19

July 2018
ਏਸ਼ੀਆਈ ਖੇਡਾਂ ਲਈ ਭਾਰਤੀ ਸਾਈਕਲਿੰਗ ਟੀਮ ਦਾ ਐਲਾਨ ਜਿਲ੍ਹਾ ਸਿੱਖਿਆ ਅਫਸਰ ਨੇ ਮੈਡਮ ਦਲਜੀਤ ਕੌਰ ਨੂੰ ਕੀਤਾ ਸਨਮਾਨਿਤਨੀਂਦ ਨਾ ਆਉਣਾ, ਸਟਰਿਸ, ਬਲੱਡ ਸ਼ੂਗਰ, ਬਲੱਡ ਪ੍ਰੈਸ਼ਰ ਪ੍ਰੇਸ਼ਾਨ ਰੋਗੀਆਂ ਲਈ ਸਾਵਧਾਨੀਆਂ //ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ"ਭਗਤ ਪੂਰਨ ਸਿੰਘ" ਗੀਤ ਦਾ ਪੋਸਟਰ ਡਾ: ਇੰਦਰਜੀਤ ਕੌਰ ਪਿੰਗਲਵਾੜਾ ਵੱਲੋਂ ਲੋਕ ਅਰਪਣ ਲੇਖਿਕਾ ਡਾ. ਸੁਖਵੀਰ ਕੌਰ ਸਰਾਂ ਦੇ ਪਲੇਠੇ ਕਾਵਿ-ਸੰਗ੍ਰਹਿ “ਦੇਖਣਾ ਹੈ ਚੰਨ“ 'ਤੇਗਾਇਕੀ ਅਤੇ ਗੀਤਕਾਰੀ ਦਾ ਠਾਠਾਂ ਮਾਰਦਾ ਧੜੱਲੇਦਾਰ ਦਰਿਆ-- ਹਾਕਮ ਬਖਤੜੀ ਵਾਲਾ ਬੱਚਿਆਂ ਦਾ ਡੇਗੂ ਤੌ ਰੱਖੌ ਬਚਾਅ–ਡਾਂ ਰੰਧਾਵਾ।ਬਾਦਲ ਪਰਿਵਾਰ ਦੀ ਭਾਜਪਾ ਪ੍ਰਤੀ ਵਫਾਦਾਰੀ ਕੌਂਮੀ ਗੈਰਤ ਦਾ ਘਾਣਅਬਾਦੀ ਨੂੰ ਕੰਟਰੋਲ ਕਰਨਾ ਅੱਜ ਦੀ ਪੀੜੀ ਦੀ ਚੁਣੌਤੀ-: ਸਪੀਕਰ ਰਾਣਾ ਕੰਵਰਪਾਲ ਸਿੰਘ।ਬੜੇ ਔਖੇ ਪੁੱਤ ਤੋਰਨੇ....-ਬੇਅੰਤ ਕੌਰ ਗਿੱਲ ਮੋਗਾ
Article

ਗਰੀਬ ਅਤੇ ਬੇਸਹਾਰਾ ਲੋਕਾਂ ਲਈ ਮਸੀਹਾ ਬਣਿਆ ਸਹਾਰਾ ਕਲੱਬ ਜੈਤੋ //ਲੇਖਕ:ਪ੍ਰਮੋਦ ਧੀਰ

July 08, 2018 06:55 PM
ਪ੍ਰਮੋਦ ਧੀਰ

ਗਰੀਬ ਅਤੇ ਬੇਸਹਾਰਾ ਲੋਕਾਂ ਲਈ ਮਸੀਹਾ ਬਣਿਆ ਸਹਾਰਾ ਕਲੱਬ ਜੈਤੋ


(ਕਲੱਬ ਵੱਲੋਂ ਸੈਂਕੜੇ ਦੁਰਘਟਨਾਗ੍ਰਸਤ ਲੋਕਾਂ ਦੀ ਬਚਾਈ ਜਾ ਚੁੱਕੀ ਹੈ ਜਾਨ)
ਵੈਸੇ ਤਾਂ ਅੱਜ ਕੱਲ ਕਈ ਸਮਾਜ ਸੇਵੀ ਸੰਸਥਾਵਾਂ ਲੋਕਾਂ ਦੀ ਸੇਵਾ ਵਿੱਚ ਭਰਪੂਰ ਯੋਗਦਾਨ ਪਾ ਰਹੀਆਂ ਹਨ ਜੋ ਕਿ ਇੱਕ ਬਹੁਤ ਹੀ ਸ਼ਲਾਘਾਯੋਗ ਕੰਮ ਹੈ। ਪਰ ਫਿਰ ਵੀ ਜਦੋਂ ਕੋਈ ਵਿਅਕਤੀ ਮੁਸੀਬਤ ਵਿੱਚ ਹੋਵੇ ਤਾਂ ਉਸਦੇ ਆਪਣੇ ਵੀ ਕਈ ਵਾਰ ਸਾਥ ਛੱਡ ਜਾਂਦੇ ਹਨ ਤਾਂ ਉਸ ਸਮੇਂ ਸ਼੍ਰੀ ਗੋਮੁੱਖ ਸਹਾਰਾ ਕਲੱਬ ਜੈਤੋ ਇੱਕ ਮਸੀਹਾ ਬਣ ਕੇ ਉਨਾਂ ਨਾਲ ਖੜਦਾ ਹੈ 'ਤੇ ਦੁਰਘਟਨਾ ਦੇ ਸ਼ਿਕਾਰ ਲੋਕਾਂ ਲਈ ਰੱਬ ਦਾ ਰੂਪ ਬਣ ਕੇ ਮਰੀਜਾਂ ਦੀ ਸਹਾਇਤਾ ਕਰਦਾ ਹੈ। ਜੈਤੋ ਸ਼ਹਿਰ ਜਾਂ ਇਸਦੇ ਆਸ ਪਾਸ ਇਲਾਕਿਆਂ ਦੇ ਵਿੱਚ ਇਹ ਜਾਣੀ-ਪਹਿਚਾਣੀ ਸੰਸਥਾ ਹੈ। ਜਿੱਥੇ ਕਿਤੇ ਵੀ ਕੋਈ ਐਕਸੀਡੈਂਟ ਹੋ ਜਾਂਦਾ ਹੈ ਤਾਂ ਉਥੇ ਸਭ ਤੋਂ ਪਹਿਲਾਂ ਸਹਾਰਾ ਕਲੱਬ ਦੇ ਨੁਮਾਇੰਦੇ ਹੀ ਪਹੁੰਚਦੇ ਹਨ ਅਤੇ ਉਨਾਂ ਦਾ ਪੂਰਨ ਤੌਰ 'ਤੇ ਹਸਪਤਾਲ ਵਿੱਚ ਇਲਾਜ ਕਰਵਾਉਂਦੇ ਹਨ ਅਤੇ ਕਿਸੇ ਮਰੀਜ ਨੂੰ ਖੂਨ ਦੀ ਲੋੜ ਪੈਣ 'ਤੇ ਖੂਨ ਵੀ ਮੁਹੱਈਆ ਕਰਵਾਉਂਦੇ ਹਨ। ਇਸ ਤੋਂ ਇਲਾਵਾ ਬੇ ਸਹਾਰਾ ਲਾਸ਼ਾਂ ਨੂੰ ਨਹਿਰਾਂ ਆਦਿ ਵਿਚੋਂ ਬਾਹਰ ਕੱਢ ਕੇ ਵਾਰਸਾਂ ਹਵਾਲੇ ਕਰਦੇ ਹਨ ਜੋ ਕਿ ਕਿਸੇ ਆਮ ਇਨਸਾਨ ਦੇ ਵੱਸ ਦਾ ਕੰਮ ਨਹੀਂ ਕਿਉਂਕਿ ਪਾਣੀ ਵਿੱਚ ਕਈ ਦਿਨਾਂ ਤੋਂ ਤੈਰਦੀ ਲਾਸ਼ ਗਲ ਸੜ ਜਾਂਦੀ ਹੈ ,ਲਾਸ਼ ਵਿਚੋਂ ਬੁਦਬੂ ਵੀ ਮਾਰਦੀ ਹੈ 'ਤੇ ਕਈ ਲੋਕ ਤਾਂ ਇਸ ਲਾਸ਼ ਨੂੰ ਵੇਖ ਵੀ ਨਹੀਂ ਸਕਦੇ, ਜ਼ਿਆਦਾਤਰ ਤਾਂ ਉਲਟੀ ਤੱਕ ਕਰ ਦਿੰਦੇ ਹਨ। ਕਲੱਬ ਦੇ ਪ੍ਰਧਾਨ ਨਵਦੀਪ ਸਪਰਾ ਨੇ ਦੱਸਿਆ ਕਿ ਸਾਡੇ ਕਲੱਬ ਕੋਲ ਪਾਣੀ ਵਿਚੋਂ ਲਾਸ਼ਾਂ ਕੱਢਣ ਲਈ ਮਾਹਰ ਗੋਤਾਖੋਰ ਹਨ ਜਿੰਨਾਂ ਦੀ ਸਹਾਇਤਾ ਨਾਲ ਉਹ ਨਹਿਰਾਂ ਆਦਿ ਚੋਂ ਲਾਸ਼ਾਂ ਬਾਹਰ ਕੱਢਦੇ ਹਨ, ਉਨਾਂ ਦੱਸਿਆ ਕਿ ਹਾਦਸੇ ਦਾ ਸ਼ਿਕਾਰ ਲੋਕਾਂ ਦੇ ਕਈ ਵਾਰ ਵਾਰਸ ਨਹੀਂ ਮਿਲਦੇ ਤਾਂ ਲਾਸ਼ ਦਾ ਦਾਹ ਸੰਸਕਾਰ ਪੂਰੇ ਰੀਤੀ ਰਿਵਾਜਾਂ ਨਾਲ ਕਲੱਬ ਮੈਂਬਰਾਂ ਵੱਲੋਂ ਕਰ ਦਿੱਤਾ ਜਾਂਦਾ ਹੈ। ਇਸ ਕਲੱਬ ਦਾ ਬੂਟਾ ਸਾਲ 2006 ਵਿੱਚ ਸਮਾਜ ਸੇਵੀ ਲਵਲੀਨ ਕੋਚਰ ਦੁਆਰਾ ਲਗਾਇਆ ਗਿਆ ਅਤੇ ਬਾਅਦ ਵਿੱਚ ਇਹ ਬੂਟਾ ਏਨਾ ਵੱਡਾ ਹੋਇਆ ਕਿ ਇਸ ਦੇ ਨਾਮ ਤੋਂ ਕੋਈ ਵੀ ਵਿਅਕਤੀ ਅਣਜਾਣ ਨਹੀਂ ਹੈ। ਉਸ ਤੋਂ ਬਾਅਦ ਇਸ ਕਲੱਬ ਨੂੰ ਬੁਲੰਦੀਆਂ ਤੱਕ ਪਹੁੰਚਾਉਣ 'ਤੇ ਬੱਬੂ ਮਾਲੜਾ ਦਾ ਪੂਰਾ ਯੋਗਦਾਨ ਰਿਹਾ। ਜਿਸ ਨੇ ਆਪਣਾ ਸਾਰਾ ਦੁਨਿਆਵੀ ਕੰਮ ਭੁਲਾ ਕੇ ਮਾਨਵਤਾ ਦੀ ਸੇਵਾ ਨੂੰ ਪਹਿਲ ਦਿੱਤੀ। ਇਸ ਕਲੱਬ ਦੇ ਵੱਖ-ਵੱਖ ਮੈਂਬਰਾਂ ਨੇ ਪ੍ਰਧਾਨ ਦੇ ਅਹੁਦੇ 'ਤੇ ਰਹਿ ਕੇ ਇਸ ਕਲੱਬ ਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖਿਆ।
ਸਹਾਰਾ ਕਲੱਬ ਕੋਲ ਦੋ ਐਂਬੂਲੈਂਸ ਗੱਡੀਆਂ, ਇੱਕ ਅੰਤਿਮ ਯਾਤਰਾ ਵੈਨ, 2 ਮ੍ਰਿਤਕ ਸਰੀਰ ਲਈ ਫਰਿੱਜਾਂ ਆਦਿ ਮੌਜੂਦ ਹਨ। ਜ਼ੋ ਕਿ 24 ਘੰਟੇ ਲੋਕਾਂ ਦੀ ਸੇਵਾ ਲਈ ਹਾਜ਼ਰ ਹਨ। ਇਹ ਕਲੱਬ ਹੁਣ ਤੱਕ ਹਜਾਰਾਂ ਸ਼ੜਕ ਹਾਦਸਿਆਂ ਵਿੱਚ ਸ਼ਿਕਾਰ ਹੋਏ ਲੋਕਾਂ ਦੀ ਜਾਨ ਬਚਾ ਚੁੱਕਿਆ ਹੈ ਅਤੇ ਸੈਂਕੜਿਆਂ ਦੀ ਗਿਣਤੀ 'ਚ ਪਾਣੀ ਵਿੱਚ ਡੁੱਬੀਆਂ ਲਾਸ਼ਾਂ ਅਤੇ ਰੇਲ ਹਾਦਸੇ ਵਾਲੀਆਂ ਲਾਸ਼ਾਂ ਦਾ ਅੰਤਿਮ ਸੰਸਕਾਰ ਕਰ ਚੁੱਕਿਆ ਹੈ। ਅੱਜ ਦੇ ਸਮੇਂ ਇਸ ਸੰਸਥਾ ਵਿੱਚ 30 ਮੈਂਬਰਾਂ ਦੀ ਟੀਮ ਕੰਮ ਕਰ ਰਹੀ ਹੈ। ਜਿਸ ਵਿੱਚ ਚੇਅਰਮੈਨ ਬੱਬੂ ਮਾਲੜਾ, ਪ੍ਰਧਾਨ ਨਵਦੀਪ ਸਪਰਾ, ਕੈਸ਼ੀਅਰ ਮੰਨੂ ਬਾਂਸਲ, ਸੈਕਟਰੀ ਕ੍ਰਿਸ਼ਨ ਮਿੱਤਲ ਅਤੇ ਪੀ.ਆਰ.ਓ. ਲਲਿਤ ਕੁਮਾਰ ਆਪਣੇ-ਆਪਣੇ ਅਹੁਦਿਆਂ 'ਤੇ ਤਨਦੇਹੀ ਨਾਲ ਕੰਮ ਕਰ ਰਹੇ ਹਨ। ਬਾਕੀ ਮੈਂਬਰ ਸ਼ੰਭੂ ਸ਼ਰਮਾ, ਨਾਨਕ ਚੰਦ, ਰਿੱਕੀ ਰੋਮਾਣਾ, ਸੋਨੂੰ ਅਰੋੜਾ, ਤਾਰਾ ਚੰਦ, ਬਿੱਲੂ ਸ਼ਰਮਾ ਡਰਾਇਵਰ ਫਤਿਹ ਸਿੰਘ ਅਤੇ ਬਾਬੂ ਸਿੰਘ ਅਜਾਦ ਆਦਿ ਹਰ ਦਮ ਸੇਵਾ ਲਈ ਤਿਆਰ ਰਹਿੰਦੇ ਹਨ। ਸਹਾਰਾ ਕਲੱਬ ਦੁਆਰਾ ਕਈ ਸਮਾਜ ਸੇਵਾ ਦੇ ਕੰਮ ਕੀਤੇ ਜਾ ਰਹੇ ਹਨ ਜਿਵੇਂ ਲਾਸ਼ਾਂ ਦੀ ਸਨਮਾਨ-ਪੂਰਵਕ ਸੰਸਕਾਰ ਕਰਨਾ। ਐਕਸੀਡੈਂਟ ਲੋਕਾਂ ਦੀ ਮਦਦ ਕਰਨਾ ਅਤੇ ਉਨਾਂ ਨੂੰ ਮੈਡੀਕਲ ਸਹਾਇਤਾ ਮੁਹੱਈਆ ਕਰਵਾਉਣੀ। ਸ਼ਰਦੀਆਂ ਵਿੱਚ ਚਾਹ ਅਤੇ ਬਰੈੱਡ ਦਾ ਲੰਗਰ ਲਗਾਉਣਾ। ਗਰੀਬ ਲੋਕਾਂ ਦੀ ਆਰਥਿਕ ਮਦਦ ਕਰਨਾ। ਲੋੜ ਪੈਣ 'ਤੇ ਖੂਨ ਮੁਹੱਈਆ ਕਰਵਾਉਣਾ। ਨਸ਼ਿਆਂ ਦੇ ਖਿਲਾਫ ਲੋਕਾਂ ਨੂੰ ਜਾਗਰੂਕ ਕਰਨਾ । ਖੂਨਦਾਨ ਕੈਂਪ ਲਗਾਉਣਾ। ਇਸ ਤੋਂ ਇਲਾਵਾ ਸਹਾਰਾ ਟੀਮ ਵੱਲੋਂ ਗੁਣਤੰਤਰ ਦਿਵਸ ਅਤੇ ਸੁਤੰਤਰਤਾ ਦਿਵਸ ਮੌਕੇ ਕਰਵਾਏ ਜਾਂਦੇ ਤਹਿਸੀਲ ਪੱਧਰੀ ਸਮਾਗਮਾਂ ਵਿੱਚ ਲੋਕਾਂ ਨੂੰ ਦੁਰਘਟਨਾਵਾਂ ਦੇ ਕਾਰਨਾਂ ਤੋਂ ਜਾਗਰੂਕ ਕਰਦੀਆਂ ਝਾਕੀਆਂ ਆਦਿ ਦੀ ਪੇਸ਼ਕਾਰੀ ਵੀ ਕੀਤੀ ਜਾਂਦੀ ਹੈ। ਇਹਨਾਂ  ਸਮਾਜ ਸੇਵੀ ਕੰਮਾਂ ਵਿੱਚ ਵੱਡਮੁੱਲਾ ਯੋਗਦਾਨ ਪਾਉਣ ਬਦਲੇ ਸ਼੍ਰੀ ਗੋਮੁੱਖ ਸਹਾਰਾ ਕਲੱਬ ਜੈਤੋ ਦੀ ਟੀਮ ਨੂੰ 5 ਅਪ੍ਰੈਲ 2018 ਨੂੰ ਸੰਤ ਨਿਰੰਕਾਰੀ ਮੰਡਲ ਬਰਾਂਚ ਜੈਤੋ ਦੇ ਪ੍ਰਬੰਧਕਾਂ ਵੱਲੋਂ ਇੱਕ ਵਿਸ਼ਾਲ ਸੰਤ ਸਮਾਗਮ ਦੌਰਾਨ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ।
ਸੰਸਥਾ ਦੇ ਪ੍ਰਧਾਨ ਨੇ ਬਹੁਤ ਹੀ ਭਰੇ ਮਨ ਨਾਲ ਕਿਹਾ ਕਿ ਸਮਾਜ ਸੇਵੀ ਸੰਸਥਾਵਾਂ ਨੂੰ ਚਲਾਉਣ ਲਈ ਲੋਕਾਂ ਦਾ ਸਹਿਯੋਗ ਬਹੁਤ ਜਰੂਰੀ ਹੈ। ਅਜੋਕੇ ਸਮੇਂ ਦੇ ਵਿੱਚ ਇਸ ਸੰਸਥਾ ਨੂੰ ਆਰਥਿਕ ਸੰਕਟ ਝੱਲਣਾ ਪੈ ਰਿਹਾ ਹੈ, ਕਿਉਂਕਿ ਕਲੱਬ ਦਾ ਸਲਾਨਾ ਖਰਚ ਲਗਭਗ 5 ਲੱਖ ਰੁਪਏ ਤੋਂ ਉਪਰ ਹੈ। ਪ੍ਰਸਾਸ਼ਨ ਵੱਲੋਂ ਇਸ ਕਲੱਬ ਨੂੰ ਕੋਈ ਸਹਾਇਤਾ ਪ੍ਰਦਾਨ ਨਹੀਂ ਕੀਤੀ ਗਈ। ਸਿਰਫ ਕੁਝ ਗਿਣੇ ਚੁਣੇ ਲੋਕ ਹੀ ਅੱਗੇ ਆ ਰਹੇ ਹਨ। ਕਲੱਬ ਦੀ ਆਰਥਿਕ ਸਥਿਤੀ ਬਹੁਤ ਚੰਗੀ ਨਹੀਂ ਹੈ। ਕਲੱਬ ਦੇ ਮੈਂਬਰ ਹੀ ਆਪਣੀ ਤਿਲ ਫੁਲ ਭੇਂਟਾ ਨਾਲ ਇਸ ਨੂੰ ਚਲਾ ਰਹੇ ਹਨ। ਜਿਸ ਕਰਕੇ ਲੋਕਾਂ ਨੂੰ ਅਪੀਲ ਹੈ ਕਿ ਵੱਧ ਤੋਂ ਵੱਧ ਕਲੱਬ ਲਈ ਸਹਾਇਤਾ ਦੇਣ ਤਾਂ ਕਿ ਇਹ ਸੰਸਥਾ ਹੋਰ ਵਧ ਚੜਕੇ ਲੋੜਵੰਦਾਂ ਦੀ ਸਹਾਇਤਾ ਕਰ ਸਕੇ। ਅੱਜ ਦੇ ਯੁੱਗ ਵਿੱਚ ਇਸ ਤਰਾਂ ਦੀਆਂ ਸਮਾਜ ਸੇਵੀ ਸੰਸਥਾਵਾਂ ਦੀ ਬਹੁਤ ਜਰੂਰਤ ਹੈ ਜੋ ਕਿ ਗਰੀਬ ਤੇ ਬੇਸਹਾਰਾ ਲੋਕਾਂ ਲਈ ਇੱਕ ਮਸੀਹਾ ਵਜੋਂ ਸੇਵਾਵਾਂ ਦਿੰਦੀਆਂ ਹਨ।

ਪ੍ਰਮੋਦ ਧੀਰ
ਤਾਰੀ ਵਾਲੀ ਗਲੀ, ਜੈਤੋ ਮੰਡੀ

Have something to say? Post your comment
Punjabi in Holland
Email : hssandhu8@gmail.com

Total Visits
php and html code counter
Copyright © 2016 Punjabi in Holland. All rights reserved.
Website Designed by Mozart Infotech