Poem

ਗੀਤ// ਨਿਰਮਲ ਕੌਰ ਕੋਟਲਾ

July 06, 2018 05:57 PM
General

ਰਾਤੀਂ ਸਹੁੰ ਖਾ ਕੇ ਸੌਣਾ,
ਛੱਡ ਦੇਣਾ ਪਲੜਾ ਤੇਰਾ।
ਟੋਟੇ ਕਰ ਦਿਲ ਦੇ ਕੱਠੇ,
ਚੜੇ ਦਿਨ ਮੁੱਖ ਤੱਕਣਾ ਤੇਰਾ।
ਰਾਜੀ ਹਾ ਰਜਾ ਚ ਤੇਰੀ,
ਚੰਨਾ ਮੁੱਖ ਮੋੜੀ ਨਾ ।
ਕਲੀਆਂ ਤੋ ਸੋਹਲ ਦਿਲ ਸਾਡਾ
ਵੇਖੀ ਕਿਤੇ ਤੋੜੀ ਨਾ ।
ਕਲੀਆਂ ਤੋ ......... 

ਵਾਅ ਤੇਰੀ ਠੰਡੜੀ ਆਞੇ,
ਸੁੱਖਾਂ ਅਸੀ ਸੁੱਖ ਦੇ ਰਹੀਏ।
ਹਿਜਰਾਂ ਦੇ ਮਾਰੇ ਅੜਿਆ,
ਭਾਵੇ ਅਸੀ ਧੁੱਖਦੇ ਰਹੀਏ ।
ਖੜੇ ਹਾ ਬਣ ਸੁਆਲੀ ,
ਆਸ ਕਿਤੇ ਤੋੜੀ ਨਾ।
ਕਲੀਆਂ ਤੋ ਸੋਹਲ ਦਿਲ ਸਾਡਾ,
ਵੇਖੀ ਕਿਤੇ ਤੋੜੀ ਨਾ।
ਕਲੀਆਂ ਤੋ .......

ਖੋਹਲ ਦੇ ਪੈਰੀਂ ਬੇੜੀਆਂ,
ਕਰਾ ਮੈ ਦੂਰ ਹਨੇਰੇ।
ਖੰਭ ਖੋਹਲਣ ਦੀ ਹਾਮੀ ਭਰਦੇ,
ਲੈ ਆਵਾਂ ਮੈ ਸੁਰਖ ਸਵੇਰੇ।
ਰੀਝਾਂ ਨੇ ਗੁੰਦੀਆਂ ਸੱਜਣਾ,
ਖਾਲੀ ਹੱਥ ਮੋੜੀ ਨਾ।
ਕਲੀਆਂ ਤੋ ਸੋਹਲ ਦਿਲ ਸਾਡਾ,
ਞੇਖੀ ਕਿਤੇ ਤੋੜੀ ਨਾ।
ਕਲੀਆਂ ਤੋਂ.....

ਮਿਠੜੇ ਤੇਰੇ ਬੋਲ ਸੁਣਨ ਨੂੰ,
ਤਰਸੇ ਰੂਹ ਮੇਰੀ,
ਚੱਤੋ ਪਹਿਰ ਰਵੇ ਵਿਸ ਘੋਲਦਾ,
ਘੂਰੀ ਨਾ ਲੱਥਦੀ ਤੇਰੀ,
ਕਰ ਲੈ ਤੂੰ ਰਾਜੀ ਨਾਵਾ,
ਆਖਾ ਤੂੰ ਮੋੜੀ ਨਾ।
ਕਲੀਆਂ ਤੋ ਸੋਹਲ ਦਿਲ ਸਾਡਾ,
ਵੇਖੀ ਕਿਤੇ ਤੋੜੀ ਨਾ।
ਕਲੀਆਂ ਤੌ .......

ਜਨਮਾਂ ਜਨਮਾਂ ਦਾ ਅੜਿਆ
ਰਿਸ਼ਤਾ ਇਹ ਤੇਰਾ ਮੇਰਾ।
ਸਹੁੰ ਖਾ ਕੇ ਤੋੜਨ ਦਾ ਵੇ,
ਵੱਡੜਾ ਕਰੇ ਨਿਰਮਲ ਜੇਰਾ।
ਪ੍ਰੀਤਾਂ ਸੰਗ ਨਿਭਜੇ ਸਾਡੀ,
ਹੋਰਾਂ ਸੰਗ ਜੋੜੀ ਨਾ
ਕਲੀਆਂ ਤੋ ਸੋਹਲ ਦਿਲ ਸਾਡਾ
ਵੇਖੀ ਕਿਤੇ ਤੋੜੀ ਨਾ।
ਕਲੀਆਂ ਤੋਂ .......
     
          ਨਿਰਮਲ ਕੌਰ ਕੋਟਲਾ

Have something to say? Post your comment