Poem

ਖ਼ਤ • (ਅਮਨਦੀਪ ਕੌਰ ਬੱਲੋ)

June 07, 2018 03:50 PM

ਜਦ ਕਦੇ ਵੀ ਫੁਰਸਤ ਮਿਲੀ
ਅਪਣੀ ਗ਼ਮਾਂ ਦੀ ਕਿਤਾਬ ਦੇ
ਵਰਕਿਆਂ ਨੂੰ ਪਲਟ ਕਿ ਦੇਖਿਆ
ਕੁੱਝ ਟੁਕੜੇ-ਟੁਕੜੇ ਹੋਏ ਸੁਪਨਿਆਂ ਦੇ
ਹਾਉਕਿਆਂ ਦੀ ਅਵਾਜ਼ ਆਈ
ਇਕ ਨੁੱਕਰੇ ਲਗਾ ਕਿ ਰੱਖ ਦਿੱਤਾ
ਕੋਈ ਮੇਰੇ ਰੋਣ ਦਾ ਭੁਲੇਖਾ ਨਾ ਖਾ ਜਾਵੇ।
                    (ਅਮਨਦੀਪ ਕੌਰ ਬੱਲੋ)

Have something to say? Post your comment