Article

ਮਹਿੰਦਰ ਸਿੰਘ ਮਾਨ ਦੀ ਕਿਤਾਬ 'ਸੂਰਜ ਹਾਲੇ ਡੁੱਬਿਆ ਨਹੀਂ'ਮੇਰੀ ਨਜ਼ਰ ਵਿੱਚ –ਡਾ: ਗੁਰਮਿੰਦਰ ਸਿੱਧੂ

June 07, 2018 04:28 PM
General

ਖ਼ੂਬਸੂਰਤ ਕਿਤਾਬ 'ਸੂਰਜ ਹਾਲੇ ਡੁੱਬਿਆ ਨਹੀਂ'ਦੇ ਇਕ ਇਕ ਹਰਫ਼ ਵਿੱਚੋਂ ਗੁਜ਼ਰੀ ਹਾਂ,ਇਕ ਇਕ ਮੌਸਮ ਵਿੱਚੋਂ ....ਪਹਿਲੀ ਕਿਤਾਬ 'ਖ਼ਜ਼ਾਨੇ'ਵਾਂਗ ਹੀ ਆਮ ਲੋਕਾਂ ਦੇਸਮਝ ਆਣ ਵਾਲੀ,ਖਾਸ ਕਰਕੇ ਵਿਦਿਆਰਥੀਆਂ ਲਈ ਜੀਵਨ-ਜਾਚ ਦੀ ਚੰਗੇਰ,ਹਰ ਰੰਗ, ਹਰ ਰੂਪ ਵਾਲੀ ਇਸ ਕਿਤਾਬ ਨੂੰ ਮੈਂ ਦਿਲ ਦੇ ਧੁਰ ਅੰਦਰੋਂ 'ਜੀ ਆਇਆਂ'ਆਖਦੀ ਹਾਂ।ਇਹੋ ਜਹੀਆਂ ਨਜ਼ਮਾਂ ਦੀ ਸਾਡੇ ਦੇਸ਼ ਨੂੰ, ਸਾਡੇ ਸਮਾਜ ਨੂੰ ਬੇਹੱਦ ਜ਼ਰੂਰਤ ਹੈ। ਇਹ ਕਿਤਾਬ ਤਾਂ ਜਿਵੇਂ ਸ਼ੁਰੂ ਹੀ ਮਾਂ-ਬੋਲੀ ਦੀ ਆਰਤੀ ਨਾਲ ਹੁੰਦੀ ਹੈ, ਪੰਜਾਬੀਆਂ ਨੂੰ ਆਪਣੀ ਮਾਂ-ਬੋਲੀ ਦਾ ਪੂਰਾ ਮਾਣ ਸਤਿਕਾਰ ਕਰਨ ਲਈ ਪ੍ਰੇਰਿਤ ਕਰਦੀ ਹੈ।'ਅਣਜੰਮੀ ਧੀ ਦੀ ਅਰਜ਼', 'ਧੀ'ਤੇ 'ਕੁੜੀਆਂ'ਭੁੱਲੜ ਲੋਕਾਂ ਨੂੰ ਰਾਹ ਦਿਖਾਂਦੀਆਂ ਨੇ।'ਵਿਦਿਆ ਦਾ ਧਨ', 'ਰੁੱਖ', 'ਹਿੰਦੂ ਸਿੱਖ', 'ਰੁੱਖ ਨੇ ਸਾਡੇ ਯਾਰ', 'ਉਸ ਨੂੰ ਹੀਰੋ ਬਣਾਉ ਨਾ','ਵੋਟਰ ਨੂੰ' ਤੇ ਇਹੋ ਜਹੀਆਂ ਹੋਰ ਨਜ਼ਮਾਂ ਜ਼ਿੰਦਗੀ ਜਿਉਣ, ਕੁਦਰਤ ਨੂੰ ਬਚਾਣ ਤੇ ਦੇਸ਼ ਨੂੰ ਚੰਗਾ ਬਣਾaੇਣ ਲਈ ਸੇਧ ਦਿੰਦੀਆਂ ਨੇ, ਹਰ ਧਰਮ ਦੇ ਲੋਕਾਂ ਦੇ ਦਿਲਾਂ ਵਿੱਚ ਪਿਆਰ ਤੇ ਸਾਂਝੀਵਾਲਤਾ ਦੇ ਬੀਜ ਬੀਜਦੀਆਂ ਨੇ, ਨਸ਼ਿਆਂ ਨੂੰ ਫਿਟਕਾਰਾਂ ਪਾਉਂਦੀਆਂ ਨੇ।'ਕਾਵਿ ਵਿਅੰਗ'ਆਪਣੀ ਹੀ ਵਿਲੱਖਣਤਾ ਅਤੇ ਸਾਰਥਿਕਤਾ ਨਾਲ ਪੇਸ਼ ਕੀਤਾ ਹੈ ਤੁਸੀਂ।ਫਿਰ 'ਹਾਇਕੂ'ਤੇ ਵੀ ਤੁਹਾਨੂੰ ਆਬੂਰ ਹਾਸਿਲ ਹੈ। ਖਾਸ ਕਰਕੇ ਇਹ ਸਤਰਾਂ ਤਾਂ ਆਪਣੇ ਦੇਸ਼ ਦੇ ਮੰਦੇ ਹਾਲਾਤਾਂ, ਛਾਏ ਹਨੇਰਿਆਂ ਸਾਹਮਣੇ ਚਾਨਣ ਦੀ ਲੀਕ ਵਾਂਗ ਨੇ :ਨ੍ਹੇਰਾ ਹਾਰੇਗਾਅਖੀਰ ਇਕ ਦਿਨਦੀਵਿਆਂ ਅੱਗੇ।ਕਿੰਨੇ ਵਧੀਆ 'ਟੱਪੇ'ਵੀ ਸਿਰਜੇ ਨੇ ਤੁਸੀਂ :ਮੇਜ਼ ਤੇ ਕਿਤਾਬ ਪਈਦੁਨੀਆ ਹੈ ਸੱਭ ਰੰਗ ਦੀਇੱਥੇ ਹੱਸਦੇ ਕਈ,ਰੋਂਦੇ ਕਈ।ਫਿਰ 'ਦੋਹੇ'ਆਪਣੇ ਗੁਣਾਂ ਸਮੇਤ ਪੇਸ਼ ਨੇ, 'ਵੱਢ ਕੇ ਧਰਤੀ ਉੱਤੋਂ' ਵਿੱਚ ਤਾਂ ਤੁਸੀਂ ਸਾਰਾ ਕੁਝ ਹੀ ਪਰੋ ਦਿੱਤਾ ਹੈ।ਕਵਿਤਾ 'ਇਕਾਹਟ ਵਰ੍ਹਿਆਂ ਦਾ ਹੋ ਗਿਆਂ' ਵਿੱਚ ਤੁਹਾਡੀ ਜੀਵਨ –ਕਹਾਣੀ ਵਧੀਆ ਲੱਗੀ।'ਛੋਟੀਆਂ ਕਵਿਤਾਵਾਂ'ਵੀ ਆਪਣੇ ਅੰਦਰ ਵੱਡੇ ਅਰਥ ਸਮੋਈ ਬੈਠੀਆਂ ਨੇ।'ਗੀਤਾਂ'ਦਾ ਆਪਣਾ ਹੀ ਹੁਸਨ, ਆਪਣੀ ਹੀ ਅਦਾ, 'ਖਤ ਆਇਆ ਤੇਰੇ ਵੀਰ ਦਾ' ਵਿੱਚ ਗੀਤ ਦੇ ਸਹਿਜ ਸਵਾਦ ਦੇ ਨਾਲ ਹੀ ਕੁੜੀਆਂ ਨੂੰ ਪੜ੍ਹਾਉਣ ਦੀ ਸਿੱਖਿਆ ਪੂਰੀ ਸ਼ਿੱਦਤ ਨਾਲ ਸ਼ਾਮਿਲ ਹੈ।ਕਮਾਲ ਇਹ ਹੈ ਕਿ ਤੁਸੀਂ ਕਵਿਤਾ ਦੀ ਹਰ ਵਿਧਾ ਵਿੱਚ ਲਿਖਿਐ ਤੇ ਉਹ ਵੀ ਪੂਰੀ ਸਫਲਤਾ ਨਾਲ ਤੇ ਇਸ ਦਾ ਸਿਖਰ ਹੋ ਨਿਬੜੀ ਹੈ। ਤੁਹਾਡੀ ਗ਼ਜ਼ਲਕਾਰੀ ....ਇਹ ਗ਼ਜ਼ਲ ਤਾਂ ਮੈਨੂੰ ਬਹੁਤ ਹੀ ਪਿਆਰੀ ਤੇ ਸੱਚ ਦੇ ਕਰੀਬ ਲੱਗੀ :ਤੇਰੇ ਗ਼ਮ ਦੀ ਅੱਗ 'ਚੋਂ ਬਚ ਕੇ ਨਿਕਲ ਜਾਵਾਂਗਾ ਮੈਂ,ਪਰ ਤੂੰ ਇਹ ਨਾ ਸੋਚ ਕਿ ਇਸ ਵਿੱਚ ਜਲ ਜਾਵਾਂਗਾ ਮੈਂ।ਤੇਜਿਨ੍ਹਾਂ ਨੇ ਮੰਦਰਾਂ ਵਿੱਚ ਚੋਰੀ ਦਾ ਧਨ ਦਾਨ ਕੀਤਾ ਹੈ,ਉਨ੍ਹਾਂ ਨੇ ਕਿਹੜਾ ਰੱਬ ਉੱਤੇ ਕੋਈ ਅਹਿਸਾਨ ਕੀਤਾ ਹੈ।ਨੇ ਵੀ ਮਨੂੱਖ ਦੇ ਕਿਰਦਾਰ ਤੋਂ ਨਕਾਬ ਲਾਹ ਦਿੱਤੀ ਹੈ।
ਸਮੁੱਚੇ ਰੂਪ ਵਿੱਚ ਕਹਾਂ ਤਾਂ ਸਾਰੇ ਮਨੁੱਖੀ ਸਰੋਕਾਰ ਸ਼ਾਮਿਲ ਨੇ ਤੁਹਾਡੀ ਇਸ ਸਿਰਜਣਾਵਿੱਚ.... ਤੇ ਇਹ ਗੁਣ ਇਸ ਨੂੰ ਲਾਭਦਾਇਕ ਕਿਤਾਬਾਂ ਦੀ ਕਤਾਰ ਵਿੱਚ ਖੜਾ ਕਰਦਾ ਹੈ।ਜੇਹਰ ਕੋਈ ਇਸ ਨੂੰ ਪੜ੍ਹੇ, ਮੰਨੇ, ਆਪਣੇ ਵਿੱਚ ਜਜ਼ਬ ਕਰੇ,ਉਸ ਅਨੁਸਾਰ ਚੱਲੇ ਤਾਂ ਇਹ ਕਵਿਤਾਵਾਂ ਨਰੋਆ ਸਮਾਜ ਸਿਰਜਣ ਅਤੇ ਜ਼ਿੰਦਗੀ ਨੂੰ ਜਿਉਣ ਜੋਗਾ ਕਰਨ ਦੇ ਕਾਬਿਲ ਹਨ।ਪਰ ਇੰਜ ਹੁੰਦਾ ਨਹੀਂ, ਕਿਤਾਬ ਦੇ ਆਖਿਰ ਵਿੱਚ ਤੁਹਾਡੀਆਂ ਹੀ ਇਹ ਸਤਰਾਂ :ਅੱਜ ਕਲ੍ਹ ਲੋਕ ਇਨ੍ਹਾਂ ਨੂੰ ਪੜ੍ਹਨੇ ਦੀ ਹਿੰਮਤ ਨਹੀਂ ਕਰਦੇ,ਕਿੰਨਾ ਕੁਝ ਲਿਖਿਆ ਹੈ ਕਵੀਆਂ ਨੇ ਵਿੱਚ ਕਿਤਾਬਾਂ ਦੇ।ਇਸ ਕੌੜੀ ਸਚਾਈ ਦੀਆਂ ਜ਼ਾਮਨ ਨੇ।ਕਾਸ਼ ਆਮ ਲੋਕ ਇਸ ਨੂੰ ਪੜ੍ਹਨ, ਵਿਦਿਆਰਥੀ ਪੜ੍ਹਨ ,ਤਾਂ ਜੋ ਇਸ ਤੋਂ ਸੇਧ ਲੈ ਕੇ ਜ਼ਿੰਦਗੀ ਕੁਝ ਸੁਖਾਵੀਂ ਹੋ ਸਕੇ।

ਇਸੇ ਦੁਆ ਸਹਿਤ,ਡਾ: ਗੁਰਮਿੰਦਰ ਸਿੱਧੂ,

Have something to say? Post your comment

More Article News

ਸੀ ਬੀ ਆਈ ਦੇ ਫੈਸਲੇ ਦੇ ਸੰਦਰਭ ਚ ਸੰਘਰਸ਼ੀ ਸਿੱਖਾਂ ਦੇ ਧਿਆਨ ਹਿਤ .....ਬਘੇਲ ਸਿੰਘ ਧਾਲੀਵਾਲ ਬਾਲ ਸਾਹਿਤ ਦੇ ਨਾਮ ਤੇ ਗਰਾਂਟਾਂ ਤੇ ਕੂੜਾ ....... ਜਨਮੇਜਾ ਸਿੰਘ ਜੌਹਲ ਨਵਜੋਤ ਸਿੰਘ ਸਿੱਧੂ ਦਾ ਅਸਤੀਫ਼ਾ:ਟੁੱਟ ਗਈ ਤੜੱਕ ਕਰਕੇ ਯਾਰੀ ਬੇਕਦਰਾਂ ਨਾਲ ਲਾਈ/ਉਜਾਗਰ ਸਿੰਘ ਡਾ.ਰਾਬਿੰਦਰਨਾਥ ਟੈਗੋਰ ਨੂੰ ਯਾਦ ਕਰਦਿਆਂ ਸਿਆਸਤਦਾਨਾ ਦਾ ਖੋਖਲਾਪਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੇ ਵੀ ਸਿਆਸਤ/ਉਜਾਗਰ ਸਿੰਘ ਖੂਬ ਧਮਾਲਾਂ ਪਾ ਰਿਹੈ ਅਮਰਿੰਦਰ ਗਿੱਲ ਦੀ ਫ਼ਿਲਮ 'ਚੱਲ ਮੇਰਾ ਪੁੱਤ' ਦਾ ਟ੍ਰੇਲਰ, 26 ਜੁਲਾਈ ਨੂੰ ਹੋਵੇਗੀ ਫ਼ਿਲਮ ਰਿਲੀਜ਼/ਹਰਜਿੰਦਰ ਸਿੰਘ ਜਵੰਦਾ ਜੁਗਨੀ ਯਾਰਾਂ ਦੀ ' ਰਾਹੀਂ ਪੰਜਾਬੀ ਪਰਦੇ 'ਤੇ ਨਜ਼ਰ ਆਵੇਗੀ 'ਮਹਿਮਾ ਹੋਰਾ'.....ਲੇਖਕ- ਹਰਜਿੰਦਰ ਸਿੰਘ ਮਿੰਨੀ ਕਹਾਣੀ ਹੌਸਲਾ/ਜਸਕਰਨ ਲੰਡੇ ਕਲ਼ਮ ਤੇ ਆਵਾਜ਼ ਦਾ ਸੁਮੇਲ- ਵਾਲੂ ਜਗਦੇਵ/ਗੁਰਦਿੱਤ ਸਿੰਘ ਸੇਖੋਂ ਧੀਏ ਲਾਡਲੀਏ /ਬਲਜਿੰਦਰ ਕੌਰ ਕਲਸੀ
-
-
-