Poem

ਰੁਲਦਾ ਬਚਪਨ//ਪ੍ਰਿੰਸ ਅਰੋੜਾ

July 07, 2018 06:21 PM
General

ਰੁਲਦਾ ਬਚਪਨ

ਆ ਕੇ ਝੀਲ ਦੇ ਉੱਤੇ,
ਲੋਕੀਂ ਲੈਂਦੇ ਖੂਬ ਨਜਾਰੇ।
ਪੜ੍ਹਨ ਲਿਖਣ ਦੀ ਉਮਰੇ,
ਦਿਹਾੜੀ ਲਾਉਦੇ ਕਈ ਬਿਚਾਰੇ।

ਪੇਟ ਦੀ ਅੱਗ ਬੁਝਾਵਣ ਖਾਤਿਰ,
ਸਾਰਾ ਦਿਨ ਹੈ ਫਿਰਨਾ ਪੈਂਦਾ।
ਇੰਨੀ ਮਿਹਨਤ ਕਰਕੇ ਵੀ,
ਕਿਉਂ ਮੁੱਲ ਸਾਡਾ ਨਾ ਪੈਂਦਾ?

ਭੇਲ ਪੂਰੀ ਲੈਣ ਲਈ ਵੀ,
ਲੋਕੀਂ ਮੋਲ ਭਾਵ ਨੇ ਕਰਦੇ।
ਝੂਠੀ ਸ਼ਾਨ ਦਿਖਾਉਣ ਲਈ,
ਉਂਝ ਟਿੱਪ ਹਜਾਰਾਂ ਧਰਦੇ।

ਝੂਟੇ ਲੈਣ ਤੇ ਬੋਟਿੰਗ ਕਰਨ ਨੂੰ,
ਜੀ ਸਾਡਾ ਵੀ ਹੈ ਕਰਦਾ।
ਮਨ ਇਹ ਸੋਚ ਕੇ ਮਾਰ ਲਈਦਾ,
ਰਾਸ਼ਨ ਆ ਜਾਊ ਕੁੱਝ ਘਰ ਦਾ।

ਲਾਲਚ ਨਾ ਸਾਨੂੰ ਕੋਈ,
ਕੋਠੀਆਂ ਤੇ ਕਾਰਾ ਦੇ।
ਬਚਪਨ ਸਾਡਾ ਖੋਹ ਲਿਆ,
ਇਹਨਾਂ ਜਾਲਮ ਸਰਕਾਰਾਂ ਨੇ।

ਪ੍ਰਿੰਸ ਅਰੋੜਾ
ਮਲੌਦ ਲੁਧਿਆਣਾ

Have something to say? Post your comment