Poem

ਗ਼ਜ਼ਲ//ਬਿਸ਼ੰਬਰ ਅਵਾਂਖੀਆ

July 08, 2018 04:28 PM
General

ਜਿਸ ਜਗ੍ਹਾ ਜਾਨਲੇਵਾ ਤੁਫਾਂ ਹੋਣਗੇ।
ਉਸ ਜਗ੍ਹਾ ਮੰਜਲਾਂ ਦੇ ਨਿਸ਼ਾਂ ਹੋਣਗੇ।

ਹਾਕਮਾਂ ਦੇ ਸਿਤਮ ਸਹਿਣਗੇ ਉਹ ਸਦਾ,
ਲੋਕ ਜਿਹੜੇ ਫਕਤ ਬੇਜ਼ੁਬਾਂ ਹੋਣਗੇ।

ਜਦ ਮੁਹੱਬਤ ਚ ਪਾਕੀਜ਼ਗੀ ਹੈ ਭਰੀ,
ਖੁਦ ਬ ਖੁਦ ਲਫ਼ਜ਼ ਨਜ਼ਰੋਂ ਬਿਆਂ ਹੋਣਗੇ।

ਲੰਮੀਆਂ ਤਾਣ ਕੇ ਸੌਣਗੇ ਲੋਕ ਜੋ,
ਉਹ ਜਮੀਂ ਤੋਂ ਕਿਵੇਂ ਆਸਮਾਂ ਹੋਣਗੇ।

ਇਹ ਨਸ਼ੇ ਦੀ ਅਲਾਮਤ ਜੇ ਵਧਦੀ ਗਈ,
ਫੇਰ ਸੁੰਨੇ ਖੁਸ਼ੀ ਤੋਂ ਜਹਾਂ ਹੋਣਗੇ।

ਰਾਹ ਹਨੇਰੇ ਭਰੇ ਹੋਣਗੇ ਫੇਰ ਕੀ?
ਚੰਨ ਤਾਰੇ ਤੇਰੇ ਪਾਸਬਾਂ ਹੋਣਗੇ।


ਬਿਸ਼ੰਬਰ ਅਵਾਂਖੀਆ

Have something to say? Post your comment