News

ਵਿਧਾਇਕ ਲਾਡੀ ਨੇ ਹਲਕੇ ਦੇ 68 ਕਿਸਾਨਾਂ ਨੂੰ ਵੰਡੇ ਕਰਜ਼ਾ ਮੁਕਤੀ ਸਰਟੀਫਿਕੇਟ

June 07, 2018 04:16 PM

ਵਿਧਾਇਕ ਲਾਡੀ ਨੇ ਹਲਕੇ ਦੇ 68 ਕਿਸਾਨਾਂ ਨੂੰ ਵੰਡੇ ਕਰਜ਼ਾ ਮੁਕਤੀ ਸਰਟੀਫਿਕੇਟ

ਕਿਸਾਨੀ ਕਰਜ਼ੇ ਮੁਆਫ਼ ਕਰਨ ਦੇ ਨਾਲ ਕੈਪਟਨ ਸਰਕਾਰ ਖੇਤ ਮਜ਼ਦੂਰਾਂ ਦਾ ਵੀ 50 ਹਜ਼ਾਰ ਰੁਪਏ ਤੱਕ ਦਾ ਕਰਜ਼ਾ ਕਰੇਗੀ ਮੁਆਫ਼ - ਵਿਧਾਇਕ ਲਾਡੀ

ਬਟਾਲਾ, 7 ਜੂਨ ( ਨਰਿੰਦਰ ਬਰਨਾਲ ) - ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਕਿਸਾਨਾਂ ਨਾਲ ਕੀਤੇ ਕਰਜ਼ਾ ਮੁਆਫ਼ੀ ਦੇ ਵਾਅਦੇ ਨੂੰ ਨਿਭਾਉਂਦਿਆਂ ਛੋਟੇ ਕਿਸਾਨਾਂ ਦਾ 2 ਲੱਖ ਰੁਪਏ ਤੱਕ ਦਾ ਕਿਸਾਨੀ ਕਰਜ਼ਾ ਮੁਆਫ਼ ਕੀਤਾ ਹੈ। ਕਿਸਾਨੀ ਕਰਜ਼ੇ ਮੁਆਫ਼ ਕਰਨ ਦੇ ਨਾਲ ਰਾਜ ਸਰਕਾਰ ਛੇਤੀ ਹੀ ਖੇਤ ਮਜ਼ਦੂਰਾਂ ਦੇ ਵੀ 50 ਹਜ਼ਾਰ ਰੁਪਏ ਤੱਕ ਦੇ ਕਰਜ਼ੇ ਮੁਆਫ਼ ਕਰਨ ਜਾ ਰਹੀ ਹੈ ਤਾਂ ਜੋ ਗਰੀਬ ਖੇਤ ਮਜ਼ਦੂਰ ਪਰਿਵਾਰਾਂ ਨੂੰ ਵੀ ਕਰਜ਼ੇ ਦੇ ਜੂਲੇ ਤੋਂ ਮੁਕਤੀ ਦਿਵਾਈ ਜਾ ਸਕੇ। ਇਹ ਪ੍ਰਗਟਾਵਾ ਹਲਕਾ ਸ੍ਰੀ ਹਰਗੋਬਿੰਦਪੁਰ ਦੇ ਵਿਧਾਇਕ ਸ. ਬਲਵਿੰਦਰ ਸਿੰਘ ਲਾਡੀ ਨੇ ਅੱਜ ਘੁਮਾਣ ਵਿਖੇ ਹਲਕੇ ਦੇ 68 ਕਿਸਾਨਾਂ ਨੂੰ 78 ਲੱਖ 12 ਹਜ਼ਾਰ ਰੁਪਏ ਦੇ ਕਿਸਾਨੀ ਕਰਜ਼ਾ ਮੁਆਫ਼ ਕਰਨ ਦੇ ਸਰਟੀਫਿਕੇਟ ਵੰਡਣ ਮੌਕੇ ਆਪਣੇ ਸੰਬੋਧਨ ਦੌਰਾਨ ਕੀਤਾ।

ਵਿਧਾਇਕ ਸ. ਲਾਡੀ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਕਿਸਾਨੀ ਕਰਜ਼ਾ ਮੁਕਤੀ ਮੁਹਿੰਮ ਤਹਿਤ ਹੁਣ ਤੱਕ ਜ਼ਿਲ੍ਹਾ ਗੁਰਦਾਸਪੁਰ ਦੇ 9035 ਕਿਸਾਨਾਂ ਦਾ 60 ਕਰੋੜ ਰੁਪਏ ਦਾ ਕਿਸਾਨੀ ਕਰਜ਼ਾ ਮੁਆਫ਼ ਕੀਤਾ ਜਾ ਚੁੱਕਾ ਹੈ, ਜਿਸ ਵਿੱਚ ਬਟਾਲਾ ਤਹਿਸੀਲ ਦੇ 3015 ਕਿਸਾਨਾਂ ਨੂੰ 18 ਕਰੋੜ 97 ਲੱਖ ਕਰਜ਼ਾ ਮੁਕਤੀ ਦੀ ਰਾਹਤ ਮਿਲੀ ਹੈ। ਵਿਧਾਇਕ ਸ. ਬਲਵਿੰਦਰ ਸਿੰਘ ਲਾਡੀ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਆਪਣੀ ਕਹਿਣੀ ਅਤੇ ਕਥਨੀ ਦੇ ਪੱਕੇ ਹਨ ਅਤੇ ਉਨ੍ਹਾਂ ਨੇ ਕਿਸਾਨਾਂ ਨਾਲ ਚੋਣਾਂ ਤੋਂ ਪਹਿਲਾਂ ਜੋ ਕਰਜ਼ਾ ਮੁਕਤੀ ਦਾ ਵਾਅਦਾ ਕੀਤਾ ਸੀ ਉਸਨੂੰ ਨਿਭਾਇਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇਸ਼ ਦੀ ਪਹਿਲੀ ਸਰਕਾਰ ਹੈ ਜਿਸਨੇ ਆਪਣੇ ਕਿਸਾਨਾਂ ਨੂੰ ਸੰਕਟ 'ਚੋਂ ਕੱਢਣ ਲਈ ਉਨ੍ਹਾਂ ਦਾ ਕਰਜ਼ਾ ਮੁਆਫ਼ ਕੀਤਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੀ ਇਹ ਕਰਜ਼ਾ ਮੁਕਤੀ ਮੁਹਿੰਮ ਸੂਬੇ ਦੀ ਕਿਸਾਨੀ ਵਿੱਚ ਨਵੀਂ ਜਾਨ ਪਾਏਗੀ ਅਤੇ ਸੂਬੇ ਦੇ ਕਿਸਾਨ ਇੱਕ ਫਿਰ ਤੋਂ ਖੁਸ਼ਹਾਲ ਹੋ ਸਕਣਗੇ। ਇਸ ਮੌਕੇ ਅਸਿਸਟੈਂਟ ਰਜਿਸਟਰਾਰ ਸਹਿਕਾਰੀ ਸਭਾਵਾਂ ਸੁਨੀਲ ਕੁਮਾਰ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਹਲਕੇ ਦੇ ਕਿਸਾਨ ਹਾਜ਼ਰ ਸਨ।

Have something to say? Post your comment

More News News

ਜੂਨੀਅਰ ਵਰਗ ਵਿੱਚ ਵਾਰੀਅਰਜ਼ ਹਾਕੀ ਕਲੱਬ ਹੇਲਸਿੰਕੀ ਨੇ ਸ਼ਾਨਦਾਰ ਜਿੱਤ ਨਾਲ ਕੀਤਾ ਆਗਾਜ਼ ਮਜੀਠੀਆ ਤੇ ਬਾਦਲ ਪਰਿਵਾਰ ਵਲੋਂ ਕੀਤੇ ਗੁਨਾਹਾਂ ਨੂੰ ਇਤਿਹਾਸ ਵਿੱਚ ਕਾਲੇ ਅੱਖਰਾਂ 'ਚ ਦਰਜ਼ ਕੀਤਾ ਜਾਵੇਗਾ: ਬ੍ਰਹਮਪੁਰਾ ਠੰਡ ਦੇ ਬਾਵਜੂਦ ਸੈਂਕੜੇ ਬਚਿੱਆਂ ਨੇ ਦਿੱਤਾ ਅੰਗਦਾਨ ਦਾ ਸੰਦੇਸ਼ ਸਿੱਖਿਆ ਤੇ ਫੂਡ ਪ੍ਰੋਸੈਸਿੰਗ ਮੰਤਰੀ ਨੇ ਪਾਈਟੈਕਸ ਦੇ ਕਾਰੋਬਾਰੀਆਂ ਨੂੰ ਕੀਤਾ ਸਨਮਾਨਿਤ ਪ੍ਰੈਸ ਕਲੱਬ ਦੀ ਹੋਈ ਸਲਾਨਾ ਚੋਣ, ਸੁਖਵਿੰਦਰ ਪਾਲ ਸਿੰਘ ਸੁੱਖੂ ਬਣੇ ਪ੍ਰਧਾਨ, ਸੋਨੀ ਜਨਰਲ ਸਕੱਤਰ ਅਤੇ ਨਿੱਕੂਵਾਲ ਬਣੇ ਚੇਅਰਮੈਨ। ਇਨਸਾਫ ਦੀ ਅਵਾਜ਼ ਜਥੇਬੰਦੀ ਦੀ ਮੀਟਿੰਗ ਹੋਈ ਸੂਬਾ ਪੱਧਰੀ ਭਾਸ਼ਣ ਕਲਾ ਮੁਕਾਬਲੇ 'ਚ ਐਸ. ਡੀ. ਕਾਲਜ ਦਾ ਦੂਜਾ ਸਥਾਨ ਮਾਤਾ ਦੀ ਯਾਦ ਵਿੱਚ ਹਰਜੋਤ ਸੰਧੂ ਦੇਣਗੇ 3 ਕਿਤਾਬਾਂ ਨੂੰ ਸਲਾਨਾਂ ਇਨਾਂਮ ਝੁੱਗੀਆਂ ਵਾਲੇ ਬੱਚਿਆਂ ਨੂੰ ਮਿਲਕੇ ਮਨ ਨੂੰ ਖੁਸ਼ੀ ਹੋਈ : ਸੁੱਖੀ ਬਾਠ ਗੁਟਕਾ ਸਾਹਿਬ ਦੀ ਸਹੁੰ ਖਾ ਕੇ ਮੁੱਕਰਨ ਵਾਲਾ ਕੈਪਟਨ,ਬਟਗਾੜੀ ਅੈਲਾਨ ਕਰਕੇ ਵੀ ਮੁੱਕਰ ਸਕਦਾ ਹੈ,------- ਯੁਨਾਟਿਡ ਖਾਲਸਾ ਦਲ ਯੂ.ਕੇ
-
-
-