16

October 2018
Punjabi

ਪੰਜਾਬ ਵਿਚ 37 ਲੱਖ ਬੱਚਿਆਂ ਨੂੰ ਲੱਗਾ ਮੀਜ਼ਲ ਤੇ ਰੁਬੈਲਾ ਦਾ ਟੀਕਾ-ਡਾਇਰੈਕਟਰ ਸਿਹਤ

May 28, 2018 06:09 PM

ਪੰਜਾਬ ਵਿਚ 37 ਲੱਖ ਬੱਚਿਆਂ ਨੂੰ ਲੱਗਾ ਮੀਜ਼ਲ ਤੇ ਰੁਬੈਲਾ ਦਾ ਟੀਕਾ-ਡਾਇਰੈਕਟਰ ਸਿਹਤ
40 ਸਾਲ ਤੋਂ ਵਿਕਸਤ ਦੇਸ਼ਾਂ ਵਿਚ ਹੋ ਰਿਹਾ ਹੈ ਟੀਕਾਕਰਨ-ਡਾ. ਬਲਵਿੰਦਰ ਸਿੰਘ

ਅੰਮ੍ਰਿਤਸਰ, 28 ਮਈ (  ਕੁਲਜੀਤ ਸਿੰਘ        )-ਮੀਜ਼ਲ ਅਤੇ ਰੁਬੈਲਾ ਮੁਹਿੰਮ, ਜੋ ਕਿ 1 ਮਈ ਤੋਂ ਚਲਾਈ ਜਾ ਰਹੀ ਹੈ, ਇਸ ਵਕਤ ਆਪਣੇ ਪ੍ਰਾਪਤੀ ਦੇ ਅੰਤਲੇ ਸ਼ਿਖਰ 'ਤੇ ਹੈ। ਹੁਣ ਤੱਕ ਪੰਜਾਬ ਵਿਚ 37 ਲੱਖ ਬੱਚਿਆਂ ਦਾ ਸਫਲਤਾ ਪੂਰਵਕ ਟੀਕਾਕਰਨ ਕੀਤਾ ਜਾ ਚੁੱਕਾ ਹੈ ਅਤੇ ਇਕ ਵੀ ਸ਼ਿਕਾਇਤ ਕਿਸੇ ਤਰਾਂ ਦੇ ਬੁਰੇ ਅਸਰ ਦੀ ਪ੍ਰਾਪਤ ਨਹੀਂ ਹੋਈ। ਉਕਤ ਪ੍ਰਗਟਾਵਾ ਡਾ ਨਰੇਸ਼ ਕਾਂਸਰਾ, ਡਾਇਰੈਕਟਰ ਸਿਹਤ ਸੇਵਾਵਾ (ਫੈਮਿਲੀ ਵੈਲਫੇਅਰ) ਪੰਜਾਬ ਨੇ ਅੰਮ੍ਰਿਤਸਰ ਵਿਖੇ ਮੀਜ਼ਲ ਤੇ ਰੁਬੈਲਾ ਬਾਰੇ ਮੀਡੀਆ ਦੀ ਕਰਵਾਈ ਗਈ ਵਰਕਸ਼ਾਪ ਨੂੰ ਸੰਬੋਧਨ ਕਰਦੇ ਕੀਤਾ। ਉਨਾਂ ਦੱਸਿਆ ਕਿ ਇਸ ਦਾ ਮੁੱਖ ਮਕਸਦ ਬੱਚਿਆਂ ਨੂੰ ਜਾਨਲੇਵਾ ਬਿਮਾਰੀਆਂ ਤੋਂ ਸੁਰੱਖਿਅਤ ਕਰਨਾ ਹੈ ਅਤੇ ਨਾਂਹਪੱਖੀ ਪ੍ਰਚਾਰ ਤੋਂ ਗੁੰਮਰਾਹ ਹੋਏ ਲੋਕ ਹੁਣ ਮੁੜ ਟੀਕਾਕਰਨ ਕਰਵਾਉਣ ਲਈ ਸਿਹਤ ਕੇਂਦਰਾਂ ਵਿਚ ਪਹੁੰਚ ਕਰਨ ਲੱਗੇ ਹਨ। 
               ਇਸ ਮੁਹਿੰਮ ਦੀ ਪ੍ਰਾਪਤੀ ਵਿੱਚ ਮੀਡੀਆ ਦੇ ਯੋਗਦਾਨ ਨੂੰ ਮੁੱਖ ਰੱਖਦੇ ਹੋਏ ਕਰਵਾਈ ਇਸ ਵਿਸ਼ੇਸ ਕਾਨਫਰੰਸ ਵਿਚ ਬੋਲਦੇ ਭਾਰਤ ਸਰਕਾਰ ਤੋਂ ਡਿਪਟੀ ਕਮਿਸ਼ਨਰ ਸਿਹਤ ਡਾ. ਪ੍ਰਾਦੀਪ ਹਾਲਦਰ    ਨੇ ਦੱਸਿਆ ਕਿ ਭਾਰਤ ਦੇ ਬਣੇ ਇਹ ਟੀਕੇ ਦੁਨੀਆਂ ਭਰ ਦੇ ਦੇਸ਼ਾਂ ਵਿਚ ਲੱਗ ਰਹੇ ਹਨ ਅਤੇ ਅਜੇ ਤੱਕ ਕਿਧਰੇ ਵੀ ਕੋਈ ਸ਼ਿਕਾਇਤ ਨਹੀਂ ਮਿਲੀ। ਉਨਾਂ ਦੱਸਿਆ ਕਿ ਭਾਰਤ ਵਿਚ ਵੀ 9 ਕਰੋੜ ਤੋਂ ਵੱਧ ਬੱਚਿਆਂ ਨੂੰ ਇਹ ਟੀਕਾ ਲਗਾਇਆ ਜਾ ਚੁੱਕਾ ਹੈ ਅਤੇ ਕਈ ਰਾਜਾਂ ਵਿਚ 100 ਫੀਸਦੀ ਬੱਚੇ ਇਹ ਟੀਕਾ ਲਗਵਾ ਚੁੱਕੇ ਹਨ। ਉਨਾਂ ਦੱਸਿਆ ਕਿ ਟੀਕਾਕਰਨ ਬੱਚਿਆਂ ਦੀ ਜਿੰਦਗੀ ਅਤੇ ਭਵਿੱਖ ਨੂੰ ਬਚਾਉਣ ਦਾ ਇਕੋ-ਇਕ ਪ੍ਰਭਾਵਸ਼ਾਲੀ ਤਰੀਕਾ ਹੈ ਅਤੇ ਇਹ ਜਾਨ ਬਚਾਉ ਵੈਕਸੀਨ ਦੇ ਕੇ ਅਸੀਂ ਹਰੇਕ ਬੱਚੇ ਦੀ ਜਿੰਦਗੀ ਨੂੰ ਬਿਮਾਰੀਆਂ ਤੋਂ ਸੁਰਖਿਅਤ ਕਰ ਸਕਦੇ ਹਾਂ। ਉਨਾਂ ਦੱਸਿਆ ਕਿ ਇਸ ਸਾਲ ਦੇ ਅੰਤ ਤੱਕ ਸਾਰੇ ਭਾਰਤ ਵਿਚ ਇਹ ਟੀਕਾਕਰਨ ਮੁਕੰਮਲ ਕਰ ਲਿਆ ਜਾਵੇਗਾ।
       ਡਾ ਜੀ ਬੀ ਸਿੰਘ ਸਟੇਟ ਟੀਕਾਕਰਨ ਅਫਸਰ ਨੇ ਇਸ ਮੌਕੇ ਦੱਸਿਆ ਕਿ ਇਹ ਟੀਕਾਕਰਨ ਪ੍ਰੋਗਰਾਮ ਦੋ ਪੜਾਅ ਵਿੱਚ ਵੰਡਿਆ ਗਿਆ ਸੀ। ਪਹਿਲੇ ਪੜਾਅ ਵਿੱਚ ਅਸੀਂ ਸਕੂਲ ਜਾਣ ਵਾਲੇ ਬੱਚਿਆਂ ਨੂੰ ਟੀਕੇ ਲਗਾਏ ਹਨ ਅਤੇ ਦੂਸਰੇ ਪੜਾਅ ਵਿਚ ਬਾਕੀ ਰਹਿੰਦੇ ਬੱਚਿਆਂ ਨੂੰ ਪਿੰਡਾਂ ਤੇ ਸ਼ਹਿਰਾਂ ਦੇ ਸਾਂਝੇ ਥਾਵਾਂ 'ਤੇ  ਬੈਠ ਕੇ ਟੀਕੇ ਲਗਾਏ ਜਾਣਗੇ। ਵਿਸ਼ਵ ਸਿਹਤ ਸੰਗਠਨ ਦੇ ਬੁਲਾਰੇ ਡਾ ਬਲਵਿੰਦਰ ਸਿੰਘ ਨੇ ਦੱਸਿਆ ਕਿ ਵਿਸ਼ਵ ਦੇ ਵਿਕਸਤ ਦੇਸ਼ ਕਰੀਬ 40 ਸਾਲਾਂ ਤੋਂ ਇਹ ਟੀਕਾਕਰਨ ਸਫਲਤਾ ਪੂਰਵਕ ਕਰ ਰਹੇ ਹਨ। ਉਨਾਂ ਦੱਸਿਆ ਕਿ ਭਾਰਤ ਵਿਚ ਵੀ ਇਹ ਮੌਕੇ ਪਹਿਲਾ ਤੇ ਆਖਰੀ ਮੌਕਾ ਹੈ, ਇਸ ਮਗਰੋਂ ਹਰੇਕ 9 ਮਹੀਨੇ ਦੇ ਬੱਚੇ ਨੂੰ ਇਹ ਟੀਕਾ ਸਰਕਾਰੀ ਤੌਰ 'ਤੇ ਲੱਗੇਗਾ, ਵਡੇਰੀ ਉਮਰ ਦੇ ਬੱਚੇ ਨੂੰ ਖ਼ੁਦ ਪੈਸੇ ਖਰਚ ਕੇ ਲਗਾਉਣਾ ਪਵੇਗਾ।
       ਯੂਨੀਸੈਫ ਦੇ ਸੰਚਾਰ ਅਧਿਕਾਰੀ ਸੋਨੀਆ ਸਰਕਾਰ ਨੇ ਇਸ ਮੌਕੇ ਆਏ ਹੋਏ ਮੀਡੀਆ ਕਰਮੀਆਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਮੀਡੀਆ ਦੇ ਸਹਿਯੋਗ ਨਾਲ ਆਮ ਲੋਕਾਂ ਵਿੱਚ ਇਸ ਮੁੰਹਿਮ ਬਾਰੇ ਕਾਫੀ ਜਾਗਰੂਕਤਾ ਆਈ ਹੈ ਅਤੇ ਹੁਣ ਬੱਚਿਆ ਦੇ ਮਾਂ- ਬਾਪ ਆਪ ਖ਼ੁਦ ਬੱਚਿਆਂ ਨੂੰ ਟੀਕਾਕਰਨ ਲਈ ਲਿਆ ਰਹੇ ਹਨ।  ਇਸ ਮੌਕੇ ਹੋਰਨਾਂ ਤੋਂ ਇਲਾਵਾ ਸਟੇਟ ਮਾਸ ਮੀਡੀਆ ਅਫਸਰ ਸ੍ਰੀਮਤੀ ਹਰਭਿੰਦਰ ਕੌਰ, ਸ਼ਵਿੰਦਰ ਸਿੰਘ ਸਹਿਦੇਵ ਸਟੇਟ ਪ੍ਰੋਗਰਾਮ ਅਫਸਰ ਆਈ ਸੀ, ਮਨੀਸ਼ ਸਟੇਟ ਬੀ.ਸੀ.ਸੀ,
ਸਿਵਲ ਸਰਜਨ ਡਾ ਹਰਦੀਪ ਸਿੰਘ ਘਈ, ਜਿਲਾ ਟੀਕਾਕਰਨ ਅਫਸਰ ਡਾ ਰਮੇਸ਼ ਪਾਲ ਸਿੰਘ,ਜਿਲਾ ਪਰਿਵਾਰ ਭਲਾਈ ਅਫਸਰ ਡਾ ਸੁਖਪਾਲ ਸਿੰਘ, ਡਾ ਵਿਨੋਦ ਕੂੰਡਲ , ਸਟੇਟ ਮਾਸ ਮੀਡੀਆ ਅਫਸਰ ਸ਼੍ਰੀ ਮਤੀ ਹਰਭਿਦਰ ਕੌਰ, ਮਾਸ ਮੀਡੀਆ ਅਫਸਰ ਸ਼੍ਰੀ ਮਤੀ ਰਾਜ ਕੋਰ, ਅਮਰਦੀਪ ਸਿੰਘ ਅਤੇ ਆਰੂਸ਼ ਭੱਲਾ ਆਦਿ ਹਾਜ਼ਰ ਸਨ।

Have something to say? Post your comment
Punjabi in Holland
Email : hssandhu8@gmail.com

Total Visits
php and html code counter
Copyright © 2016 Punjabi in Holland. All rights reserved.
Website Designed by Mozart Infotech