Article

ਮਿੰਨੀ ਕਹਾਣੀ " ਤਈਏ ਦੇ ਬੁਖਾਰ " ਹਾਕਮ ਸਿੰਘ ਮੀਤ ਬੌਂਦਲੀ

July 08, 2018 04:30 PM
General

ਭੱਜੀ ਭੱਜੀ " ਸੰਤੋਂ "ਆਪਣੀ ਕੁੜੀ ਨੂੰ ਚੱਕ ਕੇ ਬਾਬੇ ਦੇ ਡੇਰੇ ਲੈਕੇ ਗਈ , ਜਿਸ ਨੂੰ ਬਹੁਤ ਤੇਜ਼ ਬੁਖਾਰ ਸੀ ।
              " ਬਾਬਾ ਜੀ, ਬਾਬਾ ਜੀ "
ਸਾਡੀ ਕੁੜੀ ਨੂੰ ਕਈ ਦਿਨਾਂ ਤੋ ਬੁਖਾਰ ਹੋ ਗਿਆ ਹੈ,  " ਤਾਈਏ ਦੇ ਬੁਖਾਰ " ਦਾ ਹਥੋਲਾ ਕਰਵਾਉਣਾ ਹੈ । ਕੋਈ ਨੀ ਬੀਬਾ ਆਪਾਂ ਜਰੂਰ ਹਥੋਲਾ ਕਰਾਂਗੇ ।ਪਰ ਦਿਨ ਢਲੇ ਤੋਂ ਬਾਆਦ ਆਇਓ । " ਬਾਬੇ ਨੇ ਬਹੁਤ ਜਲਦੀ ਵਿੱਚ ਜਵਾਬ ਦਿੰਦਿਆਂ ਕਿਹਾ "।
               ਦਿਨ ਢਲੇ " ਸੰਤੋਂ " ਬੱਚੀ ਨੂੰ ਲੈਕੇ  ਬਾਬੇ ਦੇ ਕਹਿਣ ਮੁਤਾਬਿਕ ਡੇਰੇ ਪਹੁੰਚੀ । ਆਜਾ ਬੀਬਾ ਪਹਿਲਾਂ ਬੱਚੀ ਦਾ ਹਥੋਲਾ ਕਰ ਦੇਵਾਂ । ਬਾਬੇ ਨੇ ਹੱਥ ਵਿੱਚ ਇੱਕ ਨਿੱਮ ਦੀ ਟਾਹਣੀ ਅਤੇ ਇਕ ਦੰਦਿਆਂ ਵਾਲੀ ਦਾਤੀ ਫੜ ਕਿਹਾ । ਅਜੇ ਹਥੋਲਾ ਕਰਨ ਹੀ ਲੱਗਿਆ ਸੀ , ਬਾਬਾ ਜੀ ਇੱਕ ਗੱਲ ਪੁੱਛਾਂ ਹਾਂ , ਹਾਂ  ਕਿਉਂ ਨਹੀਂ ਬੇਟਾ ਜਰੂਰ ਪੁੱਛੋਂ । ਜਦੋਂ ਤੁਸੀਂ ਕੀਰਤਨ ਕਰਨ ਲੱਗਦੇ ਹੋ , ਪਹਿਲਾਂ ਤੁਸੀਂ ਇਹੀ ਗੱਲ ਕਹਿੰਦੇ ਹੋ ,ਕਿ ਕੋਈ ਭੂਤ ਪ੍ਰੇਤ, ਨਹੀਂ ਹੁੰਦਾ ਅਤੇ ਹਥੋਲਿਆਂ ਨਾਲ ਕੁਝ ਨਹੀਂ ਹੁੰਦਾ ਇਹ ਤਾਂ  ਸਾਰੇ ਡਾਕਟਰੀ ਰੋਗ ਹੁੰਦੇ ਨੇ , ਫਿਰ ਮੇਰਾ ਹਥੋਲਾ ਕਿਸ ਲਈ ਕਰਨ ਲੱਗੇ ਹੋ ।
           " ਬੱਚੀ ਦੀ ਗੱਲ ਸੁਣਕੇ " ਬਾਬਾ " ਇੱਕ ਦਮ ਬੱਗਾ ਹੇ ਗਿਆ, । " ਆਪਣਾ ਸਿਰ ਨੀਵਾਂ ਕਰਕੇ ਬੈਠ ਗਿਆ "।
                              ਹਾਕਮ ਸਿੰਘ ਮੀਤ ਬੌਂਦਲੀ
                                 " ਮੰਡੀ ਗੋਬਿੰਦਗੜ੍ਹ "

Have something to say? Post your comment