16

October 2018
PUNJAB CM PRESENTS SPORTS AWARDS WORTH RS. 15.55 CR TO 23 C’WEALTH & ASIAN GAMES WINNERSਪਰਾਲੀ ਨੂੰ ਅੱਗ ਤੋਂ ਬਚਾਉਣ ਲਈ ਹਰ ਪਿੰਡ ਵਿਚ ਲਗਾਏ ਨੋਡਲ ਅਧਿਕਾਰੀ-ਡਿਪਟੀ ਕਮਿਸ਼ਨਰ ਮਿੰਨੀ ਕਹਾਣੀ '' ਫਾਂਸੀ ਵਾਲਾ ਰੱਸਾ ''ਹਾਕਮ ਸਿੰਘ ਮੀਤ ਬੌਂਦਲੀ ਕਿਸਾਨਾ ਦੀਆਂ ਵੱਧ ਰਹੀਆਂ ਮੁਸ਼ਕਿਲਾਂ // ਜਸਪ੍ਰੀਤ ਕੌਰ ਸੰਘਾਪੰਜਾਬ ਤੇ ਪੰਜਾਬੀਅਤ ਦੀ ਗੱਲ ਕਰਦੀ ਕਾਮੇਡੀ ਭਰਪੂਰ ਪਰਿਵਾਰਕ ਫ਼ਿਲਮ ' ਆਟੇ ਦੀ ਚਿੜੀ'ਪ੍ਰਦੇਸਾ 'ਚ ਪੰਜ਼ਾਬੀਕਰਨੀਆਂ ਸਖ਼ਤ ਕਮਾਈਆਂ,ਚਾਰ ਦਿਨਾਂ ਦਾ ਵਤਨੀ ਫੇਰਾਆਲ ਇੰਡੀਆ ਰੇਡੀਓ ਵੱਲੋਂ ਅੰਮ੍ਰਿਤਸਰ ਤੋਂ ਨਵੇਂ ਐਫ ਐਮ ਚੈਨਲ 'ਦੇਸ਼ ਪੰਜਾਬ' ਦੀ ਸ਼ੁਰੂਆਤਸਾਡੇ ਹੱਕ //ਹੀਰਾ ਸਿੰਘ ਤੂਤਪਾਲੀਸਿਸਟਿਕ ਓਵਰੀ ਸਿੰਡਰੋਮ ਜਾਂ ਪਾਲੀਸਿਸਟਿਕ ਓਵੇਰੀਅਨ ਡਿਸੀਜ਼ //ਕਿਰਨਪ੍ਰੀਤ ਕੌਰਸ਼ਹੀਦ ਭਾਈ ਬਚਿੱਤਰ ਸਿੰਘ ਜੀ ਦਾ ਜਨਮ ਗੁਰੂ ਘਰ ਦੇ ਮਹਾਨ ਸ਼ਹੀਦ ਅਤੇ ਵਿਦਵਾਨ
Punjabi

ਸ਼੍ਰੋਮਣੀ ਕਮੇਟੀ ਦੇ ਵਫ਼ਦ ਨੇ ਨਿਊਜ਼ੀਲੈਂਡ ਹਾਈ ਕਮਿਸ਼ਨਰ ਤੋਂ ਹਰਨੇਕ ਨੇਕੀ ਖ਼ਿਲਾਫ਼ ਕਾਰਵਾਈ ਦੀ ਕੀਤੀ ਮੰਗ।

June 07, 2018 04:29 PM

ਸ਼੍ਰੋਮਣੀ ਕਮੇਟੀ ਦੇ ਵਫ਼ਦ ਨੇ ਨਿਊਜ਼ੀਲੈਂਡ ਹਾਈ ਕਮਿਸ਼ਨਰ ਤੋਂ ਹਰਨੇਕ ਨੇਕੀ ਖ਼ਿਲਾਫ਼ ਕਾਰਵਾਈ ਦੀ ਕੀਤੀ ਮੰਗ।

ਸ਼੍ਰੋਮਣੀ ਕਮੇਟੀ, ਦਿੱਲੀ ਕਮੇਟੀ ਅਤੇ ਦਮਦਮੀ ਟਕਸਾਲ ਦੇ ਆਗੂਆਂ ਨੇ ਨੇਕੀ ਦੇ ਸਿਖ ਧਰਮ ਬਾਰੇ ਕੂੜ ਪ੍ਰਚਾਰ ਨੂੰ ਨਾ ਕਾਬਲੇ ਬਰਦਾਸ਼ਤ ਕਿਹਾ। 

ਨਵੀਂ ਦਿੱਲੀ / ਅੰਮ੍ਰਿਤਸਰ ਕੁਲਜੀਤ ਸਿੰਘ
ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ,ਦਿੱਲੀ ਕਮੇਟੀ ਅਤੇ ਦਮਦਮੀ ਟਕਸਾਲ ਦੇ ਵਫ਼ਦ ਨੇ ਨਿਊਜ਼ੀਲੈਂਡ ਦੇ ਹਾਈ ਕਮਿਸ਼ਨ ਸ੍ਰੀਮਤੀ ਜੋਆਨਾ ਕੇਮਪਕਰਜ਼ ਨਾਲ ਮੁਲਾਕਾਤ ਕਰਦਿਆਂ ਨਿਊਜ਼ੀਲੈਂਡ ਦੇ ਹਰਨੇਕ ਸਿੰਘ ਨੇਕੀ 'ਤੇ ਰੇਡੀਉ ਵਿਰਸਾ ਰਾਹੀਂ ਗੁਰਮਤਿ ਵਿਰੋਧੀ ਕੂੜ ਪ੍ਰਚਾਰ ਕਰ ਰਹੇ ਹੋਣ ਦਾ ਦੋਸ਼ ਲਾਉਂਦਿਆਂ ਉਸ ਦੀਆਂ ਸਿਖ ਪੰਥ ਵਿਰੋਧੀ ਗਤੀਵਿਧੀਆਂ ਨੂੰ ਠੱਲ੍ਹ ਪਾਉਣ, ਰੇਡੀਉ ਲਾਇਸੰਸ ਰੱਦ ਕਰਨ ਅਤੇ ਉਸ ਵਿਰੁੱਧ ਸਿਖ ਸੰਗਤਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਲਈ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ।
ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਸਿੰਘ ਸਾਹਿਬ ਭਾਈ ਜਸਬੀਰ ਸਿੰਘ ਖ਼ਾਲਸਾ ਦੀ ਅਗਵਾਈ ਵਾਲੀ ਵਫ਼ਦ ਜਿਸ 'ਚ ਸ਼੍ਰੋਮਣੀ ਕਮੇਟੀ ਦੇ ਜੂਨੀਅਰ ਮੀਤ ਪ੍ਰਧਾਨ ਸ: ਹਰਪਾਲ ਸਿੰਘ ਜੱਲਾ, ਜਰਨਲ ਸਕੱਤਰ ਜਥੇਦਾਰ ਗੁਰਬਚਨ ਸਿੰਘ ਕਰਮੂਵਾਲਾ, ਭਾਈ ਰਜਿੰਦਰ ਸਿੰਘ ਮਹਿਤਾ, ਸ਼੍ਰੋਮਣੀ ਕਮੇਟੀ ਦੇ ਮੈਂਬਰ ਧਰਮ ਪ੍ਰਚਾਰ ਕਮੇਟੀ ਸੁਖਵਰਸ਼ ਸਿੰਘ ਪੰਨੂ, ਦਿੱਲੀ ਕਮੇਟੀ ਦੇ ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਸ: ਰਾਣਾ ਪਰਮਜੀਤ ਸਿੰਘ , ਦਮਦਮੀ ਟਕਸਾਲ ਦੇ ਆਗੂ ਅਤੇ ਧਰਮ ਪ੍ਰਚਾਰ ਕਮੇਟੀ ਮੈਬਰ ਭਾਈ ਅਜੈਬ ਸਿੰਘ ਅਭਿਆਸੀ ਤੇ ਪ੍ਰੋ: ਸਰਚਾਂਦ ਸਿੰਘ ਅਤੇ ਕੋਆਰਡੀਨੇਟਰ ਪਰਮਜੀਤ ਸਿੰਘ ਸਰੋਆ ਸ਼ਾਮਿਲ ਸਨ ਵੱਲੋਂ ਨਿਊਜ਼ੀਲੈਂਡ ਹਾਈ ਕਮਿਸ਼ਨ ਨੂੰ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੀ ਤਰਫ਼ੋਂ ਇਕ ਮੰਗ ਪੱਤਰ ਦਿਤਾ ਗਿਆ।
ਉਨ੍ਹਾਂ ਕਿਹਾ ਕਿ ਹਰਨੇਕ ਸਿੰਘ ਨੇਕੀ ਅਤੇ ਸਾਥੀਆਂ ਵੱਲੋਂ ਗੁਰੂ ਸਾਹਿਬਾਨ, ਇਤਿਹਾਸ ਅਤੇ ਸਿਖ ਸਿਧਾਂਤਾਂ ਪ੍ਰਤੀ ਕੀਤੇ ਜਾ ਰਹੇ ਕੂੜ ਪ੍ਰਚਾਰ ਨਾਲ ਸਿੱਖ ਅਤੇ ਨਾਨਕ ਨਾਮ ਲੇਵਾ ਸਮੂਹ ਸੰਗਤਾਂ ਦੇ ਹਿਰਦੇ ਵਲੂੰਧਰੇ ਗਏ ਹਨ। ਉਸ ਖ਼ਿਲਾਫ਼ ਨਿਊਜ਼ੀਲੈਂਡ ਹੀ ਨਹੀਂ ਦੇਸ਼ ਵਿਦੇਸ਼ ਦੀਆਂ ਅਮਨ ਪਸੰਦ ਸਿਖ ਸੰਗਤਾਂ ਵਿਚ ਭਾਰੀ ਰੋਸ ਦੀ ਲਹਿਰ ਹੈ। ਜਿਸ ਕਾਰਨ ਨਿਊਜ਼ੀਲੈਂਡ ਦੀਆਂ ਸਿੱਖ ਸੰਗਤਾਂ ਵੱਲੋਂ ਉਸ ਦੇ ਸਟੂਡੀਓ ਨੁਮਾ ਗੁਰਦਵਾਰਾ ਸ੍ਰੀ ਗੁਰੂ ਸਿੰਘ ਸਭਾ, 127 ਸ਼ਾਰਲੀ ਰੋਡ, ਪਾਪਾਟੋਈ ਟੋਈ, ਆਕਲੈਂਡ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਦੂਜੇ ਗੁਰ ਅਸਥਾਨਾਂ ਵਿਖੇ ਸੁਸ਼ੋਭਿਤ ਕਰ ਦਿਤੇ ਗਏ। ਬਾਅਦ 'ਚ ਉਸ ਦੇ ਵਿਰੁੱਧ ਹਜ਼ਾਰਾਂ ਸੰਗਤਾਂ ਵੱਲੋਂ ਜ਼ਬਰਦਸਤ ਰੋਸ ਮੁਜ਼ਾਹਰਾ ਵੀ ਕੀਤਾ ਗਿਆ। ਸਿਖ ਹਿਰਦਿਆਂ ਨੂੰ ਪਹੁੰਚੀ ਗਹਿਰੀ ਠੇਸ ਅਤੇ ਸਿਖ ਸੰਗਤਾਂ ਦੇ ਰੋਸ ਨੂੰ ਦੇਖਦਿਆਂ ਸਿਖ ਕੌਮ ਦੀ ਸਰਵਉੱਚ ਸੰਸਥਾ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਵੱਲੋਂ ਉਸ ਨੂੰ ਦੋ ਵਾਰ ਤਲਬ ਕੀਤਾ ਗਿਆ ਪਰ ਉਹ ਨਹੀਂ ਆਏ । ਇਹ ਕਿ ਹਰਨੇਕ ਨੇਕੀ ਦੇ ਗਲਤ ਅਤੇ ਇਤਰਾਜ਼ਯੋਗ ਪ੍ਰਚਾਰ ਨਾਲ ਨਿਊਜ਼ੀਲੈਂਡ ਦੇ ਅਮਨ ਕਾਨੂੰਨ ਲਈ ਅਣਸੁਖਾਵੇਂ ਮਾਹੌਲ ਪੈਦਾ ਹੋ ਸਕਦੇ ਹਨ।
ਉਨ੍ਹਾਂ ਦਸਿਆ ਕਿ ਸ਼੍ਰੋਮਣੀ ਗੁ: ਪ੍ਰਬੰਧਕ ਕਮੇਟੀ, ਭਾਰਤੀ ਸੰਵਿਧਾਨ ਦੇ ਸਿੱਖ ਗੁਰਦੁਆਰਾ ਐਕਟ 1925 ਅਨੁਸਾਰ ਚੁਣੀ ਹੋਈ ਸੰਸਥਾ ਹੈ। ਜੋ ਸਿਖਾਂ ਦੇ ਧਾਰਮਿਕ ਅਸਥਾਨ ( ਗੁਰਦਵਾਰਾ ਸਾਹਿਬਾਨ), ਵਿੱਦਿਅਕ ਸੰਸਥਾਵਾਂ, ਹਸਪਤਾਲ ਅਤੇ ਮੈਡੀਕਲ ਖੋਜ ਸੰਸਥਾਵਾਂ ਆਦਿ ਦਾ ਪ੍ਰਬੰਧ ਦੇਖਣ ਤੋਂ ਇਲਾਵਾ ਵਿਸ਼ਵ ਪੱਧਰ 'ਤੇ ਸਿੱਖ ਮਾਮਲਿਆਂ ਨੂੰ ਦੇਖ ਦੀ ਹੈ, ਵੱਲੋਂ ਸਿਖ ਸੰਗਤ ਦੀਆਂ ਭਾਵਨਾਵਾਂ ਨੂੰ ਮੁਖ ਰੱਖਦਿਆਂ ਮਤਾ. ਨੰ: 264, ਮਿਤੀ 4 ਮਈ, 2018 ਰਾਹੀ ਹਰਨੇਕ ਨੇਕੀ ਵਿਰੁੱਧ ਮਤਾ ਕੀਤਾ ਗਿਆ ਹੈ। 
ਉਨ੍ਹਾਂ ਕਿਹਾ ਕਿ ਨੇਕੀ ਨੂੰ ਸਿੱਖ ਰਵਾਇਤਾਂ ਪ੍ਰਤੀ ਇਤਰਾਜ਼ਯੋਗ ਟਿੱਪਣੀਆਂ ਕਾਰਨ ਨਿਊਜ਼ੀਲੈਂਡ ਬਰਾਡ ਕਾਸਟਿੰਗ ਏਜੰਸੀ ਵੱਲੋਂ ਲਏ ਗਏ ਨੋਟਿਸ ਕਰਕੇ ਦੋ ਵਾਰ ਜਨਤਕ ਮੁਆਫ਼ੀ ਮੰਗਣੀ ਪੈ ਚੁਕੀ ਹੈ। ਉਨ੍ਹਾਂ ਕਿਹਾ ਕਿ ਨੇਕੀ ਦਾ ਸਿਖ ਧਰਮ ਪ੍ਰਤੀ ਕੂੜ ਪ੍ਰਚਾਰ ਕਿਸੇ ਵੀ ਹਾਲਤ 'ਚ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਸਮੂਹ ਸਿਖ ਕੌਮ ਚਾਹੁੰਦੀ ਹੈ ਕਿ ਹਰਨੇਕ ਨੇਕੀ ਨੂੰ ਗਲਤ ਪ੍ਰਚਾਰ ਤੋਂ ਰੋਕਣ ਲਈ ਉਸ ਦਾ ਨਿਊਜ਼ੀਲੈਂਡ ਤੋਂ ਚਲ ਰਿਹਾ ਰੇਡੀਉ ਵਿਰਸਾ ਐਨਜੈਡ 107 ਐਫ ਐਮ ਦਾ ਲਾਇਸੰਸ ਰੱਦ ਕੀਤਾ ਜਾਵੇ, ਅਤੇ ਸਿਖ ਸੰਗਤਾਂ ਦੀਆਂ ਧਾਰਮਿਕ ਭਾਵਨਾਵਾਂ ਠੇਸ ਪਹੁੰਚਾਉਣ ਲਈ ਸਖ਼ਤ ਕਾਰਵਾਈ ਕੀਤੀ ਜਾਵੇ। ਨਿਊਜੀਲੈਡ ਹਾਈ ਕਮਿਸ਼ਨ ਸ੍ਰੀਮਤੀ ਜੋਆਨਾ ਕੇਮਪਕਰਜ਼ ਨੇ ਇਕ ਘੰਟੇ ਤੋਂ ਵੱਧ ਸਮਾਂ ਚਲੀ ਮੀਟਿੰਗ ਦੌਰਾਨ ਸਿਖ ਵਫਦ ਨੂੰ ਧਿਆਨ ਨਾਲ ਸੁਣਿਆ ਅਤੇ ਮਾਮਲੇ ਨੂੰ ਗੰਭੀਰਤਾ ਨਾਲ ਲਿਆ। ਉਹਨਾਂ ਦਸਿਆਕਿ ਉਹ ਸਿਖ ਧਰਮ ਦਾ ਬਹੁਤ ਸਤਿਕਾਰ ਕਰਦੀ ਹੈ। ਸਾਡੇ ਦੇਸ਼ 'ਚ ਸਿਖ ਭਾਈਚਾਰੇ ਨੂੰ ਬਹੁਤ ਮਾਣ ਦਿਤਾ ਜਾਂਦਾ ਹੈ। ਮੈਨੂੰ ਅਹਿਸਾਸ ਹੈ ਕਿ ਜਦ ਵੀ ਕਿਸੇ ਵਿਅਕਤੀ ਜਾਂ ਸਮਾਜ ਨੂੰ ਕੋਈ ਮੁਸ਼ਕਲ ਜਾਂ ਸਮਸਿਆ ਪੇਸ਼ ਆਉਦੀ ਹੈ ਤਾਂ ਗੁਰਦਵਾਰਿਆਂ ਵਲੋਂ ਹਰ ਤਰਾਂ ਹਰ ਪਖੋਂ ਮਦਦ ਕੀਤੀ ਜਾਂਦੀ ਹੈ। ਉਹਨਾਂ ਕਿਹਾ ਕਿ ਮੈ ਤੁਹਾਡੀਆਂ ਭਾਵਨਾਵਾਂ ਦੀ ਕਦਰ ਕਰਦੀ ਹਾਂ ਅਤੇ ਇਸ ਮੁਦੇ ਸੰਬੰਧੀ ਜਲਦ ਹੀ ਆਪਣੀ ਸਰਕਾਰ ਨੂੰ ਪਹਿਲ ਦੇ ਅਧਾਰ 'ਤੇ ਜਾਣੂ ਕਰਾਵਾਂਗੀ।

Have something to say? Post your comment
Punjabi in Holland
Email : hssandhu8@gmail.com

Total Visits
php and html code counter
Copyright © 2016 Punjabi in Holland. All rights reserved.
Website Designed by Mozart Infotech