Article

ਮਿੰਨੀ ਕਹਾਣੀ " ਹੱਕ ਸੱਚ ਦਾ ਦੀਵਾ " ਹਾਕਮ ਸਿੰਘ ਮੀਤ ਬੌਂਦਲੀ

June 07, 2018 04:08 PM

ਨਿਆਣੀ ਉਮਰੇ ਹੀ ਪਿਤਾ ਦਾ ਛਾਇਆ ਸਿਰ ਤੋਂ ਉੱਠ ਗਿਆ ਪਰ " ਮਾਂ " ਦੀ ਤਮੰਨਾ ਸੀ ਮੇਰੇ ਪੁੱਤਰ ਪੜ ਲਿਖ ਕਿ ਕਿਸੇ  ਨੌਕਰੀ ਤੇ  ਲੱਗ  ਜਾਵੇਗਾ ।ਮਾਂ ਨੇ ਹੁਣ ਕੋਠੀਆਂ ਵਿੱਚ  ਕੰਮ ਕਰਨਾ ਸੁਰੂ ਕਰ ਦਿੱਤਾ,
        " ਪਰ ਲਾਲੂ ਜਿਆਦਾ ਨਾ ਪੜ ਪਾਇਆ ਸਿਰਫ਼ ਪੰਜ ਸੱਤ ਕਲਾਸਾਂ ਹੀ ਪੜਿਆ,  ਹੁਣ  ਜਵਾਨ ਹੋ ਚੁੱਕਿਆ ਸੀ , ਕੋਈ ਕੰਮ ਵੀ ਨਾ ਸਿਖ ਸਕਿਆ। ਪਰ ਮਾਂ ਨੂੰ ਹਰ ਰੋਜ਼ ਕਹਿੰਦਾ " ਬਾਪੂ " ਕੀ ਕੰਮਕਾਰ ਕਰਦਾ ਸੀ " ਮੈਨੂੰ  ਉਸਦਾ ਸਮਾਨ ਦੱਸ ਕਿੱਥੇ ਪਿਆ,  ਮੈ ਵੀ ਉਹੀ ਕੰਮ ਕਰਾਂਗਾ । ਉਹ ਵਿਚਾਰੀ ਹਰ ਵਾਰੀ ਉਹਨੂੰ  ਗੱਲਾਂ ਬਾਤਾਂ ਵਿੱਚ ਟਾਲ ਦਿੰਦੀ , ਉਹ ਹਰ ਵਾਰੀ ਸੋਚਦੀ ਮੈਂ  ਕਿਸ ਤਰ੍ਹਾਂ ਦੱਸਾ ਕਿ ਤੇਰਾ ਬਾਪ ਇਕ ਚੋਰ ਸੀ ਉਹ ਚੋਰੀਆਂ ਕਰਦਾ ਸੀ । ਇਕ ਦਿਨ ਉਹ ਬਹੁਤ ਹੀ ਜਿੱਦ ਕਰਨ ਲੱਗਿਆ  " ਮਾਂ " ਮੈਨੂੰ  ਦੱਸ ਬਾਪੂ ਕੀ ਕੰਮ ਕਰਦਾ ਸੀ , ਜਦ ਉਸਨੇ ਹਿੰਡ ਨੂੰ ਪਿੱਛਾ ਨਾ ਦਿੱਤਾ ਤਾਂ " ਮਾਂ " ਨੂੰ  ਮਜ਼ਬੂਰ ਹੋ ਕੇ ਦੱਸਣਾ ਪਿਆ  ਕਿ ਤੇਰਾ ਬਾਪੂ ਤਾਂ ਚੋਰੀਆਂ ਕਰਦੀ ਸੀ ।
             ਮੈਂ ਵੀ ਚੋਰ ਬਣਾਗਾ ਚੋਰੀਆਂ ਕਰਕੇ  ਛੇਤੀ ਹੀ ਅਮੀਰ ਆਦਮੀ ਬਣ ਜਾਵਾਂਗਾ ,, ਮਾਂ " ਨੇ ਬਹੁਤ ਸਮਝਾਇਆ ਪਰ ਉਹਦੇ ਕੰਨ ਤੇ ਜੂੰ ਨਾ ਸਰਕੀ ,, ਉਹ ਰਾਤ ਨੂੰ ਚੋਰੀ ਕਰਨ ਚਲਾ ਗਿਆ ਰਸਤੇ  ਵਿੱਚ ਦੋ ਬਜ਼ੁਰਗਾਂ ਦੇ ਸੰਗ ਮਿਲ ਗਿਆ,  ਹੁਣ ਉਹ ਚੱਲਦੇ ਚੱਲਦੇ ਬਜ਼ੁਰਗ ਕਹਿਣ ਲੱਗੇ ਉਹ ਵੇਖ ਘਰ ਇਕੱਲਾ ਹੀ ਹੈ ਜਿੱਥੇ ਦੀਵੇਂ ਦੀ ਰੌਸ਼ਨੀ ਜਗ ਰਹੀ ਹੈ,, ਉਸਦੇ ਬਾਪੂ ਦਾ ਨਾ ਲੈਕੇ ਕਹਿਣ ਲੱਗੇ ਉਸ ਚੋਰ ਨੇ ਇਸ ਘਰ ਵਿੱਚ ਤਿੰਨ ਚਾਰ ਵਾਰ ਚੋਰੀ ਕੀਤੀ ਐ ,, ਲੈਕਿਨ ਇਸ ਘਰ ਫਿਰ ਵੀ ਪ੍ਰਮਾਤਮਾਂ ਨੇ ਭਾਗ ਲਾਏ ਹਨ ਫਿਰ ਵੀ ਅੱਜ ਦੀਵਾ ਜਗ ਰਿਹਾ ਹੈ । ਲੈਕਿਨ ਉਸ ਚੋਰ ਦੇ ਘਰ ਅੱਜ ਭੰਗ ਭੁੱਝਦੀ ਹੈ ।
          ਬਜ਼ੁਰਗਾਂ ਦੀ ਗੱਲ ਸੁਣ ਦੀ ਸਾਰ ਵਾਪਸ  ਆਪਣੇ ਘਰ ਵੱਲ ਨੂੰ ਦੌੜਿਆ ਕਹਿਣ ਲੱਗਿਆ ਤੁਹਾਡੀਆਂ ਗੱਲਾਂ ਨੇ ਮੇਰਾ ਦਿਮਾਗ ਖੋਲ੍ਹ ਦਿੱਤਾ ਜੋ  ਬੰਦ ਪਿਆ ਸੀ ।ਸਾਰੀ ਗੱਲਬਾਤ ਆਕੇ ਘਰ ਆਪਣੀ " ਮਾਂ " ਨੂੰ ਦੱਸੀਂ  "ਮਾਂ " ਬਹੁਤ ਖੁਸ਼ ਹੋਈ ।ਕਹਿਣ ਲੱਗਿਆ ਹੁਣ ਮੈ ਚੋਰੀਆਂ ਨਹੀਂ ਕਰਾਂਗਾ ਮੈ ਮਿਹਨਤ ਕਰਕੇ ਲੋਕਾਂ ਨੂੰ ਅਮੀਰ ਬਣਕੇ ਦਿਖਾਵਾਗਾਂ ਆਪਣੇ ਘਰ ਦੇ ਵਿੱਚ ਹੱਕ ਚੱਸ ਦਾ ਦੀਵਾ ਜਗ੍ਹਾ ਕੇ ਦਿਖਾਵਾਗਾਂ ।
                         ਹਾਕਮ ਸਿੰਘ ਮੀਤ ਬੌਂਦਲੀ
                           " " ਮੰਡੀ ਗੋਬਿੰਦਗੜ੍ਹ " "

Have something to say? Post your comment