News

‘ਕੈਰੀ ਓਨ ਜੱਟਾ 2’ ਫਿਲਮ ਦਾ ਨਵਾਂ ਗੀਤ 'ਗੱਬਰੂ' ਸਾਰੇ ਭੰਗੜਾ ਪ੍ਰੇਮੀਆਂ ਲਈ ਨਜ਼ਰਾਨਾ

May 23, 2018 08:16 AM

ਇਹ ਗੀਤ ਵ੍ਹਾਈਟ ਹਿੱਲ ਮਿਊਜ਼ਿਕ ਅਤੇ ਏ & ਏ ਅਡਵਾਈਸਰਸ ਦੀ ਪੇਸ਼ਕਸ਼ ਹੈ
ਚੰਡੀਗੜ੍ਹ 19 ਮਈ 2018.  ਇਸ ਸਾਲ ਦੀ ਸਭ ਤੋਂ ਉਡੀਕੀ ਜਾਣ ਵਾਲੀ ਫਿਲਮ 'ਕੈਰੀ ਓਨ ਜੱਟਾ 2' ਹੁਣ ਰੀਲਿਜ ਹੋਣ ਲਈ ਬਿਲਕੁਲ ਤਿਆਰ ਹੈ।ਫਿਲਮ ਦਾ ਸੰਗੀਤ ਪਹਿਲਾਂ ਹੀ ਸੁਰਖੀਆਂ ਚ ਬਣਿਆ ਹੋਇਆ ਹੈ।ਕੈਰੀ ਓਨ ਜੱਟਾ 2 ਦੇ ਪਹਿਲੇ ਤਿੰਨੋਂ ਗੀਤ 'ਟਾਇਟਲ ਟਰੈਕ', 'ਭੰਗੜਾ ਪਾ ਲਈਏ' ਅਤੇ 'ਕੁੜਤਾ ਚਾਦਰਾ' ਬਹੁਤ ਹੀ ਸਫਲ ਰਹੇਹਨ।ਇਸੇ ਸਫਲਤਾ ਨੂੰ ਬਰਕਰਾਰ ਰੱਖਦੇ ਹੋਏ ਇਸ ਫਿਲਮ ਦਾ ਅਗਲਾ ਗੀਤ 'ਗੱਬਰੂ' ਰੀਲਿਜ ਹੋ ਚੁੱਕਾ ਹੈ।
'ਕੁੜਤਾ ਚਾਦਰਾ' ਦੇ ਬੋਲ ਲਿਖੇ ਹਨ ਪੋਲੀਵੁਡ ਦੇ ਪ੍ਰਸਿੱਧ ਗੀਤਕਾਰ ਅਤੇ ਗਾਇਕ ਹੈਪੀ ਰਾਏਕੋਟੀ ਨੇ।ਇਸ ਗੀਤ ਨੂੰ ਆਪਣੀ ਆਵਾਜ਼ ਦਿੱਤੀ ਹੈ ਫਿਲਮ ਦੇ ਸਟਾਰ ਗਿਪੀ ਗਰੇਵਾਲ ਅਤੇ 'ਇਸ਼ਕ ਬੁਲਾਵਾ', 'ਵੇਲ਼ਾ ਆ ਗਿਆ ਹੈ' ਅਤੇ 'ਗੋਰਿਆਂ ਨੂੰ ਦਫ਼ਾ ਕਰੋ' ਤੋਂ ਪ੍ਰਸਿੱਧੀ ਪ੍ਰਾਪਤ ‘ਸ਼ਿਪਰਾ ਗੋਇਲ’ ਨੇ।ਇਹਨਾਂ ਭੰਗੜਾ ਬੀਟਸ ਨੂੰ ਸੰਗੀਤ ਦਿੱਤਾ ਹੈ ਜੇ ਕੇ (ਜੱਸੀ ਕਟਿਆਲ) ਨੇ ਵ੍ਹਾਈਟ ਹਿੱਲ ਮਿਊਜ਼ਿਕ ਲੇਬਲ ਤੋਂ।ਵ੍ਹਾਈਟ ਹਿੱਲ ਮਿਊਜ਼ਿਕ ਦੇ ਗੁਣਬੀਰ ਸਿੰਘ ਸਿੱਧੂ ਅਤੇ ਮਾਨਮੋਰਡ ਸਿੱਧੂ ਨੇ ਇਸ ਗੀਤ ਨੂੰ ਪ੍ਰੋਡਿਊਸ ਕੀਤਾ ਹੈ।
ਇਸ ਮੌਕੇ ਤੇ ਗਿਪੀ ਗਰੇਵਾਲ ਨੇ ਕਿਹਾ, "ਇਹ ਗੀਤ ਕੱਟੜ ਭੰਗੜਾ ਪ੍ਰੇਮੀਆਂ ਲਈ ਹੈ।ਮੈਂਨੂੰ ਇਸ ਗੀਤ ਤੇ ਪਰਫ਼ਾਰ੍ਮ ਕਰਕੇ ਬਹੁਤ ਹੀ ਮਜ਼ਾ ਆਇਆ।ਸ਼ਿਪਰਾ ਗੋਇਲ ਨਾਲ ਮਿਲ ਕੇ ਗੀਤ ਗਾਉਣਾ ਬਹੁਤ ਹੀ ਵਧੀਆ ਅਨੁਭਵ ਰਿਹਾ। ਜਿਸ ਤਰ੍ਹਾਂ ਦਾ ਹੁੰਗਾਰਾ ਇਸ ਫਿਲਮ ਦੇ ਸੰਗੀਤ ਨੂੰ ਮਿਲ ਰਿਹਾ ਹੈ ਉਹ ਅਦਭੁਤ ਹੈ।ਹੁਣ ਮੈਂਨੂੰ ਪੂਰਾ ਵਿਸ਼ਵਾਸ ਹੈ ਕਿ ਇਹ ਗੀਤ ਵੀ ਦਰਸ਼ਕਾਂ ਦੇ ਦਿਲਾਂ ਦੇ ਰਾਜ ਕਰੇਗਾ।ਮੈਂ ਫਿਲਮ ਦੀ ਰੀਲਿਜ ਨੂੰ ਲੈ ਕੇ ਬਹੁਤ ਹੀ ਜਿਆਦਾ ਉਤਸ਼ਾਹਿਤ ਹਾਂ।"
ਵ੍ਹਾਈਟ ਹਿੱਲ ਪ੍ਰੋਡਕਸ਼ਨਸ ਦੇ ਗੁਣਬੀਰ ਸਿੰਘ ਸਿੱਧੂ ਅਤੇ ਮਾਨਮੋਰਡ ਸਿੱਧੂ ਨੇ ਕਿਹਾ, "ਵ੍ਹਾਈਟ ਹਿੱਲ ਪ੍ਰੋਡਕਸ਼ਨਸ ਚ ਅਸੀਂ ਇੱਕ ਟੀਮ ਹੋਣ ਦੇ ਨਾਤੇ ਸਾਡੀ ਪੂਰੀ ਕੋਸ਼ਿਸ਼ ਹੁੰਦੀ ਹੈ ਕਿ ਆਪਣੇ ਦਰਸ਼ਕਾਂ ਲਈ ਕੁਆਲਟੀ ਦੇਣ ਲਈ ਚਾਹੇ ਉਹ ਗੀਤ ਹੋਣ ਜਾਂ ਫ਼ਿਲਮਾਂ। ਪਰ ਜਦੋਂ ਗੱਲ ਸੰਗੀਤ ਦੀ ਆਉਂਦੀ ਤਾਂ ਅਸੀਂ ਜਿਆਦਾ ਸੋਚ ਕੇ ਚੁਣਦੇ ਹਾਂ।ਇਹ ਐਲਬਮ 'ਕੈਰੀ ਓਨ ਜੱਟਾ 2 ਸਾਡਾ ਸੁਪਨਾ ਹੈ।ਅਸੀਂ ਆਪਣੇ ਵਲੋਂ ਸਭ ਬੈਸਟ ਹੀ ਕੀਤਾ ਹੈ ਅਤੇ ਅਸੀਂ ਉਮੀਦ ਕਰਦੇ ਹਾਂ ਕਿ ਲੋਕ ਇਸਨੂੰ ਪਿਆਰ ਕਰਨਗੇ ਅਤੇ ਇਸਨੂੰ ‘ਕੈਰੀ ਓਨ ਜੱਟਾ’ ਤੋਂ ਵੀ ਜਿਆਦਾ ਸਫਲ ਬਣਾਉਣਗੇ।"
ਕੈਰੀ ਓਨ ਜੱਟਾ 2 ਪੂਰੇ ਸੰਸਾਰ ਵਿੱਚ 1 ਜੂਨ 2018 ਨੂੰ ਰੀਲਿਜ ਹੋਵੇਗੀ।  

Have something to say? Post your comment

More News News

ਤੇਰੀ ਮੁਟਿਆਰ" ਗੀਤ ਨਾਲ ਚਰਚਾ ਚ ਗੀਤਕਾਰ ਗਗਨ ਕਾਈਨੌਰ ਜਥੇਦਾਰ ਹਵਾਰਾ ਦੇ ਆਦੇਸ਼ਾਂ 'ਤੇ ਆਰਜ਼ੀ ਕਮੇਟੀ ਵਲੋਂ 27ਜਨਵਰੀ ਦੀ ਇਕੱਤਰਤਾ ਲਈ ਪੰਥਕ ਜੱਥੇਬੰਦੀਆਂ ਨਾਲ ਕੀਤਾ ਜਾ ਰਿਹੈ ਤਾਲਮੇਲ: ਅਮਰ ਸਿੰਘ ਚਾਹਲ 130 ਪਰਿਵਾਰਾਂ ਨੂੰ ਬਣਾ ਕੇ ਦਿੱਤੀਆਂ ਜਾ ਰਹੀਆਂ ਨੇ ਲੈਟਰੀਨਾਂ - ਸਰਪੰਚ ਦੀਪ ਖਹਿਰਾ ਬਸ ਸਟੈਂਡ ਸ਼ਾਹਕੋਟ ਦੇ ਬਾਹਰ ਕੀਤੀ ਨਾਅਰੇਬਾਜ਼ੀ, ਸਰਕਾਰ ਦਾ ਸਾੜਿਆ ਪੁੱਤਲਾ ਸ਼ੇਰਪੁਰ ਵਿੱਚ 35 ਸਾਲਾ ਫੁੱਟਬਾਲ ਲੀਗ ਸ਼ੁਰੂ ਜਿਲੇ ਵਿਚ ਹਰ ਮਹੀਨੇ ਦੀ 20 ਤਰੀਕ ਨੂੰ ਲੱਗਿਆ ਕਰਨਗੇ ਮਹਾਤਮਾ ਗਾਂਧੀ ਸਰਬੱਤ ਵਿਕਾਸ ਯੋਜਨਾ ਦੇ ਵਿਸ਼ੇਸ਼ ਕੈਂਪ- ਰਵਿੰਦਰ ਸਿੰਘ ਗੁਰਦੁਆਰਾ ਬਾਬਾ ਦੀਪ ਸਿੰਘ ਪਹੂਵਿੰਡ ਵਿਖੇ ਨਗਰ ਕੀਰਤਨ ਦਾ ਨਿੱਘਾ ਸਵਾਗਤ ਕੈਬਿਨਟ ਮੰਤਰੀ ਸੋਨੀ ਨੇ ਵਾਰਡ ਨੰ: 61 ਦੇ ਵਿਕਾਸ ਕੰਮਾਂ ਦੀ ਕੀਤੀ ਸ਼ੁਰੂਆਤ ਕਸਬਾ ਸ਼ੇਰਪੁਰ ਵਿਖੇ ਅੱਜ ਪਹੁੰਚੇਗਾ ' ਸ਼ਬਦ ਗੁਰੂ ' ਚੇਤਨਾ ਮਾਰਚ : ਸ਼ੇਰਪੁਰ , ਜਵੰਧਾ ਸਾਂਸਦ ਸ. ਕੰਵਲਜੀਤ ਸਿੰਘ ਬਖਸ਼ੀ ਨੇ ਵੱਜੋਂ ਆਪਣੇ ਭਾਸ਼ਣ ਵਿਚ ਨੌਜਵਾਨ ਵਰਗ ਨੂੰ ਮੂਹਰੇ ਆਉਣ ਲਈ ਕਿਹਾ
-
-
-