Sunday, June 16, 2019
FOLLOW US ON

Article

ਅਜੋਕੇ ਸਮੇ ਵਿਚ ਪਾਣੀ ਸੰਕਟ ਨੂੰ ਗਭੀਰਤਾ ਨਾਲ ਲਿਅਾ ਜਾਵੇ..//ਡਾ.ਸਤਿਨਾਮ ਸਿੰਘ ਬਾਰੀਅਾ

June 07, 2018 04:14 PM
General

ਅਜੋਕੇ ਸਮੇ ਵਿਚ ਪਾਣੀ ਸੰਕਟ ਨੂੰ ਗਭੀਰਤਾ ਨਾਲ ਲਿਅਾ ਜਾਵੇ..


      ਧਰਤੀ ਹੇਠਲੇ ਪਾਣੀ ਦੀ ਖਪਤ ਜਿਅਾਦਾ ਹੋਣ ਕਰਕੇ ਪਾਣੀ ਦਾ ਪੱਧਰ ਦਿਨ-ਬ-ਦਿਨ  ਹੇਠਾ ੩ਿੰਗਦਾ ਜਾ ਰਿਹਾ ਹੈ, ਜੋ ਕਿ ਅਾਉਣ ਵਾਲੇ ਸਮੇ ਵਿਚ ਚਿੰਤਾ ਦਾ ਵਿਸ਼ਾ ਹੈ, ਪਾਣੀ ਇੱਕ ਅਜਿਹਾ ਕ ਦਰਤੀ ਸੋਮਾ ਹੈ ਜਿਸ ਨੂੰ ਬਨਾਵਟੀ ਢੰਗ ਨਾਲ ਤਿਅਾਰ ਨਹੀ ਕਰ ਸਕਦੇ  ਜਿਸਦੀ ਸਾਂਭ ਸੰਭਾਲ ਲਈ ਹਰੇਕ ਵਿਅਾਕਤੀ ਨੂੰ ਅਾਪਣੀ ਅਾਪਣੀ ਜਿੰਮੇਦਾਰੀ ਸਮਝਣੀ ਚਾਹੀਦੀ ਹੈ, ਪੰਜਾਬ ਦਾ 80% ਜਮੀਨੀ ਪਾਣੀ ਖਤਮ ਹੋ ਚੁੱਕਾ ਹੈ ਹੁਣ ਬਾਕੀ ਬਚੇ 20% ਪਾਣੀ ਨੂੰ ਬਚਾਉਣਾ ਬਹੁਤ ਜਰੂਰੀ ਹੈ,
        ਭਾਖੜਾ ਇੱਕ ਅਹਿਮ ਡੈਂਮ ਹੈ, ਜਿਸ ਨਾਲ ਪੰਜਾਬ ਅੰਦਰ ਸਿੰਚਾਈ ਵੀ ਹੋਈ ਤੇ ਬਿਜਲੀ ਦੀ ਪ੍ਰਾਪਤੀ ਵੀ ਹੋਈ, ਇਸ ਵੇਲੇ ਭਾਖੜਾ ਡੈਂਮ ਦੀ ਗੋਬਿੰਦ ਸਾਗਰ ਝੀਲ ਦੇ ਅੰਦਰ ਪਾਣੀ ਦਾ ਪੱਧਰ ਇਸ ਵੇਲੇ 1550 ਫੁੱਟ ਮਾਪਿਅਾ ਗਿਅਾ ਜਦੋ ਕਿ ਪਿਛਲੇ ਸਾਲ ਇਸ ਡੈਂਮ ਦੀ ਝੀਲ ਅੰਦਰ ਪਾਣੀ ਦਾ ਪੱਧਰ1573 ਫੱਟ ਤੇ ਸੀ, ਭਾਵ ਇਸ ਡੈਮ ਅੰਦਰ ਪਾਣੀ ਦਾ ਪੱਧਰ ਪਿਛਲੇ ਸਾਲ ਤੋ ਕਰੀਬ 23 ਫੁੱਟ ਨੀਵਾ ਹੈ, ਇਸ ਡੈਂਮ ਦੀ ਝੀਲ ਅੰਦਰ ਪਾਣੀ ਦੀ ਅਾਮਦ 27953 ਕਿੳੂਂਂਸਕ ਦਰ ਨਾਲ ਅਾਇਅਾ ਹੈ,ਪਿਛਲੇ ਸਾਲ ਪਾਣੀ ਦੀ ਇਥੇ ਅਾਮਦ 32289 ਕਿੳੂਸਕ ਸੀ, ਅੰਕੜੇ ਸਪੱਸਟ ਕਰਦੇ ਹਨ ਕਿ ਪਾਣੀ ਦੀ ਅਾਮਦ ਕਾਫੀ ਘੱਟ ਹੈ,
       ਏਸ਼ੀਅਾ ਦੇ 10 ਵੱਡੇ ਦਰਿਅਾ ਤਿੱਬਤ ਤੋ ਸ਼ੁਰੂ ਹੁੰਦੇ ਹਨ, ਇਸ ਤਿੱਬਤੀ ਪਾਣੀ ਉੱਪਰ ਦੁਨਿਅਾ ਦੀ 46% ਅਾਬਾਦੀ ਦਾ ਜੀਵਨ ਨਿਰਭਰ ਕਰਦਾ ਹੈ, ਜਿਸ ਵਿਚ ਪੰਜਾਬ ਵੀ ਅਾਉਦਾ ਹੈ, ਭਾਰਤ ਵਾਲੇ ਪਾਸੇ ਸੱਤਲੁਜ,ਗੰਗਾ, ਬ੍ਰਮਪੁੱਤਰ ਅਾਦਿ ਮੁੱਖ ਦਰਿਅਾ ਹਨ, ਇਹ ਦਰਿਅਾ ਤਿੱਬਤ ਦੇ ਬਰਫੀਲੇ ਗਲੇਸ਼ੀਅਰਾ ਤੋ ਪਾਣੀ ਲੈ ਕਿ ਸ਼ੁਰੂ ਹੁੰਦੇ ਹਨ, ਦਰਜਨਾ ਦੇਸ਼ਾ ਦੀ ਨਿਗਾਹ ਤਿੱਬਤ ਦੇ  ਗਲੇਸ਼ੀਅਰਾ ਉੱਤੇ ਟਿਕੀ ਹੋਈ ਹੈ, ਜਿੰਨ੍ਹਾ ਵਿਚ ਚੀਨ, ਨੇਪਾਲ,ਭੁਟਾਨ,ਬੰਗਲਾ ਦੇਸ, ਪਾਕਿਸਤਾਨ, ਵੀਅਾਤਨਾਮ,ਮਯਾਮਾਂਰ,ਬਰਮਾ, ਕਬੋਡੀਅਾ,ਥਾਈਲੈਂਡ ਅਾਦਿ ਅਾਉਦੇ ਹਨ,
       ਏਸ਼ੀਅਾ ਦੇ ਪ੍ਰਦੂਸ਼ਨ ਕਾਰਨ ਇਹ ਹਿਮਾਲਿਅਾਈ ਗਲੇਸ਼ੀਅਰ ਬਾਕੀਅਾਂ ਨਾਲੋ ਵੱਧ ਤੇਜੀ ਨਾਲ ਖਤਮ ਹੋ ਰਿਹੇ ਹਨ,ਸਾਰੇ ਮਾਹਿਰ ਇਸ ਗੱਲ ਨਾਲ ਸਾਹਿਮਤ ਹਨ ਕਿ 2025 ਤੱਕ ਹਿਮਾਲਿਅਾਈ ਖਿੱਤੇ ਦੇ ਸਾਰੇ ਛੋਟੇ ਗਲੇਸ਼ੀਅਰ ਖਤਮ ਹੋ ਜਾਣਗੇ ਅਤੇ ਬਾਕੀ ਬਚਦੇ ਉਸ ਤੋ ਅਗਲੇ 30-40 ਸਾਲਾ ਵਿੱਚ ਹੋਲੀ ਹੋਲੀ ਖਤਮ ਹੋ ਜਾਣਗੇ ਅਤੇ ਇਸ ਦੇ ਨਾਲ ਹੀ ਇਥੋ ਨਿਕਲਦੇ ਦਰਿਅਾ ਵੀ ਸੁੱਕ ਜਾਣਗੇ, ਜਿੰਨ੍ਹਾ ਵਿੱਚ ਪੰਜਾਬ ਵਿਚਲੇ ਸੱਤਲੁੱਜ, ਬਿਅਾਸ ਦਰਿਅਾ ਅਾਦਿ ਵੀ ਅਾਉਦੇ ਹਨ, ਤੇਜੀ ਨਾਲ ਗਲੇਸ਼ੀਅਰ ਖੁਰਨ ਨਾਲ ਹੜ੍ਹ ਤੇ ਸੋਕਾ ਦੋਨਾ ਤਰ੍ਹਾ ਦੀਅਾ ਮੁਸੀਬਤਾ ਅਾਉਣਗੀਆ,
         ਇਸ ਦੇ ਉਲਟ ਪੰਜਾਬ ਦਰਿਅਾਵਾ ਵਿਚਲਾ ਪਾਣੀ ਮੁੱਕਣ ਤੋ ਪਹਿਲਾ ਹੀ ਅਾਪਦਾ ਧਰਤੀ ਹੇਠਲਾ ਪਾਣੀ ਖਤਮ ਕਰਨ ਜਾ ਰਿਹਾ ਹੈ, 80% ਤੋ ਵੱਧ ਪਾਣੀ ਖਤਮ ਹੋਣ ਦੀਅਾ ਰਿਪੋਟਾ ਅਾ ਚੁੱਕੀਅਾ ਹਨ , ਖੇਤੀ ਅਤੇ ਸਨਅਤ ਲਈ ਸਿਰਫ ਦਰਿਅਈ ਪਾਣੀ ਦੀ ਹੀ ਵਰਤੋ ਹੋਣੀ ਚਾਹੀਦੀ ਹੈ ਅਤੇ ਧਰਤੀ ਹੇਠਲਾ ਪਾਣੀ ਸਿਰਫ ਪੀਣ ਲਈ ਹੀ ਰੱਖਣਾ ਚਾਹੀਦਾ ਹੈ, ਕੁਦਰਤ ਨੇ ਪੰਜਾਬ ਨੂੰ ਧਰਤੀ ਹੇਠਾ ਤਾਜੇ ਸਾਫ ਪਾਣੀ ਦਾ ਅਣਮੁੱਲਾ ਭੰਢਾਰ ਦਿੱਤਾ ਹੈ ਜੋ ਅਾਉਣ ਵਾਲ਼ੇ ਸਮੇ ਵਿੱਚ ਕੇਵਲ ਪੰਜਾਬੀਅਾ ਲਈ ਜੀਵਨ ਦਾਨ ਹੀ ਨਹੀ ਬਣਨਾ ਸਗੋ ਵੱਡੀ ਕਮਾਈ ਦਾ ਸਾਧਨ ਵੀ ਬਣ ਸਕਦਾ ਹੈ, ਭਾਵੇ ਅਫਸੋਸ ਹੈ ਕਿ ਇਸ ਅਣਮੁੱਲੇ ਖਜਾਨੇ ਦਾ ਵੱ੩ਾ ਹਿੱਸਾ 80% ਪਿਛਲੇ 15 ਸਾਲਾ ਵਿੱਚ ਖਤਮ ਹੋ ਚੁੱਕਾ ਹੈ, ਪਰ ਹਾਲੇ ਵੀ18-20% ਜੋ ਬਚਦਾ ਹੈ ਜਿਸ ਨੂੰ ਸੰਭਾਲਣ ਦੀ ਬੇਹਦ ਲੋੜ ਹੈ,
         ਭਵਿੱਖ ਵਿੱਚ ਪਾਣੀ ਦੀ ਸਮੱਸਿਅਾ ਅਾਉਣ ਵਾਲੀ ਹੈ, ਇਸ ਨੂੰ ਧਿਅਾਨ ਵਿੱਚ ਰੱਖਦੇ ਹੋਏ ਵਿਗਿਅਾਨੀ ਖੋਜ ਵਿੱਚ ਲੱਗੇ ਹੋਏ ਹਨ  ਅਤੇ ਜਿੱਥੋ ਵੀ ਜਿਵੇ ਵੀ ਸੁੱਧ ਪਾਣੀ ਮਿਲ ਸਕਦਾ ਹੈ ਉਸ ਦੀ ਖੋਜਕਾਰ ਖੋਜ ਕਰ ਰਿਹੇ ਹਨ ਮਿਸਾਲ ਦੇ ਤੋਰ ਤੇ ਜਿਵੇ ਹਵਾ ਵਿੱਚ ਜੋ ਨਮੀ ਹੁੰਦੀ ਹੈ,ਹੁਮਸ ਹੈ, ਜਿਸ ਨੂੰ ਅੰਗਰੇਜੀ ਵਿੱਚ ਹਿਉਮਿਡੀਟੀ ਅਾਖਦੇ ਹਨ,ਉਸ ਨੂੰ ਹਵਾ ਤੋ ਸਿੱਧੇ ਬੋਤਲ ਬੰਦ ਕਰਨ ਦੇ ਪ੍ਰਯੋਗ ਸਫਲ ਹੋਏ ਹਨ, ਹੁਣ ਉਹਨਾ ਲਈ ਬਕਇਦਾ ਵਾਟਲਿੰਗ ਪਲਾਟ ਤਿਅਾਰ ਹੋ ਗਏ ਹਨ ਇਹਨਾ ਨੂੰ ਚਲਾਉਣ ਲਈ ਸੌਰ ਉਰਜਾ ਦਾ ਵੀ ਜਬਰਦਸਤ ਇਸਤੇਮਾਲ ਹੋ ਰਿਹਾ ਹੈ, ਨਮੀ ਤੋ ਬਣਿਅਾ ਇਹ ਪਾਣੀ ਸਾਰੇ ਜਰੂਰੀ ਤੱਤਾ ਨਾਲ ਭਰਪੂਰ ਯੁਕਤ ਪਇਅਾ ਗਿਅਾ ਹੈ, ਭਾਵ ਇਹ ਕਿ ਅਨੇਕ ਬਿਮਾਰੀਅਾ ਸਿਰਫ ਇਹ ਸਾਫ ਪਾਣੀ ਪੀਣ ਨਾਲ ਹੀ ਦੂਰ ਕੀਤੀਅਾ ਜਾ ਸਕਦੀਅਾ ਹਨ,
       
        *-ਵਿਚਾਰਨ ਸਹਿਤ ਅਮਲ ਵਿੱਚ ਲਿਅਾਉਣ ਦੀ ਲੋੜ-*

      ਇਸ ਹਾਲਤ ਤੋ ਬਚਣ ਦਾ ਉਪਾਅ ਵੀ ਬਹੁਤ ਅਸਾਨ ਹੈ, ਜੋ ਵਿਚਾਰ ਅਧੀਨ ਅਮਲ ਵੱਚ ਲਿਅਾਉਣ ਦੀ ਲੋੜ ਹੈ, ਬਿਨਾ ਟਰੀਟਮੈਂਟ ਦੇ ਪਾਣੀ ਸਰੋਤ ਜਿਵੇ ਨਦੀ ,ਨਾਲੀਅਾ, ਤਲਾਬਾ,ਨਹਿਰਾ ਅਾਦਿ ਵਿੱਚ ਵਹਾ ਦਿੱਤੇ ਜਾਣ ਤੇ ਰੋਕ ਲਗਾ ਕਿ ਸਖਤ ਸਜਾ ਦਾ ਪ੍ਰਬੰਧ ਕਰ ਦਿੱਤਾ ਜਾਵੇ,ਅੱਜ ਸ੩ੇ ਇਥੇ 20 ਫੀਸਦੀ ਪਾਣੀ ਹੀ ਟਰੀਟ ਹੁੰਦਾ ਹੈ,ਕਾਰਖਾਨੇ, ਫੈਕਟਰੀਅਾ ਦੀ ਉਸਾਰੀ ਨਿਕਾਸ ਦੇ ਢੁਕਵੇ ਪ੍ਰਬੰਧ ਵੇਖ ਕਿ ਕੀਤੀ ਜਾਵੇ ਤਾਂ ਜੋ ਵੱ੩ੇ ਵੱ੩ੇ ਬੋਰ ਕਰਕੇ ਧਰਤੀ ਹੇਠਲੇ ਪਾਣੀ ਵਿੱਚ ਜਹਿਰੀਲੇ ਰਸਾਇਣਕ ਪਦਾਰਥ, ਮਲ ਤਿਅਾਗ ਨੂੰ ਸਾਫ ਸੁਥਰੇ ਪਾਣੀ ਵਿੱਚ ਮਿਲਾਉਣ ਨੂੰ ਰੋਕਿਅਾ ਜਾ ਸਕੇ, ਤਾ ਜੋ ਅਾਉਣ ਵਾਲੇ ਸਮੇ ਵਿੱਚ ਧਰਤੀ ਹੇਠਲੇ ਪਾਣੀ ਨੂੰ ਬਚਾਇਅਾ ਜਾ ਸਕੇ, ਸਾਡੀ ਦਿਹਾਤੀ ਅਬਾਦੀ ਲਈ ਖੇਤੀਬਾੜੀ ਲਈ ਪਾਣੀ ਦੀ ਲੋੜ ਹੁੰਦੀ ਹੈ, ਕਿਸਾਨ ਹਮੇਸ਼ਾ ਸੋਕਾ ਜਾ ਜਿਅਾਦਾ ਬਾਰਿਸ਼  ਨਾਲ ਫਸਲਾ ਦੇ ਖਰਾਬ ਹੋਣ ਸਦਕਾ ਮੁਸੀਬਤਾ ਵੱਚ ਫਸ ਜਾਦਾ ਹੈ, ਇਹਨਾ ਦੋਹਾ ਸਥਿੱਤੀਅਾ ਤੋ ਬਚਣ ਦੇ ਉਪਾਅ ਵੀ ਬਹੁਤ ਸਧਾਰਨ ਹਨ,ਖੇਤੀ ਖੇਤਰ ਵਿੱਚ ਕੇਵਲ ਏਨਾ ਹੀ ਇੰਤਜਾਮ ਕਰਨਾ ਹੈ ਜਿਵੇ ਕਿ ਵਾਟਰ ਸ਼ੈਡ ਵਿਕਾਸ ਤੋ ਪਾਣੀ ਦਾ ਭੰਢਾਰਨ ਹੋਵੇ ਤਾ ਕਿ ਵਕਤ ਪੈਣ ਤੇ ਲੋੜ ਮੁਤਾਬਿਕ ਇਸਤੇਮਾਲ ਵਿੱਚ ਲਿਅਾਦਾਂ ਜਾ ਸਕੇ, ਜਾ ਇਸ ਦੇ ਉਲਟ ਸਿੰਚਾਈ ਦੇ ਅਧੁਨਿੰਕ ਢੰਗ ਅਤੇ ਸਾਧਨਾ ਨੂੰ ਲਾਜਮੀ ਤੌਰ ਤੇ ਲਾਗੂ ਕੀਤਾ ਜਾਵੇ,
   
    ਵਿਚਾਰੋ ਨਾਰਵੇ ਦਾ VOSS ਨਾ ਦਾ ਬੋਤਲ ਬੰਦ ਪਾਣੀ ਪੱਛਮੀ ਮੁਲਕਾ ਵਿੱਚ ਟੂਟੀ ਦੇ ਪਾਣੀ ਨਲੋ 5000 ਗੁਣਾ ਮਹਿੰਗਾ ਵਿਕ ਰਿਹਾ ਹੈ ,ਹਲੇ ਵੀ ਬਚਾਅ ਕਰ ਲਿਅਾ ਜਾਵੇ ਤਾਂ 22 ਵੀ ਸਦੀ ਚੜਨ ਤੱਕ ਪਾਣੀ ਅਾਸਰੇ ਪੰਜਾਬ ਦੁਨਿਅਾ ਦਾ ਸਭ ਤੋ ਅਮੀਰ ਖਿੱਤਾ ਬਣ ਸਕਦਾ ਹੈ------

             ਡਾ.ਸਤਿਨਾਮ ਸਿੰਘ ਬਾਰੀਅਾ,

Have something to say? Post your comment