25

September 2018
ਆਲ ਇੰਡੀਆ ਰੇਡੀਓ ਵੱਲੋਂ ਅੰਮ੍ਰਿਤਸਰ ਤੋਂ ਨਵੇਂ ਐਫ ਐਮ ਚੈਨਲ 'ਦੇਸ਼ ਪੰਜਾਬ' ਦੀ ਸ਼ੁਰੂਆਤਸਾਡੇ ਹੱਕ //ਹੀਰਾ ਸਿੰਘ ਤੂਤਪਾਲੀਸਿਸਟਿਕ ਓਵਰੀ ਸਿੰਡਰੋਮ ਜਾਂ ਪਾਲੀਸਿਸਟਿਕ ਓਵੇਰੀਅਨ ਡਿਸੀਜ਼ //ਕਿਰਨਪ੍ਰੀਤ ਕੌਰਸ਼ਹੀਦ ਭਾਈ ਬਚਿੱਤਰ ਸਿੰਘ ਜੀ ਦਾ ਜਨਮ ਗੁਰੂ ਘਰ ਦੇ ਮਹਾਨ ਸ਼ਹੀਦ ਅਤੇ ਵਿਦਵਾਨਯੂ,ਕੇ ਵਿੱਚ ਸਿੱਖਾਂ ਦੇ ਘਰਾਂ ਤੇ ਛਾਪੇਮਾਰੀ ਲਈ ਭਾਰਤ ਸਰਕਾਰ ਦਾ ਝੂਠਾ ਪ੍ਰਾਪੇਗੰਡਾ ਜਿੰਮੇਵਾਰ -ਯੁਨਾਈਟਿਡ ਖਾਲਸਾ ਦਲ ਪੋਲਿੰਗ ਬੂਥ ਤੇ ਵੋਟਰ //ਪੋਲਿੰਗ ਬੂਥ ਤੇ ਵੋਟਰ ਕੈਮਰੇ ਦੀ ਅੱਖ ਨਾਲ ਤਸਵੀਰਾਂ ਵਿੱਚ ਜਾਨ ਪਾਉਂਦਾ “ਪ੍ਰਤਾਪ ਸਿੰਘ ਹੀਰਾ“ਬਲਾਕ ਸ਼ਾਹਕੋਟ ’ਚ ਬਲਾਕ ਸੰਮਤੀ ਅਤੇ ਜਿਲ੍ਹਾਂ ਪ੍ਰੀਸ਼ਦ ਚੋਣਾਂ ਅਮਨ-ਅਮਾਨ ਨਾਲ ਚੜ੍ਹੀਆ ਨੇਪੜੇਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਅੰਤਰ-ਰਾਸ਼ਟਰੀ ਹਵਾਈ ਅੱਡੇ ਤੋਂ ਨਵੀਆਂ ਉਡਾਣਾਂਐਮੀ ਵਿਰਕ ਤੇ ਸਰਗੁਣ ਮਹਿਤਾ ਦੀ ਜੋੜੀ ਚਮਕਾਏਗੀ 'ਕਿਸਮਤ'//ਲੇਖਕ-ਹਰਜਿੰਦਰ ਿਸੰਘ ਜਵੰਦਾ
Poem

“ਹਾੲਿ ਚਿੱਟਾ“//ਜਸਵੀਰ ਸ਼ਰਮਾ ਦੱਦਾਹੂਰ

July 06, 2018 05:49 PM
ਜਸਵੀਰ ਸ਼ਰਮਾ ਦੱਦਾਹੂਰ

“ਹਾੲਿ ਚਿੱਟਾ“

ਜਾਨ  ਤੋਂ  ਹੱਥ ਹੀ  ਧੋਂ ਦੇ,
ਨਾ ਟੁੱਟੇ ਗੋਡੇ ਗਿੱਟੇ ਦੀਆਂ!
ਕੈਪਟਨ ਸਾਹਿਬ ਦੇ ਰਾਜ ਚ,
ਗੱਲਾਂ   ਹੋਵਣ   ਚਿੱਟੇ ਦੀਆਂ!

ਗੁੱਟਕਾ ਸਾਹਿਬ ਮੱਥੇ ਨਾਲ ਲਾਕੇ,
ਸੀ  ਸਹੁੰ   ਖਾਧੀ   ਗੁਰਬਾਣੀ  ਦੀ!
ਪਰ   ਹੁਣ  ਸੁਲਝਾੲੀ  ਜਾਂਦੀ  ਨਾ,
ਗੲੀ  ੳੁੱਲਝ  ਜੋ   ਤਾਣੀ  ਜੀ!
ਲਸਰਾਂ ਬਣਦੀਆਂ ਜਾਣ ਜੋ,
ਬੀਜੀਆਂ ਫਸਲਾਂ ਛਿੱਟੇ ਦੀਆਂ,,,ਕੈਪਟਨ,,,,

ਵੱਡੇ ਦਾਅਵੇ ਕੀਤੇ ਸੀ ਜੋ,
ਹੁਣ ਕਿੳੁਂ ਨਿਭਾੳੁਂਦੇ ਨਹੀਂ!
ਸਮਗਲਰ ਐਸੇ ਪਾਲੇ,
ਜੋ ਹੁਣ ਕਾਬੂ ਆੳੁਂਦੇ ਨਹੀਂ!
ਲੈਕੇ ਬਹਿਗੀਆਂ ਕਸਮਾਂ,
ਝੂਠੀ ਸਹੁੰ ਦੇ ਸਿੱਟੇ ਦੀਆਂ,,,,,ਕੈਪਟਨ,,,

ੲਿਸ ਚਿੱਟੇ ਨਾਲ ਘਰ ੨ ਦੇ ਵਿਚ,
ਸੱਥਰ   ਵਿਛ  ਗੲੇ   ਨੇ!
ਹੁਣ  ਕਦੇ ਬਿਆਨ ਨਾ ਆੲਿਆ,
ਤੁਹਾਡੇ ਬੁਲ• ਹੀ ਸਿਲ ਗੲੇ ਨੇ!
ਕੀ ਕਰਨਗੀਆਂ ਪੁੜੀਆਂ,
ਦਿਤੇ ਪੈਗਾਮ ਜੋ ਮਿੱਠੇ ਦੀਆਂ,,,,,ਕੈਪਟਨ,,,,,

ਦਿਨੋ ਦਿਨ ਤਰਸਯੋਗ ਹਾਲਾਤ,
ਪੰਜਾਬ  ਦੇ  ਹੋੲੀ  ਜਾਂਦੇ  ਨੇ!
ਪੰਜਾਬ ਵਾਸੀ ਤਾਂ ਮਾਰ,
ਦੁਹੱਥੜ   ਰੋੲੀ   ਜਾਂਦੇ ਨੇ!
ਕੋੲੀ ਲਾਭ ਨਹੀਂ ਸੱਪ ਲੰਘੇ ਤੋਂ,
ਲੀਹ  ਨੂੰ  ਪਿੱਟੇ ਦੀਆਂ,,,,,ਕੈਪਟਨ,,,,,,

ਸਮਾਂ ਰਹਿੰਦਿਆਂ ਬਚਾ ਲਵੋ,
ਹੁੰਦੀ ਪੰਜਾਬ ਦੀ ਹਾਨੀ ਨੂੰ!
ਬਰਦਾਸ਼ਤ ਕਰਨਾ ਔਖਾ ਹੈ,
ਜੀ ਤੁਹਾਡੀ ਮਨਮਾਨੀ ਨੂੰ!
ਦੱਦਾਹੂਰੀੲੇ ਗੱਲਾਂ ਕੀਤੀਆਂ,
ਸੱਭ ਕੁੱਝ ਅੱਖੀਂ ਡਿੱਠੇ ਦੀਆਂ,,,,,ਕੈਪਟਨ,,,,

ਜਸਵੀਰ ਸ਼ਰਮਾ ਦੱਦਾਹੂਰ
ਸ਼੍ਰੀ ਮੁਕਤਸਰ ਸਾਹਿਬ

Have something to say? Post your comment
Punjabi in Holland
Email : hssandhu8@gmail.com

Total Visits
php and html code counter
Copyright © 2016 Punjabi in Holland. All rights reserved.
Website Designed by Mozart Infotech