Poem

ਪਤਝੜ// ਸੱਤੀ ਅਟਾਲਾਂ ਵਾਲਾ

June 09, 2018 05:25 PM

ਪਤਝੜ


ਭੁੱਲੀਏ ਨਾ ਕਦੇ ਵੀ ਦਿਲੋਂ ਸਤਿਕਾਰੇ ਨੂੰ।
ਠੋਕਰ ਨਾ ਮਾਰੀਏ ਜਾਨ ਤੋਂ ਪਿਆਰੇ ਨੂੰ।
ਕਿਹਨੇ ਕਿੱਥੇ ਕੰਮ ਆਓਣਾ ਪਤਾ ਨਹੀ,
ਨਿੰਦੀਏ ਨਾ ਸਮੁੰਦਰ ਦੇ ਪਾਣੀ ਖਾਰੇ ਨੂੰ।
ਜੁੱਗ ਜੁੱਗ ਵਸੋ ਉੱਚੇ ਮਹਿਲਾਂ ਵਾਲਿਓ,
ਤੀਲੇ 2 ਨਾ ਕਰੀਏ ਗਰੀਬ ਦੇ ਢਾਰੇ ਨੂੰ।
ਦਿਲ 'ਚ ਬੈਠੇ ਲੱਭਦੇ ਰਹੇ ਲੋਕਾਂ ਵਿੱਚੋਂ,
ਛੂਹ ਨਹੀ ਸਕਦਾ ਨੈਣਾਂ ਦੇ ਵਣਜਾਰੇ ਨੂੰ।
ਮੇਰੇ ਹੱਥਾਂ ਤੇ ਚੜੀ ਮਹਿੰਦੀ ਵੀ ਫਿੱਕੀ,
ਦਰਦ ਨਾ ਜਾਣਿਆ ਅੰਬਰੋਂ ਟੁੱਟੇ ਤਾਰੇ ਨੂੰ।
ਕਹਿੰਦੇ ਇਕੱਲਾ 1 ਦੋ ਹੁੰਦੇ ਨੇ ਗਿਆਰਾਂ,
ਕਦੇ ਤਾਂ ਆ ਕੇ ਪੁੱਛ ਹੋਏ ਬੇ ਸਹਾਰੇ ਨੂੰ।
'ਸੱਤੀ' ਅਣਜਾਣ ਤੇਰੇ ਸ਼ਹਿਰ ਦੇ ਰਾਹਾਂ ਤੋਂ,
ਪਤਝੜ ਨੇ ਘੇਰਿਆ ਕਰਮਾਂ ਦੇ ਮਾਰੇ ਨੂੰ।
  ਸੱਤੀ ਅਟਾਲਾਂ ਵਾਲਾ
 (ਹੁਣ ਦੁਬਈ) (ਵਟਸਅਪ ਨੰ: 971544713889)

Have something to say? Post your comment