25

September 2018
ਆਲ ਇੰਡੀਆ ਰੇਡੀਓ ਵੱਲੋਂ ਅੰਮ੍ਰਿਤਸਰ ਤੋਂ ਨਵੇਂ ਐਫ ਐਮ ਚੈਨਲ 'ਦੇਸ਼ ਪੰਜਾਬ' ਦੀ ਸ਼ੁਰੂਆਤਸਾਡੇ ਹੱਕ //ਹੀਰਾ ਸਿੰਘ ਤੂਤਪਾਲੀਸਿਸਟਿਕ ਓਵਰੀ ਸਿੰਡਰੋਮ ਜਾਂ ਪਾਲੀਸਿਸਟਿਕ ਓਵੇਰੀਅਨ ਡਿਸੀਜ਼ //ਕਿਰਨਪ੍ਰੀਤ ਕੌਰਸ਼ਹੀਦ ਭਾਈ ਬਚਿੱਤਰ ਸਿੰਘ ਜੀ ਦਾ ਜਨਮ ਗੁਰੂ ਘਰ ਦੇ ਮਹਾਨ ਸ਼ਹੀਦ ਅਤੇ ਵਿਦਵਾਨਯੂ,ਕੇ ਵਿੱਚ ਸਿੱਖਾਂ ਦੇ ਘਰਾਂ ਤੇ ਛਾਪੇਮਾਰੀ ਲਈ ਭਾਰਤ ਸਰਕਾਰ ਦਾ ਝੂਠਾ ਪ੍ਰਾਪੇਗੰਡਾ ਜਿੰਮੇਵਾਰ -ਯੁਨਾਈਟਿਡ ਖਾਲਸਾ ਦਲ ਪੋਲਿੰਗ ਬੂਥ ਤੇ ਵੋਟਰ //ਪੋਲਿੰਗ ਬੂਥ ਤੇ ਵੋਟਰ ਕੈਮਰੇ ਦੀ ਅੱਖ ਨਾਲ ਤਸਵੀਰਾਂ ਵਿੱਚ ਜਾਨ ਪਾਉਂਦਾ “ਪ੍ਰਤਾਪ ਸਿੰਘ ਹੀਰਾ“ਬਲਾਕ ਸ਼ਾਹਕੋਟ ’ਚ ਬਲਾਕ ਸੰਮਤੀ ਅਤੇ ਜਿਲ੍ਹਾਂ ਪ੍ਰੀਸ਼ਦ ਚੋਣਾਂ ਅਮਨ-ਅਮਾਨ ਨਾਲ ਚੜ੍ਹੀਆ ਨੇਪੜੇਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਅੰਤਰ-ਰਾਸ਼ਟਰੀ ਹਵਾਈ ਅੱਡੇ ਤੋਂ ਨਵੀਆਂ ਉਡਾਣਾਂਐਮੀ ਵਿਰਕ ਤੇ ਸਰਗੁਣ ਮਹਿਤਾ ਦੀ ਜੋੜੀ ਚਮਕਾਏਗੀ 'ਕਿਸਮਤ'//ਲੇਖਕ-ਹਰਜਿੰਦਰ ਿਸੰਘ ਜਵੰਦਾ
Article

ਮਿੰਨੀ ਕਹਾਣੀ '' ਬਾਪ ਦੀ ਚਿਖਾ '' ਹਾਕਮ ਸਿੰਘ ਮੀਤ ਬੌਂਦਲੀ

July 09, 2018 04:40 PM

" ਕੁੜੀਏ ਸਾਨੂੰ ਵੀ ਰੋਟੀ ਪਾ ਕੇ ਲਿਆ ਦੇ ਨਾਲੋ ਤੇਰੇ ਛੋਟੇ ਵੀਰ " ਰੋਕੀ " ਰੋਟੀ ਪਾ ਕੇ ਦੇਂਦੇ " ਅੱਛਿਆ " ਪਿਤਾ ਜੀ ,
" ਸਿਮਰਨ " ਰੋਟੀ ਪਾ ਕੇ ਆਪਣੇ " ਮਾ ਪਿਓ ਦੇ ਅੱਗੇ ਪਏ ਟੇਬਲ ਉਪਰ ਰੱਖ ਦਿੰਦੀ ਹੈਂ ।


" ਮੰਮੀ " ਹੁਣ ਮੈ ਰੋਟੀ ਖਾ ਲਵਾਂ ਨਹੀ ਕੁੜੀਏ ਪਹਿਲਾਂ ਸਾਰਿਆਂ ਨੂੰ ਰੋਟੀ ਖਾ ਲੈਣ ਦੇ ਫਿਰ ਖਾਈ " ਮਾਂ " ਨਸੀਬ ਕੌਰ" ਨੇ ਫਿਰ ਗੱਲ ਵਿੱਚ ਗੱਲ ਮਿਲਾਕੇ ਕਿਹਾ ਹਾਂ ਪੁੱਤਰ ਤੇਰੇ ਪਿਤਾ " ਕਰਨੈਲ ਸਿੰਘ " ਜੀ ਠੀਕ ਹੀ ਕਹਿ ਰਹੇ ਨੇ ਕੁੜੀਆਂ ਸਾਰਿਆਂ ਨਾਲੋਂ ਪਿੱਛੋਂ ਰੋਟੀ ਖਾਦੀਆਂ ਹੁੰਦੀਆਂ ਨੇ ।

 

ਦੂਸਰੇ ਦਿਨ ਸਕੂਲ ਨੂੰ ਜਾਣ ਲਈ ਤਿਆਰ ਹੋਣ ਲੱਗੀ ਪਿਤਾ " ਕਰਨੈਲ ਸਿੰਘ " ਕਹਿਣ ਲੱਗਿਆ ਪਹਿਲਾਂ " ਰੋਕੀ " ਨੂੰ ਤਿਆਰ ਹੋ ਲੈਣ ਦੇ , ਨਾਲੋ ਕੁੜੀਆਂ ਜਿਆਦਾ ਨਹੀਂ ਪੜਦੀਆ ਹੁੰਦੀਆਂ ਕੁੜੀਆਂ ਤਾਂ ਆਟੇ ਦੀ ਚਿੜੀ ਹੁੰਦੀਆਂ ਨੇ ਘਰ ਰਹਿਣਗੀਆਂ ਚੂਹੇ ਖਾ ਜਾਣਗੇ ਬਹਾਰ ਜਾਣਗੀਆਂ ਕਾਂ ਖਾ ਜਾਣਗੇ  ਤੂੰ ਆਪਣੀ ਮਾਂ ਨਾਲ ਘਰ ਦਾ ਸਾਰਾ ਕੰਮ ਕਰਾਕੇ ਸਕੂਲ ਜਾਣਾ ਹੈਂ ਤੋ ਚਲੀ ਜਾਣਾ " ਸੁਣਿਆ ,,


                   ਚੰਗਾ ਪਿਤਾ ਜੀ " ਸਿਮਰਨ " ਘਰ ਦਾ ਸਾਰਾ ਕੰਮ ਕਰਕੇ ਸਕੂਲ ਪਹੁੰਚ ਜਾਂਦੀ ਹੈਂ ।
ਸੋਚ ਰਹੀ ਸੀ ਮੈ ਆਟੇ ਦੀ ਚਿੜੀ ਨਹੀਂ ਬਣਨਾ ਚਹੁੰਦੀ " ਮੈ ਕੁੱਝ ਕਰਕੇ ਵਿਖਾਵਾਗੀ ।
       ਅੱਜ  ਬਹੁਤ ਉਦਾਸ ਸੀ ਤਾਂ ਉਸਦੀਆਂ ਸਹੇਲੀਆਂ ਨੇ ਪੁੱਛਿਆ " ਸਿਮਰਨ " ਕੀ ਗੱਲ ਹੋਈ ਹੈਂ ਤੂੰ ਉਦਾਸ ਕਿਉਂ ਹੈ ਤੇਰੀ ਸਿਹਤ ਠੀਕ ਹੈ  ,
             " ਅੜੀਏ" ਸਿਹਤ ਤਾ ਠੀਕ ਹੈ  ਮੈ ਸੋਚ ਰਹੀ ਹੈਂ ਹਾਂ ਕਿ ਕੁੜੀਆਂ ਨਾਲ ਘਰਾਂ ਵਿੱਚ ਇਨ੍ਹਾਂ ਜਿਆਦਾ ਵਿਕਤਰਾ ਕਿਉਂ ਕੀਤਾ ਜਾਂਦਾ ਹੈਂ ਅਤੇ ਮੇਰੇ ਵੀਰ " ਰੋਕੀ " ਨੂੰ ਬਹੁਤ ਪਿਆਰ ਕਰਦੇ ਹਨ ਅਤੇ ਬਿਲਕੁੱਲ ਵੀ ਉਸਨੂੰ ਝਿੜਕ ਦੇ ਨਹੀਂ ।।
ਫਿਰ "ਸਿਮਰਨ "ਦੀ ਸਹੇਲੀ ਬੋਲੀ ' ਭੈਣੇ ' ਸਾਡੇ ਨਾਲ ਵੀ ਘਰਾਂ ਵਿੱਚ ਇਹੀ ਕੁੱਝ ਹੋ ਰਿਹਾ ਹੈ  ਪਹਿਲਾਂ ਮਾਤਾਪਿਤਾ ਦੀਆਂ ਝਿੜਕਾਂ ਅਤੇ ਭੈਣ ਭਾਈ ਦੀ ਮਾਰ ਕੁੱਟ ਸਹਿਣੀ ਪੈਂਦੀ ਹੈਂ ,, ਫਿਰ ਵਿਆਹ ਕਰ ਦਿੰਦੇ ਹਨ , ਫਿਰ ਸੱਸ ਸਹੁਰੇ ਦੀਆਂ ਝਿੜਕਾਂ ਅਤੇ ਪਤੀ ਦੀ ਮਾਰ ਕੁੱਟ ਝੱਲਣੀ ਪੈਂਦੀ ਹੈਂ ਧੀਆਂ ਨੂੰ ਤਾਂ ਹਰ ਪਾਸੇ ਹੀ ਨਿਕਾਰਿਆ ਜਾਂਦਾ ਹੈ " ਭੈਣੇ" ਆਪਾਂ ਨੂੰ ਇਸਤਰ੍ਹਾਂ ਹੀ ਜ਼ੁਲਮ ਸ਼ਹਿਣੇ ਪੈਣੇ ਨੇ ।
 ਸਕੂਲੋਂ ਵਾਪਸ ਘਰ ਆਉਂਦੀ ਹੈਂ ਤਾਂ ਕੀ ਦੇਖ ਰਹੀ ਹੈ ਕਿ " ਪਿਤਾ ਜੀ " ਮੇਰੇ ਛੋਟੇ ਵੀਰ " ਰੋਕੀ" ਕੋਲ ਬੈਠਾ ਸ਼ਰਾਬ ਪੀ ਰਿਹਾ ਸੀ ਅਤੇ " ਰੋਕੀ " ਨੂੰ ਵੀ ਥੋੜੀ ਥੋੜੀ ਪਾ ਕੇ ਦੇ ਰਿਹਾ ਸੀ ਮੈਂ ਅਜੇ ਸਕੂਲ ਵਾਲਾ ਬੈਗ ਰੱਖਿਆ ਹੀ ਸੀ ਮੇਰੇ ਪਿਤਾ ਜੀ ਕਹਿਣ ਲੱਗਿਆ ਕੁੜੀਏ " ਰੋਕੀ " ਵਾਸਤੇ ਕੋਈ ਖਾਣ ਵਾਲੀ ਚੀਜ ਲੈਕੇ ਆ । ਫਿਰ ਲੈ ਕੇ  ਆ ਜਾਂਦੀ ਹੈ ਅਤੇ ਕਹਿ ਰਹੀ ਇਹ ਕੀ ਕਰ ਰਹੇ ਹੋ ਤੁਸੀਂ " ਰੋਕੀ " ਨੂੰ ਸ਼ਰਾਬ ਪਲਾ ਰਹੇ ਹੋ ਹਾਂ ਇਹ ਮੇਰਾ ਪੁੱਤਰ ਹੈ ਦਾਰੂ ਪੀ ਕੇ ਦਲੇਰ ਹੋਵੇਗਾ ਨਾਲੇ ਪੜ ਲਿਖ ਕੇ ਅਫਸਰ ਬਣੇਗਾ " ਸਿਮਰਨ " ਦੀ ਮੰਮੀ " ਨਸੀਬ ਕੌਰ " ਕਹਿਣ ਲੱਗੀ ਨਾਂ ਜੀ ਨਾਂ ਇਹ ਸਭ ਕੁੱਝ ਠੀਕ ਨਹੀ ਹੈ  "ਕੁੜੀਏ ਤੈਨੂੰ ਸੁਣਿਆ ਨੀ ਮੈ ਕੀ ਕਿਹਾ ਨਾਲੇ ਤੂੰ ਕੀ ਦੇਖ ਰਹੀ ਹੈ ਨਾਲੇ ਕੁੜੀਆਂ ਨੀ ਘਰ ਦੀਆਂ ਗੱਲਾਂ ਵਿੱਚ ਧਿਆਨ ਨਹੀਂ  ਦਿੰਦੀਆਂ ਹੁੰਦੀਆਂ " ਸਿਮਰਨ " ਦੇ ਪਿਤਾ ਨੇ ਕਿਹਾ ।
       ਹੁਣ ਸਕੂਲ ਦਾ ਹੋਮ ਵਰਕ ਕਰਨ ਲਈ ਬੈਠ ਜਾਂਦੀ ਹੈ ਪਿਤਾ ਜੀ ਦੇਖ ਰਿਹਾ ਸੀ ਅਤੇ ਕਹਿਣ ਲੱਗਿਆ "ਕੁੜੀਏ ਤੂੰ ਰਹਿਣ ਦੇ ਸਕੂਲ ਦੇ ਹੋਮ ਵਰਕ ਨੂੰ ਤਾਂਏ ਕਿਤੇ ਡਾਕਟਰ ਨਹੀ ਬਣਨਾ ਤੂੰ ਤਾਂ ਸਹੁਰੇ ਘਰ ਚਲੀ ਜਾਣਾ ਉੱਥੇ ਤੇਰੀ ਪੜਾਈ ਨਹੀ ਦੇਖਣੀ ਪਹਿਲਾ ਘਰ ਦਾ ਕੰਮ ਕਰ " ਰੋਕੀ " ਨੂੰ ਪੜ ਲੈਣ ਦੇ " ਕਰਨੈਲ ਸਿੰਘ " ਨੇ ਸਿਮਰਨ ਨੂੰ ਕਿਹਾ ।
                        ਮੈਂ " ਰੋਕੀ " ਨੂੰ ਪੜਨ ਤੋਂ ਥੋਡ਼ੇ ਰੋਕ ਰਹੀ ਹਾਂ , ਮੈ ਤਾਂ ਆਪਣਾ ਸਕੂਲ ਦਾ ਹੋਮ ਵਰਕ ਕਰਨ ਲੱਗੀ ਹਾਂ " ਪਿਤਾ ਜੀ ਕਹਿਣ ਲੱਗਿਆ ਕੁੜੀਏ ਤੂੰ ਮੇਰੇ ਅੱਗੇ ਜ਼ਬਾਨ ਲੜਾਉਣ ਲੱਗੀ ਹੈ "  ਮਾਂ " ਨੇ ਪਿਤਾ ਜੀ ਦੀ ਗੱਲ ਕੱਟ ਦਿਆਂ ਕਿਹਾ ਕੁੜੀਆਂ ਜਿਆਦਾ ਨਹੀ ਬੋਲਦੀਆਂ ਹੁੰਦੀਆਂ ਤੂੰ ਰਹਿਣ ਦੇ ਪੜਨ ਨੂੰ ਹੁਣ ਮਾਂ " ਨਸੀਬ ਕੌਰ "ਬੇਵੱਸ ਮਜ਼ਬੂਰ ਸੀ ਅੰਦਰੋਂ ਆਪਣੀ ਧੀ ਨੂੰ ਪਿਆਰ ਕਰ ਰਹੀ ਸੀ ਹੁਣ ਮਾਂ ਵਿਚਾਲੇ ਫਸੀ ਹੋਈ ਸੀ ।
ਹੁਣ " ਸਿਮਰਨ ' ਰੋਕੀ " ਵੱਡੀਆਂ ਕਲਾਸਾਂ ਵਿੱਚ ਪਹੁੰਚ ਚੁੱਕੇ ਸੀ " ਸਿਮਰਨ " ਪੜਨ ਵਿੱਚ ਪਹਿਲਾ ਤੋਂ ਹੀ ਬਹੁਤ ਹੁਸਿਆਰ ਸੀ " ਸਿਮਰਨ " ਕਾਲਜ ਦੀ ਟੋਪਰ ਬਣ ਚੁੱਕੀ ਸੀ " ਰੋਕੀ " ਗਲਤ ਮੁੰਡਿਆਂ ਦੀ ਸੰਗਤ ਵਿੱਚ ਪੈ ਗਿਆ ਘਰੋਂ ਪੜਨ ਦੇ ਬਹਾਨੇ ਖਰਚਾ ਖੁੱਲਾ ਲੈ ਕੇ ਆਉਣਾ ਸਾਰਾ ਖਰਚਾ ਨਸ਼ੇ ਵਿੱਚ ਲਾ ਦਿੰਦਾ ਸੀ ਪੜਨ ਵੱਲ ਕੋਈ ਵੀ ਧਿਆਨ ਨਹੀਂ ਸੀ ਘਰ ਇਸ ਗੱਲ ਦਾ ਕੋਈ ਪਤਾ ਨਹੀਂ ਸੀ ।
              " ਕਰਨੈਲ ਸਿੰਘ " ਨੇ ਆਪਣਾ ਇੱਕਲੋਤਾ ਪੁੱਤਰ ਹੋਣ ਕਰਕੇ ਪਹਿਲਾਂ ਹੀ ਸਾਰੀ ਜਾਈਦਾਦ " ਰੋਕੀ " ਦੇ ਨਾਮ ਕਰਵਾ ਦਿੱਤੀ ਸੀ । ਹੁਣ " ਰੋਕੀ " B A ਦੀ ਕਲਾਸ ਵਿਚੋਂ ਫੈਲ ਹੋ ਜਾਂਦਾ ਹੈ " ਸਿਮਰਨ " ਕਾਲਜ ਤੋਂ ਘਰ ਵਾਪਸ ਆਈ ਤਾਂ " ਮਾਤਾਪਿਤਾ " ਨੂੰ ਕਹਿਣ ਲੱਗੀ ਤੁਸੀਂ ਪਹਿਲਾਂ ਮੂੰਹ ਮਿੱਠਾ ਕਰੋ ਕਿ ਤੁਹਾਡੀ ਬੇਟੀ ਮੈਂਡੀ ਕਲ ਦੀ ਕਲਾਸ ਵਿਚੋਂ ਟੋਪਰ ਪਾਸ ਹੋਈ ਹੈ ਫਿਰ " ਰੋਕੀ " ਨੂੰ ਕਹਿੰਦੀ ਵੀਰੇ ਤੂੰ ਵੀ ਮੂੰਹ ਮਿੱਠਾ ਕਰਲੇ " ਰੋਕੀ " ਨੇ ਮੂੰਹ ਮਿੱਠਾ ਕਰਨ ਦੀ ਬਜਾਏ ਡੱਬਾ ਫੜ ਕੇ ਪਰੇ ਸੁੱਟ ਦਿੱਤਾ ਅਤੇ ਕਹਿਣ ਲੱਗਿਆ ਤੂੰ ਮੇਰਾ ਫੇਲ ਹੋਣ ਦਾ ਮਜ਼ਾਕ ਉੱਡਾ ਰਹੀ ਹੈ  ।
             " ਸਿਮਰਨ " ਨੂੰ " ਰੋਕੀ " ਦੇ ਫੇਲ ਹੋਣ ਦਾ ਬਿੱਲਕੁੱਲ ਪਤਾ ਨਹੀਂ ਸੀ ਇਹ ਸਭ ਕੁੱਝ ਮਾਤਾਪਿਤਾ ਦੇਖ ਰਹੇ ਸੀ , ਹੁਣ " ਸਿਮਰਨ " ਸਬਰ ਦਾ ਘੁੱਟ ਭਰ ਕੇ ਬੈਠ ਗਈ ਸੀ ।
      ਫਿਰ " ਸਿਮਰਨ " ਦਾ ਵਿਆਹ ਕਰ ਦਿੱਤਾ " ਸਿਮਰਨ " ਦਾ ਪਤੀ " ਕੁਲਦੀਪ ਸਿੰਘ " ਅਤੇ ਸਹਰਾ ਪੀੑਵਾਰ ਬਹੁਤ ਪੜਿਆ ਲਿਖਿਆ ਸੀ ਇਹ ਸਭ ਕੁੱਝ " ਸਿਮਰਨ " ਦੇ ਪਿਤਾ ਨੂੰ ਪਸੰਦ ਨਹੀ ਸੀ ਕਿਉਂਕਿ ਕਿ ਉਹ " ਰੋਕੀ " ਨੂੰ ਅਫਸਰ ਦੇਖਣਾ ਚਾਹੁੰਦਾ ਸੀ ਇੱਕ ਦਿਨ " ਸਿਮਰਨ " ਦੇ ਪਿਤਾ ਨੇ " ਸਿਮਰਨ ਅਤੇ ਉਸਦੇ ਪਤੀ " ਕੁਲਦੀਪ ਸਿੰਘ " ਨੂੰ ਘਰ ਬੁਲਾਇਆ , ਚਾਹ ਪਾਣੀ ਪੀਣ ਤੋ ਬਾਅਦ ਵਿੱਚ ਉਹਨਾਂ ਦੀ ਆਪਸ ਵਿੱਚ ਤੂੰ ਤੂੰ ਮੈਂ ਮੈਂ ਹੋ ਗਈ "ਸਿਮਰਨ " ਦੇ ਪਿਤਾ ਨੇ " ਸਿਮਰਨ " ਨੂੰ ਘਰ ਆਉਣ ਤੋ ਸਦਾ ਲਈ ਬੰਦ ਕਰ ਦਿੱਤਾ ।
                   ਫਿਰ ਉਹ ਆਪਣੇ ਘਰ ਵਾਪਸ ਆ ਗਏ ਦੂਸਰੇ ਦਿਨ ਹੀ ਸਿਮਰਨ ਦੀ ਨੌਕਰੀ ਦੀ ਚਿੱਠੀ ਆ ਜਾਂਦੀ ਹੈ ਇੱਕ ਹਸਪਤਾਲ ਵਿੱਚ ਵੱਡੀ ਡਾਕਟਰ ਲੱਗ ਜਾਂਦੀ ਹੈ " ਇਹ ਨੌਕਰੀ ਵਾਰੇ ਉਸਦੇ ਮਾਤਾਪਿਤਾ ਨੂੰ ਨਹੀ ਪਤਾ ਸੀ ।
         ਇੱਕ ਦਿਨ "  ਰੋਕੀ " ਘਰ ਆ ਕੇ ਕਹਿਣ ਲੱਗਿਆ ਪਿਤਾ ਜੀ ਮੈਨੂੰ ਨੌਕਰੀ ਦੀ ਉਫਰ ਆਈ ਹੈਂ ਪਰ ਥੋਡ਼ੇ ਜਿਹੇ ਪੈਸੇ ਦੇਣੇ ਪੈਣਗੇ " ਪਿਤਾ ਜੀ " ਕਹਿਣ ਲੱਗਿਆ ਕਿੰਨੇ ਪੁੱਤਰ ਚਾਰ ਲੱਖ ਰੁਪਏ ਚਾਹੀਦੇ ਹਨ ਪਿਤਾ ਜੀ ਨੇ ਚਾਰ ਲੱਖ ਦਾ ਇੰਤਜ਼ਾਮ ਕਰਕੇ ਰੁਪਏ " ਰੋਕੀ " ਨੂੰ ਦੇ ਦਿੱਤੇ " ਰੋਕੀ " ਹੁਣ ਦੋ ਮਹੀਨਿਆਂ ਤੋਂ ਘਰ ਵਾਪਸ ਨਹੀ ਆਇਆ ਹੁਣ " ਮਾਤਾਪਿਤਾ " ਸੋਚ ਰਹੇ ਸੀ ਨੌਕਰੀ ਤੇ ਲੱਗ ਕੇ ਆਪਣੇ " ਮਾਤਾਪਿਤਾ " ਨੂੰ ਭੁੱਲ ਗਿਆ ਫਿਰ ਅਚਾਨਕ ਦਰਵਾਜ਼ਾ ਖੜਕਿਆ ਜਦੋਂ ਦਰਵਾਜ਼ਾ ਖੋਲਿਆ ਤਾਂ ਕੀ ਦੇਖ ਰਹੇ ਨੇ ਕਿ " ਰੋਕੀ " ਨਸ਼ੇ਼ ਨਾਲ ਪੂਰਾ ਫੁੱਲ ਸੀ ਹੁਣ ਘਰ ਦਾ ਹਾਲ ਵੀ ਬਿਗੜ ਚੁੱਕਿਆ ਸੀ ਹੁਣ " ਰੋਕੀ " ਨਸੇ ਦਾ ਆਦੀ ਬਣ ਚੁੱਕਿਆ ਸੀ।
      ਫਿਰ ਇੱਕ ਦਿਨ ਪਿੰਡ ਦਾ ਸਰਪੰਚ  ਨੂੰ  ਮਿਲਿਆ ਕਹਿਣ ਲੱਗਿਆ ਤੁਸੀਂ " ਰੋਕੀ " ਨੂੰ ਇਸ ਹਸਪਤਾਲ ਵਿੱਚ ਦਖਾਓ ਇੱਥੇ ਨਸੇ ਛਡਾਉਂਦੇ ਹਨ " ਸਰਪੰਚ " ਨੇ ਹਸਪਤਾਲ ਦਾ ਅਡਰੈਸ ਦੇ ਦਿੱਤਾ ।   ਅਡਰੈਸ ਦੇ ਮੁਤਾਬਿਕ " ਕਰਨੈਲ ਸਿੰਘ " ਅਤੇ ਉਸਦੀ ਪਤਨੀ " ਨਸੀਬ ਕੌਰ " " ਰੋਕੀ " ਨੂੰ ਲੈ ਕੇ ਹਸਪਤਾਲ ਵਿੱਚ ਪਹੁੰਚ ਜਾਂਦੇ ਹਨ ਜਿੱਥੇ " ਰੋਕੀ " ਨੂੰ ਹਸਪਤਾਲ ਵਿੱਚ ਦਾਖਲ ਕਰ ਲਿਆ ਜਾਂਦਾ ਹੈ ਹੁਣ " ਰੋਕੀ " ਬਿਲਕੁੱਲ ਠੀਕ ਹੋ ਚੁੱਕਿਆ ਸੀ । ਛੁੱਟੀ ਮਿਲ ਚੁੱਕੀ ਸੀ , ਫਿਰ " ਕਰਨੈਲ ਸਿੰਘ " ਕੰਪਾਉਡਰ ਨੂੰ ਕਹਿਣ ਲੱਗਿਆ ਅਸੀ ਵੱਡੇ " ਡਾਕਟਰ " ਨੂੰ ਮਿਲਣਾ ਚਹੁੰਦੇ ਹਾ ਜਿੰਨੇ ਸਾਡੇ ਪੁੱਤਰ " ਰੋਕੀ " ਨੂੰ ਨਸ਼ਾ ਮੁਕਤ ਕਰ ਦਿੱਤਾ ।
" ਕੰਪਾਉਡਰ " ਨੇ ਇੱਕ ਕਮਰੇ ਵੱਲ ਨੂੰ ਇਸ਼ਾਰਾ ਕਰ ਦਿੱਤਾ , ਕਮਰੇ ਦੇ ਕੋਲ ਗਏ ਤਾਂ ਅੱਗੇ " ਚਪੜਾਸੀ " ਬੈਠਾ ਸੀ ਉਸਨੇ ਰੋਕ ਲਿਆ , ਕਹਿਣ ਲੱਗਿਆ ਆਪ ਡਾਕਟਰ ਦੇ ਕਹਿਣ ਤੋਂ ਬਿਨਾਂ ਆਪ ਅੰਦਰ ਨਹੀਂ ਜਾ ਸਕਦੇ । ਫਿਰ " ਚਪੜਾਸੀ " ਅੰਦਰ ਜਾ ਕੇ " ਡਾਕਟਰ " ਨੂੰ ਨਾਮ ਦੱਸਦਾ ਹੈ ਅਤੇ " ਡਾਕਟਰ " " ਸਿਮਰਨ ਕੌਰ " ਅੰਦਰ ਆਉਣ ਲਈ ਕਹਿ ਦਿੱਤਾ । " ਚਪੜਾਸੀ " ਨੇ ਬਹਾਰ ਆਕੇ ਅੰਦਰ ਜਾਣ ਲਈ ਆਖਿਆ , ਜਦੋਂ " ਕਰਨੈਲ ਸਿੰਘ " ਅਤੇ ਉਸਦੀ ਪਤਨੀ " ਨਸੀਬ ਕੌਰ  " ਡਾਕਟਰ ਦੇ ਕਮਰੇ ਵਿੱਚ ਗਏ , ਤਾਂ ਕੀ ਦੇਖ ਰਹੇ ਨੇ ਇਹ ਤਾਂ ਸਾਡੀ " ਸਿਮਰਨ " ਹੈ " ਸਿਮਰਨ " ਨੂੰ ਦੇਖ ਕੇ ਮਾਤਾਪਿਤਾ ਦੀਆਂ ਅੱਖਾਂ ਵਿਚੋਂ ਸਮੁੰਦਰ ਦੀਆਂ ਛੱਲਾਂ ਦੀ ਪਾਣੀ ਵਹਿ ਤੁਰਿਆ ਜੋ ਹੁਣ ਰੁਕਣ ਦਾ ਨਾਮ ਹੀ ਨਹੀਂ ਲੈ ਰਿਹਾ ਫਿਰ ਕਹਿਣ ਲੱਗੇ " ਸਿਮਰਨ " ਪੁੱਤਰ ਸਾਨੂੰ ਮੁਆਫ਼ ਕਰਦੇ ਸਾਥੋਂ ਬਹੁਤ ਵੱਡੀ ਗਲਤੀ ਹੋ ਗਈ ਹੈ ਜਿਹੜਾ ਅਸੀਂ ਤੈਨੂੰ ਪਹਿਚਾਣ ਨਹੀਂ ਸਕੇ ।
ਫਿਰ " ਸਿਮਰਨ " ਕਹਿਣ ਲੱਗੀ ਜੇ ਅੱਗੇ ਵਾਸਤੇ ਕੋਈ ਦੁੱਖ ਤਕਲੀਫ ਹੋਵੇ ਤਾਂ ਮੈਨੂੰ ਬੁਲਾ ਲੈਣਾ , ਫਿਰ ਮਾਤਾਪਿਤਾ ਤੇ " ਰੋਕੀ " ਨੇ ਆਪਣੀ ਗਲਤੀ ਮੰਨੀ ਅਤੇ ਘਰ ਵਾਪਸ ਆ ਗਏ । ਘਰ ਆਉਣ ਤੋਂ ਬਾਅਦ ਦੋ ਤਿੰਨ ਮਹੀਨੇ ਬਹੁਤ ਵਧੀਆ ਤਰੀਕੇ ਨਾਲ ਨਿੱਕਲ ਗਏ । "ਰੋਕੀ " ਨੇ ਫਿਰ ਨਸ਼ਾ ਖਾਣਾ ਸੁਰੂ ਕਰ ਦਿੱਤਾ " ਫਿਰ " ਸਿਮਰਨ ਕੌਰ " ਨੂੰ ਬੁਲਾਇਆ ਫਿਰ ਇੱਕ ਦਿਨ ਬਹੁਤ ਚਿਰ ਬਾਅਦ ਆਪਣੇ ਪੇਕੇ ਘਰ ਆਈ , ਸਾਰੇ ਇਕੱਠੇ ਬੈਠੇ ਸਨ ਹੁਣ ਮਾਤਾਪਿਤਾ " ਰੋਕੀ " ਦੀ ਸ਼ਕਾਇਤ "ਸਿਮਰਨ " ਕੋਲ ਕਰਨ ਲੱਗੇ ਤਾਂ " ਰੋਕੀ " ਨੇ ਆਪਣੇ ਮਾਤਾਪਿਤਾ ਨੂੰ ਗਾਲਾ ਕੱਢਣੀਆਂ ਸੁਰੂ ਕਰ ਦਿੱਤੀਆਂ ਅਤੇ ਬਹੁਤ ਪੁੱਠਾ ਸਿੱਧਾ ਬੋਲਿਆ , ਇਹ ਮਕਾਨ ਮੇਰਾ ਹੈ ਤੁਸੀ ਇਸ ਦੇ ਕੁੱਝ ਨਹੀਂ ਲੱਗਦੇ । " ਕਰਨੈਲ ਸਿੰਘ " ਆਪਣਾ ਇੱਕਲੋਤਾ ਪੁੱਤਰ ਸਮਝ ਕੇ ਪਹਿਲਾਂ ਹੀ ਸਾਰੀ ਜਾਈਦਾਦ " ਰੋਕੀ " ਦੇ ਨਾਮ ਕਰਵਾ ਦਿੱਤੀ ਸੀ, ਹੁਣ " ਰੋਕੀ " ਨੇ ਮਾਤਾਪਿਤਾ ਨੂੰ ਘਰੋਂ ਬਹਾਰ ਕੱਢ ਦਿੱਤਾ ।
  ਹੁਣ " ਸਿਮਰਨ " ਆਪਣੇ ਮਾਤਾਪਿਤਾ ਨੂੰ ਨਾਲ ਲੈਕੇ ਆਪਣੇ ਸਹੁਰੇ ਘਰ ਆ ਗਈ ਹੁਣ " ਮਾਤਾਪਿਤਾ " ਸਿਮਰਨ " ਦੇ ਕੋਲ ਰਹਿਣ ਲੱਗੇ ਇੱਕ ਦਿਨ " ਸਿਮਰਨ " ਦੇ ਪਿਤਾ ਜੀ ਅਚਾਨਕ ਜਿਆਦਾ ਬੀਮਾਰ ਹੋ ਗਏ " ਸਿਮਰਨ "ਨੇ ਆਪਣੇ ਪਿਤਾ ਨੂੰ ਚੱਕ ਕੇ ਹਸਪਤਾਲ ਵਿੱਚ ਦਾਖਲ ਕਰ ਦਿੱਤਾ , ਬੀਮਾਰੀ ਦੀ ਜਿਆਦਾ ਤਕਲੀਫ਼ ਨਾ ਝੱਲਦਾ ਹੋਇਆ ਰੱਬ ਨੂੰ ਪਿ�ਆਰਾ ਹੋ ਜਾਂਦਾ ਹੈ ।
" ਸਿਮਰਨ " ਆਪਣੇ ਪਿਤਾ ਦੀ ਮੑਿਤਕ ਦੇਂਹ ਨੂੰ ਆਪਣੇ ਘਰ ਲੈਕੇ ਆਉਂਦੀ ਹੈਂ ਅਤੇ ਆਤਮ ਸੰਸਕਾਰ ਦੀ ਤਿਆਰੀ ਕੀਤੀ । ਉਸ ਤਾਂ ਪਹਿਲਾ " ਸਿਮਰਨ " ਅਤੇ ਉਸਦਾ ਪਤੀ " ਕੁਲਦੀਪ ਸਿੰਘ " ਦੋਹਨੇ " ਰੋਕੀ " ਕੋਲ ਗਏ "ਰੋਕੀ " ਸ਼ਰਾਬ ਪੀ ਰਿਹਾ ਸੀ ਜਦੋਂ " ਰੋਕੀ " ਨੂੰ ਪਿਤਾ ਦੇ ਮਰਨ ਵਾਰੇ ਦੱਸਿਆ ਤਾਂ " ਰੋਕੀ " ਬਹੁਤ ਹੱਸਿਆ ਜਿਵੇਂ ਕੋਈ ਦੁਸ਼ਮਣ ਮਰ ਗਿਆ ਹੋਵੇ ਅਤੇ ਕਹਿਣ ਹੁਣ ਪਈ ਨਾ ਪੁੱਤ ਦੀ ਲੋਡ਼ ਜਿਸਨੂੰ ਛੱਡਕੇ ਚਲੇ ਗਏ ਸੀ ਹੁਣ ਤੂੰ ਅਰਥੀ ਨੂੰ ਮੋਢਾ ਅਤੇ ਬਾਪ ਦੀ ਚਿਖਾ ਨੂੰ ਅਗਨੀ ਨਹੀ ਦੇ ਸਕਦੀ , ਹੁਣ ਤੂੰ ਮੇਰੇ ਘਰ ਕੀ ਕਰਨ ਆਈ ਹੈ। " ਸਿਮਰਨ " ਨੇ " ਰੋਕੀ " ਦੇ ਮੂੰਹ ਉਪਰ ਇੱਕ ਥੱਪੜ ਮਾਰਿਆ ਅਤੇ ਕਿਹਾ ਮੈ ਆਪਣੇ ਬਾਪ ਦੀ ਅਰਥੀ ਨੂੰ ਮੋਢਾ ਦਿਆਗੀ ਅਤੇ ਅਗਨੀ ਵੀ ਭੇਟ ਮੈ ਕਰਾਗੀ ।
ਹੁਣ " ਸਿਮਰਨ " ਅਤੇ ਉਸਦਾ ਪਤੀ " ਕੁਲਦੀਪ ਸਿੰਘ " ਘਰ ਵਾਪਸ ਆ ਜਾਂਦੇ ਹਨ " ਸਿਮਰਨ " ਮੈ ਦਿਆਂਗੀ ਮੇਰੇ ਬਾਪ ਦੀ ਅਰਥੀ ਨੂੰ ਮੋਢਾ ਜਿਹਡ਼ੀ ਸਦੀਆਂ ਤੋ ਪਰੰਪਰਾ ਚਲਦੀ ਆ ਰਹੀ ਹੈ ਮੈ ਤੌੜਾਂ ਗੀ ਉਸਨੂੰ , ਕੁੱਝ ਬੰਦੇ ਕਹਿਣ ਲੱਗੇ ਧੀਆਂ ਨਹੀਂ ਦਿੰਦੀਆਂ ਮੋਢਾ ,, ਫਿਰ " ਸਿਮਰਨ " ਦੀ ਮਾਤਾ ਜੀ ਕਹਿਣ ਲੱਗੀ ਦੇਖੋ ਜੀ ਸਾਡਾ ਪੁੱਤਰ ਵੀ ਇਹੀ ਹੈਂ ਅਤੇ ਸਾਡੀ ਧੀ ਵੀ ਇਹੀ ਹੈਂ ।
ਫਿਰ " ਸਿਮਰਨ " ਕਹਿਣ ਲੱਗੀ " ਮਾਤਾਪਿਤਾ " ਕੱਲੇ ਮੁੰਡਿਆਂ ਦੇ ਹੀ ਨਹੀਂ ਹੁੰਦੇ ਸਗੋਂ ਕੁੜੀਆਂ ਦੇ ਵੀ ਬਰਾਬਰ ਹੁੰਦੇ ਹਨ ਫਿਰ ਕੁੜੀਆਂ ਕਿਉਂ ਨਹੀਂ ਦੇ ਸਕਦੀਆਂ ਅਰਥੀ ਨੂੰ ਮੋਢਾ ਅਤੇ ਚਿਖਾ ਨੂੰ ਅਗਨੀ ਫਿਰ ਸਾਰੇ ਕਹਿਣ ਲੱਗੇ ਚੰਗਾ ਪੁੱਤਰ ਠੀਕ ਤੇਰੀ ਮਰਜ਼ੀ ਫਿਰ " ਹਾਕਮ ਸਿੰਘ ਮੀਤ " ਨੇ ਵੀ ਹਾਂ ਵਿੱਚ ਹਾਂ ਮਿਲਾਈ ।
       ਫਿਰ " ਸਿਮਰਨ " ਨੇ ਸਦੀਆਂ ਤੋਂ ਚਲਦੀ ਆ ਰਹੀ ਪਰੰਪਰਾ ਦੀ ਨਾ ਪੑਵਾਹ ਕਰਦੀ ਹੋਈ ਨੇ ਆਪਣੇ ਬਾਪ ਦੀ ਅਰਥੀ ਨੂੰ ਮੋਢਾ ਅਤੇ ਪੂਰੇ ਸਤਿਕਾਰ ਨਾਲ ਆਪਣੇ " ਬਾਪ ਦੀ ਚਿਖਾ" ਨੂੰ ਅਗਨੀ ਭੇਟ ਕਰਕੇ ਇੱਕ ਮਿਸ਼ਾਲ ਕਾਇਮ ਕਰ ਦਿੱਤੀ ।।
                                      ਹਾਕਮ ਸਿੰਘ ਮੀਤ ਬੌਂਦਲੀ
                                           '' ਮੰਡੀ ਗੋਬਿੰਦਗੜ੍ਹ ''

Have something to say? Post your comment
Punjabi in Holland
Email : hssandhu8@gmail.com

Total Visits
php and html code counter
Copyright © 2016 Punjabi in Holland. All rights reserved.
Website Designed by Mozart Infotech