Poem

ਹੁਣ ਤੱਕ//ਹੀਰਾ ਸਿੰਘ ਤੂਤ

June 12, 2018 06:26 PM

ੲਿੱਕ ਫੁੱਲ
ਕਿਤੇ ਸੀ ਖਿਲਿਅਾ
ਤੇ ੲਿਕ ਫੁੱਲ
ਕਿਤੇ ਹੋਰ ਸੀ ਖਿਲਿਅਾ
ਨਜ਼ਰਾਂ ਦੀ ਛੋਹੀਂ ਯਾਰੋ
ਫਿਰ ਦਿਲ ਦੋਹਾਂ ਦਾ ਮਿਲਿਅਾ

ਕੁਝ ਕੁ ਵਾਰੀ ੳੁਹ
ਦਿਨੇ ਸੀ ਮਿਲਿਅਾ
ੲਿਕ-ਦੁੱਕ ਵਾਰ ਸੀ
ਓਹ ਰਾਤੀਂ ਮਿਲਿਅਾ
ਕੁਝ ਸਾਲ ਬਾਅਦ ਦੋਹਾਂ ਨੂੰ
ੲਿੱਕ-ਦੂਜੇ ਨਾ ਹੋੲੇ ਗਿਲ਼ੇ ਅਾ

ਫਿਰ ਕੁਝ ਚਿਰ ਹੋੲਿਅਾਂ
ਦੋਹਾਂ ਦੇ ਪਿਅਾਰ ਦੇ ਚਰਚੇ
ਬਾਗ-ਬਗੀਚਿੳੁਂ
ਬਾਹਰ ਫਿਰੇ ਅਾ
ਦੋਹਾਂ ਦੀ ਖੁਸ਼ਬੋਅ ਦੇ ਯਾਰੋ
ਗਾਲੜ੍ਹ ਪਟਵਾਰੀ ਨੂੰ ਗਿਲ਼ੇ ਅਾ

ਫਿਰ ੳੁਨ੍ਹਾਂ ਫੁੱਲਾਂ ਦੇ ਮਾਪੇ
ਅਾਪਸ ਵਿੱਚ ਦੀ
ਕੲੀ ਵਾਰ ਭਿੜੇ ਅਾ
ਨਰ ਫੁੱਲ ੳੁਦੋਂ ਦੇ ਕੁਮਲਾੲੇ
ਜਦ ਮਾਦਾ ਫੁੱਲਾਂ ਦੇ ਡੋਲ੍ਹੇ
ਯਾਰੋ ਘਰ ਕਿਸੇ ਹੋਰ ਤੁਰੇ ਅਾ

ੳੁਹ ਫੁੱਲ ਵੀ ਮੁਰਝਾੲਿਅਾ
ਜੋ ਕਦੇ ਕਿਤੇ ਸੀ ਖਿਲ਼ਿਅਾ
ੳੁਹ ਵੀ ਫੁੱਲ ਮੁਰਝਾੲਿਅਾ
ਜੋ ਕਦੇ ਕਿਤੇ ਸੀ ਮਿਲਿਅਾ
ਦੋਹਾਂ ਨੂੰ ਹੁਣ ਤੱਕ ਹੈ ਝੋਰ੍ਹਾ
ਪਿਅਾਰ'ਚ ਦੱਸੋ ਕੀ ਹੈ ਮਿਲਿਅਾ?

.......ਹੀਰਾ ਸਿੰਘ ਤੂਤ
ਮੋਬ.98724-55994

Have something to say? Post your comment