News

ਤਲਵੰਡੀ ਝੁੰਗਲਾਂ ਦੇ ਵਿਦਿਆਰਥੀਆਂ ਨੂੰ ਵੰਡੀਆਂ ਵਰਦੀਆਂ ਤੇ ਲਿਖਣ ਸਮੱਗਰੀ

June 02, 2018 06:07 PM
General

ਤਲਵੰਡੀ ਝੁੰਗਲਾਂ ਦੇ ਵਿਦਿਆਰਥੀਆਂ  ਨੂੰ ਵੰਡੀਆਂ ਵਰਦੀਆਂ ਤੇ ਲਿਖਣ ਸਮੱਗਰੀ
ਜਲੰਧਰ ਵਿਖੇ ਰਹਿ ਕੇ ਵੀ ਆਪਣੇ ਸਕੂਲ ਨੂੰ ਨਹੀ ਭੁੱਲਾ ਘੁੰਮਣ ਪਰਿਵਾਰ।
ਬਟਾਲਾ ੨ ਜੂਨ (ਬਰਨਾਲ)-ਸਿਖਿਆ ਵਿਭਾਗ ਪੰਜਾਬ ਭਾਵੇ ਆਪਣੇ ਸਕੂਲੀ ਵਿਦਿਆਰਥੀਆ ਨੂੰ ਬਹੁਤ ਸਾਰੀਆਂ ਸਹੂਲਤਾਂ ਪ੍ਰਦਾਨ ਕਰਦਾ ਆ ਰਿਹਾ  ਹੈ ਪਰ ਸਮਾਜ ਸੇਵੀ ਜਥੇਬੰਦੀਆਂ ਤੇ ਆਪਣੇ ਪਿੰਡ ਦੇ ਸਕੂਲਾਂ ਨੂੰ ਗੋਦ ਲੈਣ ਵਾਲੇ ਸਮਾਜ ਸੇਵੀ ਵੀ ਆਪਣੀਆਂ ਸੇਵਾਵਾਂ ਦੇ ਰਹੇ ਹਨ, ਇਹਨਾ ਸੇਵਾਵਾਂ ਵਿਚ ।ਸਕੂਲ ਵਿਚ ਪੜਦੇ ਵਿਦਿਆਰਥੀਆਂ ਵਾਸਤੇ ਹਰ ਸਹੂਲਤ ਦੇਦੇ ਹਨ, ਜਿਸ ਨਾਲ ਵਿਦਿਆਰਥੀਆਂ ਕਿਸੇ ਗੱਲੋ ਘੱਟ ਨਾ ਸਮਝਣ ਇਸੇ ਸੋਚ ਨੁੰ ਮੁਖ ਰੱਖਦਿਆਂ ਸਰਕਾਰੀ ਮਿਡਲ ਸਕੂਲ ਵਿਖੇ ਘੁੰਮਣ ਪਰਿਵਾਰ ਵੱਲੋ ਵੀ ਅਜਿਹਾ ਉਪਰਾਲਾ ਕਰਦਾ ਆ ਰਿਹਾ ਹੈ। ਸਰਕਾਰੀ ਮਿਡਲ ਸਕੂਲ, ਤਲਵੰਡੀ ਝੁੰਗਲਾਂ ਵਿਖੇ ਜਰਨੈਲ ਸਿੰਘ ਘੁੰਮਣ ਸਮਾਜ-ਸੇਵੀ ਵੱਲੋਂ ਸਕੂਲ ਵਿਖੇ ਉਸਾਰੇ ਗਏ ਵਰਾਂਡੇ ਦਾ ਆਪਣੇ ਕਰ ਕਮਲਾਂ ਨਾਲ ਉਦਘਾਟਨ ਕੀਤਾ ਗਿਆ। ਇਸ ਮੌਕੇ ਜਰਨੈਲ ਸਿੰਘ ਘੁੰਮਣ ਜਿਨਾਂ ਦਾ ਪਿਛੋਕੜ ਤਲਵੰਡੀ ਝੁੰਗਲਾਂ ਦਾ ਹੈ ਜੋ ਜਲੰਧਰ ਵਿਖੇ ਰਹਿ ਰਹੇ ਹਨ। ਉਨਾਂ ਵਰਾਂਡੇ ਦੀ ਉਸਾਰੀ ਲਈ 1 ਲੱਖ 80 ਹਜ਼ਾਰ ਰੁਪਏ ਦਾਨ ਵਜੋਂ ਦਿੱਤੇ ਸਨ। ਇਸਦੇ ਨਾਲ ਹੀ ਸੇਵਾਮੁਕਤ ਪ੍ਰਿੰਸੀਪਲ ਗੁਰਚਰਨ ਸਿੰਘ ਨੇ ਬੱਚਿਆਂ ਨੂੰ ਆਪਣੇ ਦਸਾਂ ਨਹੁੰਆਂ ਦੀ ਕਮਾਈ 'ਚੋਂ ਵਰਦੀਆਂ ਦਿੱਤੀਆਂ। ਇਸ ਮੌਕੇ ਜਰਨੈਲ ਸਿੰਘ ਘੁੰਮਣ ਵੱਲੋਂ ਸਕੂਲ ਨੂੰ ਵਾਟਰ ਕੂਲਰ ਵੀ ਦਾਨ ਕੀਤਾ ਗਿਆ। ਇਸ ਮੌਕੇ ਪਵਨ ਕੁਮਾਰ, ਜਤਿੰਦਰ ਸਿੰਘ,ਨੱਥਾ ਸਿੰਘ,  ਮਨਦੀਪ ਸਿੰਘ, ਪ੍ਰਭਜੀਤ ਸਿੰਘ, ਮੋਹਨਬੀਰ ਕੌਰ, ਜਸਵੰਤ ਸਿੰਘ, ਸਾਬਕਾ ਸਰਪੰਚ ਦਰਸ਼ਨ ਸਿੰਘ, ਪੰਚਾਇਤ ਮੈਂਬਰ ਨਿਸ਼ਾਨ ਸਿੰਘ, ਮਾ. ਕਰਨੈਲ ਸਿੰਘ, ਬਲਕਾਰ ਸਿੰਘ ਆਦਿ ਹਾਜ਼ਰ ਸਨ।

Have something to say? Post your comment

More News News

ਤੇਰੀ ਮੁਟਿਆਰ" ਗੀਤ ਨਾਲ ਚਰਚਾ ਚ ਗੀਤਕਾਰ ਗਗਨ ਕਾਈਨੌਰ ਜਥੇਦਾਰ ਹਵਾਰਾ ਦੇ ਆਦੇਸ਼ਾਂ 'ਤੇ ਆਰਜ਼ੀ ਕਮੇਟੀ ਵਲੋਂ 27ਜਨਵਰੀ ਦੀ ਇਕੱਤਰਤਾ ਲਈ ਪੰਥਕ ਜੱਥੇਬੰਦੀਆਂ ਨਾਲ ਕੀਤਾ ਜਾ ਰਿਹੈ ਤਾਲਮੇਲ: ਅਮਰ ਸਿੰਘ ਚਾਹਲ 130 ਪਰਿਵਾਰਾਂ ਨੂੰ ਬਣਾ ਕੇ ਦਿੱਤੀਆਂ ਜਾ ਰਹੀਆਂ ਨੇ ਲੈਟਰੀਨਾਂ - ਸਰਪੰਚ ਦੀਪ ਖਹਿਰਾ ਬਸ ਸਟੈਂਡ ਸ਼ਾਹਕੋਟ ਦੇ ਬਾਹਰ ਕੀਤੀ ਨਾਅਰੇਬਾਜ਼ੀ, ਸਰਕਾਰ ਦਾ ਸਾੜਿਆ ਪੁੱਤਲਾ ਸ਼ੇਰਪੁਰ ਵਿੱਚ 35 ਸਾਲਾ ਫੁੱਟਬਾਲ ਲੀਗ ਸ਼ੁਰੂ ਜਿਲੇ ਵਿਚ ਹਰ ਮਹੀਨੇ ਦੀ 20 ਤਰੀਕ ਨੂੰ ਲੱਗਿਆ ਕਰਨਗੇ ਮਹਾਤਮਾ ਗਾਂਧੀ ਸਰਬੱਤ ਵਿਕਾਸ ਯੋਜਨਾ ਦੇ ਵਿਸ਼ੇਸ਼ ਕੈਂਪ- ਰਵਿੰਦਰ ਸਿੰਘ ਗੁਰਦੁਆਰਾ ਬਾਬਾ ਦੀਪ ਸਿੰਘ ਪਹੂਵਿੰਡ ਵਿਖੇ ਨਗਰ ਕੀਰਤਨ ਦਾ ਨਿੱਘਾ ਸਵਾਗਤ ਕੈਬਿਨਟ ਮੰਤਰੀ ਸੋਨੀ ਨੇ ਵਾਰਡ ਨੰ: 61 ਦੇ ਵਿਕਾਸ ਕੰਮਾਂ ਦੀ ਕੀਤੀ ਸ਼ੁਰੂਆਤ ਕਸਬਾ ਸ਼ੇਰਪੁਰ ਵਿਖੇ ਅੱਜ ਪਹੁੰਚੇਗਾ ' ਸ਼ਬਦ ਗੁਰੂ ' ਚੇਤਨਾ ਮਾਰਚ : ਸ਼ੇਰਪੁਰ , ਜਵੰਧਾ ਸਾਂਸਦ ਸ. ਕੰਵਲਜੀਤ ਸਿੰਘ ਬਖਸ਼ੀ ਨੇ ਵੱਜੋਂ ਆਪਣੇ ਭਾਸ਼ਣ ਵਿਚ ਨੌਜਵਾਨ ਵਰਗ ਨੂੰ ਮੂਹਰੇ ਆਉਣ ਲਈ ਕਿਹਾ
-
-
-