News

ਸੰਤ ਭਿੰਡਰਾਂਵਾਲਿਆਂ ਨੇ ਮੀਰੀ ਅਤੇ ਪੀਰੀ ਦੇ ਨਿਸਾਨ ਸਾਹਿਬਾਂ ਦੇ ਵਿਚਕਾਰ ਸ਼ਹਾਦਤ ਦੇ ਕੇ ਸਿੱਖ ਕੌਂਮ ਦੀ ਅਜਾਦੀ ਦਾ ਮੁੱਢ ਬੰਨ੍ਹਿਆਂ- ਸ੍ਰ ਮਾਨ

June 02, 2018 06:16 PM
General

ਰੋਜ਼ਾਨਾ ਪਹਿਰੇਦਾਰ ਵੱਲੋਂ ਪੰਥ ਦੇ ਵਡੇਰੇ ਹਿਤਾਂ ਲਈ ਅਰੰਭੇ ਕੌਮੀ ਕਾਰਜਾਂ ਦੀ ਲੜੀ ਤਹਿਤ ਸਰੋਮਣੀ ਅਕਾਲੀ ਦਲ(ਅ) ਦੇ ਪ੍ਰਧਾਨ ਸ੍ਰ ਸਿਮਰਨਜੀਤ ਸਿੰਘ ਮਾਨ ਨਾਲ ਕੀਤੀ ਲੰਮੀ ਮੁਲਾਕਾਤ ਦਾ ਸੰਖੇਪ ਸਾਰ


ਸੰਤ ਭਿੰਡਰਾਂਵਾਲਿਆਂ ਨੇ ਮੀਰੀ ਅਤੇ ਪੀਰੀ ਦੇ ਨਿਸਾਨ ਸਾਹਿਬਾਂ ਦੇ ਵਿਚਕਾਰ ਸ਼ਹਾਦਤ ਦੇ ਕੇ ਸਿੱਖ ਕੌਂਮ ਦੀ ਅਜਾਦੀ ਦਾ ਮੁੱਢ ਬੰਨ੍ਹਿਆਂ- ਸ੍ਰ ਮਾਨ


ਜੂਨ 84 ਮੌਕੇ ਸੰਤਾਂ ਸਮੇਤ ਮੁੱਠੀ ਭਰ ਸਿੰਘਾਂ ਨੇ ਚਮਕੌਰ ਦੀ ਕੱਚੀ ਗੜ੍ਹੀ ਦਾ ਇਤਿਹਾਸ ਦੁਹਰਾਇਆ


ਵਿਸ਼ੇਸ਼ ਰਿਪੋਰਟ
ਬਘੇਲ ਸਿੰਘ ਧਾਲੀਵਾਲ 99142-58142
ਅਤੇ ਜੱਸਾ ਸਿੰਘ ਮਾਣਕੀ 98769-68380
-
ਚੱਲ ਰਹੇ ਜੂਨ 84 ਦੇ ਘੱਲੂਘਾਰਾ ਹਫਤੇ ਸਬੰਧੀ ਕੀਤੀ ਗੱਲਬਾਤ ਦੌਰਾਨ ਸ੍ਰ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਸਾਡੀ ਪਾਰਟੀ ਵੱਲੋਂ ਭਾਰੀ ਮੁਸ਼ੱਕਤ ਕਰਦਿਆਂ ਅਤੇ ਆਰ ਐਸ ਐਸ ਦੇ ਹੱਥਾਂ ਚ ਖੇਡ ਰਹੀ ਸਰੋਮਣੀ ਗੁਰਦੁਆਰਾ ਪਰਬੰਧਕ ਅਤੇ ਸਰਕਾਰ ਦੀਆਂ ਭਾਰੀ ਬੰਦਸਾਂ ਦੇ ਬਾਵਜੂਦ ਸ਼ਹੀਦਾਂ ਦੀ ਯਾਦ ਨੂੰ ਤਾਜਾ ਕਰਨ ਲਈ 6 ਜੂਨ ਦਾ ਦਿਨ ਮਨਾਉਣਾ  ਸ਼ੁਰੂ ਕੀਤਾ ਗਿਆ ਜਿਸ ਦਿਨ ਸਾਡੀ ਕੌਂਮ ਦੀ ਆਨ ਸ਼ਾਨ ਦੀ ਰਾਖੀ ਕਰਦਿਆਂ  ਵੀਹਵੀਂ ਸਦੀ ਦੇ ਮਹਾਂਨ ਜਰਨੈਲ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੇ ਦੋਨੋਂ ਨਿਸਾਨ ਸਾਹਿਬਾਂ ਦੇ ਵਿਚਕਾਰ ਸ਼ਹਾਦਤ ਦਿੰਦਿਆਂ ਛੇਵੇਂ ਪਾਤਸ਼ਾਹ ਦੇ ਮੀਰੀ ਅਤੇ ਪੀਰੀ ਦੇ ਸਿਧਾਂਤ ਪ੍ਰਤੀ ਅਪਣੀ ਬਚਨਵੱਧਤਾ ਦੁਹਰਾਈ ਸੀ। ਬੇਸ਼ੱਕ ਇਸ ਕਾਰਜ ਲਈ ਸਾਡੀ ਪਾਰਟੀ ਨੂੰ ਅਪਣਾ ਅਮ੍ਰਿਤਸਰ ਸਥਿੱਤ ਦਫਤਰ ਵੀ ਢਹਿ ਢੇਰੀ ਕਰਵਾਉਣਾ ਪਿਆ। ਦਮਦਮੀ ਟਕਸਾਲ ਵੱਲੋਂ ਗੁਰਦਾਆਰਾ ਗੁਰਦਰਸਨ ਪਰਕਾਸ਼ ਮਹਿਤਾ ਵਿਖੇ ਮਨਾਏ ਜਾ ਰਹੇ ਸ਼ਹੀਦੀ ਦਿਹਾੜੇ ਸਬੰਧੀ ਟਿੱਪਣੀ ਕਰਦਿਆਂ ਸ੍ਰ ਮਾਨ ਨੇ ਕਿਹਾ ਕਿ ਇਹ ਆਰ ਐਸ ਐਸ ਦੀਆਂ ਬਹੁਤ ਗਹਿਰੀਆਂ ਸਾਜਿਸ਼ਾਂ ਸਾਡੀ ਕੌਂਮ ਵਿੱਚ ਵੰਡੀਆਂ ਪਾਉਣ ਲਈ ਰਚੀਆਂ ਜਾ ਰਹੀਆਂ ਹਨ , ਜਿਸ ਨੂੰ ਸੁਚੇਤ ਰੂਪ ਵਿੱਚ ਸਮਝਣ ਦੀ ਲੋੜ ਹੈ। ਉਹਨਾਂ ਵੱਖ ਵੱਖ ਥਾਵਾਂ ਤੇ ਇਹ ਦਿਹਾੜੇ ਮਨਾ ਰਹੀਆਂ ਸਮੁੱਚੀਆਂ ਧਿਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਤੁਸੀ 6 ਜੂਨ ਤੋ ਬਾਅਦ ਕਿਸੇ ਵੀ ਦਿਨ ਸ਼ਹੀਦਾਂ ਦੀ ਯਾਦ ਮਨਾ ਸਕਦੇ ਹੋਂ ਪਰ 6 ਜੂਨ ਦਾ ਸ਼ਹੀਦੀ ਦਿਹਾੜਾ ਸਿਰਫ ਤੇ ਸਿਰਫ ਸ੍ਰੀ ਅਕਾਲ ਤਖਤ ਸਾਹਿਬ ਤੇ ਹੀ ਮਨਾਇਆ ਜਾਣਾ ਚਾਹੀਦਾ ਹੈ, ਜਿੱਥੇ ਸੰਤ ਬਾਬਾ ਜਰਨੈਲ ਸਿੰਘ ਅਤੇ ਉਹਨਾਂ ਦੇ ਸਾਥੀ ਸਿੰਘਾਂ ਨੇ ਰੂਸ ਅਤੇ ਬਰਤਾਨੀਆਂ ਦੀ ਸਹਾਇਤਾ ਪਰਾਪਤ ਭਾਰਤੀ ਫੌਜ ਨਾਲ ਅਸਾਂਵੀ ਜੰਗ ਲੜਦਿਆਂ ਚਮਕੌਰ ਦੀ ਗੜੀ ਦਾ ਇਤਿਹਾਸ ਦੁਹਰਾਇਆ।ਉਹਨਾਂ ਸਮੁੱਚੀ ਸਿੱਖ ਕੌਂਮ ਨੂੰ ਜੋਰਦਾਰ ਅਪੀਲ ਕਰਦਿਆਂ ਕਿਹਾ ਕਿ 6 ਜੂਨ ਨੂੰ ਹਰ ਹਾਲਤ ਵਿੱਚ ਪੂਰੇ ਅਮਨ ਅਮਾਨ ਨਾਲ ਸ੍ਰੀ ਅਕਾਲ ਤਖਤ ਸਾਹਿਬ ਤੇ ਪਹੁੰਚ ਕੇ ਜੂਨ 84 ਦੇ ਸ਼ਹੀਦਾਂ ਦੀ ਯਾਦ ਵਿੱਚ ਹੋਣ ਵਾਲੀ ਅਰਦਾਸ ਵਿੱਚ ਸ਼ਾਮਿਲ ਹੋ ਕੇ ਅਪਣੀ ਅਣਖ ਅਤੇ ਗੈਰਤ ਦਾ ਸਬੂਤ ਦੇਈਏ। ਬੀਤੇ ਕੱਲ੍ਹ ਬਰਗਾੜੀ ਵਿਖੇ ਬੇਅਦਬੀ ਵਿਰੋਧੀ ਸੰਘਰਸ਼ ਦੇ ਸ਼ਹੀਦਾਂ ਦੀ ਯਾਦ ਵਿੱਚ ਰੱਖੇ ਸਮਾਗਮ ਵਿੱਚ ਹੋਏ ਭਾਰੀ ਇੱਕੱਠ ਮੌਕੇ ਸਰਬੱਤ ਖਾਲਸਾ ਵੱਲੋਂ ਥਾਪੇ ਗਏ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਵੱਲੋਂ ਬੇਅਦਬੀ  ਦੇ ਦੋਸ਼ੀਆਂ,ਬੰਦੀ ਸਿੰਘਾਂ ਦੀ ਰਿਹਾਈ ਅਤੇ ਸ਼ਹੀਦਾਂ ਦੇ ਕਾਤਲਾਂ ਨੂੰ ਸਜਾਵਾਂ ਦਿਵਾਉੱਣ ਲਈ ਸ਼ੁਰੂ ਕੀਤੇ ਮੋਰਚੇ ਸਬੰਧੀ ਪੁੱਛੇ ਜਾਣ ਤੇ ਉਹਨਾਂ ਕਿਹਾ ਕਿ ਭਾਈ ਧਿਆਨ ਸਿੰਘ ਮੰਡ ਅਤੇ ਭਾਈ ਦਾਦੂਵਾਲ ਨੇ ਪੰਥਕ ਜਥੇਬੰਦੀਆਂ, ਸੰਤ ਮਹਾਂਪੁਰਸਾਂ ਅਤੇ ਸਿੱਖ ਸੰਸਥਾਵਾਂ ਦੇ ਮੁਖੀਆਂ ਨੂੰ ਨਾਲ ਲੈਕੇ ਇਸ ਕੌਮੀ ਕਾਰਜ ਨੂੰ ਸਫਲ ਬਨਾਉਣ ਵਿੱਚ ਸਫਲਤਾ ਪਰਾਪਤ ਕੀਤੀ ਹੈ। ਕੱਲ੍ਹ ਦੇ ਬਰਗਾੜੀ ਸਮਾਗਮ ਵਿੱਚ  ਆਮ ਆਦਮੀ ਪਾਰਟੀ ਦੀ ਸਮੂਲੀਅਤ ਵਾਰੇ ਪੁੱਛੇ ਜਾਣ ਤੇ ਸ੍ਰ ਮਾਨ ਨੇ ਕਿਹਾ ਕਿ ਉਸ ਇਕੱਠ ਵਿੱਚ ਪਹੁੰਚਣਾ ਹਰ ਸਿੱਖ ਦਾ ਨੈਤਿਕ ਫਰਜ ਸੀ ਪਰੰਤੂ ਜਿਸਤਰਾਂ ਸੁਖਪਾਲ ਸਿੰਘ ਖਹਿਰਾ ਤੋ ਉਹਨਾਂ ਦੀ ਲਿਆਕਤ ਅਤੇ ਗਿਆਨ ਪਰਬੰਧ ਅਨੁਸਾਰ ਆਸ ਰੱਖੀ ਜਾ ਰਹੀ ਸੀ, ਉਸ ਦੇ ਉਲਟ ਉਹਨਾਂ ਨੇ ਤਹਿਜੀਬ ਨਹੀ ਦਿਖਾਈ ਕਿਉਕਿ ਸਮਾਗਮ ਨੂੰ ਅੱਧ ਵਿਚਕਾਰ ਛੱਡ ਕੇ ਜਾਣਾ ਸਿਆਸੀ ਲਾਹਾ ਹੀ ਸਮਝਿਆ ਜਾ ਸਕਦਾ ਹੈ। ਭਾਈ ਮੰਡ ਵੱਲੋ ਸਰਕਾਰਾਂ ਤੋਂ ਇਨਸਾਫ ਲੈਣ ਲਈ ਲਾਏ ਮੋਰਚੇ ਸਬੰਧੀ ਗੱਲ ਕਰਦਿਆਂ ਉਹਨਾਂ ਕਿਹਾ ਕਿ ਜਥੇਦਾਰ ਮੰਡ ਨੇ ਸਿੱਖ ਰਹਿਤ ਮਰਯਾਦਾ ਨੂੰ ਧਿਆਨ ਵਿੱਚ ਰੱਖਦਿਆਂ ਬਗੈਰ ਭੁੱਖ ਹੜਤਾਲ ਤੋਂ ਜਥੇਦਾਰ ਦੀ ਹੈਸੀਅਤ ਵਿੱਚ ਦਾਣਾ ਮੰਡੀ ਦੇ ਤਪਦੇ ਟੀਨਾਂ ਹੇਠਾਂ ਅੱਤ ਦੀ ਗਰਮੀ ਵਿੱਚ ਹਾਲਾਤਾਂ ਨੂੰ ਭਾਂਪਦਿਆ ਜੋ ਆਰ ਪਾਰ ਦੀ ਲੜਾਈ ਲੜਨ ਲਈ ਖੁਦ ਮੋਰਚਾ ਵਿੱਢ ਦਿੱਤਾ ਹੈ, ਸੋ ਸਮੁੱਚੀ ਸਿੱਖ ਕੌਮ ਹੁਣ ਅਪਣਾ ਫਰਜ ਸਮਝਦੀ ਹੋਈ  ਜਥੇਦਾਰ ਸਾਹਿਬ ਦਾ ਸ਼ਾਥ ਦੇਵੇ ਤਾਂ ਕਿ ਸਰਕਾਰਾਂ ਤੇ ਦਬਾ ਬਣਾਉਦਿਆਂ ਇਨਸਾਫ ਪਰਾਪਤ ਕੀਤਾ ਜਾ ਸਕੇ। ਉਹਨਾਂ ਸਰਕਾਰਾਂ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਉਹਨਾਂ ਨੇ ਸੁਹਿਰਦਤਾ ਨਾਲ ਇਸ ਪਾਸੇ ਧਿਆਨ ਨਾ ਦਿੱਤਾ ਤਾਂ ਸਿੱਖਾਂ ਦੇ ਤੀਲੀ ਤੋ ਸੁਰੂ ਹੋਏ ਮੋਰਚਿਆਂ ਨੂੰ ਤੁਫਾਨ ਬਣਦਿਆਂ ਵੀ ਬਹੁਤੀ ਦੇਰ ਨਹੀ ਲੱਗਦੀ। ਲੰਗਰਾਂ ਤੇ ਟੈਕਸ ਮੁਆਫੀ ਸਬੰਧੀ ਪੁੱਛੇ ਸਵਾਲ ਦਾ ਜਵਾਬ ਦਿੰਦਿਆਂ ਸ੍ਰ ਮਾਨ ਨੇ ਕਿਹਾ ਕਿ ਅਕਾਲੀ ਦਲ ਵੱਲੋਂ ਅਪਣੀ ਗੁਲਾਮ ਮਾਨਸਿਕਤਾ ਅਤੇ ਬੀਬੀ ਬਾਦਲ ਦੀ ਕੇਂਦਰ ਚ ਕੁਰਸੀ ਬਣਾਈ ਰੱਖਣ ਲਈ ਜੋ ਹਿੰਦ ਸਰਕਾਰ ਦਾ ਜਜੀਆ ਕਬੂਲ ਕਰਕੇ ਹੁਣ ਮੁਆਫ ਕਰਵਾਉਣ ਦੀਆਂ ਖੁਸ਼ੀਆਂ ਮਨਾਈਆਂ ਜਾ ਰਹੀਆਂ ਹਨ, ਉਸ ਨਾਲ ਸਿੱਖ ਕੌਂਮ ਦੀ ਗੈਰਤ ਨੂੰ ਭਾਰੀ ਢਾਹ ਲੱਗੀ ਹੈ, ਕਿਉਕਿ ਸਿੱਖ ਕੌਂਮ ਦੀਆਂ ਰਵਾਇਤਾਂ ਵਿੱਚ ਜਜੀਆ ਦੇਣਾ ਸ਼ਾਮਿਲ ਹੀ ਨਹੀ ਹੈ।ਵਿਦੇਸ਼ਾਂ ਵਿੱਚ ਸਿੱਖਾਂ ਦੀ ਹੋ ਰਹੀ ਚੜਤ ਨੂੰ ਢਾਹ ਲਾਉਣ ਲਈ ਏਜੰਸੀਆਂ ਦੀ ਘੁਸਪੈਂਠ ਸਬੰਧੀ ਪੁੱਛੇ ਸਵਾਲ ਦੇ ਜਵਾਬ ਵਿੱਚ ਉਹਨਾਂ ਕਿਹਾ ਕਿ ਕਨੇਡਾ ਅਮਰੀਕਾਂ ਵਰਗੇ ਮੁਲਕਾਂ ਵਿੱਚ ਭਾਰਤੀ ਹਿੰਦੂਤਵਾ ਹਕੂਮਤਾਂ ਦੇ ਮੁਕਾਬਲੇ ਸਹੀ ਅਰਥਾਂ ਵਿੱਚ ਬਰਾਬਰਤਾ ਹੈ, ਜਿਸ ਦੇ ਫਲਸਰੂਪ ਸਿੱਖ ਕੌਂਮ ਉਹਨਾਂ ਮੁਲਕਾਂ ਵਿੱਚ ਵੀ ਪੂਰਨ ਅਜਾਦੀ ਦਾ ਨਿੱਘ ਮਾਣਦਿਆਂ ਸਰਕਾਰਾਂ ਵਿੱਚ ਭਾਈਵਾਲ ਬਣੀ ਹੈ, ਜਿਹੜਾ ਹਿੰਦੂਤਵਾ ਹਕੂਮਤਾਂ ਨੂੰ ਕਤਈ ਬਰਦਾਸਤ ਨਹੀ ਹੋ ਰਿਹਾ,ਜਿਸ ਕਾਰਨ ਵਿਦੇਸਾਂ ਵਿੱਚ ਸਿੱਖ ਭਾਈਚਾਰੇ ਨੂੰ ਬਦਨਾਮ ਕਰਨ ਖਾਤਰ ਅਪਣੇ ਖਰੀਦੇ ਬੰਦਿਆਂ ਰਾਹੀਂ ਗੁਰਬਾਣੀ ਤੋੜ ਮਰੋੜ, ਇਤਿਹਾਸ ਅਤੇ ਪਰੰਪਰਾਵਾਂ ਨੂੰ ਢਾਹ ਲਾਉਣ ਲਈ ਗਰਦੁਆਰਿਆਂ ਵਿੱਚ ਲੜਾਈਆਂ ਕਰਵਾਈਆਂ ਜਾ ਸਕਦੀਆਂ ਹਨ ਜਿਸ ਤੋਂ ਵਿਦੇਸੀ ਵਸਦੇ ਭਾਈਚਾਰੇ ਨੂੰ ਸੁਚੇਤ ਰਹਿਣ ਦੀ ਬੇਹੱਦ ਲੋੜ ਹੈ। ਖਾਲਿਸਤਾਨ ਦੇ ਮੁੱਦੇ ਤੇ ਗੱਲ ਕਰਦਿਆਂ ਉਹਨਾਂ ਕਿਹਾ ਕਿ ਇੱਕ ਪਾਸੇ ਇਸਲਾਮਿਕ ਮੁਲਕ ਪਾਿਕਸਤਾਨ ਹੈ, ਇੱਕ ਪਾਸੇ ਕੋਮਨਿਸਟ ਮੁਲਕ ਚੀਨ ਹੈ ਅਤੇ ਦੂਜੇ ਪਾਸੇ ਬਰਾਹਮਣਵਾਦੀ ਮੁਲਕ ਭਾਰਤ ਹੈ, ਇਹਨਾਂ ਤਿੰਨਾਂ ਕੋਲ ਹੀ ਐਟਮੀ ਹਥਿਆਰ ਹਨ, ਜਦੋ ਕਿ ਸਿੱਖ ਨਾ ਹੀ ਹਿੰਦੂ ਹਨ, ਨਾ ਹੀ ਮੁਸਲਮਾਨ ਅਤੇ ਨਾ ਹੀ ਕੋਮਨਿਸਟ ਹਨ, ਫਿਰ ਵੀ ਜੰਗ ਸਾਡੀ ਧਰਤੀ ਤੇ ਹੋਵੇਗੀ ਜਿਸ ਨਾਲ ਸਿੱਖ ਕੌਂਮ ਦਾ ਬੀਜ ਨਾਸ ਹੋਵੇਗਾ, ਇਸ ਲਈ ਤਿੰਨ ਮੁਲਕਾਂ ਦੇ ਵਿਚਕਾਰ ਸਾਡਾ ਬਫਰ ਸਟੇਟ ਖਾਲਿਸਤਾਨ ਹੋਣਾ ਜਰੂਰੀ ਹੈ ਤਾਕਿ ਅਸੀ ਅਮਨ ਨਾਲ ਜੀਅ ਸਕੀਏ। ਉਹਨਾਂ ਕਿਹਾ ਕਿ ਸਾਡੇ ਸਿੱਖ ਬੱਚੇ ਧੜਾਧੜ ਜਮੀਨਾ ਵੇਚ ਵੇਚ ਵਿਦੇਸਾਂ ਨੂੰ ਜਾ ਰਹੇ ਹਨ ਜਦੋ ਕਿ ਇਸ ਦੇ ਮੁਕਾਬਲੇ ਹਿੰਦੂ ਬੱਚੇ ਵੱਧ ਪੜੇ ਲਿਖੇ ਹੋਣ ਦੇ ਬਾਵਜੂਦ ਵੀ ਘੱਟ ਜਾ ਰਹੇ ਹਨ, ਜਿਸਦਾ ਸਿੱਧਾ ਤੇ ਸਪਸਟ ਮਤਲਬ ਹੈ ਕਿ ਹਿੰਦੂ ਮੁਲਕ ਉਹਨਾਂ ਦਾ ਅਪਣਾ ਹੈ ਜਿੱਥੇ ਬਰਾਬਰਤਾ ਨਹੀ ਹੈ ,ਜਿਸਨੂੰ ਅੱਜ ਦੇ ਸਿੱਖ ਬੱਚੇ ਮਹਿਸੂਸ ਕਰਦੇ ਹਨ।ਉਹਨਾਂ ਵਿਤਕਰੇਵਾਜੀ ਦੀ ਗੱਲ ਕਰਦਿਆਂ ਇਹ ਵੀ ਕਿਹਾ ਬੀ ਜੇ ਪੀ ਸਰਕਾਰਾਂ ਵਾਲੇ ਸੂਬਿਆਂ ਦੇ ਮੁਕਾਬਲੇ ਪੰਜਾਬ ਵਿੱਚ ਜਿਆਦਾ ਖੁਦਕੁਸ਼ੀਆਂ ਹੋ ਰਹੀਆਂ ਹਨ। ਸਾਹੂਕਾਰਾਂ ਦਾ 75000 ਲੱਖ ਮੁਆਫ ਕੀਤਾ ਜਾ ਸਕਦਾ ਹੈ ਫਿਰ ਕਿਸਾਨਾਂ ਦਾ ਕਰਜਾ ਮੁਆਫ ਕਰਕੇ ਖੁਦਕੁਸ਼ੀਆਂ ਨੂੰ ਵੀ ਰੋਕਿਆ ਜਾ ਸਕਦਾ ਹੈ, ਪਰ ਅਜਿਹਾ ਨਹੀ ਹੋਵੇਗਾ, ਕਿੳਕਿ ਇਹ ਮੁਲਕ ਸਿੱਖਾਂ ਦਾ ਨਹੀ ਹੈ।ਕਿਸਰੋਮਣੀ ਕਮੇਟੀ ਸਬੰਧੀ ਪੁੱਛੇ ਸਵਾਲ ਦੇ ਜਵਾਬ ਵਿੱਚ ਉਹਨਾਂ ਕਿਹਾ ਕਿ ਜਿਸਤਰਾਂ ਪੰਥਕ ਿਧਰਾਂ ਨੇ ਬਰਗਾੜੀ ਦੇ ਇਕੱਠ ਵਿੱਚ ਏਕਤਾ ਦਿਖਾਈ ਹੈ ਉਸੇ ਤਰਾਂ ਹੀ ਸਰੋਮਣੀ ਕਮੇਟੀ ਨੂੰ ਅਜਾਦ ਕਰਵਾਉਣ ਲਈ ਵੀ ਪੰਥਕ ਏਕੇ ਦੀ ਜਰੂਰਤ ਹੈ,ਸਾਡੀ ਪਾਰਟੀ ਏਕਤਾ ਲਈ ਹਮੇਸਾ ਅਪਣੇ ਯਤਨ ਜਾਰੀ ਰੱਖੇਗੀ।

Have something to say? Post your comment

More News News

ਗਾਇਕ ਪ੍ਰੀਤ ਸਿੱਧੂ ਦਾ ਧਾਰਮਿਕ ਗੀਤ 'ਰਹਿਮਤਾਂ ' ਰਿਲੀਜ਼ ਬੈਲਜ਼ੀਅਮ ਵਿੱਚ ਮਨਾਇਆ ਗਿਆ ਭਗਤ ਰਵੀਦਾਸ ਜੀ ਦਾ ਆਗਮਨ ਪੁਰਬ ਪਿੰਡ ਧਨੋ ਵਿਖੇ ' ਬੇਟੀ ਬਚਾਓ, ਬੇਟੀ ਪੜਾਓ ' ਪ੍ਰੋਗਰਾਮ ਤਹਿਤ ਸਮਾਗਮ ਕਰਵਾਇਆ ਪਿੰਡ ਟਿੱਬਾ ਵਿਖੇ ਅਪਰ ਲਸਾੜਾ ਡਰੇਨ 'ਤੇ ਬਣਿਆ ਪੁਲ ਸੜਕ ਹਾਦਸੇ ਨੂੰ ਦੇ ਰਿਹਾ ਸੱਦਾ ਸੜਕ ਨੇ ਧਾਰਿਆ ਛੱਪੜ ਦਾ ਰੂਪ, ਨਗਰ ਪੰਚਾਇਤ ਭਿੱਖੀਵਿੰਡ ਬੇਖਬਰ ਫ਼ਿਲਮ ਸੰਗੀਤ ਅਤੇ ਗਲੈਮਰ ਸੰਸਾਰ ਦੀ ਮਾਣਮੱਤੀ ਮੁਟਿਆਰ ਮਾਲਵਾ ਹੈਰੀਟੇਜ਼ ਅਤੇ ਸਭਿਆਚਾਰਕ ਫਾਊਂਡੇਸ਼ਨ (ਰਜਿ.) ਵੱਲੋਂ ਬਠਿੰਡਾ ਦੇ ਵਿਰਾਸਤੀ ਪਿੰਡ ਜੈਪਾਲਗੜ 'ਚ '੧੫ਵਾਂ ਵਿਰਾਸਤ ਮੇਲਾ' ਅੱਜ (੨੨ ਫਰਵਰੀ) ਤੋਂ ਸ਼ੁਰੂ ਐੱਸ. ਡੀ. ਕਾਲਜ ਵਿੱਦਿਅਕ ਸੰਸਥਾਵਾਂ ਦੀਆਂ 59ਵੀਆਂ ਸਾਲਾਨਾ ਖੇਡਾਂ ਸ਼ੁਰੂ ਪਲੇਠਾ ਧਾਰਮਿਕ ਗੀਤ " ਸੁੱਖ" ਨਾਲ ਚਰਚਾ, ਵਿੱਚ- ਗਾਇਕ ਸ਼ੇਵਕ ਸਿੰਘ ਹੱਟ-ਪਿੱਛੇ ਮਿੱਤਰਾਂ ਦੀ ਮੁੱਛ ਦਾ ਸਵਾਲ ਹੈ
-
-
-