Wednesday, March 27, 2019
FOLLOW US ON

Poem

ਗੁੱਝੇ ਭੇਤ// ਕੌਰ ਬਿੰਦ (ਨੀਦਰਲੈਂਡ)

June 07, 2018 04:07 PM

ਗੁੱਝੇ ਭੇਤ
ਬਿੰਦ ਗੁੱਝੇ ਭੇਤ ਨਾ ਖੋਲਣ ਲੱਗੀ,
ਲੱਗੀ ਦੱਸਣ ਜੋ ਨਿੱਤ ਸ਼ਰੇਆਮ ਹੁੰਦੇ!
ਇੱਥੇ ਧੀਆਂ ਮਾਰਨ ਤੇ ਨਾ ਬੋਲਦਾ ਕੋਈ,
ਗਊਆਂ ਮਾਰਨ ਤੇ ਨੇ ਕਤਲੇਆਮ ਹੁੰਦੇ!
ਗਲੀ-ਗਲੀ 'ਚ ਧਰਮਾਂ ਦੇ ਠੇਕੇਦਾਰ ਫਿਰਦੇ,
ਇੱਥੇ ਅੱਲਾ ਹੁੰਦੇ ਤੇ ਓਥੇ ਰਾਮ ਹੁੰਦੇ!
ਦਿਨੇ ਤੋਬਾ-ਤੋਬਾ ਦਾ ਢੌਂਗ ਕਰਦੇ,
ਤੇ ਸ਼ਾਮੀਂ ਹੱਥਾਂ ਦੇ ਵਿੱਚ ਜਾਮ ਹੁੰਦੇ!
ਇੱਥੇ ਸੜਕਾਂ ਤੇ ਮਰਦਿਆਂ ਨੂੰ ਨਾ ਚੁੱਕਦਾ ਕੋਈ,
ਆਉਣ ਐਮਬੁਲੈਂਸਾਂ ਕੁੱਤਿਆਂ ਨੂੰ ਜੇ ਜ਼ੁਕਾਮ ਹੁੰਦੇ!
ਜਿਉਂਦੇ ਜੀਅ ਨਾ ਪੁੱਛਿਆ ਹਾਲ ਆ ਕੇ,
ਅਤੇ ਮਰਨੇ ਤੋਂ ਬਾਅਦ ਪ੍ਰਨਾਮ ਹੁੰਦੇ!
ਇੱਥੇ ਡਿਗਰੀਆਂ ਵਾਲੇ ਬੇਰੁਜ਼ਗਾਰ ਬੈਠੇ,
ਅੰਨਪੜਾਂ ਨੂੰ ਨੇ ਸਲਾਮ ਹੁੰਦੇ!
ਝੂਠ ਵਿਕਦਾ ਏ ਰੋਜ਼ ਬਾਜ਼ਾਰਾਂ ਦੇ ਵਿੱਚ,
ਸੱਚ ਬੋਲਣ ਵਾਲੇ ਬਦਨਾਮ ਹੁੰਦੇ!
ਪੰਜ ਪੰਚਾਂ ਨੂੰ ਬਿੰਦ ਉੱਥੇ ਕੌਣ ਪੁੱਛੇ,
ਹਾਈ ਕੋਰਟ ਦੇ ਜੱਜ ਜਿੱਥੇ ਗੁਲਾਮ ਹੁੰਦੇ!

                                ਕੌਰ ਬਿੰਦ (ਨੀਦਰਲੈਂਡ)

Have something to say? Post your comment