੀਤ ਸਿੰਘ ਤਲਵੰਡੀ ਭੰਗੇਰੀਆਂ, ਜਗਰੂਪ ਸਿੰਘ ਤਖਤੂਪੁਰਾ, ਰਵੀ ਸ਼ਰਮਾ ਤਖਾਣਬੱਧ, ਲਵਜੀਤ ਸਿੰਘ ਦੱਧਾਹੂਰ ਅਤੇ ਵੱਡੀ ਗਿਣਤੀ ਵਿੱਚ ਕਿਸਾਨ ਹਾਜ਼ਰ ਸਨ।

Have something to say? Post your comment

More News News

ਤੇਰੀ ਮੁਟਿਆਰ" ਗੀਤ ਨਾਲ ਚਰਚਾ ਚ ਗੀਤਕਾਰ ਗਗਨ ਕਾਈਨੌਰ ਜਥੇਦਾਰ ਹਵਾਰਾ ਦੇ ਆਦੇਸ਼ਾਂ 'ਤੇ ਆਰਜ਼ੀ ਕਮੇਟੀ ਵਲੋਂ 27ਜਨਵਰੀ ਦੀ ਇਕੱਤਰਤਾ ਲਈ ਪੰਥਕ ਜੱਥੇਬੰਦੀਆਂ ਨਾਲ ਕੀਤਾ ਜਾ ਰਿਹੈ ਤਾਲਮੇਲ: ਅਮਰ ਸਿੰਘ ਚਾਹਲ 130 ਪਰਿਵਾਰਾਂ ਨੂੰ ਬਣਾ ਕੇ ਦਿੱਤੀਆਂ ਜਾ ਰਹੀਆਂ ਨੇ ਲੈਟਰੀਨਾਂ - ਸਰਪੰਚ ਦੀਪ ਖਹਿਰਾ ਬਸ ਸਟੈਂਡ ਸ਼ਾਹਕੋਟ ਦੇ ਬਾਹਰ ਕੀਤੀ ਨਾਅਰੇਬਾਜ਼ੀ, ਸਰਕਾਰ ਦਾ ਸਾੜਿਆ ਪੁੱਤਲਾ ਸ਼ੇਰਪੁਰ ਵਿੱਚ 35 ਸਾਲਾ ਫੁੱਟਬਾਲ ਲੀਗ ਸ਼ੁਰੂ ਜਿਲੇ ਵਿਚ ਹਰ ਮਹੀਨੇ ਦੀ 20 ਤਰੀਕ ਨੂੰ ਲੱਗਿਆ ਕਰਨਗੇ ਮਹਾਤਮਾ ਗਾਂਧੀ ਸਰਬੱਤ ਵਿਕਾਸ ਯੋਜਨਾ ਦੇ ਵਿਸ਼ੇਸ਼ ਕੈਂਪ- ਰਵਿੰਦਰ ਸਿੰਘ ਗੁਰਦੁਆਰਾ ਬਾਬਾ ਦੀਪ ਸਿੰਘ ਪਹੂਵਿੰਡ ਵਿਖੇ ਨਗਰ ਕੀਰਤਨ ਦਾ ਨਿੱਘਾ ਸਵਾਗਤ ਕੈਬਿਨਟ ਮੰਤਰੀ ਸੋਨੀ ਨੇ ਵਾਰਡ ਨੰ: 61 ਦੇ ਵਿਕਾਸ ਕੰਮਾਂ ਦੀ ਕੀਤੀ ਸ਼ੁਰੂਆਤ ਕਸਬਾ ਸ਼ੇਰਪੁਰ ਵਿਖੇ ਅੱਜ ਪਹੁੰਚੇਗਾ ' ਸ਼ਬਦ ਗੁਰੂ ' ਚੇਤਨਾ ਮਾਰਚ : ਸ਼ੇਰਪੁਰ , ਜਵੰਧਾ ਸਾਂਸਦ ਸ. ਕੰਵਲਜੀਤ ਸਿੰਘ ਬਖਸ਼ੀ ਨੇ ਵੱਜੋਂ ਆਪਣੇ ਭਾਸ਼ਣ ਵਿਚ ਨੌਜਵਾਨ ਵਰਗ ਨੂੰ ਮੂਹਰੇ ਆਉਣ ਲਈ ਕਿਹਾ
-
-
-