News

ਭਾਰਤ ਦਾ ਫਿਰਕੂ ਅਦਾਲਤੀ ਢਾਚਾ ਅਤੇ ਪ੍ਰਸਾਸ਼ਨ ਖਾਲਿਸਤਾਨ ਦੇ ਸੰਘਰਸ਼ ਨੂੰ ਰੋਕ ਨਹੀਂ ਸਕਦੇ-ਡੱਲੇਵਾਲ

June 17, 2018 05:03 PM
General

ਭਾਰਤ ਦਾ ਫਿਰਕੂ ਅਦਾਲਤੀ ਢਾਚਾ ਅਤੇ ਪ੍ਰਸਾਸ਼ਨ ਖਾਲਿਸਤਾਨ ਦੇ ਸੰਘਰਸ਼ ਨੂੰ ਰੋਕ ਨਹੀਂ ਸਕਦੇ-ਡੱਲੇਵਾਲ

" ਅਕਾਲ ਤਖਤ ਦੇ ਜਥੇਦਾਰ ਧਿਆਨ ਸਿੰਘ ਮੰਡ ਅਤੇ ਉਹਨਾਂ ਦੇ ਪਰਿਵਾਰ ਦਾ ਕੁਰਬਾਨੀਆਂ ਭਰਿਆ ਪਿਛੋਕੜ ਹੈ "

ਲੰਡਨ- ਭਾਰਤ ਦਾ ਅਦਾਲਤੀ ਢਾਂਚਾ ਪੂਰੀ ਤਰਾਂ ਭਗਵੇਂ ਰੰਗ ਵਿੱਚ ਰੰਗਿਆ ਜਾ ਚੁੱਕਾ ਹੈ ।ਸਿੱਖਾਂ ਸਮੇਤ ਭਾਰਤ ਦੀਆਂ ਵਸਨੀਕ ਘੱਟ ਗਿਣਤੀ ਕੌਮਾਂ ਨੂੰ ਦੁਬੇਲ ਅਤੇ ਗੁਲਾਮ ਬਣਾ ਕੇ ਰੱਖਣ ਲਈ ਹਿੰਦੂਤਵੀ ਲਾਬੀ ਦੇ ਕੁਹਾੜਾ ਦਾ ਦਸਤਾ ਬਣਨ ਤੋਂ ਵੀ ਗੁਰੇਜ਼ ਨਹੀਂ ਕਰ ਰਿਹਾ । ਇਸ ਦੀ ਸਿੱਖਾਂ ਸਮੇਤ ਘੱਟ ਗਿਣੀਆਂ ਪ੍ਰਤੀ ਸੋਚ ਹਮੇਸ਼ਾਂ ਹੀ ਪੱਖਪਾਤੀ ਰਹੀ ਹੈ ਅਤੇ ਅਜਾਦਾਨਾ ਜਾਂ ਨਿਰਪੱਖ ਹੋਣ ਦਾ ਕਦੇ ਵੀ ਸਬੂਤ ਨਹੀਂ ਮਿਲਦਾ ।ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਹੁਣ ੁਤਾਜਾ ਫੈਂਸੇ ਵਿੱਚ ਖਾਲਿਸਤਾਨ ਦੀ ਅਵਾਜ਼ ਬੁਲੰਦ ਕਰਨ ਨੂੰ ਦੇਸ਼ ਧ੍ਰੋਹ ਆਖਿਆ ਹੈ ਜੋ ਕਿ ਭਾਰਤੀ ਨਿਆਂਇਕ ਸਿਸਟਮ ਦੇ ਮੱਥੇ ਤੇ ਕਲੰਕ ਦੀ ਨਿਆਈਂ ਹੈ ।ਅਗਰ ਹਿੰਦੂ ,ਹਿੰਦੀ ,ਹਿੰਦੋਸਤਾਨ ਦਾ ਨਾਹਰਾ ਲਗਾਉਣਾ ਜਾਂ ਭਾਰਤ ਨੂੰ ਹਿੰਦੂ ਰਾਸ਼ਟਰ ਬਣਾਉਣ ਦੇ ਨਾਹਰੇ ਲਗਾਉਣੇ ਅਤੇ ਇਸ ਲਈ ਅਮਲ ਕਰਕੇ ਦੇਸ਼ ਧ੍ਰੋਹ ਨਹੀਂ ਤਾਂ ਖਾਲਿਸਤਾਨੀ ਹੋਣਾ ਦੇਸ਼ ਧ੍ਰੋਹ ਕਿਵੇਂ ਹੈ ? ਕਾਰਨ ਇੱਕ ਹੀ ਹੈ ਕਿ ਭਾਰਤ ਹਿੰਦੂ ਬਹੁਗਿਣਤੀ ਵਾਲਾ ਦੇਸ਼ ਹੈ ,ਜਿੱਥੇ ਸਿੱਖਾਂ ਦੀਆਂ ਨੱਬੇ ਫਸਿਦੀ ਤੋਂ ਵੱਧ ਕੁਰਬਾਨੀਆਂ ਨਾਲ ਪ੍ਰਾਪਤ ਹੋਈ ਅਜਾਦੀ ਕੇਵਲ ਹਿੰਦੂਆਂ ਨੂੰ ਹੈ ਅਤੇ ਬਾਕੀ ਘੱਟ ਗਿਣਤੀਆਂ ਗੁਲਾਮ ਹਨ । ਜਦਕਿ ਦੂਜੇ ਪਾਸੇ ਬਰਤਾਨੀਆਂ ਦਾ ਨਿਆਂਇਕ ਸਿਸਟਮ ਨੇ ਦੇਸ਼ ਦੀ ਸਰਕਾਰ ਦੇ ਉਲਟ ਅਤੇ ਨਿਰਪੱਖਤਾ ਭਰਪੂਰ ਫੈਂਸਲਾ ਦਿੰਦਿਆ ਜੂਨ 1984 ਦੇ ਖੁਨੀ ਘੱਲੂਘਾਰੇ ਵਿੱਚ ਬਰਤਾਨਵੀ ਸਰਕਾਰ ਦੇ ਨਿਭਾਏ ਰੋਲ ਸਬੰਧੀ ਫਾਈਲਾਂ ਨੂੰ ਜਨਤਕ ਕਰਨ ਦੇ ਹੁਕਮ ਸੁਣਾਏ ਹਨ ਜੋ ਕਿ ਬਹੁਤ ਹੀ ਸ਼æਲਾਘਾਯੋਗ ਅਤੇ ਨਿਰਪੱਖਤਾ ਵਾਲਾ ਫੈਂਸਲਾ ਹੈ ।ਇਸ ਨਾਲ ਸਿੱਖ ਤਵਾਰੀਖ ਵਿੱਚ ਜੂਨ 1984 ਦੇ ਖੂਨੀ ਘੱਲੂਘਾਰੇ ਵਿੱਚ ਬਰਤਾਨਵੀ ਸਰਕਾਰ ਦਾ ਰੋਲ ਬੇਪਰਦ ਹੋ ਸਕੇਗਾ । ਯੁਨਾਈਟਿਡ ਖਾਲਸਾ ਦਲ ਯੂ,ਕੇ ਦੇ ਜਨਰਲ ਸਕੱਤਰ ਭਾਈ ਲਵਸ਼ਿੰਦਰ ਸਿੰਘ ਡੱਲੇਵਾਲ ਵਲੋਂ ਜਾਰੀ ਪ੍ਰੈੱਸ ਬਿਆਨ ਵਿੱਚ ਖਾਲਿਸਤਾਨ ਦੇ ਸੰਘਰਸ਼ ਲਈ ਆਖਰੀ ਸਾਹ ਤੱਕ ਯਤਨ ਜਾਰੀ ਰੱਖਣ ਦਾ ਅਹਿਦ ਦੁਹਰਾਇਆ ਹੈ । ਪੰਜਾਬ ਪੁਲਿਸ ਜਾਂ ਦਿੱਲੀ ਪੁਲਿਸ ਦੀਆਂ ਕੋਝੀਆਂ ਚਾਲਾਂ ਖਾਲਿਸਤਾਨ ਦੇ ਸੰਘਰਸ਼ ਤੋਂ ਥਿੜਕਾ ਨਹੀਂ ਸਕਣਗੀਆਂ ਕਿਉਂ ਇਸ ਸੰਘਰਸ਼ ਵਿੱਚ ਸ਼ਮੂਲੀਅਤ ਵੀਹਵੀਂ ਸਦ ਦੇ ਮਹਾਨ ਸ਼ਹੀਦ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੀ ਪ੍ਰੇਰਨਾ ਨਾਲ 36 ਸਾਲ ਪਹਿਲਾਂ ਕੀਤੀ ਸੀ । ਯੁਨਾਈਟਿਡ ਖਾਲਸਾ ਦਲ ਯੂ,ਕੇ ਵਲੋਂ ਸਮੂਹ ਸਿੱਖ ਜਗਤ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਭਾਈ ਧਿਆਨ ਸਿੰਘ ਮੰਡ ਦਾ ਸਾਥ ਦੇਣ ਦੀ ਸਨਿਮਰ ਅਪੀਲ ਕੀਤੀ ਗਈ ਹੈ । ਜਥੇਦਾਰ ਧਿਆਨ ਸਿੰਘ ਮੰਡ ਦਾ ਆਪਣਾ ਜੀਵਨ ਉੱਚਾ ਸੁੱਚਾ ਅਤੇ ੁਕੁਰਬਾਨੀ ਭਰਿਆ ਹੈ ਉੱਥੇ ਉਹਨਾਂ ਦੇ ਤਿੰਨ ਭਰਾ ਖਾਲਿਸਤਾਨ ਦੀ ਜੰਗੇ ਅਜਾਦੀ ਦੌਰਾਨ ਸ਼ਹੀਦ ਹੋ ਚੁੱਕੇ ਹਨ ।

Have something to say? Post your comment