Poem

ਤੈਨੂੰ ਯਾਦ ਐ//ਰਵਿੰਦਰ ਸਿੰਘ ਲਾਲਪੁਰੀ

July 08, 2018 07:03 PM
General

ਤੈਨੂੰ ਯਾਦ ਐ


ਢਲਦੀ ਜਿਹੀ ਸ਼ਾਮ ਸੀ ਉਹ
ਰਿਸ਼ਤਾ ਵੀ ਗੁਮਨਾਮ ਸੀ ਉਹ
ਤੇਰੀ ਪੈੜ ਤੇ ਪੈੜ ਧਰ ਤੁਰ ਰਿਹਾ
ਸ਼ਖ਼ਸ਼ ਕੁਝ ਪਰੇਸ਼ਾਨ ਸੀ ਉਹ...!!

ਭੀੜੵ ਤਾਂ ਘੱਟ ਸੀ ਪਰ ਫੇਰ ਵੀ ਡਰ ਸੀ
ਉੱਧਰੋ ਕੋਈ ਆਵੇ ਨਾ ਜਿਧਰੋ ਤੇਰਾ ਘਰ ਸੀ
ਮੱਧਮ ਜਿਹੀ ਚਾਲ ਹੋਈ ਨੇੜੇ ਆਪਾਂ ਹੋ ਗਏ
ਧੜਕਣ ਵੀ ਤੇਜ਼ ਸੀ ਖਿਆਲਾਂ ਦਾ ਵੀ ਭਰ ਸੀ...!!

ਠੰਡੀ ਜਿਹੀ ਵਾਅ ਮੋਸਮ ਵੀ ਰਮਣੀਕ ਸੀ
ਹਾਲ ਚਾਲ ਪੁੱਛਣ ਲਈ ਥਾਂ ਵੀ ਠੀਕ ਸੀ
ਕਿੰਨਾ ਨੇੜੇ ਤੇਰੇ ਮੈਂ ਮਹਿਸੂਸ ਹੋਇਆ ਮੈਨੂੰ
ਅੱਖ ਜਦੋਂ ਖੁੱਲੵੀ ਤਾਂ ਲੇਖਾਂ ਤੋ ਗੁੰਮ ਲੀਕ ਸੀ....!!

ਕਰਿਉ ਨਾ ਮਨੵਾ ਇਹ ਆਖ ਤੂੰ ਸੁਣਾਇਆ ਸੀ,
ਪਰਸ ਚੋਂ ਕੱਢ ਕੇ ਗੁਲਾਬ ਤੂੰ ਫੜਾਇਆ ਸੀ
ਹਾਲੇ ਤੀਕ ਹੱਡਾਂ ਚੋਂ ਸਰੂਰ ਵੇਖ ਗਿਆ ਨਾ
ਲਾਲਪੁਰੀ ਨੂੰ ਇਸ਼ਕੇ ਦਾ ਯਾਮ ਤੂੰ ਪਿਆਇਆ ਸੀ...!!

ਰਵਿੰਦਰ ਸਿੰਘ ਲਾਲਪੁਰੀ
ਨੂਰਪੁਰ ਬੇਦੀ(ਰੂਪਨਗਰ)

Have something to say? Post your comment