News

ਪੰਜਾਬ ਸਰਕਾਰ ਦੇ ਅਦਾਰੇ ਮਾਰਕਫੈਡ ਨੇ ਆਪਣੇ ਉੱਚ ਮਿਆਰੀ ਉਤਪਾਦਾਂ ਨਾਲ ਬਜ਼ਾਰ ਵਿੱਚ ਅਹਿਮ ਸਥਾਨ ਬਣਾਇਆ

June 07, 2018 04:13 PM

ਪੰਜਾਬ ਸਰਕਾਰ ਦੇ ਅਦਾਰੇ ਮਾਰਕਫੈਡ ਨੇ ਆਪਣੇ ਉੱਚ ਮਿਆਰੀ ਉਤਪਾਦਾਂ ਨਾਲ ਬਜ਼ਾਰ ਵਿੱਚ ਅਹਿਮ ਸਥਾਨ ਬਣਾਇਆ
ਮਾਰਕਫੈਡ ਦੇ ਸਾਰੇ ਉਤਪਾਦ ਪੂਰੀ ਤਰਾਂ ਸ਼ੁੱਧ ਅਤੇ ਸਸਤੇ
ਮਾਰਕਫੈਡ ਨੇ ਨੌਜਵਾਨਾਂ ਨੂੰ ਰੁਜ਼ਗਾਰ ਨਾਲ ਵੀ ਜੋੜਿਆ
ਬਟਾਲਾ, 7 ਜੂਨ ( ਨਰਿੰਦਰ ਬਰਨਾਲ ) – ਪੰਜਾਬ ਸਰਕਾਰ ਦੇ ਸਹਿਕਾਰਤਾ ਵਿਭਾਗ ਦਾ ਅਦਾਰਾ ਮਾਰਕਫੈੱਡ ਸ਼ੁੱਧ ਅਤੇ ਮਿਆਰੀ ਖਾਣ ਦੀਆਂ ਵਸਤਾਂ ਉਪਲੱਬਧ ਕਰਾ ਕੇ ਸਿਹਤਮੰਦ ਪੰਜਾਬ ਬਣਾਉਣ ਵਿੱਚ ਆਪਣਾ ਅਹਿਮ ਯੋਗਦਾਨ ਨਿਭਾ ਰਿਹਾ ਹੈ। ਮਾਰਕਫੈੱਡ ਭਾਰਤ ਸਮੇਤ ਪੂਰੇ ਏਸ਼ੀਆ ਵਿੱਚ ਸਭ ਤੋਂ ਵੱਡੀ ਸਹਿਕਾਰੀ ਮਾਰਕਟਿੰਗ ਏਜੰਸੀ ਵਜੋਂ ਜਾਣਿਆ ਜਾਂਦਾ ਹੈ ਅਤੇ ਇਸਦੀ ਸਲਾਨਾ ਟਰਨਓਵਰ 11000 ਕਰੋੜ ਤੋਂ ਵੱਧ ਦੀ ਹੈ। ਸੰਨ 1954 ਵਿੱਚ ਰਜਿਸਟਰਡ ਹੋਏ ਮਾਰਕਫੈਡ ਨੇ ਇੱਕ ਸਾਈਕਲ, ਤਿੰਨ ਕਰਮਚਾਰੀਆਂ ਅਤੇ 13 ਮੈਂਬਰਾਂ ਦੇ ਸਹਿਯੋਗ ਨਾਲ ਕੁੱਲ 54000 ਰੁਪਏ ਦੀ ਪੂੰਜੀ ਨਾਲ ਕੰਮ ਸ਼ੁਰੂ ਕੀਤਾ ਸੀ, ਜਿਸ ਵਿੱਚ ਅੱਜ 1932 ਕਰਮਚਾਰੀ ਕੰਮ ਕਰ ਰਹੇ ਹਨ ਅਤੇ 3051 ਮੈਂਬਰ ਇਸ ਨਾਲ ਜੁੜੇ ਹੋਏ ਹਨ, ਜਿਨਾਂ ਦੇ ਸਹਿਯੋਗ ਸਦਕਾ ਮਾਰਕਫੈਡ ਵਲੋਂ ਸਲਾਨਾ ਹਜ਼ਾਰਾਂ ਕਰੋੜ ਰੁਪਏ ਦਾ ਕਾਰੋਬਾਰ ਕੀਤਾ ਜਾ ਰਿਹਾ ਹੈ। ਪੰਜਾਬ ਸਰਕਾਰ ਦੇ ਇਸ ਅਦਾਰੇ ਨੇ ਦੁਨੀਆਂ ਭਰ ਵਿੱਚ ਆਪਣੇ ਆਲਾ ਮਿਆਰੀ ਉਤਪਾਦਾਂ ਨਾਲ ਇੱਕ ਵਿਸ਼ੇਸ਼ ਸਥਾਨ ਬਣਾਇਆ ਹੈ ਅਤੇ ਲੋਕਾਂ ਦਾ ਵਿਸ਼ਵਾਸ਼ ਦਿਨੋਂ-ਦਿਨ ਮਾਰਕਫੈਡ ਦੇ ਉਤਪਾਦਾਂ ਪ੍ਰਤੀ ਵਧਿਆ ਹੈ। ਮਾਰਕਫੈਡ ਆਪਣੇ ਪਿਓਰ ਉਤਪਾਦਾਂ ਦੀ ਬਦੌਲਤ ਕੋ-ਆਪਰੇਟਿਵ ਮਾਰਕਟਿੰਗ, ਫੂਡ ਪ੍ਰੋਸੈਸਿੰਗ, ਕੈਟਲ ਫੀਡ ਪ੍ਰੋਡਕਸ਼ਨ ਆਦਿ ਵਿੱਚ ਕਈ ਰਾਸ਼ਟਰੀ ਐਵਾਰਡ ਵੀ ਹਾਸਲ ਕਰ ਚੁੱਕਾ ਹੈ।
ਮਾਰਕਫੈਡ ਦੇ ਜ਼ਿਲਾ ਗੁਰਦਾਸਪੁਰ ਦੇ ਪ੍ਰਬੰਧਕ ਸ੍ਰੀ ਸਚਿਨ ਅਰੋੜਾ ਨੇ ਦੱਸਿਆ ਕਿ ਮਾਰਕਫੈਡ ਦੇ ਸੂਬੇ ਦੇ 17 ਜ਼ਿਲਿਆਂ ਵਿੱਚ ਜ਼ਿਲਾ ਦਫ਼ਤਰ ਹਨ ਅਤੇ 100 ਤੋਂ ਵੱਧ ਵੱਖ-ਵੱਖ ਸ਼ਹਿਰਾਂ ਕਸਬਿਆਂ ਵਿੱਚ ਇਸਦੀਆਂ ਬਰਾਂਚਾਂ ਹਨ। ਮਾਰਕਫੈੱਡ ਨੇ ਵੱਖ-ਵੱਖ ਉਤਪਾਦ ਤਿਆਰ ਕਰਨ ਲਈ ਸੂਬੇ ਵਿੱਚ 9 ਪ੍ਰੋਸੈਸਿੰਗ ਅਤੇ ਟਰੇਡਿੰਗ ਯੂਨਿਟ ਲਗਾਏ ਹੋਏ ਹਨ। ਸ੍ਰੀ ਅਰੋੜਾ ਨੇ ਦੱਸਿਆ ਕਿ ਮਾਰਕਫੈਡ ਵੱਲੋਂ ਵੱਖ-ਵੱਖ ਖਾਣ ਵਾਲੇ ਪਦਾਰਥ ਜਿਨਾਂ ਵਿੱਚ ਡੱਬਾ ਬੰਦ ਪ੍ਰੋਡਕਟਸ ਅਚਾਰ, ਚਾਹ ਪੱਤੀ, ਖੰਡ, ਸਬਜ਼ੀਆਂ, ਸਾਗ, ਘਿਓ, ਰਿਫਾਇੰਡ ਤੇਲ, ਸਰੋਂ ਦਾ ਤੇਲ, ਬੋਟਲ ਪ੍ਰੋਡੱਕਟਸ, ਰਸੋਈ ਦੇ ਕਈ ਤਰਾਂ ਦੇ ਪ੍ਰੋਡੱਕਟਸ, ਚਾਵਲ, ਐਗਰੋ ਕੈਮੀਕਲਸ ਅਤੇ ਐਨੀਮਲ ਕੇਅਰ ਪ੍ਰੋਡੱਕਟਸ ਆਦਿ ਤਿਆਰ ਕੀਤੇ ਜਾਂਦੇ ਹਨ। ਉਨਾਂ ਕਿਹਾ ਕਿ ਮਾਰਕਫੈਡ ਵਲੋਂ ਤਿਆਰ ਕੀਤੇ ਜਾਂਦੇ ਸਾਰੇ ਉਤਪਾਦ ਉੱਚ ਮਿਆਰੀ ਕੁਆਲਟੀ ਦੇ ਹੁੰਦੇ ਹਨ ਅਤੇ ਇਨਾਂ ਵਿੱਚ ਕੋਈ ਮਿਲਾਵਟ ਨਹੀਂ ਹੁੰਦੀ। ਉਨਾਂ ਕਿਹਾ ਕਿ ਮਾਰਕਫੈਡ ਆਪਣੇ ਗ੍ਰਾਹਕਾਂ ਦੀ ਸਿਹਤ ਨੂੰ ਤਰਜੀਹ ਦਿੰਦਾ ਹੈ ਅਤੇ ਕੁਆਲਟੀ ਨਾਲ ਕਦੀ ਵੀ ਕੋਈ ਸਮਝੌਤਾ ਨਹੀਂ ਕੀਤਾ ਜਾਂਦਾ। ਉਨਾਂ ਕਿਹਾ ਕਿ ਜੇਕਰ ਫਿਰ ਵੀ ਕਿਸੇ ਨੂੰ ਕੋਈ ਸ਼ੱਕ ਹੋਵੇ ਤਾਂ ਉਹ ਮਾਰਕਫੈਡ ਦੇ ਉਤਪਾਦਾਂ ਦੀ ਗੁਣਵਤਾ ਦੀ ਜਾਂਚ ਲੈਬਾਰਟਰੀ ਤੋਂ ਕਰਾ ਸਕਦਾ ਹੈ।
ਜ਼ਿਲਾ ਪ੍ਰਬੰਧਕ ਸ੍ਰੀ ਸਚਿਨ ਅਰੋੜਾ ਨੇ ਦੱਸਿਆ ਕਿ ਮਾਰਕਫੈੱਡ ਵਲੋਂ ਜਿਥੇ ਉੱਚ ਮਿਆਰੀ ਉਤਪਾਦ ਬਜ਼ਾਰ ਵਿੱਚ ਵੇਚੇ ਜਾ ਰਹੇ ਹਨ ਉਥੇ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਵਿੱਚ ਵੀ ਆਪਣਾ ਯੋਗਦਾਨ ਪਾਇਆ ਜਾ ਰਿਹਾ ਹੈ। ਉਨਾਂ ਦੱਸਿਆ ਕਿ ਮਾਰਕਫੈੱਡ ਵਲੋਂ ਵੱਖ-ਵੱਖ ਸ਼ਹਿਰਾਂ ਕਸਬਿਆਂ ਵਿੱਚ ਆਪਣੇ ਪ੍ਰਚੂਨ ਕੇਂਦਰ ਖੋਲ ਕੇ ਨੌਜਵਾਨਾਂ ਨੂੰ ਅਲਾਟ ਕੀਤੇ ਹਨ ਜੋ ਮਾਰਕਫੈੱਡ ਦੀਆਂ ਬਣੀਆਂ ਵਸਤਾਂ ਵੇਚ ਚੰਗਾ ਮੁਨਾਫ਼ਾ ਕਮਾ ਰਹੇ ਹਨ। ਸ੍ਰੀ ਅਰੋੜਾ ਨੇ ਕਿਹਾ ਕਿ ਮਾਰਕਫੈਡ ਵਲੋਂ ਹਰ ਪ੍ਰੋਡੱਕਟਸ ਆਪ ਤਿਆਰ ਕੀਤਾ ਜਾਂਦਾ ਹੈ ਅਤੇ ਇਹ ਪੂਰੀ ਤਰਾਂ ਸ਼ੁੱਧ ਹੁੰਦੇ ਹਨ। ਉਨ•ਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵੱਧ ਤੋਂ ਵੱਧ ਮਾਰਕਫੈਡ ਦੇ ਉਤਪਾਦਾਂ ਨੂੰ ਖਰੀਦ ਕੇ ਉਨ•ਾਂ ਦੀ ਵਰਤੋਂ ਕਰਨ ਜੋ ਸਸਤੇ ਅਤੇ ਸ਼ੁੱਧ ਹਨ। 

Have something to say? Post your comment