18

October 2018
Article

" ਔਰਤ ਦੀ ਕਾਤਲ ਔਰਤ " ਹਾਕਮ ਸਿੰਘ ਮੀਤ :- ਬੌਂਦਲੀ

June 09, 2018 05:12 PM

ਜੀਤਾਂ:- ਇੱਕ ਪੜੀ ਲਿਖੀ ਮਿੱਠੇ ਸੁਭਾਅ ਵਾਲੀ ਕੁੜੀ ਸੀ , ਪਰ ਮਾਤਾਪਿਤਾ ਦਾ ਛਾਇਆ ਸਿੱਰ ਤੋ ਉੱਠ ਚੁੱਕਿਆ ਸੀ ।
ਉਸਦੇ ਵੱਡੇ ਭਰਾ " ਜਰਨੈਲ ਸਿਘ " ਅਤੇ ਭਰਜਾਈ " ਬਲਜੀਤ ਕੌਰ " ਨੇ ਹੀ ਪਾਲਿਆ ਸੀ ਉਹਨਾਂ ਨੇ ਕਦੇ ਵੀ " ਜੀਤਾਂ " ਨੂੰ ਆਪਣੇ ਮਾਤਾਪਿਤਾ ਦੀ ਘਾਟ ਮਹਿਸੂਸ ਨਹੀ ਹੋਣ ਦਿੱਤੀ , ਕਿਉਂਕਿ ਉਹਨਾਂ ਦੇ ਵੀ ਕੋਈ ਉਲਾਦ ਨਹੀ ਸੀ ਉੁਹਨਾ ਆਪਣੀ ਧੀ ਸਮਝ ਕੇ ਪਾਲਿਆ ਸੀ ।
ਫਿਰ ਚੰਗੇ ਪੀੑਵਾਰ ਵਿੱਚ ਵਿਆਹ ਕਰ ਦਿੱਤਾ ਸੀ " ਜੀਤਾਂ " ਦਾ ਪਤੀ ਪਿੰਡ ਦਾ ਸਰਪੰਚ ਸੀ । ਬਹੁਤ ਹੀ ਅਨੇਕ ਸ਼ਮਝਦਾਰ ਲੜਕਾ ਸੀ ।
ਹੁਣ ਆਪਣੇ ਪਹਿਲੇ ਬੱਚੇ ਦੀ ਮਾਂ ਬਣਨ ਵਾਲੀ , ਇੱਕ ਦਿਨ ਜੀਤਾਂ ਘਰ ਦਾ ਕੰਮ ਕਰ ਰਹੀ ਸੀ । ਉਸਦੀ ਸੱਸ ,, ਸੰਤੋਂ " ਟਾਈਮ ਦੇਖ ਆਪਣੇ ਪੁੱਤਰ ,, ਕਰਮੇ "" ਕੋਲ ਜਾ ਬੈਠੀ ਅਤੇ ਕਹਿਣ ਲੱਗੀ ਪੁੱਤਰ ਕਰਮਿਆ ਤੂੰ ,, ਜੀਤਾਂ '' ਨੂੰ ਡਾਕਟਰ ਕੋਲ ਲੈ ਕੇ ਜਾਹ ਪਤਾ ਲੱਗ ਜਾਵੇਗਾ , ਕਿਤੇ ਕੋਈ ਪੱਥਰ ਹੀ ਨਾ ਜੰਮ ਦੇਵੇ ਸਾਨੂੰ ਤਾਂ ਮੁੰਡਾ ਚਾਹੀਦਾ ਦਾ ਹੈ ਸਾਡੇ ਬੰਸ ਨੂੰ ਅੱਗੇ ਤੋਰਣ ਵਾਲਾ ।
ਉਹ ਕਹਿਣ ਲੱਗਿਆਂ ਨਾਂ ਬੇਬੇ ਨਾਂ ਹੀ ਆਪਾ ਇਹ ਕੰਮ ਨਹੀ ਕਰਨਾ ਵਾਹਿਗੁਰੂ  ਕੋਈ ਜੀ ਬਖਸੇਗਾ ਸਾਨੂੰ ਮਨਜ਼ੂਰ ਹੈ ।   ਕਰਮੇ ਨੇ ਜਵਾਬ ਦੇ ਦਿੱਤਾ ।
ਪਰ ਜਿੰਦੀ ਅੌਰਤ ਨੇ ' ਕਰਮੇ ' ਦੀ ਕੋਈ ਪੇਸ ਨਾ ਜਾਣ ਦਿੱਤੀ  , ਇਹ ਸਾਰੀ ਗੱਲ ,, ਜੀਤਾਂ '' ਨੂੰ ਦੱਸੀ ਜੀਤਾਂ ਨੇ ਨਾਂ ਕਰ ਦਿੱਤਾ , ਪਰ ਸੰਤੋਂ ਕਰਮੇ ਨੂੰ ਵਾਰ ਵਾਰ ਮਜ਼ਬੂਰ ਕਰ ਰਹੀ ਸੀ ।
ਇੱਕ ਦਿਨ ,, ਕਰਮੇ ,, ਨੇ ਆਪਣੀ ਮਾਂ ਦੀ ਜਿੱਦ ਤੋਂ ਦੁੱਖੀ ਹੋ ਕੇ  ,, ਜੀਤਾਂ '' ਨੂੰ ਚੈੱਕਅਪ ਕਰਵਾਉਣ ਲਈ ਮਜ਼ਬੂਰ ਕੀਤਾ ,, ਫਿਰ ਦੋਹਨੇ ਡਾਕਟਰ ਕੋਲ  ਗਏ ਡਾਕਟਰ ਨਾਲ ਗੱਲਬਾਤ ਕੀਤੀ ਅਤੇ ਜੀਤਾਂ ਦੇ ਚੈੱਕਅਪ ਕਰਵਾਇਆ ਚੈੱਕਅਪ ਕਰਵਾਉਣ ਤੋਂ ਬਾਅਦ ਡਾਕਟਰੀ ਰਿਪੋਰਟ ਵਿੱਚ ਕੁੜੀ ਦਾ ਨਾ ਆਗਿਆ ਫਿਰ ਕਰਮੇ ਦੀ ਜਿੱਦ ਤੇ ,, ਜੀਤਾਂ "" ਨੂੰ ਅਬੌਰਸ਼ਨ ਕਰਵਾਉਣ ਲਈ ਮਜ਼ਬੂਰ ਹੋਣਾ ਪਿਆ , ਇਸ ਗੱਲ ਨਾਲ ਉਹ ਬਿੱਲਕੁੱਲ ਵੀ ਸਹਿਮਤ ਨਹੀ  ਪਰ ਉਸਨੂੰ ਆਪਣੇ ਪਤੀ ਦੀ ਗੱਲ ਮੰਨਣੀ ਪਈ । ਅਤੇ ਆਪਣੇ ਘਰ ਵਾਪਸ ਆ ਗਏ ।
        ਉਸਨੂੰ ਤਾਨੇ ਮੈਹਣਿਆਂ ਨਾਲ ਬਹੁਤ ਤੰਗ ਕਰ ਰਹੀ ਸੀ ਕਿ ਸਾਨੂੰ ਕੁੜੀ ਨਹੀ ਸਾਨੂੰ ਪੁੱਤਰ ਚਾਹੀਦਾ ਹੈ ,, ਜੇ ਪੁੱਤਰ ਜਨਮ ਨਹੀ ਦੇ ਸਕਦੀ ਫਿਰ ਤੂੰ ਵੀ ਇਸ ਘਰ ਵਿੱਚ ਨਹੀਂ ਰਹਿ ਸਕਦੀ । ਉੰਝ ,, ਜੀਤਾਂ '' ਪੜੀ ਲਿਖੀ ਲੜਕੀ ਸੀ ਆਪਣੀ ਸੱਸ , ਸੰਤੋਂ ' ਨੂੰ ਕੋਈ ਵੀ ਜਵਾਬ ਨਹੀ ਦੇ ਰਹੀ ਸੀ , ਲੈਕਿਨ ਅੰਦਰੋਂ ਅੰਦਰੀ ਬਹੁਤ ਤਾਹਣੇ ਮੈਹਣਿਆ ਨੂੰ ਮਹਿਸੂਸ ਕਰ ਰਹੀ ਸੀ , ਜੀਤਾਂ ' ਦੀ ਆਪਣੇ ਪਤੀ ਅੱਗੇ ਵੀ ਕੋਈ ਪੇਸ ਨਹੀ ਚਲਦੀ ਸੀ ।
ਹੁਣ ਦੂਸਰੇ ਬੱਚੇ ਦੀ ਮਾਂ ਬਣਨ ਵਾਲੀ ਸੀ ਇਸ ਗੱਲ ਦਾ ਉਸਦੀ ਸੱਸ ,ਨੂੰ ਪਤਾ ਲੱਗਿਆਂ ਤਾਂ ਉਸਨੇ ਆਪਣੇ ਪੁੱਤਰ 'ਨੂੰ ਫਿਰ ਮਜ਼ਬੂਰ ਕਰ ਦਿੱਤਾ , ਚੈੱਕਅਪ ਕਰਵਾਉਣ ਲਈ ਹੁਣ 'ਭਾਵੇਂ' ਇਸ ਗੱਲ ਨਾਲ ਉਹ ਬਿਲਕੁੱਲ ਸਹਿਮਤ ਨਹੀ ਸੀ । ਲੈਕਿਨ ''ਉਸ ਦੀ ਸੱਸ ਬਹੁਤ ਅੜਬ ਸ਼ੁਭਾਅ ਵਾਲੀ ਔਰਤ ਸੀ ਉੁਹ ਕਿਸੇ ਦੀ ਵੀ ਕੋਈ ਗੱਲ ਨਹੀਂ ਮੰਨਦੀ ਸੀ ਹਰ ਟਾਈਮ ਆਪਣੀ ਹੀ ਚਲਾਉਂਦੀ ਸੀ । '' ਸੰਤੋਂ '' ਨੇ ਆਪਣੇ ਪੁੱਤਰ ,, ਕਰਮ '' ਨੂੰ ਜੀਤਾਂ ਦਾ ਚੈੱਕਅਪ ਕਰਵਾਉਣ ਲਈ ਮਜ਼ਬੂਰ ਕਰ ਦਿੱਤਾ  ।
 ਫਿਰ ਚੈੱਕਅਪ ਕਰਵਾਉਣ ਲਈ ਆਖਿਆ ,  ਪਤੀ ਦੀ ਇਹ ਗੱਲ ਸੁਣ ਕੇ '' ਭੁੱਬੀ ਰੌਣ ਲੱਗ ਪਈ , ਅਤੇ ਕਹਿਣ ਲੱਗੀ ਮੈਂ ਹੁਣ ਇਸ ਬੱਚੇ ਦਾ ਕਤਲ ਨਹੀ ਹੋਣ ਦਿਆਗੀ । ਪਰ ਉੁਸਦੇ ਪਤੀ ਨੇ ਬੇਹੱਦ ਮਜ਼ਬੂਰ ਕਰ ਦਿੱਤਾ  ਚੈੱਕਅਪ ਕਰਵਾਉਣ ਲਈ ਬੇਵੱਸ ਹੋਈ ਨੂੰ ਆਪਣੇ ਪਤੀ ਦੀ ਫਿਰ ਗੱਲ ਮੰਨਣੀ ਪਈ ।
ਫਿਰ ਪਤੀ ਪਤਨੀ ਦੋਹਨੇ ਡਾਕਟਰ ਕੋਲ ਗਏ ਚੈੱਕਅਪ ਕਰਵਾ ਦਿੱਤਾ  ਅਤੇ ਫਿਰ ਡਾਕਟਰ ਦੀ ਰਿਪੋਰਟ ਵਿੱਚ ਬੱਚੀ ਦਾ ਨਾ ਆਗਿਆ ।ਘਰ ਵਾਪਸ ਆ ਕੇ ਸਾਰੀ  ਗੱਲਬਾਤ ਦੱਸੀ  ਤਾਂ ਸਾਰਿਆਂ ਨੂੰ ਪੰਜ ਸੱਤ ਪੈ ਗਈਆਂ  "" ਜੀਤਾਂ '' ਦੀ ਸੱਸ ਨੇ ਫਿਰ ਕਰਮ ਨੂੰ ਮਜ਼ਬੂਰ ਕੀਤਾ '' ਜੀਤਾਂ '' ਦਾ ਅੰਬੌਰਸ਼ਨ ਕਰਵਾਉਣ ਲਈ ਹੁਣ ਉਸ ਦੀ ਆਪਣੀ ਮਾਂ ਅੱਗੇ ਕੋਈ ਪੇਸ ਨਹੀ ਚਲਦੀ  '' ਆਪਣੀ ਮਾਂ ਤੋਂ ਦੁੱਖੀ ਹੋ ਕੇ "" ਜੀਤਾਂ "" ਨੂੰ ਆਪਣੇ ਕੋਲ ਬੁਲਾਇਆ ਅਤੇ ਅੰਬੌਰਸ਼ਨ ਕਰਵਾਉਣ ਲਈ ਕਿਹਾ ,, ਪਰ '' ਜੀਤਾਂ "" ਨੇ ਹੁਣ ਇਸ ਗੱਲ ਤੋਂ ਬਿਲਕੁੱਲ ਮਨਾ ਕਰ ਦਿੱਤਾ , ਕਹਿਣ ਲੱਗੀ ਮੈਂ ਇਸ ਵਾਰ ਇਸ ਬੱਚੇ ਦਾ ਕਤਲ ਨਹੀ ਹੋਣ ਦਿਆਗੀ , ਮੈਂ ਇਸ ਵਾਰ ਆਪਣੇ ਬੱਚੇ ਨੂੰ ਜ਼ਨਮ ਦਿਆਗੀ ਇਸ ਗੱਲ ਨਾਲ ਘਰ ਦਾ ਮੈਂਬਰ ਕੋਈ ਵੀ ਸਹਿਮਤ ਨਹੀ ਸੀ ।
 ਜਦ ਕਿਸੇ ਦੀ ਗੱਲ ਨਾ ਮੰਨੀ ਤਾਂ ਉਸਦੀ ਸੱਸ '' ਸੰਤੋਂ "" ਨੇ ਉਸਨੁੰ ਘਰੋਂ ਬਹਾਰ ਕੱਢ ਦਿੱਤਾ , ਜੇ ਤੂੰ ਪੁੱਤਰ ਨੂੰ ਜਨਮ ਨਹੀਂ ਦੇ ਸਕਦੀ ਤਾਂ ਤੇਰੇ ਲਈ ਵੀ ਇਸ ਘਰ ਵਿੱਚ ਕੋਈ ਜਗਾ ਨਹੀ ਹੈ । ਬੇਵੱਸ ਵਿਚਾਰੀ ਆਪਣਾ ਸਮਾਨ ਲੈ ਕੇ ਆਪਣੇ ਭਰਾ "" ਜਰਨੈਲ ਸਿੰਘ "" ਦੇ ਘਰ ਆ ਜਾਂਦੀ ਹੈ "ਉਸ ਨੂੰ ਦੇਖ ਕੇ ਬਹੁਤ ਖੁਸ਼ ਹੋਏ ਉਸਦੀ ਭਰਜਾਈ"" ਬਲਜੀਤ ਕੌਰ "" ਕਹਿਣ ਲੱਗੀ ਕੱਲ੍ਹ ਨੂੰ ਤੇਰੇ ਵੀਰ "ਨੇ ਤੈਨੂੰ ਲੈਣ ਆਉਣਾ ਸੀ ਚੰਗਾ ਕੀਤਾ ਤੂੰ ਆ ਗਈ ਏ ਇੰਨੀ ਗੱਲ ਤੋਂ ਬਾਅਦ "" ਜੀਤਾਂ " ਭੁੱਬੀ "" ਰੌਣ ਲੱਗ ਪਈ , ਜੀਤਾਂ ਨੂੰ ਰੌਦੀ ਦੇਖ ਕੇ ਉਸਦੇ ਭਾਈ ਭਰਜਾਈ ਹੈਰਾਨ ਹੋ ਗਏ । " ਜੀਤਾਂ " ਕੀ ਗੱਲ ਹੋਈ ਹੈ ਸਾਨੂੰ ਦੱਸ ਅਸੀ ਤੇਰੇ ਨਾਲ ਹਾ  ਫਿਰ ਰੌਦੀ ਹੋਈ   ਨੇ ਸਾਰੀ ਗੱਲ ਬਿਆਨ ਕਰ ਦਿੱਤੀ। ਹੁਣ "" ਜੀਤਾਂ ""ਖੁਸ਼ੀ ਖੁਸ਼ੀ ਆਪਣੇ ਭਰਾ ਭਰਜਾਈ ਕੋਲ ਰਹਿਣ ਲੱਗੀ "" ਜੀਤਾਂ "" ਉਹਨਾਂ ਵਿੱਚੋਂ ਹੀ ਆਪਣੇ ਗੁਵਾਚੇ ਹੋਏ ਮਾਤਾਪਿਤਾ ਨੂੰ ਦੇਖ ਰਹੀ ਸੀ ।
ਉੁੱਧਰ :- ਜੀਤਾਂ ਦੀ ਸੱਸ ਨੇ "" ਕਰਮ "" ਦਾ ਦੂਸਰਾ ਵਿਆਹ ਕਰ ਦਿੱਤਾ ਹੁਣ " ਜੀਤਾਂ " ਦੀ ਸੱਸ ਬਹੁਤ ਖੁਸ਼ ਸੀ ਪਰ " ਕਰਮ "" ਅੰਦਰੋਂ ਅੰਦਰੀ ਬਹੁਤ ਉਦਾਸ ਰਹਿੰਦਾ ਸੀ " ਸੰਤੋਂ " ਆਪਣੀ ਨਵੀਂ ਨੂੰਹ ਹਮੇਸ਼ਾ ਕਹਿੰਦੀ ਰਹਿੰਦੀ ਸੀ ਸਾਨੂੰ ਪੁੱਤਰ ਚਾਹੀਦਾ ਹੈ ਸਾਡੀ ਪੀੜੀ ਨੂੰ ਅੱਗੇ ਚਲਾਉਣ ਵਾਸਤੇ ਸਾਨੂੰ ਹੋਰ ਕੋਈ ਲੋੜ ਨਹੀ ।
ਜੀਤਾਂ :- ਉੱਧਰ ਬੀਮਾਰ ਹੋ ਜਾਦੀ ਹੈ ਉੁਸਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਜਾਦਾ ਹੈ " ਜੀਤਾਂ "" ਹਸਪਤਾਲ ਵਿੱਚ ਬੱਚੀ ਨੂੰ ਜ਼ਨਮ ਦੇ ਦਿੰਦੀ ਹੈ ਬਹਾਰ ਆ ਕੇ ਡਾਕਟਰ ਨੇ ਦੱਸਿਆ ਕਿ ਬੱਚੀ ਨੇ ਜਨਮ ਲਿਆ ਹੈ " ਜੀਤਾਂ " ਦੇ ਭਾਈ ਭਰਜਾਈ ਬਹੁਤ ਖੁਸ਼ ਹੋਏ , ਜਦ ਉੁਹ ਅੰਦਰ " ਜੀਤਾਂ " ਕੋਲ ਗਏ ਤਾਂ " ਜੀਤਾਂ " ਬੇਹੋਸ ਦੀ ਹਾਲਤ ਵਿੱਚ ਪਈ ਸੀ ਫਿਰ " ਜੀਤਾਂ " ਦੇ ਭਰਾ " ਜਰਨੈਲ " ਨੇ ਡਾਕਟਰ ਨੂੰ ਬੁਲਾਇਆ ਅਤੇ ਜੀਤਾਂ ਵਾਰੇ ਦੱਸਿਆ ।
ਡਾਕਟਰ ਨੇ ਚੈੱਕਅਪ ਕੀਤਾ ਅਤੇ ਅਫਸੋਸੀ ਨਾਲ ਕਹਿਣ ਲੱਗਿਆ ਕਿ ਤੁਹਾਡੀ "" ਜੀਤਾਂ "" ਇਸ ਦੁਨੀਆ ਵਿੱਚ ਨਹੀ ਰਹੀ ਫਿਰ ਭਾਈ ਭਰਜਾਈ ਧਾਹਾਂ ਮਾਰਦੇ ਹੋਏ ਛੋਟੀ ਬੱਚੀ ਨੂੰ ਘਰ ਲੈ ਆਉਂਦੇ ਹਨ ਅਤੇ " ਜੀਤਾਂ "ਦਾ ਰੀਤੀ ਰਵਾਜ਼ਾਂ ਨਾਲ ਸੰਸ਼ਕਾਰ ਕਰ ਦਿੰਦੇ ਹਨ ।
ਉੱਧਰ " ਕਰਮ " ਦੇ ਘਰ ਲੜਕਾ ਪੈਂਦਾ ਹੋ ਜਾਦਾ ਹੈ ਉਹ ਖੁਸ਼ੀ ਵਿੱਚ ਫੁੱਲੇ ਨਹੀ ਸਮਾਂ ਰਹੇ ਸੀ ,, ਉਹਨਾਂ ਨੂੰ ਇਹ ਨਹੀ ਸੀ ਪਤਾ ਕਿ " ਜੀਤਾਂ " ਬੱਚੀ ਨੂੰ ਜਨਮ ਦੇ ਕੇ ਇਸ ਦੁਨੀਆਂ ਤੋਂ ਦੂਰ ਜਾ ਚੁੱਕੀ ਹੈ ।।
ਹੁਣ  " ਰਾਣੀ " ਜਵਾਨ ਹੋ ਚੁੱਕੀ ਸੀ ਕਾਲਜ ਪੜਣ ਜਾਇਆ ਕਰਦੀ ਸੀ " ਰਾਣੀ " ਨੂੰ ਆਪਣੀ ਮਾਂ ਵਾਰੇ ਬਿਲਕੁੱਲ ਵੀ ਪਤਾ ਨਹੀ ਸੀ ਉਹ ਆਪਣੇ ਮਾਮਾ ' ਮਾਮੀ ਨੂੰ ਹੀ ਆਪਣੇ ਮਾਤਾਪਿਤਾ ਸ਼ਮਝ ਰਹੀ ਸੀ ।
ਉੁੱਧਰ " ਕਰਮ "" ਦਾ ਮੁੰਡਾ ਵੀ ਜਵਾਨ ਹੋ ਚੁੱਕਿਆ ਸੀ ਉਹ ਵੀ ਉਸੇ ਕਾਲਜ ਵਿੱਚ ਪੜਣ ਜਾਇਆ ਕਰਦਾ ਸੀ ਹੁਣ " ਕਰਮ " ਦਾ ਮੁੰਡਾ " ਵਿੱਕੀ " ਬੁਰੀ ਸੰਗਤ ਵਿੱਚ ਚੰਗੀ ਤਰ੍ਹਾਂ ਫਸ ਚੁੱਕਿਆ ਸੀ ।
ਰਾਣੀ :- ਕਾਲਜ ਦੀ ਟੌਪਰ ਬਣ ਚੁੱਕੀ ਸੀ ।
ਇੱਕ ਦਿਨ " ਕਰਮ " ਦੇ ਲੜਕੇ " ਵਿੱਕੀ " ਨੂੰ ਪੁਲਿਸ ਨੇ ਰੰਗੇ ਹੱਥੀ ਦੇਸ਼ ਧਰੋਹੀ ਦਾ ਕੰਮ ਕਰਦੇ ਫੜ ਲਿਆਂ ਅਤੇ ਸੰਲਾਖਾਂ ਪਿੱਛੇ ਬੰਦ ਕਰ ਦਿੱਤਾ ਹੁਣ " ਵਿੱਕੀ " ਦਾ ਪਿਤਾ " ਕਰਮ " ਇੱਧਰ ਉੱਧਰ ਭੱਜ ਦੌੜ ਕਰ ਰਿਹਾ ਸੀ " ਵਿੱਕੀ " ਵਰੀ ਕਰਵਾਉਣ ਲਈ ।
ਉੱਧਰ " ਰਾਣੀ " ਸਰਕਾਰੀ ਵਕੀਲ ਬਣ ਚੁੱਕੀ ਸੀ ਇਹ ਗੱਲ ਦਾ ਕਿਸੇ  ਨੂੰ ਪਤਾ ਨਹੀ ਸੀ ।
ਉੱਧਰ " ਵਿੱਕੀ " ਦੇ ਚੱਕਰਾਂ ਵਿੱਚ ਸਾਰੀ ਜਾਈਦਾਦ ਵਿੱਕ ਚੁੱਕੀ ਸੀ ।
" ਕਰਮ " ਦੀ ਸਾਰੀ ਜਾਈਦਾਦ " ਰਾਣੀ " ਖਰੀਦ ਚੁੱਕੀ ਸੀ !
" ਕਰਮ " ਦੀ ਹੁਣ ਕੋਈ ਪੇਸ ਨਹੀ ਚੱਲ ਰਹੀ ਸੀ ਫਿਰ ਇਕ ਦਿਨ ਉੁਸਦਾ ਦੋਸ਼ਤ ਮਿਲਿਆ ਫਿਰ ਦੋਹਨੇ "ਵਕੀਲ ਕੋਲ ਗਏ ਪਰ ਕੋਈ ਗੱਲ ਨਾ ਬਣੀ " ਰਾਣੀ " ਕਹਿ ਰਹੀ ਸੀ ਮੈਂ ਦੇਸ਼ ਧਰੋਹੀ ਨੂੰ ਸ਼ਜਾ ਦਵਾ ਕੇ ਰਹਾਗੀ ਇਹ ਗੱਲ ਸੁਣ ਕੇ " ਕਰਮ " ਰਾਣੀ ਦੇ ਦਫਤਰ ਵਿੱਚੋਂ ਬਹਾਰ ਆਗਿਆ ਫਿਰ " ਕਰਮ " ਦਾ ਦੋਸ਼ਤ " ਰਾਣੀ " ਨੂੰ ਕਹਿਣ ਲੱਗਿਆਂ ਕਿਸਤਰਾਂ ਦਾ ਟਾਈਮ ਆ ਗਿਆ ਹੈ ਇੱਕ ਭੈਣ ਆਪਣੇ ਭਾਈ ਨੂੰ ਸਜ਼ਾ ਦਵਾ ਕੇ ਰਹੇਗੀ ਚਲੋ ਠੀਕ ਹੈ ।
" ਰਾਣੀ " ਆਪਣੇ ਘਰ ਪਹੁੰਚ ਕੇ ਕਹਿਣ ਲੱਗੀ ਮਾਤਾਪਿਤਾ ਨੂੰ ਇੱਕ ਬੰਦਾ ਮੇਰੇ ਦਫਤਰ ਵਿੱਚ ਆਇਆ ਸੀ  ਕੇਸ ਲੜਣ ਲਈ ਮੈਂ ਕਿਹਾ ਮੈ ਸਮਾਜ ਵਿਰੋਧੀਆਂ ਨੂੰ ਸਜ਼ਾ ਦਵਾ ਕੇ ਰਹਾਗੀ । ਜਦ " ਰਾਣੀ " ਨੇ " ਕਰਮ " ਵਿੱਕੀ " ਦਾ ਨਾਮ ਲਿਆ ਤਾਂ " ਰਾਣੀ " ਦੇ ਮਾਮਾ ਮਾਮੀ ਸਾਰੀ ਗੱਲ ਸਮਝ ਚੁੱਕੇ ਸੀ "ਕਰਮ " ਦਾ ਲੜਕਾ ਹੈਂ । ਫਿਰ " ਰਾਣੀ " ਨੇ ਕਿਹਾ ਉਸ ਨਾਲ ਆਏ ਆਦਮੀ ਨੇ ਕਿਹਾ ਕੈਸਾ ਟਾਈਮ ਆ ਗਿਆ ਇੱਕ ਭੈਣ ਆਪਣੇ ਹੀ ਭਾਈ ਨੂੰ ਸਜ਼ਾ ਦਵਾ ਰਹੀ ਹੈ ।
"ਰਾਣੀ " ਦੇ ਜ਼ੋਰ ਪਾਉਣ ਤੇ ਉਸਦੇ ਮਾਮਾ ਮਾਮੀ ਨੇ ਸਾਰੀ ਗੱਲਬਾਤ " ਰਾਣੀ " ਨੂੰ ਦੱਸ ਦਿੱਤੀ ।
" ਰਾਣੀ " ਕਰਮ ਦੇ ਘਰ ਪਹੁੰਚ ਜਾਂਦੀ ਹੈ ਹੁਣ " ਕਰਮ " ਉਸਦੀ ਮਾਂਈ " ਸੰਤੋਂ " ਉਸਦੀ ਬਹੁਤ ਇੱਜ਼ਤ ਕਰਦੇ ਨੇ ਰਾਣੀ ਅੱਗੇ ਹੱਥ ਜੋੜ ਰਹੇ ਨੇ ਤੂੰ ਪੁੱਤਰ ਕਿਵੇਂ ਮਰਜ਼ੀ ਕਰ ਸਾਡੇ ਪੁੱਤਰ " ਵਿੱਕੀ " ਨੂੰ ਵਰੀ ਕਰਵਾ ਦੇ ਸਾਡੀ ਤਾਂ ਸਾਰੀ ਜਾਈਦਾਦ ਵੀ ਵਿੱਕ ਚੁੱਕੀ ਹੈ ।
" ਰਾਣੀ " ਕਰਮ ਨੂੰ ਕਹਿਣ ਲੱਗੀ ਮੈਂ ਤੁਹਾਡੇ ਕੋਲ ਇਸ ਕੰਮ ਵਾਸਤੇ ਨੀ ਆਈ ਮੈਂ ਤਾਂ ਦੇਖਣਾ ਚਹੁੰਦੀ ਸੀ , ਧੀਆਂ ਦੇ ਕਤਲ ਕਰਵਾਉਣ ਵਾਲੇ ਮਹਾਂਪੁਰਸ਼ ਕੌਣ ਨੇ ,ਇੰਨੀ ਗੱਲ ਕਹਿ ਕੇ ਆਪਣੇ ਦਫਤਰ ਪਹੁੰਚ ਗਈ ।ਹਣ ਸਾਰੇ ਇਹ ਗੱਲ ਸੋਚਣ ਲਈ ਮਜ਼ਬੂਰ ਸੀ ਕਿ " ਰਾਣੀ " ਨੇ ਇਹ ਗੱਲ ਕਿਉ ਕਹੀ ਹੁਣ " ਕਰਮ " ਰਾਣੀ " ਦੇ ਦਫਤਰ ਪਹੁੰਚ ਜਾਦਾ ਹੈ " ਰਾਣੀ " ਨੂੰ ਮਿਲਦਾ ਹੈ ਤੇ ਕਹਿਣ ਲੱਗਿਆਂ ਤੂੰ ਸਾਨੂੰ ਕੁੜੀਆਂ ਦੇ ਕਾਤਲ ਵਾਰੇ ਕਿਉ ਗੱਲ ਕਹੀ ਮੈਨੁੰ ਸਮਝ ਨਹੀ ਆਈ ।
" ਰਾਣੀ " ਕਹਿਣ ਲੱਗੀ ਕੋਈ ਗੱਲ ਨੀ ਥੋੜਾ ਸਮਾਂ ਲੱਗੇਗਾ ਮੈਂ ਸਮਝਾ ਦਿਆਗੀ ।
              ਇੱਕ ਦਿਨ " ਰਾਣੀ " ਦੇ ਦੋਸ਼ਤ ਨੇ ਸਾਰੀ ਗੱਲਬਾਤ ਦੱਸ ਦਿੱਤੀ " ਜੋ ਵਕੀਲ ਹੈ ਉਹ ਕਿਸੇ ਦੀ ਲੜਕੀ ਨਹੀ ਬਲ ਕੇ ਉਹ ਤੇਰੀ ਹੀ ਆਪਣੀ ਕੁੜੀ ਹੈਂ ਉਹ ਕਿਸੇ ਹੋਰ ਦੀ ਨੀ " ਜੀਤਾਂ " ਨੇੇ ਜਨਮ ਦਿੱਤਾ ਹੈ , ਉਸਨੂੰ ਨੂੰ ਜਨਮ ਦੇਣ ਤੋਂ ਬਆਦ " ਜੀਤਾਂ " ਇਸ ਦੁਨੀਆਂ ਤੋਂ ਦੂਰ ਜਾ ਚੁੱਕੀ ਹੈ । " ਕਰਮ " ਨੂੰ ਜਦ ਇਸ ਗੱਲ ਦਾ ਪਤਾ ਲੱਗਦਾ ਹੈਂ ਉੁਹ ਹੈਰਾਨ ਹੋ ਜਾਂਦਾ ਹੈਂ ਹੁਣ " ਕਰਮ " ਰਾਣੀ " ਨੂੰ ਮਿਲਣਾ ਚਾਹੁੰਦਾ ਹੈ ਉੱਧਰ " ਰਾਣੀ " ਵਿੱਕੀ " ਦਾ ਕੇਸ ਲੜ ਰਹੀ ਹੁੰਦੀ ਹੈ ।
   ਵਿੱਕੀ  ਨੂੰ ਵਰੀ ਕਰਵਾ ਕੇ ਜਦੋਂ ਬਹਾਰ ਆਉਂਦੀ ਹੈ ਬਹਾਰ " ਵਿੱਕੀ " ਦੀ ਉਡੀਕ ਵਿੱਚ ਪੂਰਾ ਪੀੑਵਾਰ ਖੜਾਂ ਹੁੰਦਾ ਹੈ ।ਉੁਹ ਬਹਾਰ  ਆਉਂਦੀ " ਰਾਣੀ " ਨੂੰ ਮਿਲਦੇ ਹਨ ਅਤੇ ਆਪਣੇ ਸਾਥ ਘਰ ਲੈ ਜਾਂਦੇ ਹਨ ਅਤੇ " ਕਰਮ "ਆਪਣੀ ਧੀ " ਰਾਣੀ " ਤੋਂ ਮੁਆਫ਼ੀ ਮੰਗਦਾ ਹੋਇਆ ਆਪਣੀ ਕੀਤੀ ਹੋਈ ਗਲਤੀ ਦਾ ਅਹਿਸਾਸ ਵੀ ਕਰ ਰਿਹਾ ਸੀ  ਫਿਰ " ਜੀਤਾ ਦੀ ਸੱਸ " ਸੰਤੋਂ " ਕਹਿਣ ਲੱਗੀ ਧੀਏ ਤੇਰੇ ਪਿਤਾ ਦਾ ਕਸੂਰ ਨਹੀ ਹੈ ਧੀਆਂ ਦਾ ਕਾਤਲ ਮੈਂ ਕਰਵਾਉਂਦੀ ਰਹੀ ਹਾ ਅੌਰਤ ਦੀ ਕਾਤਲ ਅੌਰਤ ਹੀ ਹੈ ।
         ਹਾਕਮ ਸਿੰਘ ਮੀਤ :- ਬੌਂਦਲੀ
            " ਮੰਡੀ ਗੋਬਿੰਦਗਡ਼੍ਹ "

Have something to say? Post your comment
Punjabi in Holland
Email : hssandhu8@gmail.com

Total Visits
php and html code counter
Copyright © 2016 Punjabi in Holland. All rights reserved.
Website Designed by Mozart Infotech