Article

ਪੰਜਾਬੀ ਗਾਇਕੀ ਦੇ ਅਸਮਾਨ ਚ ਬਾਜ਼ ਵਰਗੀ ਉਡਾਣ ਦਾ ਨਾਂ ਹੈ ਭੁਪਿੰਦਰ ਸਿੱਧੂ//ਮਨਦੀਪ ਖੁਰਮੀ ਹਿੰਮਤਪੁਰਾ

June 07, 2018 04:05 PM
General

ਪੰਜਾਬੀ ਗਾਇਕੀ ਦੇ ਅਸਮਾਨ ਚ ਬਾਜ਼ ਵਰਗੀ ਉਡਾਣ ਦਾ ਨਾਂ ਹੈ ਭੁਪਿੰਦਰ ਸਿੱਧੂ

ਜਿਲਾ ਮੋਗਾ ਦਾ ਪਿੰਡ ਕੁੱਸਾ ਵਸੋਂ ਜਾਂ ਰਕਬੇ ਪੱਖੋਂ ਛੋਟਾ ਹੋ ਸਕਦੈ ਪਰ ਸਾਹਿਤਕ ਤੇ ਸੰਗੀਤਕ ਖੇਤਰ ਵਿੱਚ ਵਡੇਰਾ ਨਾਮ ਹੈ ਪਿੰਡ ਕੁੱਸਾ ਦਾ। ਲੋਕ ਕਵੀ ਮਰਹੂਮ ਜਨਾਬ ਓਮ ਪ੍ਰਕਾਸ਼ ਕੁੱਸਾ, ਮਰਹੂਮ ਨਾਵਲਕਾਰ ਕਰਮਜੀਤ ਕੁੱਸਾ, ਢਾਡੀ ਜਗਤ ਦਾ ਅਹਿਮ ਹਸਤਾਖ਼ਰ ਗੁਰਬਖਸ਼ ਸਿੰਘ ਅਲਬੇਲਾ, ਚਰਚਿਤ ਨਾਵਲਕਾਰ ਸ਼ਿਵਚਰਨ ਜੱਗੀ ਕੁੱਸਾ ਵਰਗੀਆਂ ਹਸਤੀਆਂ ਇਸੇ ਪਿੰਡ ਦੀ ਧਰਤੀ ਤੇ ਖੇਡੀਆਂ ਮੌਲ਼ੀਆਂ ਹਨ।


ਗਾਇਕੀ ਖੇਤਰ ਵਿੱਚ ਜੇਕਰ ਇਸ ਪਿੰਡ ਦੇ ਜਨਮੇ ਗੁਰਮੀਤ ਧਾਲੀਵਾਲ, ਗੁਰਦੀਪ ਧਾਲੀਵਾਲ ਦਾ ਜ਼ਿਕਰ ਆਉਂਦਾ ਹੈ ਤਾਂ ਪੰਜਾਬੀ ਗਾਇਕੀ ਦੇ ਅਸਮਾਨ Ḕਚ ਗਾਇਕ, ਗੀਤਕਾਰ ਤੇ ਅਦਾਕਾਰ ਵਜੋਂ ਬਾਜ਼ ਵਰਗੀ ਉਡਾਣ ਭਰ ਰਹੇ ਭੁਪਿੰਦਰ ਸਿੱਧੂ ਨੇ ਵੀ ਪਹਿਲੀ ਕਿਲਕਾਰੀ ਇਸੇ ੰਿਡ ਹੀ ਮਾਰੀ ਸੀ। ਏਅਰਫੋਰਸ ਅਫ਼ਸਰ ਸ੍ਰ: ਮਹਿੰਦਰ ਸਿੰਘ ਸਿੱਧੂ ਤੇ ਸਰਕਾਰੀ ਅਧਿਆਪਕਾ ਦਲਜੀਤ ਕੌਰ ਦੇ ਤਿੰਨ ਬੱਚਿਆਂ ਵਿੱਚੋਂ ਵੱਡਾ ਭੁਪਿੰਦਰ 10 ਕੁ ਸਾਲ ਦੀ ਉਮਰੇ ਹੀ ਗਾਇਨ ਖੇਤਰ ਵੱਲ ਨੂੰ ਹੋ ਤੁਰਿਆ ਸੀ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ Ḕਚ ਲਗਵਾਈ ਹਾਜ਼ਰੀ ਉਸਦੀਆਂ ਯਾਦਾਂ ਦਾ ਗਹਿਣਾ ਹੋ ਨਿੱਬੜੀ। ਸਕੂਲ ਦੀ ਬਾਲ ਸਭਾ ਵਿੱਚ ਬਿਨਾਂ ਨਾਗਾ ਲਗਦੀ ਹਾਜ਼ਰੀ ਉਸਦੇ ਆਤਮਵਿਸ਼ਵਾਸ਼ ਵਿੱਚ ਵਾਧਾ ਕਰਦੀ ਗਈ। ਅਚਾਨਕ ਅਜਿਹਾ ਸਬੱਬ ਬਣਿਆ ਕਿ ਸਮੁੱਚੇ ਪਰਿਵਾਰ ਨੂੰ ਪਿੰਡ ਕੁੱਸਾ ਨੂੰ ਫਤਿਹ ਬੁਲਾ ਕੇ ਜਿਲਾ ਲੁਧਿਆਣਾ ਦੇ ਪਿੰਡ ਕੀਮਾ ਭੈਣੀ (ਪੰਜ ਭੈਣੀਆਂ) ਵਿਖੇ ਆਣ ਵਸਣਾ ਪਿਆ।


ਲੁਧਿਆਣੇ ਦੇ ਖਾਲਸਾ ਕਾਲਜ ਵਿੱਚ ਪੜਦਿਆਂ ਫਿਲਮਾਂ ਵੱਲ ਹੋਇਆ ਝੁਕਾਅ ਬੰਬਈ ਵੱਲ ਨੂੰ ਲੈ ਤੁਰਿਆ। ਪੜਾਈ ਵਿੱਚ ਵਿਚਾਲੇ ਰਹਿ ਗਈ ਤੇ ਮਾਪਿਆਂ ਦਾ ਲਾਡਲਾ ਭੁਪਿੰਦਰ ਬਿਨਾਂ ਕਿਸੇ ਜਾਣ ਪਹਿਚਾਣ ਬੰਬਈ ਰਹਿ ਕੇ ਆਪਣੇ ਖੰਭਾਂ ਦਾ ਜ਼ੋਰ ਪਰਖਦਾ ਰਿਹਾ। ਤੁਰਦੇ ਫਿਰਦੇ ਬੁੱਤਾਂ ਦੇ ਸ਼ਹਿਰ ਵਿੱਚ ਨਿਰਾਸ਼ਾ ਝੋਲੀ ਪਈ ਤਾਂ ਪਿੰਡ ਵਾਪਸ ਆ ਕੇ ਖੇਤਾਂ Ḕਚ ਨੱਕੇ ਮੋੜਨ ਲੱਗਾ। ਨਿੱਕੀ ਉਮਰੇ ਗਾਇਕੀ ਦੇ ਕੀੜੇ ਨੇ ਡੱਸੇ ਹੋਣ ਦਾ ਹੀ ਨਤੀਜ਼ਾ ਸੀ ਕਿ ਉਸਦਾ ਮਨ ਖੇਤਾਂ ਵਿੱਚ ਵੀ ਨਾ ਲੱਗਿਆ। ਗਾਇਕੀ ਚ ਪੱਕੇ ਪੈਰੀਂ ਆਉਣ ਦਾ ਅਹਿਮ ਫੈਸਲਾ ਲੈ ਕੇ ਲੁਧਿਆਣੇ ਮਾਸਟਰ ਬੋਧ ਰਾਜ ਅਰੋੜਾ ਤੋਂ ਸੰਗੀਤ ਸਿੱਖਣਾ ਸ਼ੁਰੂ ਕੀਤਾ ਤੇ ਪ੍ਰਸਿੱਧ ਸੰਗੀਤਕਾਰ ਲਾਲ ਕਮਲ ਦੇ ਨਾਲ ਪੱਕੇ ਤੌਰ Ḕਤੇ ਜੁੜ ਕੇ ਕੈਸਿਟਾਂ ਰਿਕਾਰਡ ਕਰਨ ਦਾ ਸਿਲਸਿਲਾ ਅਰੰਭਿਆ। ਹੁਣ ਤੱਕ ਭੁਪਿੰਦਰ ਸਿੱਧੂ Ḕਪਲੱਸ ਟੂ ਚੋਂ ਪਾਸḔ , ਗੋਰਾ ਗੋਰਾ ਰੰਗ, ਫੈਸ਼ਨ, ਸ਼ੁਕੀਨ ਮੁੰਡਾ ਵਰਗੀਆਂ ਕੈਸਿਟਾਂ ਤੋਂ ਇਲਾਵਾ ਬਾਪੂ, ਕੰਗਾਲ ਜੱਟ, ਯਾਰ ਟਰੱਕਾਂ Ḕਤੇ ਵਰਗੇ ਸਿੰਗਲ ਟਰੈਕ ਵੀ ਕਰ ਚੁੱਕਾ ਹੈ। ਅਦਾਕਾਰ ਵਜੋਂ ਤਮੰਨਾ ਇੰਟਰਪ੍ਰਾਜਿਜ਼ ਦੀ ਪੰਜਾਬੀ ਫੀਚਰ ਫਿਲਮ ਚ ਵੀ ਯਾਦਗਾਰੀ ਰੋਲ ਕਰ ਚੁੱਕੇ ਭੁਪਿੰਦਰ ਸਿੱਧੂ ਇਸ ਫਿਲਮ ਦਾ ਟਾਈਟਲ ਗੀਤ ਵੀ ਲਿਖਿਆ ਸੀ। ਗੀਤਕਾਰ ਵਜੋਂ ਭੁਪਿੰਦਰ ਸਿੱਧੂ ਦੇ ਗੀਤਾਂ ਨੂੰ ਵੀਰ ਸੁਖਵੰਤ ਤੇ ਰੇਨੂੰ ਰਣਜੀਤ, ਲਾਲ ਕਮਲ, ਅਮਨ ਧਾਲੀਵਾਲ, ਰਜਨੀ ਜੈਨ ਆਰਿਆ, ਦੀਪਾ ਬਿਲਾਸਪੁਰੀ, ਜੈਲੀ ਮਨਜੀਤ ਪੁਰੀ, ਲਾਡੀ ਧਾਲੀਵਾਲ ਤੇ ਬਬੀਤਾ ਆਪਣੀ ਆਵਾਜ਼ ਦੇ ਚੁੱਕੇ ਹਨ। ਸਾਗਾ ਮਿਊਜ਼ਿਕ, ਪਰਮ ਮਿਊਜ਼ਿਕ, ਜੀ ਐਮ ਰਿਕਾਰਡ, ਐਸ ਐਮ ਆਈ, ਮੈਗਾਟੋਨ, ਫਾਈਨਟੋਨ ਅਤੇ ਲੋਕ ਰੰਗ ਆਡੀਓ ਕੰਪਨੀਆਂ ਚੋ ਉਸਦੇ ਗਾਏ ਗੀਤ ਰਿਲੀਜ਼ ਹੋ ਚੁੱਕੇ ਹਨ। ਹੁਣ ਤੱਕ ਦੇ ਸੰਗੀਤਕ ਸਫ਼ਰ ਵਿੱਚ ਭੁਪਿੰਦਰ ਸਿੱਧੂ ਆਪਣੇ ਤੋਂ ਇਲਾਵਾ ਦੇਵ ਥਰੀਕੇ ਵਾਲਾ, ਕਰਨੈਲ ਸਿਵੀਆਂ, ਜੱਸ ਦਵਿੰਦਰ ਰੱਤੀ, ਦਲਜੀਤ ਦਰਦੀ,  ਅਨਿਲ ਫਤਿਹਗੜ ਜੱਟਾਂ, ਗੁਰਦੀਪ ਢੰਡਾਰੀ,  ਜੀਤਾ ਸ਼ੇਰੋਂ ਵਾਲਾ ਅਤੇ ਰਾਜੂ ਸੂਰੇ ਵਾਲੇ ਦੇ ਗੀਤ ਵੀ ਗਾ ਚੁੱਕਿਆ ਹੈ।

ਅਨੇਕਾਂ ਹੀ ਸੱਭਿਆਚਾਰਕ ਮੇਲਿਆਂ, ਵਿਆਹ ਸ਼ਾਦੀਆਂ ਅਤੇ ਟੂਰਨਾਮੈਂਟਾਂ Ḕਤੇ ਆਪਣੀ ਕਲਾ ਦੇ ਜੌਹਰ ਦਿਖਾ ਚੁੱਕੇ ਭੁਪਿੰਦਰ ਸਿੱਧੂ ਨੇ ਦਿਲਜੀਤ ਦੁਸਾਂਝ, ਹਰਜੀਤ ਹਰਮਨ, ਗੁਰਦਾਸ ਮਾਨ ਅਤੇ ਬੱਬੂ ਮਾਨ ਨਾਲ ਸਟੇਜਾਂ Ḕਤੇ ਵਿਚਰ ਕੇ ਲਾਈਵ ਪੇਸ਼ਕਾਰੀ ਦੀ ਮੁਹਾਰਤ ਹਾਸਿਲ ਕੀਤੀ ਹੈ। ਅੱਜਕੱਲ ਸਾਹਨੇਵਾਲ ਅਤੇ ਮੋਹਾਲੀ ਦੋਨੋ ਪਾਸੇ ਡੇਰੇ ਲਾਈ ਬੈਠਾ ਭੁਪਿੰਦਰ ਸਿੱਧੂ ਪ੍ਰਮਾਤਮਾ, ਪਰਿਵਾਰ ਅਤੇ ਆਪਣੇ ਸਮੂਹ ਮਿੱਤਰਾਂ ਬੇਲੀਆਂ ਦਾ ਧੰਨਵਾਦ ਕਰਦਾ ਨਹੀਂ ਥੱਕਦਾ, ਜਿਨਾਂ ਨੇ ਔਖੇ ਵੇਲੇ ਉਸਦੇ ਰਾਹਾਂ ਚੋਂ ਕੰਡੇ ਚੁਗੇ। ਸਾਫ਼ ਸੁਥਰੀ ਗਾਇਕੀ ਦਾ ਹਾਮੀ ਭੁਪਿੰਦਰ ਸਿੱਧੂ ਗਾਇਕੀ ਵਿੱਚ ਵਿਲੱਖਣ ਪੈੜਾਂ ਪਾਉਣ ਦੀ ਸੋਚ ਲੜ ਬੰਨ• ਕੇ ਆਪਣੇ ਰਾਹੀਂ ਮਸਤ ਹੋ ਕੇ ਤੁਰ ਰਿਹਾ ਹੈ।

Have something to say? Post your comment