Poem

ਕਵਿਤਾ (ਸੁਣ ਨੀ ਪਾਉਣੇ ਬਾਵਰੀਏ..) ਕਰਮ

June 07, 2018 03:56 PM
General

ਧਰਤੀ ਉੱਤੇ ਪੈਰ ਧਰੇ ਨਾ ਸੁਣ ਨੀ ਪਾਉਣੇ ਬਾਵਰੀਏ
ਕਦੇ ਕਦੇ ਤਾਂ ਹੋ ਜਾਇਆ ਕਰ ਸੱਜਣਾ ਵਾਲੇ ਰਾਹਾਂ ਨੂੰ...

ਮਹਿਕਾਂ ਦੀ ਦੀਵਾਨੀ ਵੰਡਦੀ ਖੁਸ਼ੀਆਂ ਫਿਰਦੀ ਫੁੱਲਾਂ ਨੂੰ..
ਕਦੇ ਕਦੇ ਤਾ ਸੁਣ ਜਾਇਆ ਕਰ ਠੰਡੀਆਂ ਠੰਢੀਆਂ ਆਹਾਂ ਨੂੰ...

ਰਾਤਾਂ ਦੇ ਸੰਨਾਟੇ ਅੰਦਰ ਛੁਪ ਕੇ ਬੈਠੇ ਲਫਜ ਕਈ,
ਟੋਲ ਰਹੇ ਜੋ ਦਿਲ ਦੇ ਕੋਨੇ ਸਹਿਕ ਰਹੇ ਕੁਝ ਸਾਹਾ ਨੂੰ..

ਪੱਤਿਆਂ ਕੋਲੋ ਰੁੱਖ ਪੁੱਛਦੇ ਨੇ ਪੁੱਛਣ ਸੂਰਜ ਧੁੱਪਾਂ ਨੂੰ
ਕਦ ਆਉਣਾ ਏ ਸੱਜਣਾ ਸਾਡੇ ਵਿਸਰੇ ਹੋਏ ਰਾਹਾਂ ਨੂੰ..

ਮੋਹ ਦੀਆਂ ਤੰਦਾਂ ਟੁੱਟ ਨਾ ਜਾਵਣ ਇਹੀਓ ਝੋਰਾ ਖਾਂਦਾ ਏ
ਤਾ ਹੀ ਹੰਜੂ  ਦਿਖਣ ਨੀ ਦਿੰਦੇ ਪਾਲਕਾਂ ਓਹਲੇ ਧਾਹਾਂ ਨੂੰ..

ਧਰਤੀ ਉੱਤੇ ਪੈਰ ਧਰੇ ਨਾ ਸੁਣ ਨੀ ਪਾਉਣੇ ਬਾਵਰੀਏ
ਕਦੇ ਕਦੇ ਤਾਂ ਹੋ ਜਾਇਆ ਕਰ ਸੱਜਣਾ ਵਾਲੇ ਰਾਹਾਂ ਨੂੰ...

ਮਹਿਕਾਂ ਦੀ ਦੀਵਾਨੀ ਵੰਡਦੀ ਖੁਸ਼ੀਆਂ ਫਿਰਦੀ ਫੁੱਲਾਂ ਨੂੰ..
ਕਦੇ ਕਦੇ ਤਾ ਸੁਣ ਜਾਇਆ ਕਰ ਠੰਡੀਆਂ ਠੰਢੀਆਂ ਆਹਾਂ ਨੂੰ...    
           ਕਰਮ

Have something to say? Post your comment