Poem

ਨਸ਼ੇ ਤਿਆਗੋ //ਪ੍ਰਿੰਸ ਅਰੋੜਾ

July 07, 2018 06:20 PM
General

ਨਸ਼ੇ ਤਿਆਗੋ

ਬਚਪਨ ਦੇ ਵਿੱਚ ਤੈਨੂੰ ਬਾਪੂ ਨੇ,
ਮੌਜਾਂ ਬਹੁਤ ਕਰਾਈਆਂ।
ਤੇਰੀਆਂ ਰੀਝਾਂ ਪੂਰੀਆਂ ਕਰਨ ਲਈ,
ਆਪਣੀਆਂ ਦਿਲ ਵਿੱਚ ਉਸਨੇ ਦਬਾਈਆਂ।
ਨਸ਼ੇ ਦੀ ਲੋਰ ਵਿੱਚ ਆ ਕੇ ਪਰਦੇ ਘਰ ਦੇ ਖੋਲੀ ਜਾਨੇ ਓ,
ਰੱਬ ਵਰਗੇ ਮਾਪਿਆਂ ਨੂੰ ਕਿਉਂ ਪੁੱਠਾ ਸਿੱਧਾ ਬੋਲੀ ਜਾਨੇ ਓ?

ਡਿਗਰੀ ਤੈਨੂੰ ਕਰਵਾਉਣ ਲਈ,
ਲੱਖਾਂ ਰੁਪਏ ਬਾਪੂ ਨੇ ਲਗਾਤੇ।
ਇੱਕ ਬੋਲ ਤੇ ਤੇਰੇ ਉਸਨੇ,
ਸ਼ੋਂਕ ਸਾਰੇ ਸੀ ਤੇਰੇ ਪੁਗਾਤੇ।
ਲਾ ਕੇ ਨਸ਼ੇ ਦੇ ਟੀਕੇ ਤੁਸੀੰ,
ਇੱਜਤ ਕਿਉਂ ਰੌਲੀ ਜਾਨੇ ਓ,
ਰੱਬ ਵਰਗੇ ਮਾਪਿਆਂ ਨੂੰ ਕਿਉਂ ਪੁੱਠਾ ਸਿੱਧਾ ਬੋਲੀ ਜਾਨੇ ਓ?

ਆਪਣੀ ਕੌਮ ਤੇ ਸਭ ਦੇਸ਼ਵਾਸੀ ,
ਮਾਣ ਬਹੁਤ ਨੇ ਕਰਦੇ।
ਹੱਕ ਅਤੇ ਸੱਚ ਦੀ ਖਾਤਿਰ,
ਆਪਾਂ ਰਹੇ ਸਦੀਆਂ ਤੋਂ ਲੜਦੇ।
ਆਪਣੇ ਹੱਥੀਂ ਕਾਹਤੋਂ ਤੁਸੀੰ,
ਜਵਾਨੀ ਆਪਣੀ ਮਧੋਲੀ ਜਾਨੇ ਓ,
ਰੱਬ ਵਰਗੇ ਮਾਪਿਆਂ ਨੂੰ ਕਿਉਂ ਪੁੱਠਾ ਸਿੱਧਾ ਬੋਲੀ ਜਾਨੇ ਓ?

ਵੇਲਾ ਹਜੇ ਵੀ ਹੈਗਾ ਪੁੱਤਰੋ,
ਮਨ ਨੂੰ ਤੁਸੀਂ ਸਮਝਾ ਲਓ।
ਨਸ਼ਿਆਂ ਵਰਗੀਆਂ ਬੁਰੀਆਂ ਆਦਤਾਂ  ਤੋਂ,
ਖੁਦ ਨੂੰ ਤੁਸੀੰ ਬਚਾ ਲਓ।
ਸੌਦਾਗਰੋਂ,ਲਾਲਚ ਦੇ ਵੱਸ ਪੈ ਕੇ ਕਿਉਂ,
ਜਹਿਰ ਨਸ਼ਿਆਂ ਦਾ ਘੋਲੀ ਜਾਨੇ ਓ,
ਕਾਹਤੋਂ ਤੁਸੀੰ ਜਵਾਨੀ ਪੰਜਾਬ ਦੀ ਰੌਲੀ ਜਾਨੇ ਓ??

ਪ੍ਰਿੰਸ ਅਰੋੜਾ
ਮਲੌਦ ਲੁਧਿਆਣਾ

Have something to say? Post your comment