News

ਨਸ਼ੇ ਦੇ ਕਾਰਣ ਹੋਣ ਵਾਲੀ ਮੌਤ ਦਾ ਜਿੰਮੇਵਾਰ ਨਸ਼ਾ ਤਸਕਰ ਹੋਵੇਗਾ :ਐਸ ਐਸ ਪੀ ।

July 07, 2018 05:57 PM
General

ਨਸ਼ੇ ਦੇ ਕਾਰਣ ਹੋਣ ਵਾਲੀ ਮੌਤ ਦਾ ਜਿੰਮੇਵਾਰ ਨਸ਼ਾ ਤਸਕਰ ਹੋਵੇਗਾ :ਐਸ ਐਸ ਪੀ ।


ਜੰਡਿਆਲਾ ਗੁਰੂ ਕੁਲਜੀਤ ਸਿੰਘ
ਅੱਜ ਜੰਡਿਆਲਾ ਗੁਰੂ ਨਗਰ ਕੌਂਸਲ  ਜੰਡਿਆਲਾ ਗੁਰੂ ਦੇ ਦਫਤਰ  ਵਿੱਚ ਦਿਨ ਬ ਦਿਨ ਵੱਧ ਰਹੇ ਨਸ਼ੇ ਦੇ ਕਾਰੋਬਾਰ ਤੇ ਪੂਰੀ ਤਰ੍ਹਾਂ ਰੋਕ ਲਗਾਉਣ ਲਈ ਇੱਕ ਵਿਸ਼ੇਸ਼ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ । ਇਸ ਵਿੱਚ ਵਿਸ਼ੇਸ਼ ਤੌਰ ਤੇ ਹਲਕਾ ਵਿਧਾਇਕ ਸੁਖਵਿੰਦਰ ਸਿੰਘ ਸਿੰਘ ਡੈਨੀ ,ਐਸ ਐਸ ਪੀ ਦਿਹਾਤੀ ਪਰਮਪਾਲ ਸਿੰਘ ,ਡੀ ਸੀ ਕਮਲਦੀਪ ਸਿੰਘ ਸੰਘਾ ,ਸ਼ਾਮਿਲ ਹੋਏ ।ਇਸ ਮੌਕੇ ਤੇ ਵੱਖ ਵੱਖ ਲੋਕਾਂ ਨੇ ਬੋਲਦਿਆਂ ਕਿਹਾ ਕਿ ਨਸ਼ੇ ਨੂੰ ਠੱਲ ਪੂਰੀ ਤਰ੍ਹਾਂ ਪਾਉਣ ਲਈ ਸਖਤ ਕਦਮ ਉਠਾਣੇ ਚਾਹੀਦੇ ਹਨ।ਮਿਸਾਲ ਦੇ ਤੌਰ ਤੇ ਅਗਰ ਕੋਈ ਨਸ਼ਾ ਤਸਕਰ ਫੜਿਆ ਜਾਂਦਾ ਹੈ ਤਾਂ ਉਸਨੂੰ ਛੁਡਾਉਣ ਲਈ ਲੋਕਾਂ ਨੂੰ ਉਸਦੇ ਪਿੱਛੇ ਨਹੀਂ ਜਾਣਾ ਚਾਹੀਦਾ ।ਅਗਰ ਲੋਕ ਅਜਿਹਾ ਕਰਨਾ ਛੱਡ ਦੇਣ ਤਾਂ ਕਾਫੀ ਹਦ ਨਸ਼ੇ ਤੇ ਕਾਬੂ ਪਾਇਆ ਜਾ ਸਕਦਾ ਹੈ ।ਇਸ ਮੌਕੇ ਐਸ ਐਸ ਪੀ ਦਿਹਾਤੀ ਪਰਮਪਾਲ ਸਿੰਘ ਨੇ ਕਿਹਾ ਕਿ ਅਗਰ ਕਿਸੇ ਨਸ਼ੇੜੀ ਦੀ ਮੌਤ ਹੋ ਜਾਂਦੀ ਹੈ ਅਤੇ ਉਸਦੇ ਪਰਿਵਾਰ ਵਾਲੇ ਨਸ਼ਾ ਤਸਕਰ ਦੇ ਖਿਲਾਫ ਬਿਆਨ ਦੇ ਦੇਂਦੇ ਹਨ ਤਾਂ ਤਸਕਰ ਖਿਲਾਫ ਕਤਲ ਦਾ ਪਰਚਾ ਦਰਜ ਹੋਵੇਗਾ।
ਲੇਕਿਨ ਦੂਜੇ ਪਾਸੇ ਨਸ਼ਾ ਤਸਕਰਾਂ ਦੀ ਆਮਦਨ ਦੀ ਗੱਲ ਕਰੀਏ ਤਾਂ ਉਹ ਬੇਤਹਾਸ਼ਾ ਨਜ਼ਰ ਆਉਂਦੀ ਹੈ ।ਇਹ ਗੱਲ ਸਰਕਾਰ ਦੇ ਖੁਫੀਆ ਵਿਭਾਗ  ਅਤੇ ਪੁਲਿਸ ਵਿਭਾਗ ਤੋਂ ਵੀ ਛੁਪੀ ਨਹੀਂ ਹੈ ।ਜੇਕਰ ਜੰਡਿਆਲਾ ਗੁਰੂ ਦੀ ਗੱਲ  ਕਰੀਏ ਤਾਂ ਇੱਥੇ ਬਹੁਤ ਸਾਰੇ ਅਜਿਹੇ ਨਸ਼ਾ ਤਸਕਰ ਸਨ ਜੋ ਇਹ ਕੰਮ ਕਰਣ ਤੋਂ ਪਹਿਲਾਂ ਆਰਥਿਕ ਪੱਖੋਂ ਮਜਬੂਤ ਨਹੀਂ ਸਨ ।ਜੇਕਰ ਡੂੰਘਾਈ  ਨਾਲ ਜਾਂਚ ਕੀਤੀ ਜਾਵੇ ਤਾਂ ਇਹ ਬਹੁਤ ਵੱਡੇ ਖੁਲਾਸੇ ਹੋ ਸਕਦੇ ਹਨ ਕਿਉਂਕਿ ਕਿ ਕੁੱਝ ਸਾਲ ਪਹਿਲਾਂ ਜਿਨ੍ਹਾਂ ਕੋਲ ਮੋਟਰਸਾਈਕਲ ਨਹੀਂ ਸਨ ਅੱਜ ਕਰੋੜਾਂ ਦੀ ਪ੍ਰਾਪਰਟੀ ਦੇ ਨਾਲ ਨਾਲ ਲਗਜ਼ਰੀ ਗੱਡੀਆਂ ਲਈ ਫਿਰਦੇ ਹਨ ।ਬਾਵਜੂਦ ਇਸਦੇ ਸਰਕਾਰ ਇਸ ਪਾਸੇ ਵੱਲ ਮੂੰਹ ਵੱਟੀ ਬੈਠੀ ਹੈ ।ਸੋ ਇਸ ਲਈ ਨਸ਼ੇ ਨੂੰ ਕਾਬੂ ਕਰਣ  ਲਈ ਸਰਕਾਰ ਨੂੰ ਬਿਆਨਬਾਜ਼ੀ ਤੋਂ ਉੱਠ ਕੇ ਅਮਲੀ ਰੂਪ ਵਿੱਚ ਕਾਰਵਾਈ ਕਰਨ ਦੀ ਲੋੜ ਹੈ ।ਇਸ ਮੌਕੇ ਡੀ ਐਸ ਪੀ ਗੁਰਪ੍ਰਤਾਪ ਸਿੰਘ ਸਹੋਤਾ ,ਚੌਕੀ ਇੰਚਾਰਜ ਜੰਡਿਆਲਾ ਗੁਰੂ ਲਖਬੀਰ ਸਿੰਘ ,ਏ ਐਸ ਆਈ ਤਰਸੇਮ ਸਿੰਘ ,ਨਗਰ ਕੌਂਸਲ ਪ੍ਰਧਾਨ ਮਮਤਾ ਰਾਣੀ ,ਅਮਰਜੀਤ ਸਿੰਘ ,ਸਾਬਕਾ ਪ੍ਰਧਾਨ ਨਗਰ ਕੌਂਸਲ ਰਾਜਕੁਮਾਰ ਮਲਹੋਤਰਾ ,ਰਣਧੀਰ ਸਿੰਘ ਧੀਰਾ ,ਕੁਲਵਿੰਦਰ ਸਿੰਘ ਕਿੰਦਾ ,ਪ੍ਰਿੰਸ ਪਾਸੀ , ਹੈਪੀ ਐਮ ਸੀ ,ਅਤੇ ਹੋਰ ਬਹੁਤ ਸਾਰੇ ਹਾਜਿਰ ਸਨ

Have something to say? Post your comment